ਨਵੀਂ ਦਿੱਲੀ, 31 ਜੁਲਾਈ (ਪ੍ਰਤੀਨਿਧੀ) : ਬਿਹਾਰ ਦੇ ਪੂਰਨੀਆ ਤੋਂ ਸੰਸਦ ਮੈਂਬਰ ਪੱਪੂ ਯਾਦਵ ਸ਼ੁੱਕਰਵਾਰ ਨੂੰ ਸੰਸਦ ਕੰਪਲੈਕਸ ਵਿੱਚ ਇੱਕ ਸੰਕੇਤਕ ਰੋਸ ਪ੍ਰਦਰਸ਼ਨ ਦੀ ਅਗਵਾਈ ਕਰਦੇ ਹੋਏ ਨਜ਼ਰ ਆਏ। ਉਨ੍ਹਾਂ ਨੇ ਭਗਵੇਂ ਰੰਗ ਦੇ ਕੱਪੜੇ ਪਹਿਨੇ ਹੋਏ ਸਨ ਅਤੇ ਉਨ੍ਹਾਂ ਦੇ ਹੱਥ ਵਿੱਚ ਦਾਨ ਦਾ ਬਕਸਾ ਫੜਿਆ ਹੋਇਆ ਸੀ।
ਓੁਹ ਅਯੁੱਧਿਆ ਦੇ ਰਾਮ ਮੰਦਰ ਵਿੱਚ ਚੜ੍ਹਾਵੇ ਦੇ ਪੈਸਿਆਂ ਦੀ ਕਥਿਤ ਤੌਰ ਉੱਤੇ ਹੋਈ ’’ਚੋਰੀ’’ ਨੂੰ ਨਾਟਕੀ ਢੰਗ ਨਾਲ ਦਿਖਾ ਰਹੇ ਸਨ।
ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਵੀ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ। ਵਿਰੋਧੀ ਧਿਰ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫ਼ੇ ਦੀ ਮੰਗ ਨੂੰ ਹੋਰ ਤੇਜ਼ ਕਰ ਦਿੱਤਾ ਹੈ।ਇਸ ਪ੍ਰਦਰਸ਼ਨ ਵਿੱਚ 20 ਜੁਲਾਈ ਨੂੰ ਸੰਸਦ ਵੱਲ ਮਾਰਚ ਕਰਨ ਵਾਲੇ ਵਿਦਿਆਰਥੀ ਪ੍ਰਦਰਸ਼ਨਕਾਰੀਆਂ ਵਿਰੁੱਧ ਪੁਲਿਸ ਕਾਰਵਾਈ ਦਾ ਮੁੱਦਾ ਵੀ ਉਠਾਇਆ ਗਿਆ।ਇੰਡੀਆ ਗਠਜੋੜ ਦੇ ਸੰਸਦ ਮੈਂਬਰਾਂ ਨੇ ਸ਼ਾਹ ਦੇ ਅਸਤੀਫ਼ੇ ਦੀ ਮੰਗ ਕੀਤੀ ਅਤੇ ਸੰਸਦ ਦੀ ਕਾਰਵਾਈ ਵਿੱਚ ਉਨ੍ਹਾਂ ਦੀ ਗੈਰ-ਹਾਜ਼ਰੀ ’ਤੇ ਸਵਾਲ ਉਠਾਏ।
ਸੰਸਦ ਮੈਂਬਰਾਂ ਨੇ ਮਕਰ ਦੁਆਰ ਦੇ ਬਾਹਰ ਪ੍ਰਦਰਸ਼ਨ ਕੀਤਾ ਅਤੇ “ਅਮਿਤ ਸ਼ਾਹ ਇਸਤੀਫ਼ਾ ਦੋ”, “ਅਮਿਤ ਸ਼ਾਹ ਸਦਨ ਵਿੱਚ ਆਓ” ਅਤੇ “ਚੜ੍ਹਾਵਾ ਚੋਰ, ਗੱਦੀ ਛੋੜ” ਵਰਗੇ ਨਾਅਰੇ ਲਗਾਏ।
ਪ੍ਰਦਰਸ਼ਨ ਦੇ ਹਿੱਸੇ ਵਜੋਂ, ਮਕਰ ਦੁਆਰ ਦੀਆਂ ਪੌੜੀਆਂ ਕੋਲ ਦਾਨ ਦੇ ਬਕਸੇ ਰੱਖੇ ਗਏ ਅਤੇ ਪੱਪੂ ਯਾਦਵ ਉਨ੍ਹਾਂ ਦੇ ਕੋਲ ਬੈਠ ਗਏ।
ਰਾਹੁਲ ਸਮੇਤ ਵਿਰੋਧੀ ਧਿਰ ਦੇ ਕਈ ਸੰਸਦ ਮੈਂਬਰਾਂ ਨੇ ਬਕਸਿਆਂ ਵਿੱਚ ਪੈਸੇ ਪਾਏ, ਜਦੋਂ ਕਿ ਪੱਪੂ ਯਾਦਵ ਨੇ ਰਾਮ ਮੰਦਰ ਵਿੱਚ ਦਾਨ ਦੀ ਚੋਰੀ ਦੇ ਵਿਰੋਧੀ ਧਿਰ ਦੇ ਦੋਸ਼ਾਂ ਨੂੰ ਦਰਸਾਉਣ ਲਈ ਕੁਝ ਪੈਸੇ ਆਪਣੀਆਂ ਜੇਬਾਂ ਵਿੱਚ ਰੱਖ ਲਏ।
ਕਾਂਗਰਸ ਨੇਤਾ ਪਿ੍ਰਅੰਕਾ ਗਾਂਧੀ ਵਾਡਰਾ, ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਅਵਧੇਸ਼ ਪ੍ਰਸਾਦ ਅਤੇ ਧਰਮਿੰਦਰ ਯਾਦਵ ਅਤੇ ਝਾਰਖੰਡ ਮੁਕਤੀ ਮੋਰਚਾ ਦੀ ਮਹੁਆ ਮਾਜੀ ਨੇ ਪ੍ਰਦਰਸ਼ਨ ਵਿੱਚ ਹਿੱਸਾ ਲਿਆ। ਉਹ ਇੱਕ ਬੈਨਰ ਦੇ ਪਿੱਛੇ ਖੜ੍ਹੇ ਸਨ ਜਿਸ ਉੱਤੇ ਲਿਖਿਆ ਸੀ, “ਅਮਿਤ ਸ਼ਾਹ ਸਦਨ ਤੋਂ ਗਾਇਬ ਕਿਉਂ?”
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










