पंजाब में नशों का इस्तेमाल 5.5% कम हुआ, भाजपा शासन में दिल्ली में 28% और हरियाणा में 42% बढ़ा: हरपाल सिंह चीमा
अकाली-भाजपा 2007 से 2017 के बीच पंजाब में चिट्टा, नशे और गैंगस्टरवाद लाए, कांग्रेस ने इसे फैलने दिया: हरपाल सिंह चीमा
‘युद्ध नशेआं विरुद्ध‘ के तहत पंजाब में 68,545 ड्रग्स के मामले दर्ज किए गए, लगभग 90,000 आरोपी गिरफ्तार किए गए: हरपाल सिंह चीमा
बिहार के डीजीपी ने कहा कि दूसरे राज्यों को ड्रग्स के खिलाफ़ पंजाब की लड़ाई से सीखना चाहिए: हरपाल सिंह चीमा
चंडीगढ़ 29 अक्टूबर: आम आदमी पार्टी (आप) के सीनियर नेता और कैबिनेट मंत्री हरपाल सिंह चीमा ने गुरुवार को शिरोमणि अकाली दल-भाजपा गठबंधन और कांग्रेस पर तीखा हमला किया। उन्होंने कहा कि भगवंत मान सरकार ड्रग्स और संगठित अपराध के खिलाफ एक निर्णायक लड़ाई लड़ रही है, वहीं भाजपा समस्या को हल करने के बजाय अपने शासन वाले राज्यों में ड्रग्स से जुड़ी मौतों पर राजनीति कर रही है।
एक प्रेस कॉन्फ्रेंस को संबोधित करते हुए, आप के सीनियर नेता और कैबिनेट मंत्री हरपाल सिंह चीमा ने कहा, “2007 और 2017 के बीच, अकाली दल-भाजपा सरकार पंजाब में सफेद, दूसरे ड्रग्स और गैंगस्टरवाद की बाढ़ ले आई। इन दोनों पार्टियों ने कांग्रेस के साथ मिलकर राज्य को नुकसान पहुंचाने में कोई कसर नहीं छोड़ी। कांग्रेस 2017 में ड्रग्स के खतरे के खिलाफ कार्रवाई करने के वादे के साथ सत्ता में आई, लेकिन 2017 से 2022 तक अपने 5 साल के कार्यकाल के दौरान भी यही काम करती रही।”
उन्होंने जोर देकर कहा, “सरकार बनने के बाद, आम आदमी पार्टी (आप) ने ड्रग्स और गेंगस्टरों के खिलाफ लगातार कार्रवाई की है। भगवंत मान सरकार ने सत्ता संभालते ही एक एंटी-गैंगस्टर टास्क फोर्स बनाई, बड़े पैमाने पर रेड की, कई क्राइम में शामिल क्रिमिनल्स को गिरफ्तार किया और गैर-कानूनी हथियार बरामद किए। फोर्स ने उन क्रिमिनल्स को वापस लाने का भी काम किया है जो कानून से बचने के लिए विदेश भाग गए थे। डेटा के मुताबिक, गैंगस्टर्स और क्राइम के खिलाफ ऑपरेशन में 2,105 एडवर्टाइज्ड भगोड़े (पीओ) पकड़े गए हैं, जबकि 81,499 लोगों को गिरफ्तार किया गया है।”
हरपाल सिंह चीमा ने कहा, “भगवंत मान सरकार ने ‘युद्ध नशेआं विरुद्ध’ शुरू की और बॉर्डर पर एंटी-ड्रोन सिस्टम लगाकर कानून लागू करने को मजबूत किया। 31 मार्च, 2025 से राज्य में ड्रग्स से जुड़े 68,545 केस रजिस्टर किए गए हैं और करीब 90,000 आरोपियों को गिरफ्तार किया गया है।”
आप के सीनियर नेता ने आगे कहा, “एनफोर्समेंट एजेंसियों ने करीब 450 किलोग्राम हेरोइन, 23 करोड़ रुपये से ज़्यादा की ड्रग मनी, 67 लाख से ज़्यादा नारकोटिक कैप्सूल, करीब 4,200 इंजेक्शन और 84 किलोग्राम नारकोटिक पाउडर बरामद किया है, जिसका इस्तेमाल युवा करते थे। ये ज़ब्ती दिखाती है कि सरकार ड्रग नेटवर्क को खत्म करने और पंजाब के युवाओं तक ड्रग्स पहुंचने से रोकने के लिए कितनी बड़ी मुहिम चला रही है।”
भाजपा को अपने राज वाले राज्यों में ड्रग्स की स्थिति का हिसाब देने की चुनौती देते हुए, हरपाल सिंह चीमा ने कहा, “25 अक्टूबर को छपी एक अखबार की रिपोर्ट से पता चला है कि पंजाब में ड्रग्स का इस्तेमाल 5.5% कम हुआ है, जबकि दिल्ली में यह 28%, उत्तर प्रदेश में 18%, हरियाणा में 42% और मध्य प्रदेश में 51% बढ़ा है।”
उन्होंने आगे कहा, “ये आंकड़े आप सरकार ने तैयार नहीं किए हैं, बल्कि भारत सरकार के डेटा पर आधारित हैं।” हरपाल सिंह चीमा ने बिहार के डायरेक्टर जनरल ऑफ़ पुलिस (डीजीपी) कुंदन कृष्णन के उस कथित बयान का भी ज़िक्र किया जिसमें कहा गया था कि दूसरे राज्यों को ड्रग्स खत्म करने की पंजाब की कोशिशों से सीखना चाहिए।
गुजरात में भाजपा के रिकॉर्ड पर मज़ाक उड़ाते हुए कैबिनेट मंत्री ने कहा, “भाजपा ने गुजरात में 30 साल से ज़्यादा राज किया है, फिर भी यह राज्य एक बड़ा ज़रिया बन गया है जिससे ड्रग्स पूरे देश में फैल रहे हैं। भाजपा ड्रग्स की समस्या से निपटने में अपनी क्रेडिबिलिटी का दावा कैसे कर सकती है, जबकि पंजाब में इस मुद्दे पर राजनीति जारी है?”
हरपाल सिंह चीमा ने कहा, “पंजाब ड्रग्स को रोकने और अपनी नई पीढ़ी को बचाने के लिए पक्की लड़ाई लड़ रहा है। आप सरकार राज्य से ड्रग्स खत्म करने के लिए कमिटेड है और ड्रग पेडलर्स, गैंगस्टर्स और संगठित अपराध में शामिल लोगों के खिलाफ़ कार्रवाई करती रहेगी।”
—————————————————————————————
ਭਾਜਪਾ ਗੁਜਰਾਤ ਤੋਂ ਪੂਰੇ ਦੇਸ਼ ਵਿੱਚ ਚਿੱਟਾ ਫੈਲਾ ਰਹੀ ਹੈ, ਜਦੋਂ ਕਿ ਭਗਵੰਤ ਮਾਨ ਸਰਕਾਰ ਨਸ਼ਿਆਂ ਖਿਲਾਫ ਫੈਸਲਾਕੁੰਨ ਲੜਾਈ ਲੜ ਰਹੀ ਹੈ: ਹਰਪਾਲ ਸਿੰਘ ਚੀਮਾ
ਪੰਜਾਬ ਵਿੱਚ ਨਸ਼ਿਆਂ ਦੀ ਵਰਤੋਂ ਵਿੱਚ 5.5% ਦੀ ਗਿਰਾਵਟ, ਭਾਜਪਾ ਦੇ ਰਾਜ ਵਿੱਚ ਦਿੱਲੀ ਵਿੱਚ 28% ਅਤੇ ਹਰਿਆਣਾ ਵਿੱਚ 42% ਵਾਧਾ: ਹਰਪਾਲ ਸਿੰਘ ਚੀਮਾ
ਅਕਾਲੀ-ਭਾਜਪਾ ਨੇ 2007 ਤੋਂ 2017 ਦਰਮਿਆਨ ਪੰਜਾਬ ਵਿੱਚ ਚਿੱਟਾ, ਨਸ਼ੇ ਅਤੇ ਗੈਂਗਸਟਰਵਾਦ ਲਿਆਂਦਾ, ਕਾਂਗਰਸ ਨੇ ਇਸਨੂੰ ਫੈਲਣ ਦਿੱਤਾ: ਹਰਪਾਲ ਸਿੰਘ ਚੀਮਾ
‘ਯੁੱਧ ਨਸ਼ਿਆਂ ਵਿਰੁੱਧ‘ ਤਹਿਤ ਪੰਜਾਬ ਵਿੱਚ ਨਸ਼ਿਆਂ ਦੇ 68,545 ਮਾਮਲੇ ਦਰਜ, ਲਗਭਗ 90,000 ਮੁਲਜ਼ਮ ਗ੍ਰਿਫ਼ਤਾਰ: ਹਰਪਾਲ ਸਿੰਘ ਚੀਮਾ
ਬਿਹਾਰ ਦੇ ਡੀਜੀਪੀ ਨੇ ਕਿਹਾ ਕਿ ਦੂਜੇ ਰਾਜਾਂ ਨੂੰ ਨਸ਼ਿਆਂ ਵਿਰੁੱਧ ਪੰਜਾਬ ਦੀ ਲੜਾਈ ਤੋਂ ਸਿੱਖਣਾ ਚਾਹੀਦਾ ਹੈ: ਹਰਪਾਲ ਸਿੰਘ ਚੀਮਾ
ਚੰਡੀਗੜ੍ਹ 29 ਅਕਤੂਬਰ: ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਅਤੇ ਕਾਂਗਰਸ ‘ਤੇ ਆਪਣੇ ਕਾਰਜਕਾਲ ਦੌਰਾਨ ਨਸ਼ਿਆਂ ਅਤੇ ਗੈਂਗਸਟਰਵਾਦ ਨੂੰ ਵਧਣ-ਫੁੱਲਣ ਦੇ ਕੇ ਪੰਜਾਬ ਨੂੰ ਤਬਾਹੀ ਵੱਲ ਧੱਕਣ ਲਈ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਜਿੱਥੇ ਭਗਵੰਤ ਮਾਨ ਸਰਕਾਰ ਨਸ਼ਿਆਂ ਅਤੇ ਸੰਗਠਿਤ ਅਪਰਾਧਾਂ ਵਿਰੁੱਧ ਫੈਸਲਾਕੁੰਨ ਲੜਾਈ ਲੜ ਰਹੀ ਹੈ, ਉੱਥੇ ਹੀ ਭਾਜਪਾ ਆਪਣੇ ਸ਼ਾਸਨ ਵਾਲੇ ਰਾਜਾਂ ਵਿੱਚ ਇਸ ਸਮੱਸਿਆ ਦਾ ਹੱਲ ਕਰਨ ਦੀ ਬਜਾਏ ਨਸ਼ਿਆਂ ਨਾਲ ਹੋਣ ਵਾਲੀਆਂ ਮੌਤਾਂ ‘ਤੇ ਰਾਜਨੀਤੀ ਕਰ ਰਹੀ ਹੈ।
ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਨੀਅਰ ‘ਆਪ‘ ਆਗੂ ਅਤੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “2007 ਤੋਂ 2017 ਦਰਮਿਆਨ ਅਕਾਲੀ ਦਲ-ਭਾਜਪਾ ਸਰਕਾਰ ਨੇ ਪੰਜਾਬ ਵਿੱਚ ਚਿੱਟੇ, ਹੋਰ ਨਸ਼ਿਆਂ ਅਤੇ ਗੈਂਗਸਟਰਵਾਦ ਦਾ ਹੜ੍ਹ ਲਿਆਂਦਾ। ਇਹਨਾਂ ਦੋਵਾਂ ਪਾਰਟੀਆਂ ਨੇ ਕਾਂਗਰਸ ਨਾਲ ਮਿਲ ਕੇ ਸੂਬੇ ਨੂੰ ਨੁਕਸਾਨ ਪਹੁੰਚਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਕਾਂਗਰਸ 2017 ਵਿੱਚ ਨਸ਼ਿਆਂ ਦੀ ਅਲਾਮਤ ਵਿਰੁੱਧ ਕਾਰਵਾਈ ਕਰਨ ਦੇ ਵਾਅਦੇ ਨਾਲ ਸੱਤਾ ਵਿੱਚ ਆਈ ਸੀ, ਪਰ 2017 ਤੋਂ 2022 ਤੱਕ ਆਪਣੇ 5 ਸਾਲਾਂ ਦੇ ਕਾਰਜਕਾਲ ਦੌਰਾਨ ਵੀ ਉਹੀ ਅਭਿਆਸ ਜਾਰੀ ਰੱਖਿਆ।”
ਉਨ੍ਹਾਂ ਜ਼ੋਰ ਦੇ ਕੇ ਕਿਹਾ, “ਸਰਕਾਰ ਬਣਾਉਣ ਤੋਂ ਬਾਅਦ, ਆਮ ਆਦਮੀ ਪਾਰਟੀ (ਆਪ) ਨੇ ਲਗਾਤਾਰ ਨਸ਼ਿਆਂ ਅਤੇ ਗੈਂਗਸਟਰਾਂ ਵਿਰੁੱਧ ਕਾਰਵਾਈ ਕੀਤੀ ਹੈ। ਭਗਵੰਤ ਮਾਨ ਸਰਕਾਰ ਨੇ ਅਹੁਦਾ ਸੰਭਾਲਦਿਆਂ ਹੀ ਐਂਟੀ-ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ, ਵਿਆਪਕ ਛਾਪੇਮਾਰੀ ਕੀਤੀ, ਕਈ ਅਪਰਾਧਾਂ ਵਿੱਚ ਸ਼ਾਮਲ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਗੈਰ-ਕਾਨੂੰਨੀ ਹਥਿਆਰ ਬਰਾਮਦ ਕੀਤੇ। ਫੋਰਸ ਨੇ ਕਾਨੂੰਨ ਤੋਂ ਬਚਣ ਲਈ ਵਿਦੇਸ਼ ਭੱਜ ਗਏ ਅਪਰਾਧੀਆਂ ਨੂੰ ਵਾਪਸ ਲਿਆਉਣ ਲਈ ਵੀ ਕੰਮ ਕੀਤਾ ਹੈ। ਅੰਕੜਿਆਂ ਅਨੁਸਾਰ 2,105 ਇਸ਼ਤਿਹਾਰੀ ਭਗੌੜੇ (PO) ਫੜੇ ਗਏ ਹਨ, ਜਦੋਂ ਕਿ ਗੈਂਗਸਟਰਾਂ ਅਤੇ ਅਪਰਾਧਾਂ ਵਿਰੁੱਧ ਕਾਰਵਾਈ ਵਿੱਚ 81,499 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।”
ਹਰਪਾਲ ਸਿੰਘ ਚੀਮਾ ਨੇ ਕਿਹਾ, “ਭਗਵੰਤ ਮਾਨ ਸਰਕਾਰ ਨੇ ‘ਯੁੱਧ ਨਸ਼ਿਆਂ ਵਿਰੁੱਧ‘ ਸ਼ੁਰੂ ਕੀਤਾ ਅਤੇ ਸਰਹੱਦ ‘ਤੇ ਐਂਟੀ-ਡਰੋਨ ਸਿਸਟਮ ਸ਼ਾਮਲ ਕਰਕੇ ਕਾਨੂੰਨ ਪ੍ਰਵਰਤਨ ਨੂੰ ਮਜ਼ਬੂਤ ਕੀਤਾ। 31 ਮਾਰਚ 2025 ਤੋਂ ਲੈ ਕੇ ਹੁਣ ਤੱਕ, ਰਾਜ ਵਿੱਚ ਨਸ਼ਿਆਂ ਨਾਲ ਸਬੰਧਤ 68,545 ਮਾਮਲੇ ਦਰਜ ਕੀਤੇ ਗਏ ਹਨ ਅਤੇ ਲਗਭਗ 90,000 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।”
ਸੀਨੀਅਰ ‘ਆਪ‘ ਆਗੂ ਨੇ ਅੱਗੇ ਕਿਹਾ, “ਇਨਫੋਰਸਮੈਂਟ ਏਜੰਸੀਆਂ ਨੇ ਲਗਭਗ 450 ਕਿਲੋਗ੍ਰਾਮ ਹੈਰੋਇਨ, 23 ਕਰੋੜ ਰੁਪਏ ਤੋਂ ਵੱਧ ਦੀ ਡਰੱਗ ਮਨੀ, 67 ਲੱਖ ਤੋਂ ਵੱਧ ਨਸ਼ੀਲੇ ਕੈਪਸੂਲ, ਲਗਭਗ 4,200 ਟੀਕੇ ਅਤੇ 84 ਕਿਲੋਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ ਜੋ ਨੌਜਵਾਨਾਂ ਦੁਆਰਾ ਵਰਤਿਆ ਜਾਂਦਾ ਸੀ। ਇਹ ਬਰਾਮਦਗੀਆਂ ਨਸ਼ੀਲੇ ਪਦਾਰਥਾਂ ਦੇ ਨੈੱਟਵਰਕ ਨੂੰ ਤਬਾਹ ਕਰਨ ਅਤੇ ਪੰਜਾਬ ਦੇ ਨੌਜਵਾਨਾਂ ਤੱਕ ਨਸ਼ਿਆਂ ਨੂੰ ਪਹੁੰਚਣ ਤੋਂ ਰੋਕਣ ਲਈ ਸਰਕਾਰ ਦੀ ਚੱਲ ਰਹੀ ਮੁਹਿੰਮ ਦੇ ਪੈਮਾਨੇ ਨੂੰ ਦਰਸਾਉਂਦੀਆਂ ਹਨ।”
ਭਾਜਪਾ ਨੂੰ ਆਪਣੇ ਸ਼ਾਸਨ ਵਾਲੇ ਰਾਜਾਂ ਵਿੱਚ ਨਸ਼ਿਆਂ ਦੀ ਸਥਿਤੀ ਦਾ ਹਿਸਾਬ ਦੇਣ ਦੀ ਚੁਣੌਤੀ ਦਿੰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ, “25 ਅਕਤੂਬਰ ਨੂੰ ਪ੍ਰਕਾਸ਼ਿਤ ਇੱਕ ਅਖਬਾਰੀ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਪੰਜਾਬ ਵਿੱਚ ਨਸ਼ਿਆਂ ਦੀ ਵਰਤੋਂ ਵਿੱਚ 5.5% ਦੀ ਗਿਰਾਵਟ ਆਈ ਹੈ, ਜਦੋਂ ਕਿ ਦਿੱਲੀ ਵਿੱਚ 28%, ਉੱਤਰ ਪ੍ਰਦੇਸ਼ ਵਿੱਚ 18%, ਹਰਿਆਣਾ ਵਿੱਚ 42% ਅਤੇ ਮੱਧ ਪ੍ਰਦੇਸ਼ ਵਿੱਚ 51% ਦਾ ਵਾਧਾ ਹੋਇਆ ਹੈ।”
ਉਨ੍ਹਾਂ ਅੱਗੇ ਕਿਹਾ, “ਇਹ ਅੰਕੜੇ ‘ਆਪ‘ ਸਰਕਾਰ ਦੁਆਰਾ ਤਿਆਰ ਨਹੀਂ ਕੀਤੇ ਗਏ ਹਨ, ਸਗੋਂ ਭਾਰਤ ਸਰਕਾਰ ਦੇ ਅੰਕੜਿਆਂ ‘ਤੇ ਆਧਾਰਿਤ ਹਨ।” ਹਰਪਾਲ ਸਿੰਘ ਚੀਮਾ ਨੇ ਬਿਹਾਰ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਕੁੰਦਨ ਕ੍ਰਿਸ਼ਨਨ ਦੇ ਕਥਿਤ ਬਿਆਨ ਦਾ ਵੀ ਹਵਾਲਾ ਦਿੱਤਾ ਕਿ ਦੂਜੇ ਰਾਜਾਂ ਨੂੰ ਨਸ਼ਿਆਂ ਨੂੰ ਖਤਮ ਕਰਨ ਲਈ ਪੰਜਾਬ ਦੇ ਯਤਨਾਂ ਤੋਂ ਸਿੱਖਣਾ ਚਾਹੀਦਾ ਹੈ।
ਗੁਜਰਾਤ ਵਿੱਚ ਭਾਜਪਾ ਦੇ ਰਿਕਾਰਡ ਨੂੰ ਲੈ ਕੇ ਨਿਸ਼ਾਨਾ ਸਾਧਦਿਆਂ ਕੈਬਨਿਟ ਮੰਤਰੀ ਨੇ ਕਿਹਾ, “ਭਾਜਪਾ ਨੇ 30 ਸਾਲਾਂ ਤੋਂ ਵੱਧ ਸਮੇਂ ਤੱਕ ਗੁਜਰਾਤ ‘ਤੇ ਰਾਜ ਕੀਤਾ ਹੈ, ਫਿਰ ਵੀ ਇਹ ਰਾਜ ਇੱਕ ਅਜਿਹਾ ਮੁੱਖ ਸਰੋਤ ਬਣ ਗਿਆ ਹੈ ਜਿਸ ਰਾਹੀਂ ਪੂਰੇ ਦੇਸ਼ ਵਿੱਚ ਨਸ਼ੇ ਫੈਲ ਰਹੇ ਹਨ। ਭਾਜਪਾ ਪੰਜਾਬ ਵਿੱਚ ਇਸ ਮੁੱਦੇ ‘ਤੇ ਰਾਜਨੀਤੀ ਜਾਰੀ ਰੱਖਦਿਆਂ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਵਿੱਚ ਆਪਣੀ ਵਿਸ਼ਵਾਸਯੋਗਤਾ ਦਾ ਦਾਅਵਾ ਕਿਵੇਂ ਕਰ ਸਕਦੀ ਹੈ?”
ਹਰਪਾਲ ਸਿੰਘ ਚੀਮਾ ਨੇ ਕਿਹਾ, “ਪੰਜਾਬ ਨਸ਼ਿਆਂ ਨੂੰ ਰੋਕਣ ਅਤੇ ਆਪਣੀ ਨਵੀਂ ਪੀੜ੍ਹੀ ਨੂੰ ਬਚਾਉਣ ਲਈ ਇੱਕ ਦ੍ਰਿੜ੍ਹ ਲੜਾਈ ਲੜ ਰਿਹਾ ਹੈ। ਆਪ ਸਰਕਾਰ ਸੂਬੇ ‘ਚੋਂ ਨਸ਼ਿਆਂ ਦਾ ਖਾਤਮਾ ਕਰਨ ਲਈ ਵਚਨਬੱਧ ਹੈ ਅਤੇ ਨਸ਼ਾ ਤਸਕਰਾਂ, ਗੈਂਗਸਟਰਾਂ ਅਤੇ ਸੰਗਠਿਤ ਅਪਰਾਧਾਂ ‘ਚ ਸ਼ਾਮਲ ਲੋਕਾਂ ਖਿਲਾਫ ਸਖ਼ਤ ਕਾਰਵਾਈ ਜਾਰੀ ਰੱਖੇਗੀ।”
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.









