ਵਿਰੋਧੀ ਪਾਰਟੀਆਂ ਜੋ ਚਾਹੁਣ ਕਰ ਸਕਦੀਆਂ ਹਨ, ਸਾਡੀ ਸਰਕਾਰ ਲੋਕ ਹਿੱਤ ਵਿੱਚ ਕੰਮ ਕਰਨਾ ਜਾਰੀ ਰੱਖੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
* ਹਰ ਘਰ ਨੂੰ ਰੋਜ਼ਗਾਰ, ਹਰ ਬਜ਼ੁਰਗ ਨੂੰ ਇਲਾਜ ਅਤੇ ਹਰ ਬੱਚੇ ਨੂੰ ਮਿਆਰੀ ਸਿੱਖਿਆ ਯਕੀਨੀ ਬਣਾਉਣਾ ਮੇਰੀ ਜ਼ਿੰਮੇਵਾਰੀ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
* ਜਿਨ੍ਹਾਂ ਮਾਵਾਂ-ਭੈਣਾਂ ਨੂੰ ‘ਸਨਮਾਨ ਰਾਸ਼ੀ’ ਨਹੀਂ ਮਿਲੀ, ਉਹ ਫਾਰਮ ਭਰਨ; ਉਨ੍ਹਾਂ ਨੂੰ ਵੀ ਜੁਲਾਈ ਤੋਂ ਰਾਸ਼ੀ ਮਿਲੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
* ਮੁੱਖ ਮੰਤਰੀ ਭਗਵੰਤ ਸਿੰਘ ਮਾਨ ਰਾਜਪੁਰਾ ਵਿਖੇ ‘ਇੱਕ ਸ਼ਾਮ ਭਗਵਾਨ ਸ਼ਿਵ ਕੇ ਨਾਮ’ ਪ੍ਰੋਗਰਾਮ ਵਿੱਚ ਸ਼ਾਮਲ ਹੋਏ

ਰਾਜਪੁਰਾ, 31 ਅਗਸਤ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਭਲਾਈ ਅਤੇ ਵਿਕਾਸ ਪਹਿਲਕਦਮੀਆਂ ਰਾਹੀਂ ਲੋਕਾਈ ਦਾ ਇੱਕ-ਇੱਕ ਰੁਪਿਆ ਲੋਕਾਂ ਨੂੰ ਮੋੜਨ ਲਈ ਵਚਨਬੱਧ ਹੈ। ਉਨ੍ਹਾਂ ਨਾਲ ਹੀ ਇਹ ਵੀ ਸਪੱਸ਼ਟ ਕੀਤਾ ਕਿ ਵਿਰੋਧੀ ਧਿਰਾਂ ਦਾ ਕੋਈ ਵੀ ਦਬਾਅ ਸਰਕਾਰ ਦੇ ਲੋਕ-ਪੱਖੀ ਏਜੰਡੇ ਨੂੰ ਪਟੜੀ ਤੋਂ ਨਹੀਂ ਲਾਹ ਸਕਦਾ। ਰਾਜਪੁਰਾ ਵਿਖੇ ‘ਇੱਕ ਸ਼ਾਮ ਭਗਵਾਨ ਸ਼ਿਵ ਕੇ ਨਾਮ’ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਹਰ ਘਰ ਨੂੰ ਰੋਜ਼ਗਾਰ, ਹਰ ਬਜ਼ੁਰਗ ਨੂੰ ਇਲਾਜ ਅਤੇ ਹਰ ਬੱਚੇ ਨੂੰ ਮਿਆਰੀ ਸਿੱਖਿਆ ਦਿਵਾਉਣਾ ਸਾਡੀ ਜ਼ਿੰਮੇਵਾਰੀ ਹੈ। ਇਸ ਦੇ ਨਾਲ ਹੀ ਉਨ੍ਹਾਂ, ਜਿਨ੍ਹਾਂ ਔਰਤਾਂ ਨੂੰ ਅਜੇ ਤੱਕ ਸਨਮਾਨ ਰਾਸ਼ੀ ਨਹੀਂ ਮਿਲੀ, ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਜ਼ਰੂਰੀ ਰਸਮੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਉਨ੍ਹਾਂ ਨੂੰ ਵੀ ਜੁਲਾਈ ਤੋਂ ਰਾਸ਼ੀ ਮਿਲੇਗੀ।

‘ਇੱਕ ਸ਼ਾਮ ਸ਼ਿਵ ਕੇ ਨਾਮ’ ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਭ ਦਾ ਹੈ ਅਤੇ ਹਰ ਤਿਉਹਾਰ ਮਿਲ ਕੇ ਮਨਾਉਣ ਦੀ ਇਸ ਦੀ ਸਦੀਆਂ ਪੁਰਾਣੀ ਪਰੰਪਰਾ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ, “ਪੰਜਾਬ ਇੱਕ ਅਜਿਹਾ ਗੁਲਦਸਤਾ ਹੈ, ਜਿਸ ਵਿੱਚ ਹਰ ਰੰਗ ਦਾ ਫੁੱਲ ਮੌਜੂਦ ਹੈ ਅਤੇ ਇਸ ਪਵਿੱਤਰ ਧਰਤੀ ‘ਤੇ ਸਾਰੇ ਵਧਦੇ-ਫੁੱਲਦੇ ਹਨ। ਸਾਡੀ ਧਰਤੀ ਇੰਨੀ ਉਪਜਾਊ ਹੈ ਕਿ ਇੱਥੇ ਹਰ ਬੀਜ ਉੱਗ ਸਕਦਾ ਹੈ, ਪਰ ਨਫ਼ਰਤ ਦਾ ਬੀਜ ਕਦੇ ਨਹੀਂ ਉੱਗ ਸਕਦਾ ਕਿਉਂਕਿ ਸਾਡੀ ਏਕਤਾ ਬਹੁਤ ਮਜ਼ਬੂਤ ਹੈ।”
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੇ ਹਮੇਸ਼ਾ ਫਿਰਕੂ ਸਦਭਾਵਨਾ ਦੀ ਮਿਸਾਲ ਕਾਇਮ ਕੀਤੀ ਹੈ, ਜਿੱਥੇ ਲੋਕ ਇੱਕ-ਦੂਜੇ ਦੇ ਧਾਰਮਿਕ ਅਤੇ ਸੱਭਿਆਚਾਰਕ ਸਮਾਗਮਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਂਦੇ ਹਨ। ਉਨ੍ਹਾਂ ਕਿਹਾ, “ਪੰਜਾਬ ਵਿੱਚ ਰਾਮ ਨੌਮੀ, ਗੁਰਪੁਰਬ ਜਾਂ ਈਦ ਸਮੇਤ ਸਾਰੇ ਤਿਉਹਾਰ ਮਿਲ ਕੇ ਮਨਾਏ ਜਾਂਦੇ ਹਨ। ਇਸ ਕਾਰਨ ਇੱਥੇ ਫਿਰਕੂ ਸਦਭਾਵਨਾ, ਭਾਈਚਾਰਕ ਸਾਂਝ ਅਤੇ ਅਖੰਡਤਾ ਦਾ ਰਿਸ਼ਤਾ ਬਹੁਤ ਮਜ਼ਬੂਤ ਹੈ।”

ਤੀਰਥ ਯਾਤਰਾ ਦੀ ਸੁਵਿਧਾ ਲਈ ਆਪਣੀ ਸਰਕਾਰ ਦੀਆਂ ਪਹਿਲਕਦਮੀਆਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸਾਡੀ ਸਰਕਾਰ ਨੇ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਸ਼ੁਰੂ ਕੀਤੀ ਹੈ, ਜਿਸ ਤਹਿਤ ਸ਼ਰਧਾਲੂਆਂ ਨੂੰ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਅਤੇ ਹੋਰ ਪ੍ਰਮੁੱਖ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਦੀ ਸਹੂਲਤ ਦਿੱਤੀ ਜਾ ਰਹੀ ਹੈ। ਹੁਣ ਇਸ ਯੋਜਨਾ ਦਾ ਦਾਇਰਾ ਵਧਾ ਦਿੱਤਾ ਗਿਆ ਹੈ ਅਤੇ ਹਰਿਦੁਆਰ, ਰਿਸ਼ੀਕੇਸ਼, ਸਾਲਾਸਰ ਧਾਮ ਅਤੇ ਖਾਟੂ ਸ਼ਿਆਮ ਜੀ ਵਰਗੇ ਪਵਿੱਤਰ ਸ਼ਹਿਰਾਂ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਯੋਜਨਾ ਤਹਿਤ ਮੁਫ਼ਤ ਆਵਾਜਾਈ, ਰਹਿਣ-ਸਹਿਣ ਅਤੇ ਖਾਣ-ਪੀਣ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਨਾਲ ਲੋਕ ਯਾਤਰਾ ਦਾ ਵਿੱਤੀ ਬੋਝ ਚੁੱਕੇ ਬਿਨਾਂ ਪਵਿੱਤਰ ਧਾਰਮਿਕ ਅਸਥਾਨਾਂ ‘ਤੇ ਨਤਮਸਤਕ ਹੋ ਸਕਦੇ ਹਨ।

‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਪਹਿਲੀ ਜੁਲਾਈ ਤੋਂ ਸੂਬੇ ਦੀਆਂ ਔਰਤਾਂ ਦੇ ਖਾਤਿਆਂ ਵਿੱਚ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਪੈਸੇ ਆਉਣੇ ਸ਼ੁਰੂ ਹੋ ਗਏ ਹਨ। ਹਰ ਔਰਤ 1,000 ਰੁਪਏ ਪ੍ਰਤੀ ਮਹੀਨਾ ਦੀ ਹੱਕਦਾਰ ਹੈ, ਜਦੋਂ ਕਿ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਔਰਤਾਂ 1,500 ਰੁਪਏ ਪ੍ਰਤੀ ਮਹੀਨਾ ਦੀਆਂ ਹੱਕਦਾਰ ਹਨ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਲਗਪਗ 75 ਲੱਖ ਔਰਤਾਂ ਨੂੰ ਪਹਿਲਾਂ ਹੀ ਪੈਸੇ ਮਿਲਣੇ ਸ਼ੁਰੂ ਹੋ ਚੁੱਕੇ ਹਨ।”
ਵਿਰੋਧੀ ਧਿਰਾਂ ‘ਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ, “ਜੇ ਵਿਰੋਧੀ ਸੱਤਾ ਵਿੱਚ ਆਉਂਦੇ ਹਨ ਤਾਂ ਉਹ ‘ਆਪ’ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਸਾਰੀਆਂ ਲੋਕ-ਪੱਖੀ ਪਹਿਲਕਦਮੀਆਂ ਨੂੰ ਬੰਦ ਕਰ ਦੇਣਗੇ।”
ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਹਮੇਸ਼ਾ ਜਨਤਕ ਭਲਾਈ ਨੂੰ ਪਹਿਲ ਦਿੱਤੀ ਹੈ, ਜਿਸ ਦੀ ਮਿਸਾਲ ਟੌਲ ਪਲਾਜ਼ਿਆਂ ਨੂੰ ਬੰਦ ਕਰਨਾ ਹੈ। ਉਨ੍ਹਾਂ ਕਿਹਾ, “ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਸਰਕਾਰ ਨੇ 19 ਟੌਲ ਪਲਾਜ਼ੇ ਬੰਦ ਕਰ ਦਿੱਤੇ ਹਨ, ਜਿਸ ਨਾਲ ਆਮ ਲੋਕਾਂ ਦੀ ਰੋਜ਼ਾਨਾ ਲਗਪਗ 70 ਲੱਖ ਰੁਪਏ ਦੀ ਬੱਚਤ ਹੋ ਰਹੀ ਹੈ। ਪਾਰਦਰਸ਼ੀ ਢੰਗ ਨਾਲ ਨੌਜਵਾਨਾਂ ਨੂੰ 70,000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ, 90 ਫੀਸਦੀ ਘਰਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ, ਕਿਸਾਨਾਂ ਨੂੰ ਦਿਨ ਵੇਲੇ ਬਿਜਲੀ ਮਿਲ ਰਹੀ ਹੈ ਅਤੇ ਲਗਪਗ 44,000 ਕਿਲੋਮੀਟਰ ਸੜਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ।”

ਸਿਹਤ ਸੰਭਾਲ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਪ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਰਾਹੀਂ ਸਰਵਪੱਖੀ ਅਤੇ ਕਿਫ਼ਾਇਤੀ ਡਾਕਟਰੀ ਇਲਾਜ ਯਕੀਨੀ ਬਣਾਉਣ ਵੱਲ ਵੱਡਾ ਕਦਮ ਚੁੱਕਿਆ ਹੈ। ਉਨ੍ਹਾਂ ਅੱਗੇ ਕਿਹਾ, “ਮੁੱਖ ਮੰਤਰੀ ਸਿਹਤ ਯੋਜਨਾ ਦੇਸ਼ ਵਿੱਚ ਆਪਣੀ ਕਿਸਮ ਦੀ ਪਹਿਲੀ ਯੋਜਨਾ ਹੈ, ਜੋ ਪੰਜਾਬ ਦੇ ਹਰ ਨਿਵਾਸੀ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਕੈਸ਼ਲੇਸ ਇਲਾਜ ਮੁਹੱਈਆ ਕਰਵਾਉਂਦੀ ਹੈ। ਇਹ ਬਹੁਤ ਮਾਣ ਅਤੇ ਸੰਤੁਸ਼ਟੀ ਦੀ ਗੱਲ ਹੈ ਕਿ ਪੰਜਾਬ ਸਰਵਪੱਖੀ ਸਿਹਤ ਕਵਰੇਜ ਦੇਣ ਵਾਲਾ ਪਹਿਲਾ ਭਾਰਤੀ ਸੂਬਾ ਹੈ। ਇਸ ਇਤਿਹਾਸਕ ਕਦਮ ਦਾ ਮਕਸਦ ਸੂਬੇ ਦੇ ਸਾਰੇ ਪਰਿਵਾਰਾਂ ਨੂੰ ਸਿਹਤ ਸੰਭਾਲ ਸਹੂਲਤ ਮੁਹੱਈਆ ਕਰਨਾ ਹੈ ਅਤੇ ਲੱਖਾਂ ਲੋਕ ਇਸ ਯੋਜਨਾ ਤਹਿਤ ਮੁਫ਼ਤ ਇਲਾਜ ਦਾ ਲਾਭ ਉਠਾ ਚੁੱਕੇ ਹਨ।”
—————————————————————————————————————-
*जनता का पैसा जनता को वापस दे रही ‘‘आप’’ सरकार- भगवंत सिंह मान*
*- विरोधी पार्टियां चाहे जो मर्जी कर लें, हमारी सरकार जनहित के कार्य जारी रखेगी- भगवंत सिंह मान*
*- हर घर में रोजगार, हर बुजुर्ग को इलाज और हर बच्चे को अच्छी शिक्षा का प्रबंध करना मेरी जिम्मेदारी- भगवंत सिंह मान*
*- जिन मां-बहनों को सम्मान राशि नहीं मिली हैं, फार्म भर दें, उन्हें भी जुलाई से ही पैसे मिलेंगे- भगवंत सिंह मान*
*- सीएम भगवंत सिंह मान पटियाला के राजपुरा में आयोजित ‘एक शाम भगवान शिव के नाम’ कार्यक्रम में हुए शामिल*
राजपुरा, 31 अगस्त: मुख्यमंत्री भगवंत सिंह मान ने आज जोर देकर कहा कि आम आदमी पार्टी (आप) की सरकार कल्याण और विकास पहलों के माध्यम से जनता का एक-एक रुपया लोगों को लौटाने के लिए प्रतिबद्ध है। उन्होंने यह भी स्पष्ट किया कि विपक्षी दलों का कोई भी दबाव सरकार के जन-पक्षधर एजेंडे को पटरी से नहीं उतार सकता। राजपुरा में ‘एक शाम भगवान शिव के नाम’ कार्यक्रम को संबोधित करते हुए उन्होंने कहा कि हर घर को रोजगार, हर बुजुर्ग को इलाज और हर बच्चे को गुणवत्तापूर्ण शिक्षा दिलाना हमारी जिम्मेदारी है। इसके साथ ही उन्होंने, जिन महिलाओं को अभी तक सम्मान राशि नहीं मिली, उन्हें विश्वास दिलाया कि आवश्यक औपचारिक कार्यवाही पूरी करने के बाद उन्हें भी जुलाई से राशि मिलेगी।
‘एक शाम शिव के नाम’ कार्यक्रम के दौरान सभा को संबोधित करते हुए मुख्यमंत्री भगवंत सिंह मान ने कहा कि पंजाब सबका है और हर त्योहार को मिलकर मनाने की इसकी सदियों पुरानी परंपरा को बनाए रखना चाहिए। उन्होंने कहा, “पंजाब एक ऐसा गुलदस्ता है, जिसमें हर रंग का फूल मौजूद है और इस पवित्र धरती पर सभी बढ़ते-फूलते हैं। हमारी धरती इतनी उपजाऊ है कि यहाँ हर बीज उग सकता है, लेकिन नफरत का बीज कभी नहीं उग सकता क्योंकि हमारी एकता बहुत मजबूत है।”
मुख्यमंत्री ने कहा कि पंजाब ने हमेशा सांप्रदायिक सद्भाव की मिसाल पेश की है, जहाँ लोग एक-दूसरे के धार्मिक और सांस्कृतिक आयोजनों में बढ़-चढ़कर हिस्सा लेते हैं। उन्होंने कहा, “पंजाब में राम नवमी, गुरुपर्व या ईद सहित सभी त्योहार मिलकर मनाए जाते हैं। इस कारण यहाँ सांप्रदायिक सद्भाव, भाईचारे की साझेदारी और अखंडता का रिश्ता बहुत मजबूत है।”
तीर्थ यात्रा की सुविधा के लिए अपनी सरकार की पहलों का जिक्र करते हुए मुख्यमंत्री भगवंत सिंह मान ने कहा, “हमारी सरकार ने ‘मुख्यमंत्री तीर्थ यात्रा योजना’ शुरू की है, जिसके तहत श्रद्धालुओं को श्री हरिमंदिर साहिब, श्री आनंदपुर साहिब और अन्य प्रमुख धार्मिक स्थलों के दर्शन की सुविधा दी जा रही है। अब इस योजना का दायरा बढ़ा दिया गया है और हरिद्वार, ऋषिकेश, सालासर धाम और खाटू श्याम जी जैसे पवित्र शहरों को भी इसमें शामिल किया गया है।”
मुख्यमंत्री भगवंत सिंह मान ने कहा कि इस योजना के तहत मुफ्त परिवहन, आवास और भोजन की सुविधाएँ दी जा रही हैं, जिससे लोग यात्रा का वित्तीय बोझ उठाए बिना पवित्र धार्मिक स्थलों पर नतमस्तक हो सकते हैं।
‘मुख्यमंत्री मावां-धीयां सत्कार योजना’ के बारे में बात करते हुए मुख्यमंत्री ने कहा, “यह बहुत गर्व की बात है कि पहली जुलाई से प्रदेश की महिलाओं के खातों में ‘मुख्यमंत्री मावां-धीयां सत्कार योजना’ के तहत पैसे आने शुरू हो गए हैं। हर महिला 1,000 रुपये प्रति माह की हकदार है, जबकि अनुसूचित जातियों से संबंधित महिलाएँ 1,500 रुपये प्रति माह की हकदार हैं।”
मुख्यमंत्री भगवंत सिंह मान ने कहा, “लगभग 75 लाख महिलाओं को पहले ही पैसे मिलने शुरू हो चुके हैं।”
विपक्षी दलों पर निशाना साधते हुए मुख्यमंत्री भगवंत सिंह मान ने लोगों को सचेत करते हुए कहा, “अगर विपक्षी सत्ता में आते हैं तो वे ‘आप’ सरकार द्वारा शुरू की गई सभी जन-पक्षधर पहलों को बंद कर देंगे।”
मुख्यमंत्री ने कहा कि हमारी सरकार ने हमेशा जनकल्याण को प्राथमिकता दी है, जिसकी मिसाल टोल प्लाजाओं को बंद करना है। उन्होंने कहा, “लोगों की सुविधा को ध्यान में रखते हुए सरकार ने 19 टोल प्लाजे बंद कर दिए हैं, जिससे आम लोगों की रोजाना लगभग 70 लाख रुपये की बचत हो रही है। पारदर्शी तरीके से नौजवानों को 70,000 से अधिक सरकारी नौकरियाँ दी गई हैं, 90 प्रतिशत घरों को मुफ्त बिजली मिल रही है, किसानों को दिन में बिजली मिल रही है और लगभग 44,000 किलोमीटर सड़कों का निर्माण किया जा रहा है।”
स्वास्थ्य सेवा के बारे में मुख्यमंत्री भगवंत सिंह मान ने कहा कि आप सरकार ने ‘मुख्यमंत्री स्वास्थ्य योजना’ के माध्यम से व्यापक और किफायती चिकित्सा इलाज सुनिश्चित करने की दिशा में बड़ा कदम उठाया है। उन्होंने आगे कहा, “मुख्यमंत्री स्वास्थ्य योजना देश में अपनी तरह की पहली योजना है, जो पंजाब के हर निवासी परिवार को 10 लाख रुपये तक का कैशलेस इलाज मुहैया कराती है। यह बहुत गर्व और संतुष्टि की बात है कि पंजाब व्यापक स्वास्थ्य कवरेज देने वाला पहला भारतीय राज्य है। इस ऐतिहासिक कदम का उद्देश्य राज्य के सभी परिवारों को स्वास्थ्य सुविधा मुहैया कराना है और लाखों लोग इस योजना के तहत मुफ्त इलाज का लाभ उठा चुके हैं।”
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










