वड़िंग का बयान कांग्रेस की जनविरोधी मानसिकता का सबूत: बलतेज पन्नू
90% से ज्यादा घरों को मिल रही मुफ्त बिजली कांग्रेस को हजम नहीं हो रही, जनता की बचत रोकना चाहती है कांग्रेस: बलतेज पन्नू
मोहल्ला क्लीनिक, मुफ्त इलाज और महिलाओं की आर्थिक सहायता बंद करना चाहती है कांग्रेस: बलतेज पन्नू
मान सरकार ने टोल प्लाजा बंद करवाए, सरकारी स्कूलों का कायाकल्प किया, कांग्रेस जनता को मिली राहत छीनना चाहती है: बलतेज पन्नू
आम लोगों की सुविधाओं पर कैंची चलाना चाहती है कांग्रेस, पंजाब की जनता ऐसी राजनीति को कभी स्वीकार नहीं करेगी: बलतेज पन्नू
चंडीगढ़, 22 अक्टूबर: आम आदमी पार्टी (आप) पंजाब के मीडिया प्रभारी बलतेज पन्नू ने कांग्रेस के सांसद और पूर्व प्रदेश अध्यक्ष अमरिंदर सिंह राजा वड़िंग के उस बयान पर तीखा हमला बोला है, जिसमें उन्होंने सरेआम कहा है कि कांग्रेस की सरकार बनने पर पंजाब में मुफ्त बिजली और अन्य सुविधाएं बंद कर दी जाएंगी और सिर्फ ‘जरूरतमंदों‘ को ही सुविधा मिलेगी। पन्नू ने कहा कि इस बयान ने साबित कर दिया है कि देश पर सबसे अधिक समय तक राज करने वाली कांग्रेस ने हमेशा लोगों को गरीब और अनपढ़ बनाए रखने की साजिश रची है। कांग्रेस की असली मंशा पंजाब के लोगों का गला घोंटने और उन्हें बुनियादी सुविधाओं से वंचित रखने की है।
गुरुवार को एक प्रेस कॉन्फ्रेंस को संबोधित करते हुए पन्नू ने कहा कि मुख्यमंत्री भगवंत मान के नेतृत्व में आम आदमी पार्टी की सरकार ने 2022 में सत्ता में आते ही अपनी सबसे बड़ी गारंटी पूरी की थी। आज पंजाब के 90% से अधिक घरों का बिजली बिल जीरो आ रहा है। राजा वड़िंग का मुफ्त बिजली बंद करने का ऐलान कांग्रेस की उसी जागीरदारी सोच का हिस्सा है, जो चाहती है कि अगर कोई आम आदमी साइकिल पर है, तो वह कभी टू-व्हीलर या कार न खरीद सके। कांग्रेस को यह हजम नहीं हो रहा है कि आम जनता के पैसे बच रहे हैं और वे राहत की सांस ले रहे हैं।
कांग्रेसी नेता राजा वड़िंग के एक इंटरव्यू का हवाला देते हुए बलतेज पन्नू ने स्पष्ट किया कि राजा वड़िंग का यह बयान कोई निजी राय नहीं है, बल्कि यह पूरी कांग्रेस पार्टी का ‘ब्लू प्रिंट‘ है। अगर कांग्रेस गलती से भी सत्ता में आती है, तो वे मान सरकार द्वारा दी जा रही सभी जनकल्याणकारी योजनाओं को बंद कर देंगे। कांग्रेस के सत्ता में आने का सीधा मतलब यह होगा कि हर घर को मिल रही हर महीने 300 यूनिट मुफ्त बिजली की सुविधा छीन ली जाएगी। बिना किसी कार्ड या भेदभाव के सभी के लिए चल रहे ‘मोहल्ला क्लीनिक‘ और हर परिवार के लिए 10 लाख रुपये तक का कैशलेस मुफ्त इलाज बंद कर दिया जाएगा। महिलाओं के खातों में आ रही 1000 और 1500 रुपये की सम्मान राशि से कांग्रेसी नेताओं को गहरी तकलीफ है, इसे तुरंत रोक दिया जाएगा। मान सरकार ने नहरी पानी की पहुंच 21% से बढ़ाकर 88% कर दी है। पहले मालवा में पानी के मोघे (नाले) सिर्फ बड़े और रसूखदार किसानों के खेतों तक ही जाते थे। कांग्रेस आकर फिर से छोटे किसानों से नहरी पानी छीनकर उन पर पाबंदियां लगा देगी।
आप नेता ने आगे कहा कि मान सरकार ने पंजाब में वो काम भी किए हैं, जिनकी चुनावों में कोई गारंटी नहीं दी गई थी। पंजाब में 18 टोल प्लाजा बंद करके जनता के रोजाना 64 लाख रुपये बचाए गए हैं, जबकि पिछली सरकारें टोल कंपनियों को 400-400 दिनों का एक्सटेंशन देकर जनता को लूटती थीं। इसी तरह, सड़क सुरक्षा फोर्स (एसएसएफ) का गठन किया गया, जिसकी तारीफ खुद केंद्रीय परिवहन मंत्री नितिन गडकरी ने संसद में की है कि इससे पंजाब में मौके पर होने वाली मौतों में 50% से अधिक की कमी आई है।
बलतेज पन्नू ने कहा कि शिक्षा के क्षेत्र में कांग्रेस और भाजपा ने जो तबाही मचाई थी, उसे सुधारते हुए आम आदमी पार्टी ने सरकारी स्कूलों का कायाकल्प किया। शिक्षकों को विदेशों में ट्रेनिंग के लिए भेजा गया, जिसके नतीजे के तौर पर आज गरीब और आम घरों के बच्चे नीट (NEET) और एनडीए (NDA) जैसी कठिन परीक्षाएं पास कर रहे हैं। कांग्रेस इन सभी सुधारों पर रोक लगाकर यह तय करना चाहती है कि कौन पढ़ेगा और कौन नहीं।
पन्नू ने कहा कि मुख्यमंत्री भगवंत मान पंजाब के लोगों को अक्सर आगाह करते रहे हैं कि अगर ये पारंपरिक पार्टियां वापस आ गईं, तो सबसे पहले वे आम लोगों की सुविधाएं ही बंद करेंगी। आज राजा वड़िंग ने खुद अपना एजेंडा जनता के सामने रख दिया है। पंजाब के लोग अब इनके झांसे में नहीं आएंगे और कांग्रेस की इस जनविरोधी सोच को पूरी तरह से नकार देंगे।
—————————————————————————
ਰਾਜਾ ਵੜਿੰਗ ਦੇ ਬਿਆਨ ਨੇ ਕਾਂਗਰਸ ਦਾ 2027 ਲਈ ਲੋਕ ਵਿਰੋਧੀ‘ ਏਜੰਡਾ ਕੀਤਾ ਜਨਤਕ, ਸੱਤਾ ‘ਚ ਆਏ ਤਾਂ ਮਾਨ ਸਰਕਾਰ ਵਲੋਂ ਦਿਤੀਆਂ ਜਾ ਰਹੀਆਂ ਮੁਫ਼ਤ ਸਹੂਲਤਾਂ ਕਰਨਗੇ ਬੰਦ: ਬਲਤੇਜ ਪੰਨੂ
ਵੜਿੰਗ ਦਾ ਬਿਆਨ ਕਾਂਗਰਸ ਦੀ ਲੋਕ-ਵਿਰੋਧੀ ਮਾਨਸਿਕਤਾ ਦਾ ਸਬੂਤ: ਬਲਤੇਜ ਪੰਨੂ
90% ਤੋਂ ਵੱਧ ਘਰਾਂ ਨੂੰ ਮਿਲ ਰਹੀ ਮੁਫ਼ਤ ਬਿਜਲੀ ਕਾਂਗਰਸ ਨੂੰ ਹਜ਼ਮ ਨਹੀਂ ਹੋ ਰਹੀ, ਜਨਤਾ ਦੀ ਬੱਚਤ ਰੋਕਣਾ ਚਾਹੁੰਦੀ ਹੈ ਕਾਂਗਰਸ: ਬਲਤੇਜ ਪੰਨੂ
ਮੁਹੱਲਾ ਕਲੀਨਿਕ, ਮੁਫ਼ਤ ਇਲਾਜ ਅਤੇ ਔਰਤਾਂ ਦੀ ਆਰਥਿਕ ਸਹਾਇਤਾ ਬੰਦ ਕਰਨਾ ਚਾਹੁੰਦੀ ਹੈ ਕਾਂਗਰਸ: ਬਲਤੇਜ ਪੰਨੂ
ਮਾਨ ਸਰਕਾਰ ਨੇ ਟੋਲ ਪਲਾਜ਼ੇ ਬੰਦ ਕਰਵਾਏ, ਸਰਕਾਰੀ ਸਕੂਲਾਂ ਦਾ ਕਾਇਆਕਲਪ ਕੀਤਾ, ਕਾਂਗਰਸ ਜਨਤਾ ਨੂੰ ਮਿਲੀ ਰਾਹਤ ਖੋਹਣਾ ਚਾਹੁੰਦੀ ਹੈ: ਬਲਤੇਜ ਪੰਨੂ
ਆਮ ਲੋਕਾਂ ਦੀਆਂ ਸਹੂਲਤਾਂ ‘ਤੇ ਕੈਂਚੀ ਚਲਾਉਣਾ ਚਾਹੁੰਦੀ ਹੈ ਕਾਂਗਰਸ, ਪੰਜਾਬ ਦੀ ਜਨਤਾ ਅਜਿਹੀ ਰਾਜਨੀਤੀ ਨੂੰ ਕਦੇ ਸਵੀਕਾਰ ਨਹੀਂ ਕਰੇਗੀ: ਬਲਤੇਜ ਪੰਨੂ
ਚੰਡੀਗੜ੍ਹ 22 ਅਕਤੂਬਰ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਾਂਗਰਸ ਦੇ ਸੰਸਦ ਮੈਂਬਰ ਅਤੇ ਸਾਬਕਾ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਉਸ ਬਿਆਨ ‘ਤੇ ਤਿੱਖਾ ਹਮਲਾ ਬੋਲਿਆ ਹੈ, ਜਿਸ ਵਿੱਚ ਉਨ੍ਹਾਂ ਨੇ ਸ਼ਰੇਆਮ ਕਿਹਾ ਹੈ ਕਿ ਕਾਂਗਰਸ ਦੀ ਸਰਕਾਰ ਬਣਨ ‘ਤੇ ਪੰਜਾਬ ਵਿੱਚ ਮੁਫਤ ਬਿਜਲੀ ਅਤੇ ਹੋਰ ਸਹੂਲਤਾਂ ਬੰਦ ਕਰ ਦਿੱਤੀ ਜਾਵੇਗੀ ਅਤੇ ਸਿਰਫ਼ ‘ਲੋੜਵੰਦਾਂ‘ ਨੂੰ ਹੀ ਸਹੂਲਤ ਮਿਲੇਗੀ। ਪੰਨੂ ਨੇ ਕਿਹਾ ਕਿ ਇਸ ਬਿਆਨ ਨੇ ਸਾਬਤ ਕਰ ਦਿੱਤਾ ਹੈ ਕਿ ਦੇਸ਼ ‘ਤੇ ਸਭ ਤੋਂ ਵੱਧ ਸਮੇਂ ਤੱਕ ਰਾਜ ਕਰਨ ਵਾਲੀ ਕਾਂਗਰਸ ਨੇ ਹਮੇਸ਼ਾ ਲੋਕਾਂ ਨੂੰ ਗਰੀਬ ਅਤੇ ਅਨਪੜ੍ਹ ਬਣਾਏ ਰੱਖਣ ਦੀ ਸਾਜ਼ਿਸ਼ ਰਚੀ ਹੈ। ਕਾਂਗਰਸ ਦੀ ਅਸਲੀ ਮੰਸ਼ਾ ਪੰਜਾਬ ਦੇ ਲੋਕਾਂ ਦਾ ਗਲਾ ਘੁੱਟਣ ਅਤੇ ਉਨ੍ਹਾਂ ਨੂੰ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਰੱਖਣ ਦੀ ਹੈ।
ਵੀਰਵਾਰ ਨੂੰ ਇੱਕ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਪੰਨੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ 2022 ਵਿੱਚ ਸੱਤਾ ਵਿੱਚ ਆਉਂਦਿਆਂ ਹੀ ਆਪਣੀ ਸਭ ਤੋਂ ਵੱਡੀ ਗਾਰੰਟੀ ਪੂਰੀ ਕੀਤੀ। ਅੱਜ ਪੰਜਾਬ ਦੇ 90% ਤੋਂ ਵੱਧ ਘਰਾਂ ਦਾ ਬਿਜਲੀ ਬਿੱਲ ਜ਼ੀਰੋ ਆ ਰਿਹਾ ਹੈ। ਰਾਜਾ ਵੜਿੰਗ ਦਾ ਮੁਫਤ ਬਿਜਲੀ ਬੰਦ ਕਰਨ ਦਾ ਐਲਾਨ ਕਾਂਗਰਸ ਦੀ ਉਸੇ ਜਾਗੀਰਦਾਰੀ ਸੋਚ ਦਾ ਹਿੱਸਾ ਹੈ, ਜੋ ਚਾਹੁੰਦੀ ਹੈ ਕਿ ਜੇਕਰ ਕੋਈ ਆਮ ਆਦਮੀ ਸਾਈਕਲ ‘ਤੇ ਹੈ, ਤਾਂ ਉਹ ਕਦੇ ਟੂ-ਵ੍ਹੀਲਰ ਜਾਂ ਕਾਰ ਨਾ ਖਰੀਦ ਸਕੇ। ਕਾਂਗਰਸ ਨੂੰ ਇਹ ਹਜ਼ਮ ਨਹੀਂ ਹੋ ਰਿਹਾ ਹੈ ਕਿ ਆਮ ਜਨਤਾ ਦੇ ਪੈਸੇ ਬਚ ਰਹੇ ਹਨ ਅਤੇ ਉਹ ਰਾਹਤ ਦਾ ਸਾਹ ਲੈ ਰਹੇ ਹਨ।
ਕਾਂਗਰਸੀ ਆਗੂ ਰਾਜਾ ਵੜਿੰਗ ਦੀ ਇੱਕ ਇੰਟਰਵਿਊ ਦਾ ਹਵਾਲਾ ਦਿੰਦਿਆਂ ਬਲਤੇਜ ਪੰਨੂ ਨੇ ਸਪੱਸ਼ਟ ਕੀਤਾ ਕਿ ਰਾਜਾ ਵੜਿੰਗ ਦਾ ਇਹ ਬਿਆਨ ਕੋਈ ਨਿੱਜੀ ਰਾਏ ਨਹੀਂ, ਸਗੋਂ ਪੂਰੀ ਕਾਂਗਰਸ ਪਾਰਟੀ ਦਾ ‘ਬਲੂ ਪ੍ਰਿੰਟ‘ ਹੈ। ਜੇਕਰ ਕਾਂਗਰਸ ਗਲਤੀ ਨਾਲ ਵੀ ਸੱਤਾ ਵਿੱਚ ਆਉਂਦੀ ਹੈ, ਤਾਂ ਉਹ ਮਾਨ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਾਰੀਆਂ ਲੋਕ-ਭਲਾਈ ਯੋਜਨਾਵਾਂ ਬੰਦ ਕਰ ਦੇਣਗੇ। ਕਾਂਗਰਸ ਦੇ ਸੱਤਾ ਵਿੱਚ ਆਉਣ ਦਾ ਸਿੱਧਾ ਮਤਲਬ ਹੋਵੇਗਾ ਕਿ ਹਰ ਘਰ ਨੂੰ ਮਿਲ ਰਹੀ ਮਹੀਨਾਵਾਰ 300 ਯੂਨਿਟ ਮੁਫਤ ਬਿਜਲੀ ਦੀ ਸਹੂਲਤ ਖੋਹ ਲਈ ਜਾਵੇਗੀ। ਬਿਨਾਂ ਕਿਸੇ ਕਾਰਡ ਜਾਂ ਭੇਦਭਾਵ ਦੇ ਸਾਰਿਆਂ ਲਈ ਚੱਲ ਰਹੇ ‘ਮੁਹੱਲਾ ਕਲੀਨਿਕ‘ ਅਤੇ ਹਰ ਪਰਿਵਾਰ ਲਈ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਮੁਫਤ ਇਲਾਜ ਬੰਦ ਕਰ ਦਿੱਤਾ ਜਾਵੇਗਾ। ਔਰਤਾਂ ਦੇ ਖਾਤਿਆਂ ਵਿੱਚ ਆ ਰਹੀ 1000 ਅਤੇ 1500 ਰੁਪਏ ਦੀ ਸਨਮਾਨ ਰਾਸ਼ੀ ਤੋਂ ਕਾਂਗਰਸੀ ਆਗੂਆਂ ਨੂੰ ਡੂੰਘੀ ਤਕਲੀਫ ਹੈ, ਇਸਨੂੰ ਤੁਰੰਤ ਰੋਕ ਦਿੱਤਾ ਜਾਵੇਗਾ। ਮਾਨ ਸਰਕਾਰ ਨੇ ਨਹਿਰੀ ਪਾਣੀ ਦੀ ਪਹੁੰਚ 21% ਤੋਂ ਵਧਾ ਕੇ 88% ਕਰ ਦਿੱਤੀ ਹੈ। ਪਹਿਲਾਂ ਮਾਲਵਾ ਵਿੱਚ ਪਾਣੀ ਦੇ ਮੋਗੇ ਸਿਰਫ਼ ਵੱਡੇ ਅਤੇ ਰਸੂਖਦਾਰ ਕਿਸਾਨਾਂ ਦੇ ਖੇਤਾਂ ਤੱਕ ਜਾਂਦੇ ਸਨ। ਕਾਂਗਰਸ ਆ ਕੇ ਮੁੜ ਛੋਟੇ ਕਿਸਾਨਾਂ ਤੋਂ ਨਹਿਰੀ ਪਾਣੀ ਖੋਹ ਕੇ ਪਾਬੰਦੀਆਂ ਲਗਾ ਦੇਵੇਗੀ।
ਆਪ ਆਗੂ ਨੇ ਅੱਗੇ ਕਿਹਾ ਕਿ ਮਾਨ ਸਰਕਾਰ ਨੇ ਪੰਜਾਬ ਵਿੱਚ ਉਹ ਕੰਮ ਵੀ ਕੀਤੇ ਹਨ ਜਿਨ੍ਹਾਂ ਦੀ ਚੋਣਾਂ ਵਿੱਚ ਕੋਈ ਗਾਰੰਟੀ ਨਹੀਂ ਦਿੱਤੀ ਗਈ ਸੀ। ਪੰਜਾਬ ਵਿੱਚ 18 ਟੋਲ ਪਲਾਜ਼ੇ ਬੰਦ ਕਰਕੇ ਜਨਤਾ ਦੇ ਰੋਜ਼ਾਨਾ 64 ਲੱਖ ਰੁਪਏ ਬਚਾਏ ਗਏ, ਜਦੋਂ ਕਿ ਪਿਛਲੀਆਂ ਸਰਕਾਰਾਂ ਟੋਲ ਕੰਪਨੀਆਂ ਨੂੰ 400-400 ਦਿਨਾਂ ਦੀ ਐਕਸਟੈਂਸ਼ਨ ਦੇ ਕੇ ਜਨਤਾ ਨੂੰ ਲੁੱਟਦੀਆਂ ਸਨ। ਇਸੇ ਤਰ੍ਹਾਂ, ਸੜਕ ਸੁਰੱਖਿਆ ਫੋਰਸ (ਐਸਐਸਐਫ) ਦਾ ਗਠਨ ਕੀਤਾ ਗਿਆ, ਜਿਸਦੀ ਤਾਰੀਫ਼ ਖੁਦ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਸੰਸਦ ਵਿੱਚ ਕੀਤੀ ਹੈ ਕਿ ਇਸ ਨਾਲ ਪੰਜਾਬ ਵਿੱਚ ਮੌਕੇ ‘ਤੇ ਹੋਣ ਵਾਲੀਆਂ ਮੌਤਾਂ ਵਿੱਚ 50% ਤੋਂ ਵੱਧ ਦੀ ਕਮੀ ਆਈ ਹੈ।
ਬਲਤੇਜ ਪੰਨੂ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਕਾਂਗਰਸ ਅਤੇ ਭਾਜਪਾ ਨੇ ਜੋ ਤਬਾਹੀ ਮਚਾਈ ਸੀ, ਉਸਨੂੰ ਸੁਧਾਰਦਿਆਂ ਆਮ ਆਦਮੀ ਪਾਰਟੀ ਨੇ ਸਰਕਾਰੀ ਸਕੂਲਾਂ ਦਾ ਕਾਇਆਕਲਪ ਕੀਤਾ। ਅਧਿਆਪਕਾਂ ਨੂੰ ਵਿਦੇਸ਼ਾਂ ਵਿੱਚ ਟ੍ਰੇਨਿੰਗ ਲਈ ਭੇਜਿਆ ਗਿਆ, ਜਿਸਦੇ ਨਤੀਜੇ ਵਜੋਂ ਅੱਜ ਗਰੀਬ ਅਤੇ ਆਮ ਘਰਾਂ ਦੇ ਬੱਚੇ ਨੀਟ ਅਤੇ ਐਨਡੀਏ ਵਰਗੀਆਂ ਔਖੀਆਂ ਪ੍ਰੀਖਿਆਵਾਂ ਪਾਸ ਕਰ ਰਹੇ ਹਨ। ਕਾਂਗਰਸ ਇਨ੍ਹਾਂ ਸਾਰੇ ਸੁਧਾਰਾਂ ‘ਤੇ ਰੋਕ ਲਗਾ ਕੇ ਤੈਅ ਕਰਨਾ ਚਾਹੁੰਦੀ ਹੈ ਕਿ ਕੌਣ ਪੜ੍ਹੇਗਾ ਅਤੇ ਕੌਣ ਨਹੀਂ।
ਪੰਨੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਲੋਕਾਂ ਨੂੰ ਅਕਸਰ ਆਗਾਹ ਕਰਦੇ ਰਹੇ ਹਨ ਕਿ ਜੇਕਰ ਇਹ ਰਿਵਾਇਤੀ ਪਾਰਟੀਆਂ ਵਾਪਸ ਆ ਗਈਆਂ, ਤਾਂ ਸਭ ਤੋਂ ਪਹਿਲਾਂ ਆਮ ਲੋਕਾਂ ਦੀਆਂ ਸਹੂਲਤਾਂ ਬੰਦ ਕਰਨਗੀਆਂ। ਅੱਜ ਰਾਜਾ ਵੜਿੰਗ ਨੇ ਖੁਦ ਆਪਣਾ ਏਜੰਡਾ ਜਨਤਾ ਦੇ ਸਾਹਮਣੇ ਰੱਖ ਦਿੱਤਾ ਹੈ। ਪੰਜਾਬ ਦੇ ਲੋਕ ਹੁਣ ਇਨ੍ਹਾਂ ਦੇ ਝਾਂਸੇ ਵਿੱਚ ਨਹੀਂ ਆਉਣਗੇ ਅਤੇ ਕਾਂਗਰਸ ਦੀ ਇਸ ਲੋਕ-ਵਿਰੋਧੀ ਸੋਚ ਨੂੰ ਨਕਾਰ ਦੇਣਗੇ।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










