ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਿਕਸਤ ਭਾਰਤ 2047 ਲਈ ਆਨ ਲਾਈਨ ਨਸ਼ਾ ਮੁਕਤ ਯੁਵਾ ਅਭਿਆਨ ਦੀ ਸ਼ੁਰੂਆਤ ਕੀਤੀ, ਜਿਸ ਨਾਲ 21000+ ਤੋਂ ਵੱਧ ਥਾਵਾਂ ਤੋਂ 1 ਕਰੋੜ ਤੋਂ ਵੱਧ ਨੌਜਵਾਨ ਜੁੜੇ। ਪ੍ਰਧਾਨ ਮੰਤਰੀ ਨੇ ਦੇਸ਼ ਦੇ ਨੌਜਵਾਨਾਂ ਨੂੰ mybharat.gov ਸਾਈਟ ‘ਤੇ ਨਸ਼ਿਆਂ ਤੋਂ ਦੂਰ ਰਹਿਣ ਅਤੇ ਦੂਜਿਆਂ ਨੂੰ ਵੀ ਇਨ੍ਹਾਂ ਦਾ ਸੇਵਨ ਨਾ ਕਰਨ ਜਾਂ ਜਾਲ ਵਿੱਚ ਨਾ ਫਸਣ ਲਈ ਪ੍ਰੇਰਿਤ ਕਰਨ ਦਾ ਸੱਦਾ ਦਿੱਤਾ।

ਇਸ ਮੌਕੇ ‘ਤੇ, ਐਮਪੀ ਵਿਕਰਮਜੀਤ ਸਿੰਘ ਸਾਹਨੀ ਨੇ ਆਪਣੇ ਐਨ ਜੀ ਓ, ਸੰਨ ਫਾਊਂਡੇਸ਼ਨ ਰਾਹੀਂ, ਜਿੱਥੇ 5000 ਦੇ ਕਰੀਬ ਦਿੱਲੀ ਅਤੇ ਪੰਜਾਬ ਦੇ ਵੱਖ-ਵੱਖ ਹੁਨਰ ਕੇਂਦਰਾਂ ਅਤੇ ਪੁਨਰਵਾਸ ਕੇਂਦਰਾਂ ਤੋ ਜੁੜੇ ਹੋਏ ਸਨ, ਕਿਹਾ ਕਿ ਉਹ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕਰਨਗੇ, ਜਿੱਥੇ ਪੰਜਾਬ ਦੇ ਪੰਜ ਲੱਖ ਨੌਜਵਾਨ ਨਸ਼ਿਆਂ ਵਿਰੁੱਧ ਸਹੁੰ ਚੁੱਕਣਗੇ।
ਸ਼੍ਰੀ ਸਾਹਨੀ ਨੇ ਦੁਹਰਾਇਆ ਕਿ ਉਨ੍ਹਾਂ ਦਾ ਐਨਜੀਓ ਪੰਜਾਬ ਵਿੱਚ 12 ਨਸ਼ਾ ਮੁਕਤੀ ਕੇਂਦਰ ਚਲਾ ਰਿਹਾ ਹੈ ਜਿੱਥੇ ਯੋਗਾ, ਧਿਆਨ, ਜਿੰਮ, ਖੇਡ ਗਤੀਵਿਧੀਆਂ ਰਾਹੀਂ ਨਸ਼ੇੜੀਆਂ ਦਾ ਸੰਪੂਰਨ ਰੂਪਾਂਤਰਣ ਕੀਤਾ ਜਾ ਰਿਹਾ ਹੈ, ਅਤੇ ਉਨ੍ਹਾਂ ਨੂੰ ਰੋਜ਼ੀ-ਰੋਟੀ ਲਈ ਹੁਨਰਮੰਦ ਬਣਾਇਆ ਜਾ ਰਿਹਾ ਹੈ।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










