ਨਵੀਂ ਦਿੱਲੀ, 6 ਅਗਸਤ (ਪ੍ਰਤੀਨਿਧੀ) : ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਵੱਖ-ਵੱਖ ਮੌਕਿਆਂ ’ਤੇ ਮਿਲੇ 300 ਤੋਹਫ਼ਿਆਂ ਦੀ ਈ-ਨਿਲਾਮੀ ਬੁੱਧਵਾਰ ਸ਼ੁਰੂ ਹੋਈ। ਇਹ ਨਿਲਾਮੀ ‘ਈ-ਉਪਹਾਰ’ ਦੇ ਤੀਜੇ ਪੜਾਅ ਦਾ ਹਿੱਸਾ ਹੈ। ਇਹ ਇਕ ਵਿਲੱਖਣ ਪਹਿਲ ਹੈ ਜਿਸ ਅਧੀਨ ਰਸਮੀ ਮੌਕਿਆਂ ’ਤੇ ਰਾਸ਼ਟਰਪਤੀ ਨੂੰ ਮਿਲੇ ਤੋਹਫ਼ਿਆਂ ਨੂੰ ਸਮਾਜ ਭਲਾਈ ਲਈ ਸੋਮਿਆਂ ’ਚ ਬਦਲਿਆ ਜਾਂਦਾ ਹੈ।ਰਾਸ਼ਟਰਪਤੀ ਭਵਨ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਤੀਜੇ ਪੜਾਅ ’ਚ ਰਾਸ਼ਟਰਪਤੀ ਨੂੰ ਮਿਲੇ ਉਹ 300 ਪ੍ਰਮਾਣਿਤ ਤੋਹਫ਼ੇ ਸ਼ਾਮਲ ਹਨ ਜੋ ਭਾਰਤ ਦੀਆਂ ਅਮੀਰ ਕਲਾਤਮਕ ਪਰੰਪਰਾਵਾਂ, ਦਸਤਕਾਰੀ ਅਤੇ ਕੂਟਨੀਤਕ ਵਿਰਾਸਤ ਨੂੰ ਦਰਸਾਉਂਦੇ ਹਨ।ਨਿਲਾਮੀ ਦੀ ਸੂਚੀ ’ਚ ਵੱਖ-ਵੱਖ ਦੇਸ਼ਾਂ ਦੇ ਰਾਜਿਆਂ ਤੇ ਸਰਕਾਰਾਂ ਦੇ ਮੁਖੀਆਂ, ਸੰਵਿਧਾਨਕ ਅਧਿਕਾਰੀਆਂ, ਸੂਬਾਈ ਸਰਕਾਰਾਂ, ਮੰਤਰਾਲਿਆਂ, ਸੱਭਿਆਚਾਰਕ ਅਦਾਰਿਆਂ ਤੇ ਉੱਘੀਆਂ ਸ਼ਖਸੀਅਤਾਂ ਵੱਲੋਂ ਰਾਸ਼ਟਰਪਤੀ ਮੁਰਮੂ ਨੂੰ ਭੇਟ ਕੀਤੇ ਗਏ ਤੋਹਫ਼ੇ ਸ਼ਾਮਲ ਹਨ।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










