ਨਵੀਂ ਦਿੱਲੀ, 30 ਜੁਲਾਈ: ਕੇਂਦਰ ਸਰਕਾਰ ਨੇ ਪਹਿਲੀ ਵਾਰ ਮੰਨਿਆ ਕਿ ਈ20 ਪੈਟਰੋਲ ਇਸਤੇਮਾਲ ਕਰਨ ਨਾਲ ਗੱਡੀਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਰਾਜ ਸਭਾ ਵਿਚ ਲਿਖਤੀ ਜਵਾਬ ਵਿਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਬੀਐਸ-3 ਵਾਲੀਆਂ ਕੁਝ ਪੁਰਾਣੀਆਂ ਗੱਡੀਆਂ ਵਿਚ ਈ-20 ਦੇ ਕਾਰਨ ਕੁਝ ਰਬੜ ਦੇ ਪੁਰਜ਼ੇ ਤੇ ਗੈਸਕੇਟ ਬਦਲਣੇ ਪੈ ਸਕਦੇ ਹਨ। ਇਹ ਗੱਡੀਆਂ ਮੁੱਖ ਤੌਰ ਤੋਂ 2005 ਤੋਂ 2016 ਦੇ ਵਿਚ ਬਣੀਆਂ ਹਨ।ਇਹ ਪੁਰਜ਼ੇ ਰੋਜ਼ਾਨਾ ਸਰਵਿਸਿੰਗ ਦੌਰਾਨ ਆਸਾਨੀ ਨਾਲ ਬਦਲੇ ਜਾ ਸਕਦੇ ਹਨ। ਗਡਕਰੀ ਨੇ ਕਿਹਾ ਕਿ ਈ20 ਨਾਲ ਗੱਡੀਆਂ ਦੀ ਕੁੱਲ ਪਰਫਾਰਮੈਂਸ ਜਾਂ ਟਿਕਾਊਪਣ ’ਤੇ ਕੋਈ ਵੱਡਾ ਅਸਰ ਨਹੀਂ ਪਾਇਆ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਗੱਡੀਆਂ ਦੇ ਇੰਜਣ ਵਿਚ ਕਿਸੇ ਤਰ੍ਹਾਂ ਦਾ ਬਦਲਾਅ ਕਰਾਉਣ ਦੀ ਲੋੜ ਨਹੀਂ ਹੈ। ਇਹ ਪਹਿਲੀ ਵਾਰ ਹੈ ਜਦੋਂ ਗਡਕਰੀ ਨੇ ਇਸ ਤਰ੍ਹਾਂ ਦੀ ਗੱਲ ਕਹੀ ਹੈ। ਉਨ੍ਹਾਂ ਦੱਸਿਆ ਕਿ ਇੰਡੀਅਨ ਆਇਲ, ਇੰਡੀਅਨ ਇੰਸਟੀਚਿਊਟ ਆਫ ਪੈਟਰੋਲੀਅਮ, ਸੁਸਾਇਟੀ ਆਫ ਇੰਡੀਅਨ ਆਟੋ ਮੋਬਾਈਲ ਮੈਨੂਫੈਕਚਰਜ਼ ਤੇ ਆਟੋਮੋਟਿਵ ਰਿਸਰਚ ਐਸੋਸੀਏਸ਼ਨ ਆਫ ਇੰਡੀਆ ਨੇ ਦੋਪਹੀਆ-ਚਾਰ ਪਹੀਆ ਵਾਹਨਾਂ ’ਤੇ ਈ20 ਈਂਧਣ ਦੀ ਸਟੱਡੀ ਕੀਤੀ ਸੀ। ਗਡਕਰੀ ਨੇ ਇਹ ਵੀ ਕਿਹਾ ਕਿ ਵਾਹਨ ਦੀ ਮਾਈਲੇਜ ਸਿਰਫ਼ ਈਂਧਣ ’ਤੇ ਨਹੀਂ, ਸਗੋਂ ਰੱਖ-ਰਖਾਅ ਤੇ ਹੋਰ ਕਈ ਗੱਲਾਂ ’ਤੇ ਵੀ ਨਿਰਭਰ ਕਰਦੀ ਹੈ।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










