ਅਦਾਲਤਾਂ ਨੂੰ ਜਗਦੀਸ਼ ਟਾਈਟਲਰ ਤੇ ਹੋਰ ਦੋਸ਼ੀਆਂ ਖਿਲਾਫ ਤੇਜ਼ ਰਫਤਾਰ ਸੁਣਵਾਈ ਦੀ ਕੀਤੀ ਅਪੀਲ
ਨਵੀਂ ਦਿੱਲੀ, 20 ਅਗਸਤ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਅਤੇ ਧਰਮ ਪ੍ਰਚਾਰ ਚੈਅਰਮੈਨ ਜਸਪ੍ਰੀਤ ਸਿੰਘ ਕਰਮਸਰ ਨੇ ਕਿਹਾ ਹੈ ਕਿ 1984 ਦੇ ਸਿੱਖ ਕਤਲੇਆਮ ਕੇਸਾਂ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਕਾਂਗਰਸੀ ਆਗੂ ਸੱਜਣ ਕੁਮਾਰ ਜੇਕਰ ਫਾਂਸੀ ਦੀ ਸਜ਼ਾ ਨਾਲ ਮਰਦਾ ਤਾਂ ਸ਼ਾਇਦ ਜ਼ਖ਼ਮੀ ਸਿੱਖ ਹਿਰਦਿਆਂ ਨੂੰ ਜ਼ਿਆਦਾ ਸਕੂਨ ਮਿਲਦਾ।
ਅੱਜ ਇਥੇ ਗੱਲਬਾਤ ਕਰਦਿਆਂ ਸਰਦਾਰ ਕਾਲਕਾ, ਸਰਦਾਰ ਕਾਹਲੋਂ ਅਤੇ ਸਰਦਾਰ ਕਰਮਸਰ ਨੇ ਕਿਹਾ ਕਿ ਸੱਜਣ ਕੁਮਾਰ ਨੇ 1984 ਦੇ ਸਿੱਖ ਕਤਲੇਆਮ ਦੌਰਾਨ ਸੈਂਕੜੇ ਸਿੱਖਾਂ ਦਾ ਕਤਲ ਕਰਵਾਇਆ। ਉਹ ਖੁਦ ਹਿੰਸਕ ਭੀੜਾਂ ਦੀ ਅਗਵਾਈ ਕਰਦਾ ਰਿਹਾ ਤੇ ਸਿੱਖਾਂ ਦੇ ਘਰਾਂ ਦੀ ਨਿਸ਼ਾਨਦੇਹੀ ਕਰ ਕਰ ਕੇ ਸਿੱਖਾਂ ਨੂੰ ਘਰਾਂ ਵਿਚੋਂ ਕੱਢ ਕੇ ਲੱਭ ਕੇ ਮਰਵਾਉਂਦਾ ਰਿਹਾ। ਉਸਨੇ ਮਨੁੱਖਤਾ ਦੇ ਖਿਲਾਫ ਅਜਿਹੇ ਘਿਨੌਣੇ ਅਪਰਾਧ ਕੀਤੇ ਜਿਸਦੀ ਜਿੰਨੇ ਵੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਜਾਵੇ ਥੋੜ੍ਹੀ ਹੈ।
ਉਹਨਾਂ ਕਿਹਾ ਕਿ ਉਂਝ ਤਾਂ ਸੱਜਣ ਕੁਮਾਰ ਨੂੰ ਦੋ ਕੇਸਾਂ ਵਿਚ ਉਮਰ ਕੈਦ ਦੀ ਸਜ਼ਾ ਮਿਲੀ ਸੀ ਤੇ ਬਾਕੀ ਕੇਸਾਂ ਦੀ ਸੁਣਵਾਈ ਚਲ ਰਹੀ ਸੀ ਪਰ ਚੰਗਾ ਹੁੰਦਾ ਜੇਕਰ ਉਸਨੂੰ ਅਦਾਲਤ ਤੋਂ ਫਾਂਸੀ ਦੀ ਸਜ਼ਾ ਮਿਲਦੀ ਅਤੇ ਫਾਂਸੀ ’ਤੇ ਲਟਕਾ ਕੇ ਹੀ ਉਸਦੀ ਮੌਤ ਹੁੰਦੀ।
ਉਹਨਾਂ ਕਿਹਾ ਕਿ ਜਿਵੇਂ ਕਹਾਵਤ ਹੈ ਕਿ ਦੇਰ ਨਾਲ ਦਿੱਤਾ ਗਿਆ ਨਿਆਂ, ਨਿਆਂ ਤੋਂ ਇਨਕਾਰ ਮੰਨਿਆ ਜਾਂਦਾ ਹੈ, ਉਸਦੇ ਤਰੀਕੇ ਸਿੱਖ ਕੌਮ ਹੁਣ ਵੀ 40 ਸਾਲਾਂ ਤੋਂ 1984 ਦੇ ਕਤਲੇਆਮ ਕੇਸਾਂ ਦਾ ਨਿਆਂ ਉਡੀਕ ਰਹੀ ਹੈ। ਉਹਨਾਂ ਨੇ ਅਦਾਲਤਾਂ ਨੂੰ ਅਪੀਲ ਕੀਤੀ ਕਿ ਜਗਦੀਸ਼ ਟਾਈਟਲਰ, ਕਮਲਨਾਥ ਤੇ ਹੋਰ ਦੋਸ਼ੀਆਂ ਦੇ ਖਿਲਾਫ ਕੇਸਾਂ ਦੀ ਸੁਣਵਾਈ ਵਿਚ ਤੇਜ਼ੀ ਲਿਆਂਦੀ ਜਾਵੇ ਅਤੇ ਇਹਨਾਂ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਜੋ ਸਿੱਖਾਂ ਦੇ ਮਨਾਂ ਨੂੰ ਧਰਵਾਸ ਮਿਲ ਸਕੇ। ਉਹਨਾਂ ਕਿਹਾ ਕਿ ਸਿੱਖ ਕੌਮ ਨੇ ਇਹਨਾਂ ਜ਼ਾਲਮਾਂ ਦੇ ਖਿਲਾਫ ਲੰਬੀ ਲੜਾਈ ਲੜੀ ਹੈ ਤੇ ਦਿੱਲੀ ਗੁਰਦੁਆਰਾ ਕਮੇਟੀ ਹੁਣ ਵੀ ਇਹਨਾਂ ਕੇਸਾਂ ਦੀ ਪੂਰੀ ਦ੍ਰਿੜ੍ਹਤਾ ਨਾਲ ਪੈਰਵੀ ਕਰ ਰਹੀ ਹੈ ਤੇ ਹਰੇਕ ਦੋਸ਼ੀ ਨੂੰ ਸਜ਼ਾ ਕਰਵਾ ਕੇ ਹੀ ਦਮ ਲਵੇਗੀ। ਉਹਨਾਂ ਕਿਹਾ ਕਿ ਜਦੋਂ ਤੱਕ ਹਰ ਦੋਸ਼ੀ ਨੂੰ ਸਜ਼ਾ ਨਹੀਂ ਮਿਲਦੀ, ਅਸੀਂ ਟਿਕ ਕੇ ਨਹੀਂ ਬੈਠਾਂਗੇ ਕਿਉਂਕਿ ਇਹ ਸਾਡੀ ਕੌਮ ਦੀ ਬਹੁਤ ਵੱਡੀ ਲੜਾਈ ਹੈ।
———-
सज्जन कुमार अगर फांसी से मरता तो जख्मी सिख हृदयों को ज्यादा सुकून मिलता: कालका, काहलों, करमसर
अदालतों से जगदीश टाइटलर और अन्य आरोपियों के खिलाफ मामलों की तेज रफ्तार से सुनवाई की अपील
नई दिल्ली, 20 अगस्त: दिल्ली सिख गुरुद्वारा प्रबंधक कमेटी के अध्यक्ष सरदार हरमीत सिंह कालका, महासचिव सरदार जगदीप सिंह काहलों और धर्म प्रचार चेयरमैन जसप्रीत सिंह करमसर ने कहा है कि 1984 के सिख कत्लेआम के मामलों में उम्रकैद की सजा काट रहे कांग्रेसी नेता सज्जन कुमार अगर फांसी की सजा से मरते, तो शायद जख्मी सिख हृदयों को ज्यादा सुकून मिलता।
आज यहां बातचीत करते हुए सरदार कालका, सरदार काहलों और सरदार करमसर ने कहा कि सज्जन कुमार ने 1984 के सिख कत्लेआम के दौरान सैकड़ों सिखों की हत्या करवाई। वह स्वयं हिंसक भीड़ का नेतृत्व करता रहा और सिखों के घरों की निशानदेही कर उन्हें घरों से बाहर निकलवाकर मरवाता रहा। उन्होंने कहा कि उसने मानवता के खिलाफ ऐसे घिनौने अपराध किए, जिनकी जितने भी कड़े शब्दों में निंदा की जाए, वह कम है।
उन्होंने कहा कि सज्जन कुमार को दो मामलों में उम्रकैद की सजा मिली थी और बाकी मामलों की सुनवाई चल रही थी, लेकिन बेहतर होता अगर उसे अदालत से फांसी की सजा मिलती और फांसी पर लटकाकर ही उसकी मौत होती।
उन्होंने कहा कि जैसा कि कहावत है, “देर से दिया गया न्याय, न्याय से इनकार के समान है।” इसी तरह सिख कौम आज भी 40 वर्षों से 1984 के कत्लेआम के मामलों में न्याय का इंतजार कर रही है।
उन्होंने अदालतों से अपील की कि जगदीश टाइटलर, कमलनाथ और अन्य आरोपियों के खिलाफ मामलों की सुनवाई में तेजी लाई जाए और उन्हें सख्त से सख्त सजा दी जाए, ताकि सिखों के मन को कुछ सांत्वना मिल सके।
उन्होंने कहा कि सिख कौम ने इन लोगों के खिलाफ लंबी लड़ाई लड़ी है और दिल्ली गुरुद्वारा कमेटी आज भी इन मामलों की पूरी दृढ़ता के साथ पैरवी कर रही है तथा प्रत्येक दोषी को सजा दिलवाकर ही दम लेगी।
उन्होंने कहा, “जब तक हर दोषी को सजा नहीं मिलती, हम चैन से नहीं बैठेंगे, क्योंकि यह हमारी कौम की बहुत बड़ी लड़ाई है।”
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










