ਸ਼੍ਰੋਮਣੀ ਅਕਾਲੀ ਦਲ ਬੀਸੀ ਵਿੰਗ ਦੇ ਪ੍ਰਧਾਨ ਨੇ ਸੈਂਕੜੇ ਸਾਥੀਆਂ ਸਮੇਤ ਭਾਜਪਾ ਦਾ ਫੜਿਆ ਪੱਲਾ
ਪੰਜਾਬ ਦੇ ਹਾਲਾਤ ਚਿੰਤਾਜਨਕ, ਨਸ਼ਿਆਂ ਦਾ ਖ਼ਾਤਮਾ ਸਭ ਤੋਂ ਵੱਡੀ ਤਰਜੀਹ: ਢਿੱਲੋਂ
ਨਸ਼ਾ, ਗੈਂਗਸਟਰਵਾਦ ਤੇ ਕਾਨੂੰਨ-ਵਿਵਸਥਾ ‘ਤੇ ਢਿੱਲੋਂ ਦਾ ਸਰਕਾਰ ‘ਤੇ ਹਮਲਾ, ਭਾਜਪਾ ਸਰਕਾਰ ਨੂੰ ਦੱਸਿਆ ਇੱਕੋ ਇੱਕ ਹੱਲ
ਮੋਹਾਲੀ/ਚੰਡੀਗੜ੍ਹ, 29 ਅਕਤੂਬਰ: ਭਾਰਤੀ ਜਨਤਾ ਪਾਰਟੀ ਨੂੰ ਉਸ ਸਮੇਂ ਵੱਡਾ ਬਲ ਮਿਲਿਆ, ਜਦੋਂ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਰਣਜੀਤ ਸਿੰਘ ਗਿੱਲ ਦੀ ਪ੍ਰੇਰਨਾ ਸਦਕਾ ਸ਼੍ਰੋਮਣੀ ਅਕਾਲੀ ਦਲ ਦੇ ਬੀਸੀ ਵਿੰਗ ਦੇ ਜ਼ਿਲ੍ਹਾ ਮੋਹਾਲੀ ਪ੍ਰਧਾਨ ਚੌਧਰੀ ਸ਼ਿਆਮ ਲਾਲ ਗੁੱਜਰ ਆਪਣੇ ਸੈਂਕੜੇ ਸਾਥੀਆਂ ਸਮੇਤ ਭਾਜਪਾ ਵਿੱਚ ਸ਼ਾਮਲ ਹੋ ਗਏ। ਖਰੜ੍ਹ ਹਲਕੇ ਦੇ ਪਿੰਡ ਗੁੜਾ ਵਿਖੇ ਰੱਖੇ ਸਮਾਗਮ ਦੌਰਾਨ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਉਂਦਿਆਂ ਨਿੱਘਾ ਸਵਾਗਤ ਕੀਤਾ ਅਤੇ ਭਰੋਸਾ ਦਿੱਤਾ ਕਿ ਪਾਰਟੀ ਵਿੱਚ ਉਨ੍ਹਾਂ ਨੂੰ ਪੂਰਾ ਮਾਣ-ਸਨਮਾਨ ਦਿੱਤਾ ਜਾਵੇਗਾ।
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਚੌਧਰੀ ਸ਼ਿਆਮ ਲਾਲ ਅਤੇ ਉਨ੍ਹਾਂ ਦੇ ਸਾਥੀਆਂ ਨੇ ਪੰਜਾਬ ਦੇ ਭਲੇ ਲਈ ਬਹੁਤ ਵਧੀਆ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤੀ ਜਨਤਾ ਪਾਰਟੀ “ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ” ਦੇ ਮੰਤਰ ਨਾਲ ਹਰ ਵਰਗ ਨੂੰ ਨਾਲ ਲੈ ਕੇ ਚੱਲ ਰਹੀ ਹੈ ਅਤੇ ਇਸੇ ਭਰੋਸੇ ਦੇ ਕਾਰਨ ਵੱਖ-ਵੱਖ ਭਾਈਚਾਰਿਆਂ ਦੇ ਲੋਕ ਭਾਜਪਾ ਨਾਲ ਜੁੜ ਰਹੇ ਹਨ।
ਢਿੱਲੋਂ ਨੇ ਕਿਹਾ ਕਿ ਅੱਜ ਗੁੱਜਰ ਭਾਈਚਾਰੇ ਵੱਲੋਂ ਵੱਡੀ ਗਿਣਤੀ ਵਿੱਚ ਭਾਜਪਾ ਨਾਲ ਜੁੜਨਾ ਬੇਹੱਦ ਖੁਸ਼ੀ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਗੁੱਜਰ ਭਾਈਚਾਰਾ ਆਪਣੀ ਮਿਹਨਤ ਅਤੇ ਸਮਾਜ ਪ੍ਰਤੀ ਯੋਗਦਾਨ ਲਈ ਜਾਣਿਆ ਜਾਂਦਾ ਹੈ ਅਤੇ ਪੰਜਾਬ ਦੀ ਤਰੱਕੀ ਵਿੱਚ ਇਸ ਭਾਈਚਾਰੇ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਿਆਮ ਲਾਲ ਅਤੇ ਉਨ੍ਹਾਂ ਦੇ ਸਾਥੀਆਂ ਦੇ ਸ਼ਾਮਲ ਹੋਣ ਨਾਲ ਭਾਜਪਾ ਹੋਰ ਮਜ਼ਬੂਤ ਹੋਈ ਹੈ।
ਸੂਬਾ ਪ੍ਰਧਾਨ ਨੇ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਬਹੁਤ ਚਿੰਤਾਜਨਕ ਹਨ। ਨਸ਼ਾ, ਗੈਂਗਸਟਰਵਾਦ, ਫਿਰੌਤੀਆਂ, ਕਤਲ, ਵਿਗੜੀ ਕਾਨੂੰਨ-ਵਿਵਸਥਾ, ਵਧਦਾ ਕਰਜ਼ਾ ਅਤੇ ਮਾਲੀ ਹਾਲਾਤ ਨੇ ਸੂਬੇ ਨੂੰ ਸੰਕਟ ਵਿੱਚ ਧੱਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਨਸ਼ਿਆਂ ਵਿਰੁੱਧ ਆਵਾਜ਼ ਉਠਾਉਂਦੇ ਹਨ, ਉਨ੍ਹਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਸਰਕਾਰ ਦੀ ਨਾਕਾਮੀ ਸਾਹਮਣੇ ਲਿਆਉਣ ਵਾਲਿਆਂ ਨਾਲ ਧੱਕੇਸ਼ਾਹੀ ਕੀਤੀ ਜਾਂਦੀ ਹੈ।
ਢਿੱਲੋਂ ਨੇ ਕਿਹਾ ਕਿ ਪੰਜਾਬ ਵਿੱਚ ਹਰ ਰੋਜ਼ ਗੋਲੀਆਂ ਚੱਲ ਰਹੀਆਂ ਹਨ ਅਤੇ ਕਤਲ ਦੀਆਂ ਘਟਨਾਵਾਂ ਹੋ ਰਹੀਆਂ ਹਨ। ਉਨ੍ਹਾਂ ਮਾਨਸਾ ਦੇ ਪਰਮਿੰਦਰ ਸਿੰਘ ਝੋਟਾ ਅਤੇ ਪਿੰਡ ਭੰਮੇ ਕਲਾਂ ਦੇ ਨੌਜਵਾਨ ਦਲਜੀਤ ਜੀਤੂ ਦੇ ਮਾਮਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨਸਾਫ਼ ਦੇਣ ਦੀ ਬਜਾਏ ਪੀੜਤ ਪਰਿਵਾਰਾਂ ਨੂੰ ਹੋਰ ਧੱਕੇਸ਼ਾਹੀ ਸਹਿਣੀ ਪੈ ਰਹੀ ਹੈ।
ਢਿੱਲੋਂ ਨੇ ਕਿਹਾ ਕਿ ਅੱਜ ਸਭ ਤੋਂ ਵੱਡਾ ਮਸਲਾ ਪੰਜਾਬ ਦੀਆਂ ਨਸਲਾਂ ਨੂੰ ਬਚਾਉਣ ਦਾ ਹੈ। ਜੇਕਰ ਸਾਡੇ ਧੀਆਂ-ਪੁੱਤ ਹੀ ਸੁਰੱਖਿਅਤ ਨਹੀਂ ਰਹਿਣਗੇ ਤਾਂ ਹੋਰ ਸੁੱਖ-ਸਹੂਲਤਾਂ ਦਾ ਕੋਈ ਅਰਥ ਨਹੀਂ ਰਹਿੰਦਾ। ਇਸ ਲਈ ਨਸ਼ਿਆਂ ਦਾ ਖ਼ਾਤਮਾ ਸਭ ਤੋਂ ਵੱਡੀ ਤਰਜੀਹ ਹੋਣੀ ਚਾਹੀਦੀ ਹੈ।
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਨਸ਼ਾ ਮੁਕਤ ਪੰਜਾਬ ਯਾਤਰਾ ਰਾਹੀਂ ਸੂਬੇ ਨੂੰ ਨਸ਼ਿਆਂ ਤੋਂ ਮੁਕਤ ਬਣਾਉਣ ਦਾ ਸੰਕਲਪ ਲਿਆ ਹੈ ਅਤੇ ਕੇਂਦਰ ਸਰਕਾਰ ਦੀਆਂ ਮੁਹਿੰਮਾਂ ਨਾਲ 31 ਦਸੰਬਰ 2029 ਤੱਕ ਨਸ਼ਿਆਂ ਦੇ ਖ਼ਾਤਮੇ ਲਈ ਪੂਰੀ ਵਚਨਬੱਧਤਾ ਨਾਲ ਕੰਮ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਇੱਕ ਮਜ਼ਬੂਤ ਅਤੇ ਇਮਾਨਦਾਰ ਸਰਕਾਰ ਦੀ ਲੋੜ ਹੈ ਅਤੇ ਭਾਜਪਾ ਦੇ ਸੁਸ਼ਾਸਨ ਅਤੇ ਵਿਕਾਸ ਦੇ ਟਰੈਕ ਰਿਕਾਰਡ ਦੇ ਆਧਾਰ ‘ਤੇ ਪੰਜਾਬ ਦੀਆਂ ਸਮੱਸਿਆਵਾਂ ਦਾ ਹੱਲ ਭਾਰਤੀ ਜਨਤਾ ਪਾਰਟੀ ਹੀ ਦੇ ਸਕਦੀ ਹੈ। ਉਨ੍ਹਾਂ ਪਾਰਟੀ ਵਰਕਰਾਂ ਨੂੰ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਅਤੇ ਹਰ ਵਰਗ ਤੱਕ ਪਾਰਟੀ ਦੀਆਂ ਨੀਤੀਆਂ ਪਹੁੰਚਾਉਣ ਦਾ ਸੱਦਾ ਦਿੱਤਾ।
ਇਸ ਮੌਕੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਰਣਜੀਤ ਸਿੰਘ ਗਿੱਲ, ਜ਼ਿਲ੍ਹਾ ਪ੍ਰਧਾਨ ਸੰਜੀਵ ਵਿਸ਼ਿਸ਼ਟ,ਚੌਧਰੀ ਓਮ ਪ੍ਰਕਾਸ਼ ਚੇਅਰਮੈਨ ਹਰਿਆਣਾ ਸਰਕਾਰ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਦੇ ਆਗੂ ਤੇ ਵਰਕਰ ਹਾਜ਼ਰ ਸਨ
———————————————————————————–
*केवल सिंह ढिल्लों की अगुवाई में चौधरी श्याम लाल गुज्जर भाजपा में शामिल**
*शिरोमणि अकाली दल बीसी विंग के प्रधान ने सैकड़ों साथियों समेत थामा भाजपा का दामन*
*पंजाब के हालात चिंताजनक, नशे का खात्मा सबसे बड़ी प्राथमिकता: ढिल्लों*
*नशा, गैंगस्टरवाद और कानून-व्यवस्था पर ढिल्लों का आप सरकार पर हमला, भाजपा सरकार को बताया एकमात्र समाधान*
मोहाली/चंडीगढ़, 29 अक्तूबर: भारतीय जनता पार्टी को उस समय बड़ी मजबूती मिली, जब भाजपा के प्रदेश उपाध्यक्ष रणजीत सिंह गिल की प्रेरणा से शिरोमणि अकाली दल के बीसी विंग के जिला मोहाली प्रधान चौधरी श्याम लाल गुज्जर अपने सैकड़ों साथियों समेत भाजपा में शामिल हो गए। खरड़ हलके के गांव गुड़ा में आयोजित समारोह के दौरान पंजाब भाजपा के प्रदेश अध्यक्ष केवल सिंह ढिल्लों ने उन्हें पार्टी में शामिल कराते हुए गर्मजोशी से स्वागत किया और भरोसा दिलाया कि पार्टी में उन्हें पूरा मान-सम्मान दिया जाएगा।
केवल सिंह ढिल्लों ने कहा कि चौधरी श्याम लाल और उनके साथियों ने पंजाब की भलाई के लिए बहुत अच्छा फैसला लिया है। उन्होंने कहा कि प्रधानमंत्री नरेंद्र मोदी के नेतृत्व में भारतीय जनता पार्टी “सबका साथ, सबका विकास, सबका विश्वास” के मंत्र के साथ हर वर्ग को साथ लेकर चल रही है और इसी भरोसे के कारण विभिन्न समुदायों के लोग भाजपा से जुड़ रहे हैं।
ढिल्लों ने कहा कि आज गुज्जर समुदाय का बड़ी संख्या में भाजपा से जुड़ना बेहद खुशी की बात है। उन्होंने कहा कि गुज्जर समुदाय अपनी मेहनत और समाज के प्रति योगदान के लिए जाना जाता है और पंजाब की तरक्की में इस समुदाय की महत्वपूर्ण भूमिका रही है। उन्होंने कहा कि श्याम लाल और उनके साथियों के शामिल होने से भाजपा और मजबूत हुई है।
प्रदेश अध्यक्ष ने कहा कि आज पंजाब के हालात बहुत चिंताजनक हैं। नशा, गैंगस्टरवाद, फिरौतियां, हत्याएं, बिगड़ी कानून-व्यवस्था, बढ़ता कर्ज और आर्थिक हालात ने राज्य को संकट में धकेल दिया है। उन्होंने कहा कि जो लोग नशों के खिलाफ आवाज उठाते हैं, उनकी आवाज दबाने की कोशिश की जाती है और सरकार की नाकामी सामने लाने वालों के साथ धक्केशाही की जाती है।
ढिल्लों ने कहा कि पंजाब में हर रोज गोलियां चल रही हैं और हत्या की घटनाएं हो रही हैं। उन्होंने मानसा के परमिंदर सिंह झोटा और गांव भम्मे कलां के युवक दलजीत जीतू के मामलों का जिक्र करते हुए कहा कि इंसाफ देने की बजाय पीड़ित परिवारों को और अधिक ज्यादती सहनी पड़ रही है।
ढिल्लों ने कहा कि आज सबसे बड़ा मसला पंजाब की नस्लों को बचाने का है। अगर हमारे बेटे-बेटियां ही सुरक्षित नहीं रहेंगे तो अन्य सुख-सुविधाओं का कोई अर्थ नहीं रह जाता। इसलिए नशों का खात्मा सबसे बड़ी प्राथमिकता होनी चाहिए।
केवल सिंह ढिल्लों ने कहा कि भारतीय जनता पार्टी ने नशा मुक्त पंजाब यात्रा के जरिए राज्य को नशों से मुक्त बनाने का संकल्प लिया है और केंद्र सरकार के अभियानों के साथ 31 दिसंबर 2029 तक नशों के खात्मे के लिए पूरी प्रतिबद्धता से काम किया जा रहा है।
उन्होंने कहा कि पंजाब को एक मजबूत और ईमानदार सरकार की जरूरत है और भाजपा के सुशासन व विकास के ट्रैक रिकॉर्ड के आधार पर पंजाब की समस्याओं का हल भारतीय जनता पार्टी ही दे सकती है। उन्होंने पार्टी कार्यकर्ताओं से संगठन को और मजबूत करने तथा हर वर्ग तक पार्टी की नीतियां पहुंचाने का आह्वान किया।
इस मौके पर भाजपा के प्रदेश उपाध्यक्ष रणजीत सिंह गिल, जिला अध्यक्ष संजीव वशिष्ठ, हरियाणा सरकार के चेयरमैन चौधरी ओम प्रकाश सहित बड़ी संख्या में पार्टी के नेता व कार्यकर्ता मौजूद थे।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.









