ਕਾਂਗਰਸ ਪਾਰਟੀ 1984 ਦੇ ਪੀੜਤ ਪਰਿਵਾਰਾਂ ਅਤੇ ਸਮੁੱਚੀ ਸਿੱਖ ਕੌਮ ਤੋਂ ਤੁਰੰਤ ਮਾਫ਼ੀ ਮੰਗੇ: ਭਾਜਪਾ ਸੂਬਾ ਪ੍ਰਧਾਨ
ਚੰਡੀਗੜ੍ਹ, 21 ਅਗਸਤ Amritpal Singh : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਾਂਗਰਸੀ ਨੇਤਾਵਾਂ ਵੱਲੋਂ 1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ “ਰੋਲ ਮਾਡਲ” ਕਹਿਣ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਆਗੂਆਂ ਦਾ ਇਹ ਬਿਆਨ ਪਾਰਟੀ ਦੀ ਸਿੱਖ ਵਿਰੋਧੀ ਮਾਨਸਿਕਤਾ ਨੂੰ ਇੱਕ ਵਾਰ ਫਿਰ ਜੱਗ ਜ਼ਾਹਰ ਕਰਦਾ ਹੈ।
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ 1984 ਦੇ ਭਿਆਨਕ ਅਤੇ ਦਰਦਨਾਕ ਸਿੱਖ ਕਤਲੇਆਮ ਨੂੰ 42 ਸਾਲ ਬੀਤ ਜਾਣ ਦੇ ਬਾਵਜੂਦ ਪੀੜਤ ਪਰਿਵਾਰਾਂ ਦੇ ਜ਼ਖ਼ਮ ਅੱਜ ਵੀ ਅੱਲੇ ਹਨ। ਅਜਿਹੇ ਸੰਵੇਦਨਸ਼ੀਲ ਸਮੇਂ ਵਿੱਚ ਕਤਲੇਆਮ ਦੇ ਮੁੱਖ ਦੋਸ਼ੀ ਨੂੰ “ਰੋਲ ਮਾਡਲ” ਗਰਦਾਨਣਾ, ਪੀੜਤ ਪਰਿਵਾਰਾਂ ਦੇ ਜ਼ਖ਼ਮਾਂ ਉੱਤੇ ਲੂਣ ਛਿੜਕਣ ਅਤੇ ਉਨ੍ਹਾਂ ਨੂੰ ਮੁੜ ਉਧੇੜਨ ਦੀ ਇੱਕ ਨਿੰਦਣਯੋਗ ਕੋਸ਼ਿਸ਼ ਹੈ।
ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਦੀ ਇਸ ਸਿੱਖ ਵਿਰੋਧੀ ਸੋਚ ਦੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ, ਉਹ ਘੱਟ ਹੈ। ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਸਿੱਖ ਭਾਈਚਾਰੇ ਦੇ ਹਿਰਦਿਆਂ ਨੂੰ ਵਲੂੰਧਰਨ ਦਾ ਕੰਮ ਕੀਤਾ ਹੈ।
ਭਾਜਪਾ ਸੂਬਾ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਆਪਣੇ ਆਗੂਆਂ ਦੀ ਇਸ ਗੈਰ-ਜ਼ਿੰਮੇਵਾਰਾਨਾ ਅਤੇ ਸ਼ਰਮਨਾਕ ਬਿਆਨਬਾਜ਼ੀ ਲਈ 1984 ਦੇ ਪੀੜਤ ਪਰਿਵਾਰਾਂ ਅਤੇ ਸਮੁੱਚੀ ਸਿੱਖ ਕੌਮ ਤੋਂ ਬਿਨਾਂ ਸ਼ਰਤ ਤੁਰੰਤ ਮਾਫ਼ੀ ਮੰਗੇ।
——————————————————————————————————————-
सज्जन कुमार को “रोल मॉडल” बताना कांग्रेस की सिख विरोधी मानसिकता का प्रत्यक्ष प्रमाण: केवल सिंह ढिल्लों
कांग्रेस पार्टी 1984 के पीड़ित परिवारों और समूह सिख समुदाय से तत्काल माफी मांगे: भाजपा प्रदेश अध्यक्ष
चंडीगढ़, 21 अगस्त: भारतीय जनता पार्टी पंजाब के प्रदेश अध्यक्ष केवल सिंह ढिल्लों ने कांग्रेस नेताओं द्वारा 1984 के सिख नरसंहार के दोषी सज्जन कुमार को “रोल मॉडल” बताए जाने की कड़ी निंदा की है। उन्होंने कहा कि कांग्रेस नेताओं का यह बयान एक बार फिर पार्टी की सिख विरोधी मानसिकता को उजागर करता है।
केवल सिंह ढिल्लों ने कहा कि 1984 के भयावह और दर्दनाक सिख नरसंहार को 42 वर्ष बीत जाने के बावजूद पीड़ित परिवारों के जख्म आज भी हरे हैं। ऐसे संवेदनशील समय में नरसंहार के प्रमुख दोषी को “रोल मॉडल” बताना पीड़ित परिवारों के जख्मों पर नमक छिड़कने और उनके दर्द को फिर से कुरेदने जैसा है।
उन्होंने कहा कि कांग्रेस की इस सिख विरोधी सोच की जितनी भी निंदा की जाए, वह कम है। कांग्रेस पार्टी ने बार-बार ऐसे बयानों और रवैये के माध्यम से सिख समुदाय की भावनाओं को ठेस पहुंचाई है।
भाजपा प्रदेश अध्यक्ष ने कहा कि कांग्रेस पार्टी अपने नेताओं की इस गैर-जिम्मेदाराना और शर्मनाक बयानबाजी के लिए 1984 के पीड़ित परिवारों तथा समूचे सिख समुदाय से बिना शर्त तत्काल माफी मांगे।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.









