ਨਵੀਂ ਦਿੱਲੀ, 8 ਅਗਸਤ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਵੱਲੋਂ ਬੰਦੀ ਸਿੰਘ ਭਾਈ ਜਗਤਾਰ ਸਿੰਘ ਹਵਾਰਾ ਨੂੰ 10 ਦਿਨਾਂ ਦੀ ਪੈਰੋਲ ਦੇਣ ਵਾਸਤੇ ਪੰਜਾਬ ਦੇ ਰਾਜਪਾਲ ਨੂੰ ਪੱਤਰ ਲਿਖਣ ਦਾ ਸਵਾਗਤ ਕੀਤਾ ਹੈ ਤੇ ਕਿਹਾ ਹੈ ਕਿ ਇਹੋ ਜਿਹੇ ਮਾਮਲੇ ਮਨੁੱਖਤਾ ਦੇ ਆਧਾਰ ’ਤੇ ਪਹਿਲ ਦੇ ਆਧਾਰ ’ਤੇ ਹੱਲ ਹੋਣੇ ਚਾਹੀਦੇ ਹਨ।
ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਪੱਤਰ ਲਿਖ ਕੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਉਹਨਾਂ ਦੀ ਬਿਮਾਰ ਮਾਤਾ ਦੀ ਸੰਭਾਲ ਵਾਸਤੇ 10 ਦਿਨਾਂ ਦੀ ਪੈਰੋਲ ਦੇਣ ਦੀ ਵਕਾਲਤ ਕੀਤੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਚੁੱਕੇ ਗਏ ਇਸ ਕਦਮ ਦੀ ਸਮੁੱਚੀ ਸਿੱਖ ਸੰਗਤ ਸ਼ਲਾਘਾ ਕਰਦੀ ਹੈ ਤੇ ਉਹਨਾਂ ਦਾ ਇਸ ਵਾਸਤੇ ਧੰਨਵਾਦ ਵੀ ਕਰਦੀ ਹੈ।
ਉਹਨਾਂ ਕਿਹਾ ਕਿ ਪਹਿਲਾਂ ਵੀ ਸੁਪਰੀਮ ਕੋਰਟ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਬੰਧਤ ਮੁਕੱਦਮਾ ਅਦਾਲਤਾਂ ਨੂੰ ਆਖਿਆ ਹੈ ਕਿ ਉਹ ਭਾਈ ਹਵਾਰਾ ਦੀ ਪੈਰੋਲ ਬਾਰੇ ਸਮੇਂ ਸਿਰ ਫੈਸਲਾ ਲੈਣ ਕਿਉਂਕਿ ਉਹ ਆਪਣੀ ਬਿਮਾਰ ਮਾਂ ਦੀ ਸੰਭਾਲ ਕਰਨੀ ਚਾਹੁੰਦੇ ਹਨ। ਉਹਨਾਂ ਕਿਹਾ ਕਿ ਅਜਿਹਾ ਕਰਨਾ ਉਹਨਾਂ ਦਾ ਸੰਵਿਧਾਨਕ ਹੱਕ ਵੀ ਹੈ ਤੇ ਮਨੁੱਖਤਾ ਦੇ ਆਧਾਰ ’ਤੇ ਇਹ ਉਹਨਾਂ ਦੀ ਪਹਿਲ ਵੀ ਬਣਦੀ ਹੈ।
ਉਹਨਾਂ ਕਿਹਾ ਕਿ ਭਗਵੰਤ ਮਾਨ ਵੱਲੋਂ ਅਜਿਹਾ ਕਦਮ ਚੁੱਕਣਾ ਇਹ ਦਰਸਾਉਂਦਾ ਹੈ ਕਿ ਉਹਨਾਂ ਨੂੰ ਪੰਜਾਬ ਦੇ ਮਾਮਲਿਆਂ ਦੀ ਡੂੰਘੀ ਸਮਝ ਹੈ ਤੇ ਉਹ ਪੰਜਾਬੀਆਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹਨ ਜੋ ਸ਼ਲਾਘਾਯੋਗ ਕਦਮ ਹੈ।
—————————–
भगवंत मान द्वारा भाई जगतार सिंह हवारा को 10 दिनों की पैरोल देने के लिए राज्यपाल से अनुरोध करना सराहनीय: हरमीत सिंह कालका
नई दिल्ली, 8 अगस्त: दिल्ली सिख गुरुद्वारा प्रबंधक कमेटी के अध्यक्ष सरदार हरमीत सिंह कालका ने पंजाब के मुख्यमंत्री सरदार भगवंत मान द्वारा बंदी सिंह भाई जगतार सिंह हवारा को 10 दिनों की पैरोल देने के लिए पंजाब के राज्यपाल को पत्र लिखने का स्वागत किया है। उन्होंने कहा कि इस प्रकार के मामलों का मानवता के आधार पर प्राथमिकता से समाधान किया जाना चाहिए।
आज यहां जारी एक बयान में सरदार हरमीत सिंह कालका ने कहा कि पंजाब के मुख्यमंत्री ने पंजाब के राज्यपाल गुलाब चंद कटारिया को पत्र लिखकर भाई जगतार सिंह हवारा को उनकी बीमार माता की देखभाल के लिए 10 दिनों की पैरोल देने की वकालत की है। उन्होंने कहा कि मुख्यमंत्री द्वारा उठाए गए इस कदम की समूची सिख संगत सराहना करती है और इसके लिए उनका धन्यवाद भी करती है।
उन्होंने कहा कि इससे पहले भी सुप्रीम कोर्ट और पंजाब एवं हरियाणा हाई कोर्ट ने संबंधित मुकदमा अदालतों से कहा है कि वे भाई हवारा की पैरोल के संबंध में समय पर फैसला लें, क्योंकि वे अपनी बीमार माता की देखभाल करना चाहते हैं। उन्होंने कहा कि ऐसा करना उनका संवैधानिक अधिकार भी है और मानवता के आधार पर यह उनकी प्राथमिकता भी बनती है।
उन्होंने कहा कि भगवंत मान द्वारा उठाया गया यह कदम दर्शाता है कि उन्हें पंजाब के मामलों की गहरी समझ है और वे पंजाबियों की भावनाओं का सम्मान करते हैं। यह एक सराहनीय कदम है।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










