ਪ੍ਰੈਸ ਨੋਟ
ਮਿਤੀ 26 ਜੁਲਾਈ 2026
“ਮੇਰੇ ਹਲਕੇ ਦੀ ਸੰਗਤ ਨੇ ਕਦੇ ਕੌਮ ਦਾ ਉਲਾਂਭਾ ਰੱਖਿਆ ਨਹੀਂ, ਸੰਗਤ ਇਹ ਉਲਾਂਭਾ ਵੀ ਲਾਹ ਦੇਵੇਗੀ”
ਚੰਡੀਗੜ੍ਹ () “ਵਾਰਿਸ ਪੰਜਾਬ ਦੇ” ਦੇ ਸੀਨੀਅਰ ਆਗੂ ਅਤੇ ਮੁੱਲਾਂਪੁਰ ਦਾਖਾ ਤੋਂ ਵਿਧਾਇਕ ਸਰਦਾਰ ਮਨਪ੍ਰੀਤ ਸਿੰਘ ਇਯਾਲੀ ਵੱਲੋਂ ਇੱਕ ਵੱਡੇ ਸਿਆਸੀ ਤਿਆਗ ਨੂੰ ਪੇਸ਼ ਕਰਦੇ ਹੋਏ ਪਾਰਟੀ ਅਤੇ ਸੰਗਤ ਦੇ ਸਾਹਮਣੇ ਸਪਸ਼ਟ ਕੀਤਾ ਹੈ ਕਿ, ਓਹਨਾਂ ਦੀ ਦਿਲੀ ਇੱਛਾ ਹੈ ਕਿ, ਬੀਬੀ ਪਰਮਜੀਤ ਕੌਰ ਖਾਲੜਾ ਹਲਕਾ ਮੁੱਲਾਂਪੁਰ ਦਾਖਾ ਤੋ ਅਗਾਮੀ ਵਿਧਾਨ ਚੋਣ ਲੜਨ। ਸਰਦਾਰ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ, ਜੇਕਰ ਬੀਬੀ ਪਰਮਜੀਤ ਕੌਰ ਖਾਲੜਾ ਹਲਕਾ ਦਾਖਾ ਤੋਂ ਚੋਣ ਲੜਨਾ ਚਾਹੁਣ ਤਾਂ ਇਹ ਸਾਡੇ ਲਈ ਬਹੁਤ ਵੱਡੇ ਮਾਣ ਅਤੇ ਖੁਸ਼ਕਿਸਮਤੀ ਦੀ ਗੱਲ ਹੋਵੇਗੀ।
ਸਰਦਾਰ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ, ਬੀਬੀ ਖਾਲੜਾ ਸਿਰਫ਼ ਨਾਮਜ਼ਦਗੀ ਭਰਨ ਬਾਕੀ ਉਨ੍ਹਾਂ ਨੂੰ ਜਿਤਾਉਣ ਦੀ ਜ਼ਿੰਮੇਵਾਰੀ ਹਲਕਾ ਦਾਖਾ ਦੀ ਸੰਗਤ ਅਤੇ ਪਾਰਟੀ ਵਰਕਰਾਂ ਦੀ ਹੋਵੇਗੀ। ਹਲਕਾ ਦਾਖਾ ਦੀ ਸੰਗਤ, ਪਾਰਟੀ ਵਰਕਰ ਅਤੇ ਸਮੁੱਚਾ ਇਲਾਕਾ ਉਨ੍ਹਾਂ ਦੀ ਜਿੱਤ ਨੂੰ ਆਪਣੀ ਜ਼ਿੰਮੇਵਾਰੀ ਸਮਝਦਿਆਂ ਦਿਨ-ਰਾਤ ਇੱਕ ਕਰ ਦੇਵੇਗਾ। ਸਰਦਾਰ ਇਯਾਲੀ ਨੇ ਕਿਹਾ ਕਿ ਓਹਨਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਦਾਖਾ ਦੀ ਧਰਤੀ ਉਨ੍ਹਾਂ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕਰੇਗੀ।
ਸਰਦਾਰ ਮਨਪ੍ਰੀਤ ਸਿੰਘ ਇਯਾਲੀ ਨੇ ਸਪੱਸ਼ਟ ਕੀਤਾ ਕਿ,ਅਕਾਲੀ ਦਲ ‘ਵਾਰਿਸ ਪੰਜਾਬ ਦੇ” ਦੇ ਵਿੱਚ ਸ਼ਾਮਲ ਹੋਣ ਵੇਲੇ ਓਹਨਾਂ ਦੀ ਕੋਈ ਵੀ ਸ਼ਰਤ ਨਹੀਂ ਸੀ। ਇਥੋਂ ਤੱਕ ਕਿ ਓਹਨਾ ਨੇ ਆਪਣੀ ਟਿਕਟ, ਕਿਸੇ ਅਹੁਦੇ ਦੀ ਵੀ ਸ਼ਰਤ ਨਹੀਂ ਰੱਖੀ। ਸਰਦਾਰ ਇਯਾਲੀ ਨੇ ਕਿਹਾ ਕਿ, ਪੰਥਕ ਮੁੱਦੇ ਅਤੇ ਪੰਜਾਬ ਪ੍ਰਸਤੀ ਓਹਨਾ ਦੀ ਤਰਜੀਹ ਹੈ। ਸਰਦਾਰ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ, ਅੱਜ ਸਮੁੱਚੀ ਕੌਮ, ਪੰਥ ਅਤੇ ਪੰਜਾਬ ਪ੍ਰਸਤ ਲੋਕਾਂ ਨੂੰ ਆਪਣੇ ਹਿੱਤਾਂ, ਹੱਕਾਂ ਲਈ ਇਕਜੁੱਟ ਹੋਣ ਦੀ ਲੋੜ ਹੈ। ਸਰਦਾਰ ਮਨਪ੍ਰੀਤ ਸਿੰਘ ਇਯਾਲੀ ਨੇ ਮੁੜ ਦੁਹਰਾਇਆ ਕਿ, ਓਹ ਚਾਹੁੰਦੇ ਹਨ ਕਿ, ਸਮੁੱਚੀਆਂ ਪੰਥਕ ਧਿਰਾਂ ਅਤੇ ਆਗੂ ਆਪਣੀਆਂ ਨਿੱਜੀ ਲਾਲਸਾਵਾਂ ਤਿਆਗ ਕੇ ਪੰਥ ਅਤੇ ਪੰਜਾਬ ਦੇ ਵੱਡੇ ਮਸਲਿਆਂ ਲਈ ਇਕਜੁਟ ਹੋਣ। ਪੰਥਕ ਏਕਤਾ ਲਈ ਉਹ ਹਮੇਸ਼ਾ ਯਤਨਸ਼ੀਲ ਰਹੇ ਹਨ, ਅਤੇ ਅੱਗੇ ਵੀ ਓਹ ਪੰਥਕ ਏਕਤਾ ਲਈ ਯਤਨਸ਼ੀਲ ਰਹਿਣਗੇ।
दिनांक: 26 जुलाई 2026
मेरी दिली इच्छा है कि बीबी खालड़ा मेरी जगह मेरे विधानसभा क्षेत्र से चुनाव लड़ें — मनप्रीत सिंह इयाली
“मेरे क्षेत्र की संगत ने कभी कौम का उलान्भा नहीं रखा, संगत यह उलान्भा भी दूर कर देगी”
चंडीगढ़ () — “वारिस पंजाब दे” के वरिष्ठ नेता और मुल्लांपुर दाखा से विधायक सरदार मनप्रीत सिंह इयाली ने एक बड़े राजनीतिक त्याग का परिचय देते हुए पार्टी और संगत के समक्ष स्पष्ट किया है कि उनकी दिली इच्छा है कि बीबी परमजीत कौर खालड़ा आगामी विधानसभा चुनाव मुल्लांपुर दाखा विधानसभा क्षेत्र से लड़ें। सरदार मनप्रीत सिंह इयाली ने कहा कि यदि बीबी परमजीत कौर खालड़ा दाखा से चुनाव लड़ना चाहें तो यह हमारे लिए बड़े सम्मान और सौभाग्य की बात होगी।
सरदार मनप्रीत सिंह इयाली ने कहा कि बीबी खालड़ा को केवल नामांकन पत्र दाखिल करें, उन्हें विजयी बनाना दाखा क्षेत्र की संगत और पार्टी कार्यकर्ताओं की जिम्मेदारी होगी। दाखा की संगत, पार्टी कार्यकर्ता और पूरा इलाका उनकी जीत को अपनी जिम्मेदारी मानते हुए दिन-रात एक कर देगा। सरदार इयाली ने कहा कि उन्हें पूरा विश्वास है कि दाखा की धरती उनका खुले दिल से स्वागत करेगी।
सरदार मनप्रीत सिंह इयाली ने स्पष्ट किया कि अकाली दल “वारिस पंजाब दे” में शामिल होते समय उनकी कोई भी शर्त नहीं थी। यहां तक कि उन्होंने अपनी टिकट या किसी पद की भी कोई शर्त नहीं रखी थी। सरदार इयाली ने कहा कि पंथक मुद्दे और पंजाब की बेहतरी उनकी प्राथमिकता हैं। उन्होंने कहा कि आज पूरी कौम, पंथ और पंजाब-हितैषी लोगों को अपने अधिकारों और हितों की रक्षा के लिए एकजुट होने की आवश्यकता है।
सरदार मनप्रीत सिंह इयाली ने पुनः दोहराया कि वे चाहते हैं कि सभी पंथक दल और नेता अपनी निजी महत्वाकांक्षाओं का त्याग कर पंथ और पंजाब के बड़े मुद्दों के लिए एकजुट हों। उन्होंने कहा कि पंथक एकता के लिए वे हमेशा प्रयासरत रहे हैं और भविष्य में भी पंथक एकता को मजबूत करने के लिए निरंतर प्रयास करते रहेंगे।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










