ਅਮਰੀਕਾ ਕੋਲ ਹਥਿਆਰਾਂ ਦੀ ਕੋਈ ਘਾਟ ਨਹੀਂ: ਡੋਨਾਲਡ ਟਰੰਪ
ਵਾਸ਼ਿੰਗਟਨ , : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਫਿਰ ਤੋਂ ਧਮਕੀ ਦਿੰਦਿਆਂ ਕਿਹਾ ਕਿ ਈਰਾਨ ਨਾਲ ਤਣਾਅ ਦੇ ਵਿਚਕਾਰ ਅਮਰੀਕਾ ਦੇ ਹਥਿਆਰ ਖ਼ਤਮ ਨਹੀਂ ਹੋ ਰਹੇ ਹਨ । uਉਹਨਾਂ ਕਿਹਾ ਕਿ ਸਾਡੇ ਕੋਲ ਦੁਨੀਆ ਵਿੱਚ ਸਭ ਤੋਂ ਵੱਧ ਹਥਿਆਰ ਹਨ, ਜ਼ਰੂਰਤ ਨਾਲੋਂ ਵੀ ਜ਼ਿਆਦਾ। ਟਰੰਪ ਦਾ ਇਹ ਬਿਆਨ ਉਨ੍ਹਾਂ ਮੀਡੀਆ ਰਿਪੋਰਟਾਂ ਤੋਂ ਬਾਅਦ ਆਇਆ ਹੈ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਈਰਾਨ ਨਾਲ ਲਗਾਤਾਰ ਟਕਰਾਅ ਕਾਰਨ ਅਮਰੀਕਾ ਦੇ ਪੈਟ੍ਰੀਅਟ ਇੰਟਰਸੈਪਟਰ ਮਿਜ਼ਾਈਲਾਂ ਦਾ ਭੰਡਾਰ ਘੱਟ ਰਿਹਾ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ‘ਤੇ ਕਈ ਏਆਈ ਤਸਵੀਰਾਂ ਸ਼ੇਅਰ ਕੀਤੀਆਂ। ਇੱਕ ਤਸਵੀਰ ਵਿੱਚ ਈਰਾਨ ਦੇ ਸਭ ਤੋਂ ਵੱਡੇ ਤੇਲ ਨਿਰਯਾਤ ਕੇਂਦਰ ‘ਖਾਰਗ ਆਈਲੈਂਡ’ ‘ਤੇ ਹਵਾਈ ਹਮਲਾ ਦਿਖਾਇਆ ਗਿਆ। ਇਸ ਦੇ ਨਾਲ ਉਨ੍ਹਾਂ ਨੇ ਲਿਖਿਆ ਕਿ ਸਟ੍ਰਾਈਕ ਆਨ ਖਾਰਗ”। ਇਸ ਤੋਂ ਬਾਅਦ ਉਹਨਾਂ ਨੇ ਕੁਝ ਹੋਰ ਏਆਈ ਤਸਵੀਰਾਂ ਪੋਸਟ ਕੀਤੀਆਂ, ਜਿਹਨਾਂ ਵਿੱਚ ਇੱਕ ਈਰਾਨੀ ਤੇਲ ਟੈਂਕਰ ‘ਤੇ ਅਮਰੀਕੀ ਝੰਡਾ ਨਜ਼ਰ ਆ ਰਿਹਾ ਹੈ। ਇੱਕ ਦੂਜੀ ਤਸਵੀਰ ਵਿੱਚ ਜਹਾਜ਼ ਨੂੰ ਉੱਡਦਾ ਹੋਇਆ ਦਿਖਾਇਆ ਗਿਆ, ਜਿਸ ਦੇ ਨਾਲ ਲਿਖਿਆ ਸੀ “ਨੋ ਮੋਰ ਇੰਜਣਜ਼”।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










