*ਬਾਪੂ ਬਲਕੌਰ ਸਿੰਘ ਚਾਦਰੇ ਵਾਲੇ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਤੇ ਵੱਡੀ ਗਿਣਤੀ ਵਿੱਚ ਨੌਜਵਾਨ ਭਾਜਪਾ ’ਚ ਸ਼ਾਮਲ*
*ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪਾਰਟੀ ਵਿੱਚ ਕਰਵਾਇਆ ਸ਼ਾਮਲ*
*ਪੰਜਾਬ ਦੀ ਤਰੱਕੀ, ਅਮਨ-ਸ਼ਾਂਤੀ ਤੇ ਖੁਸ਼ਹਾਲੀ ਲਈ ਡਬਲ ਇੰਜਣ ਸਰਕਾਰ ਜ਼ਰੂਰੀ: ਕੇਵਲ ਸਿੰਘ ਢਿੱਲੋਂ*
ਲੁਧਿਆਣਾ/ਚੰਡੀਗੜ੍ਹ, 24 ਅਕਤੂਬਰ: ਭਾਰਤੀ ਜਨਤਾ ਪਾਰਟੀ ਨੂੰ ਲੁਧਿਆਣਾ ਵਿਖੇ ਉਸ ਸਮੇਂ ਹੋਰ ਮਜ਼ਬੂਤੀ ਮਿਲੀ, ਜਦੋਂ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨੂੰ ਪ੍ਰਫੁੱਲਿਤ ਕਰਨ ਵਾਲੇ ਬਾਪੂ ਬਲਕੌਰ ਸਿੰਘ ਚਾਦਰੇ ਵਾਲੇ (ਸਾਬਕਾ ਈਟੀਓ), ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਸਾਬਕਾ ਜੁਆਇੰਟ ਸੈਕਟਰੀ ਕਮਲਦੀਪ ਸਿੰਘ ਘੂਰਾ ਅਤੇ ਵੱਖ-ਵੱਖ ਸਮਾਜਿਕ ਤੇ ਵਪਾਰਕ ਖੇਤਰਾਂ ਨਾਲ ਜੁੜੀਆਂ ਕਈ ਸ਼ਖ਼ਸੀਅਤਾਂ ਨੇ ਆਪਣੇ ਸਾਥੀਆਂ ਸਮੇਤ ਭਾਰਤੀ ਜਨਤਾ ਪਾਰਟੀ ਵਿੱਚ ਸ਼ਮੂਲੀਅਤ ਕੀਤੀ।
ਇਸ ਮੌਕੇ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਆਗੂਆਂ ਅਤੇ ਨੌਜਵਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ, ਖ਼ਾਸ ਕਰਕੇ ਨੌਜਵਾਨਾਂ ਦਾ ਭਾਜਪਾ ਪ੍ਰਤੀ ਵਧ ਰਿਹਾ ਭਰੋਸਾ ਪਾਰਟੀ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਦੇ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਅਤੇ ਪੰਜਾਬ ਦੀ ਤਰੱਕੀ ਦੇ ਸੰਕਲਪ ਨਾਲ ਜੁੜਨ ਲਈ ਵੱਖ-ਵੱਖ ਵਰਗਾਂ ਦੇ ਲੋਕ ਅੱਗੇ ਆ ਰਹੇ ਹਨ।
ਸ੍ਰੀ ਢਿੱਲੋਂ ਨੇ ਕਿਹਾ ਕਿ ਬਾਪੂ ਬਲਕੌਰ ਸਿੰਘ ਚਾਦਰੇ ਵਾਲੇ ਵਰਗੀਆਂ ਸ਼ਖ਼ਸੀਅਤਾਂ ਦਾ ਪਾਰਟੀ ਨਾਲ ਜੁੜਨਾ ਵਿਸ਼ੇਸ਼ ਮਹੱਤਵ ਰੱਖਦਾ ਹੈ, ਕਿਉਂਕਿ ਪੰਜਾਬੀ ਸੱਭਿਆਚਾਰ, ਵਿਰਸੇ ਅਤੇ ਰਵਾਇਤੀ ਪਹਿਰਾਵੇ ਨੂੰ ਸੰਭਾਲਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਅਮੀਰ ਵਿਰਾਸਤ ਨੂੰ ਸੰਭਾਲਣ ਦੇ ਨਾਲ-ਨਾਲ ਸੂਬੇ ਨੂੰ ਵਿਕਾਸ ਦੀਆਂ ਨਵੀਆਂ ਬੁਲੰਦੀਆਂ ਤੱਕ ਲਿਜਾਣਾ ਭਾਜਪਾ ਦੀ ਵਚਨਬੱਧਤਾ ਹੈ।
ਭਾਜਪਾ ਵਿੱਚ ਸ਼ਾਮਲ ਹੋਣ ਵਾਲੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਅਨੁਜ ਬਹਿਲ ਮੀਤ ਪ੍ਰਧਾਨ ਗਾਂਧੀ ਨਗਰ ਮਾਰਕੀਟ ਲੁਧਿਆਣਾ, ਕੁਨਾਲ ਜ਼ਿਲ੍ਹਾ ਪ੍ਰਧਾਨ ਯੂਨਾਈਟਿਡ ਹਿੰਦੂ; ਅਸ਼ੋਕ ਖੱਟਰ ਮੀਤ ਪ੍ਰਧਾਨ ਫਾਰਚੂਨ ਸਿਟੀ, ਰਿਤਿਕ ਚਾਵਲਾ, ਕਰਨ ਖੰਨਾ ਅਤੇ ਕੰਵਲਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਨੌਜਵਾਨ ਸ਼ਾਮਲ ਹਨ।
ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਹਰ ਸਾਥੀ ਨੂੰ ਪੂਰਾ ਮਾਣ-ਸਨਮਾਨ ਦਿੱਤਾ ਜਾਵੇਗਾ ਅਤੇ ਪਾਰਟੀ ਦੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਸਾਰਿਆਂ ਨੂੰ ਨਾਲ ਲੈ ਕੇ ਚੱਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਬਿਹਤਰੀ, ਨੌਜਵਾਨਾਂ ਦੇ ਸੁਨਹਿਰੀ ਭਵਿੱਖ ਅਤੇ ਸੂਬੇ ਦੀ ਤਰੱਕੀ ਲਈ ਸਾਂਝੇ ਯਤਨਾਂ ਦੀ ਲੋੜ ਹੈ।
ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਨਵੇਂ ਸਾਥੀਆਂ ਦੇ ਪਾਰਟੀ ਨਾਲ ਜੁੜਨ ਨਾਲ ਲੁਧਿਆਣਾ ਸਮੇਤ ਪੂਰੇ ਪੰਜਾਬ ਵਿੱਚ ਭਾਜਪਾ ਦੇ ਸੰਗਠਨ ਨੂੰ ਹੋਰ ਬਲ ਮਿਲੇਗਾ ਅਤੇ ਸਾਰੇ ਮਿਲ ਕੇ ਪੰਜਾਬ ਨੂੰ ਤਰੱਕੀ ਦੇ ਰਾਹ ’ਤੇ ਅੱਗੇ ਲਿਜਾਣ ਲਈ ਕੰਮ ਕਰਨਗੇ।
ਉਹਨਾਂ ਕਿਹਾ ਕਿ ਭਾਜਪਾ ਦੇ ਪਰਿਵਾਰ ਵਿੱਚ ਲਗਾਤਾਰ ਹੁੰਦਾ ਹੋਇਆ ਇਹ ਵਾਧਾ ਇਸ ਗੱਲ ਦਾ ਸਪੱਸ਼ਟ ਸਬੂਤ ਹੈ ਕਿ ਇਸ ਵਾਰ ਪੰਜਾਬ ਦੇ ਲੋਕ ਸੂਬੇ ਦੇ ਅਸਲ ਵਿਕਾਸ, ਅਮਨ-ਸ਼ਾਂਤੀ ਅਤੇ ਖੁਸ਼ਹਾਲੀ ਲਈ ਪੰਜਾਬ ਅੰਦਰ ਡਬਲ ਇੰਜਣ ਸਰਕਾਰ ਬਣਾ ਕੇ ਹੀ ਦਮ ਲੈਣਗੇ।
ਇਸ ਮੌਕੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ, ਸੂਬਾ ਖਜ਼ਾਨਚੀ ਗੁਰਦੇਵ ਸਿੰਘ ਦੇਬੀ, ਸੂਬਾ ਕੋਰ ਕਮੇਟੀ ਮੈਂਬਰ ਜੀਵਨ ਗੁਪਤਾ, ਜ਼ਿਲ੍ਹਾ ਪ੍ਰਧਾਨ ਸੁਨੀਲ ਮੌਦਗਿਲ, ਜਤਿੰਦਰ ਮਿੱਤਲ ਵੀ ਹਾਜ਼ਰ ਸਨ।
—————————————————————————
**लुधियाना में भाजपा को बड़ा बल**
**बापू बलकौर सिंह चादरे वाले समेत विभिन्न प्रमुख हस्तियां और बड़ी संख्या में युवा भाजपा में शामिल**
**प्रदेश अध्यक्ष केवल सिंह ढिल्लों ने पार्टी में करवाया शामिल**
**पंजाब की तरक्की, अमन-शांति और खुशहाली के लिए डबल इंजन सरकार जरूरी: केवल सिंह ढिल्लों**
लुधियाना/चंडीगढ़, 24 अक्तूबर भारतीय जनता पार्टी को लुधियाना में उस समय और मजबूती मिली, जब पंजाबी संस्कृति और विरासत को बढ़ावा देने वाले बापू बलकौर सिंह चादरे वाले (पूर्व ईटीओ), आम आदमी पार्टी के यूथ विंग के पूर्व संयुक्त सचिव कमलदीप सिंह घूरा और विभिन्न सामाजिक व व्यापारिक क्षेत्रों से जुड़ी कई हस्तियों ने अपने साथियों समेत भाजपा में शमूलियत की।
इस मौके पर पंजाब भाजपा के प्रदेश अध्यक्ष केवल सिंह ढिल्लों ने पार्टी में शामिल होने वाले सभी नेताओं और युवाओं का स्वागत करते हुए कहा कि पंजाब के लोगों, खासकर युवाओं का भाजपा के प्रति बढ़ता भरोसा पार्टी के लिए गर्व की बात है। उन्होंने कहा कि प्रधानमंत्री श्री नरेंद्र मोदी के नेतृत्व में देश के विकास के लिए किए जा रहे प्रयासों और पंजाब की तरक्की के संकल्प से जुड़ने के लिए विभिन्न वर्गों के लोग आगे आ रहे हैं।
श्री ढिल्लों ने कहा कि बापू बलकौर सिंह चादरे वाले जैसी हस्तियों का पार्टी से जुड़ना विशेष महत्व रखता है, क्योंकि पंजाबी संस्कृति, विरासत और पारंपरिक पहनावे को संभालना हमारी साझा जिम्मेदारी है। उन्होंने कहा कि पंजाब की समृद्ध विरासत को संभालने के साथ-साथ राज्य को विकास की नई बुलंदियों तक ले जाना भाजपा की प्रतिबद्धता है।
भाजपा में शामिल होने वाली अन्य प्रमुख हस्तियों में अनुज बहल उपाध्यक्ष गांधी नगर मार्केट लुधियाना, कुणाल जिला अध्यक्ष यूनाइटेड हिंदू, अशोक खट्टर उपाध्यक्ष फॉर्च्यून सिटी,रितिक चावला, करण खन्ना और कंवलप्रीत सिंह समेत बड़ी संख्या में युवा शामिल हैं।
प्रदेश अध्यक्ष केवल सिंह ढिल्लों ने कहा कि भाजपा में शामिल होने वाले हर साथी को पूरा मान-सम्मान दिया जाएगा और पार्टी संगठन को और मजबूत करने के लिए सभी को साथ लेकर चला जाएगा। उन्होंने कहा कि पंजाब की बेहतरी, युवाओं के सुनहरे भविष्य और राज्य की तरक्की के लिए साझा प्रयासों की जरूरत है।
उन्होंने भरोसा जताया कि नए साथियों के पार्टी से जुड़ने से लुधियाना समेत पूरे पंजाब में भाजपा के संगठन को और बल मिलेगा और सभी मिलकर पंजाब को तरक्की की राह पर आगे ले जाने के लिए काम करेंगे।
उन्होंने कहा कि भाजपा परिवार में लगातार हो रहा यह इजाफा इस बात का स्पष्ट सबूत है कि इस बार पंजाब के लोग राज्य के असली विकास, अमन-शांति और खुशहाली के लिए पंजाब में डबल इंजन सरकार बनाकर ही दम लेंगे।
इस मौके पर प्रदेश महासचिव अनिल सरीन, प्रदेश कोषाध्यक्ष गुरदेव सिंह देबी, प्रदेश कोर कमेटी सदस्य जीवन गुप्ता, जिला अध्यक्ष सुनील मौदगिल और जितेंद्र मित्तल भी मौजूद रहे।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










