ਭਗਵਾਨ ਵਾਲਮੀਕਿ ਜੀ ਦਾ ਸੰਦੇਸ਼ ਸਮਾਜਿਕ ਬਰਾਬਰਤਾ ਅਤੇ ਸਨਮਾਨ ਦੀ ਨੀਂਹ: ਕੇਵਲ ਸਿੰਘ ਢਿੱਲੋਂ*
ਲੁਧਿਆਣਾ/ਚਂੰਡੀਗੜ੍ਹ, 24 ਅਕਤੂਬਰ: ਭਗਵਾਨ ਵਾਲਮੀਕਿ ਜੀ ਵੱਲੋਂ ਰਚੀ ਪਵਿੱਤਰ ਰਾਮਾਇਣ ਮਰਿਆਦਾ, ਸੱਚ, ਤਿਆਗ ਅਤੇ ਧਰਮ ਦਾ ਅਜਿਹਾ ਗ੍ਰੰਥ ਹੈ, ਜਿਸ ਨੇ ਹਜ਼ਾਰਾਂ ਸਾਲਾਂ ਤੋਂ ਸਮਾਜ ਨੂੰ ਦਿਸ਼ਾ ਦਿੱਤੀ ਹੈ, ਅਤੇ ਉਨ੍ਹਾਂ ਨੇ ਦੁਨੀਆ ਨੂੰ ਸੰਦੇਸ਼ ਦਿੱਤਾ ਕਿ ਕੋਈ ਵੀ ਵਿਅਕਤੀ ਛੋਟਾ ਜਾਂ ਵੱਡਾ ਨਹੀਂ ਹੁੰਦਾ ਅਤੇ ਹਰ ਇਨਸਾਨ ਨੂੰ ਬਰਾਬਰ ਦਾ ਸਨਮਾਨ ਮਿਲਣਾ ਚਾਹੀਦਾ ਹੈ।
ਇਹ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਲੁਧਿਆਣਾ ਦੇ ਭਗਵਾਨ ਵਾਲਮੀਕਿ ਜੀ ਮੰਦਰ ਕਿਲ੍ਹਾ ਮੁਹੱਲਾ ਸ਼ਿਵਪੁਰੀ ਰੋਡ ਵਿਖੇ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪਵਿੱਤਰ ਪ੍ਰਗਟ ਦਿਵਸ ਨੂੰ ਸਮਰਪਿਤ ਸਮਾਗਮ ਵਿੱਚ ਸ਼ਿਰਕਤ ਕਰਨ ਮੌਕੇ ਕੀਤਾ। ਇਹ ਸਮਾਗਮ ਭਗਵਾਨ ਵਾਲਮੀਕਿ ਆਦਿ ਧਰਮ ਸਮਾਜ ਅਤੇ ਬਾਬਾ ਸਾਹਿਬ ਦਲਿਤ ਫੋਰਸ ਪੰਜਾਬ ਵਲੋਂ ਕਰਵਾਇਆ ਗਿਆ।
ਇਸ ਮੌਕੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸਮੁੱਚੀ ਸੰਗਤ ਨੂੰ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ।
ਸ. ਢਿੱਲੋਂ ਨੇ ਸ੍ਰੀ ਅਜੈਪਾਲ ਦਿਸ਼ਾਵਰ ਅਤੇ ਸਮੂਹ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਦਿਨ ਸਿਰਫ਼ ਇੱਕ ਮਹਾਪੁਰਸ਼ ਨੂੰ ਯਾਦ ਕਰਨ ਦਾ ਨਹੀਂ, ਸਗੋਂ ਉਨ੍ਹਾਂ ਦੇ ਸੰਦੇਸ਼ ਨੂੰ ਜੀਵਨ ਵਿੱਚ ਉਤਾਰਨ ਦਾ ਦਿਨ ਹੈ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਇਨਸਾਨ ਆਪਣੇ ਜਨਮ ਨਾਲ ਨਹੀਂ, ਆਪਣੇ ਕਰਮ ਨਾਲ ਮਹਾਨ ਬਣਦਾ ਹੈ। ਉਨ੍ਹਾਂ ਦਾ ਸੰਦੇਸ਼ ਹੀ ਅਸਲ ਸਮਾਜਿਕ ਨਿਆਂ ਦੀ ਨੀਂਹ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਗੁਰੂਆਂ-ਪੀਰਾਂ ਦੀ ਧਰਤੀ ਦੱਸਦਿਆਂ ਉਨ੍ਹਾਂ ਕਿਹਾ ਕਿ ਇੱਥੇ ਸਾਂਝੀਵਾਲਤਾ ਦਾ ਪਾਠ ਸਦੀਆਂ ਪਹਿਲਾਂ ਪੜ੍ਹਾਇਆ ਗਿਆ ਅਤੇ ਇਸ ਧਰਤੀ ‘ਤੇ ਵਾਲਮੀਕਿ ਸਮਾਜ ਦਾ ਯੋਗਦਾਨ ਸਭ ਲਈ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਖੇਤਾਂ ਤੋਂ ਲੈ ਕੇ ਸ਼ਹਿਰਾਂ ਦੀ ਸਫ਼ਾਈ ਤੱਕ ਅਤੇ ਸਰਹੱਦ ਦੀ ਰਾਖੀ ਤੋਂ ਲੈ ਕੇ ਸਮਾਜ ਦੀ ਸੇਵਾ ਤੱਕ, ਵਾਲਮੀਕਿ ਸਮਾਜ ਨੇ ਹਰ ਮੋਰਚੇ ‘ਤੇ ਮਿਹਨਤ ਤੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ। ਜਿਨ੍ਹਾਂ ਹੱਥਾਂ ਨੇ ਸਾਡੇ ਸ਼ਹਿਰਾਂ ਨੂੰ ਸਾਫ਼ ਰੱਖਿਆ, ਉਨ੍ਹਾਂ ਹੱਥਾਂ ਦਾ ਸਨਮਾਨ ਕਰਨਾ ਸਾਡਾ ਫ਼ਰਜ਼ ਹੈ, ਅਹਿਸਾਨ ਨਹੀਂ।
ਭਾਜਪਾ ਦੇ ਸੰਕਲਪ “ਸਬਕਾ ਸਾਥ, ਸਬਕਾ ਵਿਕਾਸ” ਦਾ ਜ਼ਿਕਰ ਕਰਦਿਆਂ ਸ. ਢਿੱਲੋਂ ਨੇ ਕਿਹਾ ਕਿ ਵਿਕਾਸ ਤਦ ਹੀ ਸੱਚਾ ਹੈ, ਜਦੋਂ ਉਸ ਦਾ ਲਾਭ ਸਮਾਜ ਦੀ ਆਖ਼ਰੀ ਕਤਾਰ ਵਿੱਚ ਖੜ੍ਹੇ ਵਿਅਕਤੀ ਤੱਕ ਪਹੁੰਚੇ। ਉਨ੍ਹਾਂ ਕਿਹਾ ਕਿ ਸਿੱਖਿਆ, ਰੁਜ਼ਗਾਰ, ਸਿਹਤ ਅਤੇ ਸਨਮਾਨ-ਜਨਕ ਜੀਵਨ ਹਰ ਪਰਿਵਾਰ ਦਾ ਹੱਕ ਹੈ। ਜਦੋਂ ਤੱਕ ਹਰ ਬੱਚੇ ਦੇ ਹੱਥ ਵਿੱਚ ਕਿਤਾਬ ਨਹੀਂ ਪਹੁੰਚਦੀ, ਸਾਡਾ ਸੰਘਰਸ਼ ਜਾਰੀ ਰਹੇਗਾ।
ਸ. ਢਿੱਲੋਂ ਨੇ ਸਮਾਜ ਨੂੰ ਵੰਡਣ ਵਾਲੀਆਂ ਤਾਕਤਾਂ ਤੋਂ ਸੁਚੇਤ ਰਹਿਣ ਦਾ ਸੱਦਾ ਦਿੰਦਿਆਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਨੇ ਜੋੜਨ ਦਾ ਸੰਦੇਸ਼ ਦਿੱਤਾ ਸੀ, ਤੋੜਨ ਦਾ ਨਹੀਂ। ਉਨ੍ਹਾਂ ਸੰਗਤ ਨੂੰ ਪ੍ਰਣ ਕਰਨ ਦੀ ਅਪੀਲ ਕੀਤੀ ਕਿ ਭੇਦ-ਭਾਵ ਦੀਆਂ ਦੀਵਾਰਾਂ ਢਾਹ ਕੇ ਇੱਕ ਸਮਾਨ, ਸੁਰੱਖਿਅਤ ਅਤੇ ਖ਼ੁਸ਼ਹਾਲ ਪੰਜਾਬ ਦੀ ਸਿਰਜਣਾ ਕੀਤੀ ਜਾਵੇ।
ਉਹਨਾਂ ਕਿਹਾ ਕਿ ਪੰਜਾਬ ਨਸ਼ਿਆਂ ਨਾਲ ਬਰਬਾਦ ਹੋ ਰਿਹਾ ਹੈ। ਸਾਡੀ ਜਵਾਨੀ ਹਰ ਰੋਜ਼ ਨਸ਼ੇ ਦੀ ਭੇਂਟ ਚੜ ਰਹੀ ਹੈ। ਸਾਡੀ ਨੌਜਵਾਨੀ ਨੂੰ ਬਚਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਸੰਕਲਪ ਲਿਆ ਹੈ। ਪੰਜਾਬ ਦੀ ਜਵਾਨੀ ਨੂੰ ਨਸ਼ੇ ਤੋਂ ਬਚਾਉਣ ਲਈ ਉਹਨਾਂ ਭਾਰਤੀ ਜਨਤਾ ਪਾਰਟੀ ਦਾ ਸਾਥ ਦੇਣ ਦੀ ਵੀ ਅਪੀਲ ਕੀਤੀ।
ਇਸ ਮੌਕੇ ਪ੍ਰਬੰਧਕਾਂ ਵੱਲੋਂ ਕੇਵਲ ਸਿੰਘ ਢਿੱਲੋਂ ਦਾ ਵਿਸ਼ੇਸ਼ ਸਨਮਾਨ ਅਤੇ ਧੰਨਵਾਦ ਵੀ ਕੀਤਾ ਗਿਆ। ਉਹਨਾਂ ਨਾਲ ਸੂਬਾ ਜਨਰਲ ਸਕੱਤਰ ਅਨਿਲ ਸਰੀਨ, ਗੁਰਦੇਵ ਦੇਬੀ, ਜ਼ਿਲ੍ਹਾ ਪ੍ਰਧਾਨ ਸੁਨੀਲ ਮੌਦਗਿਲ ਤੇ ਹੋਰ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ।
————————————————————–
**लुधियाना में वाल्मीकि प्रगट दिवस समारोह में पहुंचे भाजपा प्रदेश अध्यक्ष केवल सिंह ढिल्लों**
*भगवान वाल्मीकि जी का संदेश सामाजिक समानता और सम्मान की नींव: केवल सिंह ढिल्लों*
लुधियाना/चंडीगढ़, 24 अक्टूबर: भगवान वाल्मीकि जी द्वारा रचित पवित्र रामायण मर्यादा, सत्य, त्याग और धर्म का ऐसा ग्रंथ है, जिसने हज़ारों वर्षों से समाज को दिशा दी है। उन्होंने दुनिया को संदेश दिया कि कोई भी व्यक्ति छोटा या बड़ा नहीं होता और हर इंसान को बराबर सम्मान मिलना चाहिए।
यह बात भारतीय जनता पार्टी पंजाब के प्रदेश अध्यक्ष केवल सिंह ढिल्लों ने लुधियाना के भगवान वाल्मीकि जी मंदिर, किला मोहल्ला, शिवपुरी रोड में भगवान वाल्मीकि महाराज जी के पवित्र प्रगट दिवस को समर्पित समारोह में शिरकत करते हुए कही। यह समारोह भगवान वाल्मीकि आदि धर्म समाज और बाबा साहिब दलित फोर्स पंजाब की ओर से आयोजित किया गया।
इस अवसर पर प्रदेश अध्यक्ष केवल सिंह ढिल्लों ने समूची संगत को भगवान वाल्मीकि के प्रगट दिवस की लाख-लाख बधाइयाँ दीं।
स. ढिल्लों ने श्री अजयपाल दिशावर और सभी प्रबंधकों का धन्यवाद करते हुए कहा कि यह दिन केवल एक महापुरुष को याद करने का नहीं, बल्कि उनके संदेश को जीवन में उतारने का दिन है। उन्होंने कहा कि भगवान वाल्मीकि जी का जीवन हमें सिखाता है कि इंसान अपने जन्म से नहीं, अपने कर्म से महान बनता है। उनका संदेश ही असली सामाजिक न्याय की नींव है। पंजाब को गुरुओं-पीरों की धरती बताते हुए उन्होंने कहा कि यहाँ सांझीवालता का पाठ सदियों पहले पढ़ाया गया और इस धरती पर वाल्मीकि समाज का योगदान सबके लिए गर्व की बात है। उन्होंने कहा कि खेतों से लेकर शहरों की सफ़ाई तक और सरहद की रक्षा से लेकर समाज की सेवा तक, वाल्मीकि समाज ने हर मोर्चे पर मेहनत और ईमानदारी की मिसाल कायम की है। जिन हाथों ने हमारे शहरों को साफ़ रखा, उन हाथों का सम्मान करना हमारा फ़र्ज़ है, एहसान नहीं।
भाजपा के संकल्प “सबका साथ, सबका विकास” का ज़िक्र करते हुए स. ढिल्लों ने कहा कि विकास तभी सच्चा है, जब उसका लाभ समाज की आख़िरी पंक्ति में खड़े व्यक्ति तक पहुँचे। उन्होंने कहा कि शिक्षा, रोज़गार, स्वास्थ्य और सम्मानजनक जीवन हर परिवार का हक़ है। जब तक हर बच्चे के हाथ में किताब नहीं पहुँचती, हमारा संघर्ष जारी रहेगा।
स. ढिल्लों ने समाज को बाँटने वाली ताक़तों से सचेत रहने का आह्वान करते हुए कहा कि भगवान वाल्मीकि जी ने जोड़ने का संदेश दिया था, तोड़ने का नहीं। उन्होंने संगत से प्रण करने की अपील की कि भेदभाव की दीवारें गिराकर एक समान, सुरक्षित और खुशहाल पंजाब का निर्माण किया जाए।
उन्होंने कहा कि पंजाब नशों से बर्बाद हो रहा है। हमारी जवानी हर रोज़ नशे की भेंट चढ़ रही है। हमारे नौजवानों को बचाने के लिए प्रधानमंत्री नरेंद्र मोदी और गृह मंत्री अमित शाह ने पंजाब को नशा-मुक्त करने का संकल्प लिया है। पंजाब की जवानी को नशे से बचाने के लिए उन्होंने भारतीय जनता पार्टी का साथ देने की भी अपील की।
इस मौके पर प्रबंधकों की ओर से प्रदेश अध्यक्ष का विशेष सम्मान और धन्यवाद भी किया गया। उनके साथ प्रदेश महासचिव अनिल सरीन, गुरदेव देबी, ज़िला अध्यक्ष सुनील मौदगिल तथा अन्य पार्टी नेता और कार्यकर्ता उपस्थित थे।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










