2027 की तैयारी में पंजाब कांग्रेस का कार्यकर्ताओं से सीधा जुड़ाव मजबूत; ‘हर बूथ कांग्रेस मजबूत’ अभियान के तहत 9 दिनों में 18 जिले कवर
राजा वड़िंग ने कांग्रेस कार्यकर्ताओं की जबरदस्त भागीदारी के लिए जताया आभार; कहा—साप्ताहिक संवाद से संगठन होगा मजबूत और 2027 की रणनीति बनाने में मिलेगी मदद
चंडीगढ़, 9 अगस्त: पंजाब कांग्रेस अध्यक्ष अमरिंदर सिंह राजा वड़िंग ने आज राज्यभर के कांग्रेस कार्यकर्ताओं और वॉलंटियर्स का पार्टी के #HarBoothCongressMajboot अभियान में उत्साहपूर्वक भाग लेने के लिए आभार जताया। इस अभियान के तहत पार्टी ने महज 9 दिनों में 18 जिलों को कवर किया है।
अब इस अभियान का अगला चरण “Sunday with Warring and Warriors” के रूप में शुरू हो रहा है। इसके तहत राजा वड़िंग हर रविवार कांग्रेस कार्यकर्ताओं और वॉलंटियर्स से सीधे संवाद करेंगे, उनकी बातें सुनेंगे और जमीनी स्तर से नियमित फीडबैक लेंगे। इस पहल का उद्देश्य पंजाब कांग्रेस नेतृत्व और जमीनी स्तर के कार्यकर्ताओं के बीच लगातार और सीधा जुड़ाव स्थापित करना है।
इस पहल के तहत हर रविवार कांग्रेस वॉलंटियर्स के साथ संवाद किया जाएगा, उनके अनुभव सुने जाएंगे, जमीनी स्तर की समस्याओं को समझा जाएगा और सबसे महत्वपूर्ण रूप से अपने-अपने क्षेत्रों की जमीनी स्थिति के बारे में कार्यकर्ताओं से सीधा फीडबैक लिया जाएगा। इस फीडबैक से पार्टी को लोगों की समस्याओं को समझने, बूथ स्तर पर संगठन की स्थिति का आकलन करने और नेतृत्व व जमीनी कार्यकर्ताओं के बीच बेहतर तालमेल बनाने में मदद मिलेगी।
राजा वड़िंग ने कहा कि 18 जिलों में हुई बैठकों के दौरान कांग्रेस कार्यकर्ताओं की जबरदस्त भागीदारी से पार्टी को नई ऊर्जा और आत्मविश्वास मिला है। यह 2027 के पंजाब विधानसभा चुनावों की तैयारियों के लिए बेहद महत्वपूर्ण है।
उन्होंने हर उस कांग्रेस कार्यकर्ता और वॉलंटियर का धन्यवाद किया, जिसने इन बैठकों में हिस्सा लिया, अपने-अपने जिलों के अलग-अलग हिस्सों से पहुंचा और संगठन को मजबूत करने के लिए अपना समय और ऊर्जा दी।
राजा वड़िंग ने कहा, “मैं हर कांग्रेस कार्यकर्ता और वॉलंटियर का दिल से आभारी हूं, जो इन बैठकों के दौरान हमारे साथ मजबूती से खड़ा रहा। पूरे पंजाब में कार्यकर्ताओं की ऊर्जा, उत्साह और प्रतिबद्धता शानदार रही है। यही कार्यकर्ता कांग्रेस संगठन की असली ताकत हैं।”
उन्होंने कहा कि “Sunday with Warring and Warriors” का उद्देश्य केवल बैठकें करना नहीं है, बल्कि पार्टी नेतृत्व और जमीनी कार्यकर्ताओं के बीच लगातार दोतरफा संवाद स्थापित करना है।
उन्होंने कहा, “अब से हर रविवार मैं अपने वॉलंटियर्स से सीधे संवाद करूंगा, उनकी बात सुनूंगा और जमीन से उनका फीडबैक लूंगा। हमारे कार्यकर्ता जमीन पर हमारी आंख और कान हैं। वे अपने गांवों, शहरों, बूथों और समुदायों की समस्याओं को सबसे बेहतर तरीके से समझते हैं। 2027 की हमारी रणनीति और तैयारियों में उनका फीडबैक बेहद महत्वपूर्ण होगा।”
वड़िंग ने कहा कि इस पहल से जमीनी कार्यकर्ताओं की आवाज सीधे पार्टी नेतृत्व तक पहुंचेगी और संगठन जमीन की वास्तविक स्थिति से लगातार जुड़ा रहेगा।
उन्होंने कहा, “हम केवल अपने कार्यकर्ताओं से बात नहीं करेंगे, बल्कि उनकी बात भी सुनेंगे। हम उनका फीडबैक लेंगे, उनकी चुनौतियों को समझेंगे और यह पहचानेंगे कि संगठन को कहां और मजबूत करने की जरूरत है। कार्यकर्ताओं के साथ यह सीधा और लगातार जुड़ाव कांग्रेस को हर स्तर पर मजबूत बनाएगा।”
वड़िंग ने कहा कि कांग्रेस संगठन 2027 के चुनावों की तैयारी काफी पहले से शुरू कर चुका है। पार्टी का फोकस हर बूथ को मजबूत करने, मजबूत वॉलंटियर नेटवर्क तैयार करने और हर कांग्रेस कार्यकर्ता को पंजाब में राजनीतिक बदलाव लाने के बड़े लक्ष्य से जोड़ने पर रहेगा।
उन्होंने कहा कि #HarBoothCongressMajboot अभियान केवल संगठन को मजबूत करने की कवायद नहीं है, बल्कि हर बूथ, गांव, परिवार और पंजाब के हर वर्ग से कांग्रेस को दोबारा जोड़ने की शुरुआत है।
राजा वड़िंग ने कहा, “18 जिले पूरे हो चुके हैं, लेकिन हमारा काम अभी शुरू हुआ है। हर बूथ से हर गांव तक और हर कार्यकर्ता से हर परिवार तक हम 2027 की तैयारी कर रहे हैं। कांग्रेस संगठन तैयार है, हमारे कार्यकर्ता तैयार हैं और पंजाब बदलाव के लिए तैयार है।”
वड़िंग ने कहा कि पार्टी का विजन केवल संगठन को मजबूत करने और चुनाव की तैयारी तक सीमित नहीं है। हमारा अंतिम उद्देश्य पंजाब के लोगों के साथ मिलकर राज्य के विकास और प्रगति के लिए काम करना है। उन्होंने कहा कि जमीनी स्तर के लोगों की आवाज, अनुभव और सुझाव पंजाब की प्राथमिकताओं को समझने और भविष्य के लिए पार्टी का विजन तैयार करने में महत्वपूर्ण होंगे।
राजा वड़िंग ने कहा, “हम पंजाब के लोगों के साथ मिलकर भविष्य का पंजाब बनाना चाहते हैं। हमारे कार्यकर्ता लोगों से जुड़े रहेंगे, उनकी समस्याएं सुनेंगे और उनकी आवाज पार्टी नेतृत्व तक पहुंचाएंगे। पंजाब के विकास का एजेंडा बंद कमरों में तय नहीं किया जा सकता। इसे पंजाब के लोगों की उम्मीदों और जरूरतों के आधार पर तय किया जाना चाहिए।”
उन्होंने कहा कि कांग्रेस लोगों, कार्यकर्ताओं और समाज के हर वर्ग को साथ लेकर एक मजबूत, समृद्ध और प्रगतिशील पंजाब बनाने के लिए काम करेगी।
पंजाब कांग्रेस अध्यक्ष ने कहा कि आने वाले महीनों में जमीनी स्तर पर संगठन को मजबूत करने, वॉलंटियर्स को जोड़ने, नियमित ग्राउंड फीडबैक लेने और पूरे राज्य में पार्टी के संगठनात्मक ढांचे को मजबूत करने पर और अधिक ध्यान दिया जाएगा।
“Sunday with Warring and Warriors” अब 2027 के चुनावों की तैयारी के दौरान एक नियमित साप्ताहिक मंच होगा, जहां राजा वड़िंग कांग्रेस वॉलंटियर्स से सीधे संवाद करेंगे, उनकी चिंताओं को सुनेंगे, जमीन से फीडबैक लेंगे और उनके साथ मिलकर संगठन को मजबूत करने तथा पंजाब के लिए लोगों की भागीदारी वाला विजन तैयार करने पर काम करेंगे।
ਸੰਡੇ ਵਿਦ ਵੜਿੰਗ ਐਂਡ ਵਾਰੀਅਰਜ਼’: ਹਰ ਐਤਵਾਰ ਕਾਂਗਰਸੀ ਵਰਕਰਾਂ ਨਾਲ ਸਿੱਧਾ ਸੰਵਾਦ ਕਰਨਗੇ ਰਾਜਾ ਵੜਿੰਗ, ਜ਼ਮੀਨੀ ਫੀਡਬੈਕ ਲੈਣਗੇ
2027 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਨੇ ਵਰਕਰਾਂ ਨਾਲ ਸਿੱਧਾ ਸੰਪਰਕ ਹੋਰ ਮਜ਼ਬੂਤ ਕੀਤਾ; ‘ਹਰ ਬੂਥ ਕਾਂਗਰਸ ਮਜ਼ਬੂਤ’ ਮੁਹਿੰਮ ਤਹਿਤ 9 ਦਿਨਾਂ ਵਿੱਚ 18 ਜ਼ਿਲ੍ਹੇ ਕਵਰ
ਰਾਜਾ ਵੜਿੰਗ ਵੱਲੋਂ ਕਾਂਗਰਸੀ ਵਰਕਰਾਂ ਦਾ ਭਰਵਾਂ ਹੁੰਗਾਰਾ ਦੇਣ ਲਈ ਧੰਨਵਾਦ; ਕਿਹਾ—ਹਫ਼ਤਾਵਾਰੀ ਸੰਵਾਦ ਨਾਲ ਸੰਗਠਨ ਮਜ਼ਬੂਤ ਹੋਵੇਗਾ ਅਤੇ 2027 ਦੀ ਰਣਨੀਤੀ ਤਿਆਰ ਕਰਨ ਵਿੱਚ ਮਿਲੇਗੀ ਮਦਦ
ਚੰਡੀਗੜ੍ਹ, 9 ਅਗਸਤ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਸੂਬੇ ਭਰ ਦੇ ਕਾਂਗਰਸੀ ਵਰਕਰਾਂ ਅਤੇ ਵਲੰਟੀਅਰਾਂ ਦਾ #HarBoothCongressMajboot ਮੁਹਿੰਮ ਵਿੱਚ ਉਤਸ਼ਾਹਪੂਰਵਕ ਸ਼ਮੂਲੀਅਤ ਲਈ ਧੰਨਵਾਦ ਕੀਤਾ। ਇਸ ਮੁਹਿੰਮ ਤਹਿਤ ਸਿਰਫ਼ 9 ਦਿਨਾਂ ਵਿੱਚ 18 ਜ਼ਿਲ੍ਹਿਆਂ ਨੂੰ ਕਵਰ ਕੀਤਾ ਗਿਆ ਹੈ।
ਹੁਣ ਇਹ ਮੁਹਿੰਮ “Sunday with Warring and Warriors” ਦੇ ਨਵੇਂ ਪੜਾਅ ਵਿੱਚ ਦਾਖ਼ਲ ਹੋ ਗਈ ਹੈ। ਇਸ ਤਹਿਤ ਰਾਜਾ ਵੜਿੰਗ ਹਰ ਐਤਵਾਰ ਕਾਂਗਰਸੀ ਵਰਕਰਾਂ ਅਤੇ ਵਲੰਟੀਅਰਾਂ ਨਾਲ ਸਿੱਧਾ ਸੰਵਾਦ ਕਰਨਗੇ, ਉਨ੍ਹਾਂ ਦੇ ਤਜਰਬੇ ਸੁਣਨਗੇ ਅਤੇ ਜ਼ਮੀਨੀ ਪੱਧਰ ਤੋਂ ਨਿਯਮਿਤ ਫੀਡਬੈਕ ਲੈਣਗੇ। ਇਸ ਪਹਿਲ ਦਾ ਮਕਸਦ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਅਤੇ ਜ਼ਮੀਨੀ ਪੱਧਰ ਦੇ ਵਰਕਰਾਂ ਵਿਚਕਾਰ ਲਗਾਤਾਰ ਅਤੇ ਸਿੱਧਾ ਸੰਪਰਕ ਸਥਾਪਿਤ ਕਰਨਾ ਹੈ।
ਇਸ ਪਹਿਲ ਤਹਿਤ ਹਰ ਐਤਵਾਰ ਕਾਂਗਰਸੀ ਵਲੰਟੀਅਰਾਂ ਨਾਲ ਜੁੜਨ, ਉਨ੍ਹਾਂ ਦੇ ਤਜਰਬੇ ਸੁਣਨ, ਜ਼ਮੀਨੀ ਪੱਧਰ ਦੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਆਪਣੇ-ਆਪਣੇ ਇਲਾਕਿਆਂ ਦੀ ਸਥਿਤੀ ਬਾਰੇ ਵਰਕਰਾਂ ਤੋਂ ਸਿੱਧੀ ਫੀਡਬੈਕ ਲੈਣ ਲਈ ਸਮਰਪਿਤ ਹੋਵੇਗਾ। ਇਹ ਫੀਡਬੈਕ ਪਾਰਟੀ ਨੂੰ ਲੋਕਾਂ ਦੀਆਂ ਚਿੰਤਾਵਾਂ ਨੂੰ ਸਮਝਣ, ਬੂਥ ਪੱਧਰ ’ਤੇ ਸੰਗਠਨ ਦਾ ਮੁਲਾਂਕਣ ਕਰਨ ਅਤੇ ਲੀਡਰਸ਼ਿਪ ਤੇ ਜ਼ਮੀਨੀ ਵਰਕਰਾਂ ਵਿਚਕਾਰ ਤਾਲਮੇਲ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਦਦ ਕਰੇਗੀ।
ਰਾਜਾ ਵੜਿੰਗ ਨੇ ਕਿਹਾ ਕਿ 18 ਜ਼ਿਲ੍ਹਿਆਂ ਵਿੱਚ ਹੋਈਆਂ ਮੀਟਿੰਗਾਂ ਦੌਰਾਨ ਕਾਂਗਰਸੀ ਵਰਕਰਾਂ ਵੱਲੋਂ ਮਿਲੇ ਭਰਵਾਂ ਹੁੰਗਾਰੇ ਨੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰ ਰਹੀ ਪਾਰਟੀ ਨੂੰ ਨਵੀਂ ਊਰਜਾ ਅਤੇ ਵਿਸ਼ਵਾਸ ਦਿੱਤਾ ਹੈ।
ਉਨ੍ਹਾਂ ਨੇ ਹਰ ਉਸ ਕਾਂਗਰਸੀ ਵਰਕਰ ਅਤੇ ਵਲੰਟੀਅਰ ਦਾ ਧੰਨਵਾਦ ਕੀਤਾ, ਜਿਸ ਨੇ ਇਨ੍ਹਾਂ ਮੀਟਿੰਗਾਂ ਵਿੱਚ ਸ਼ਮੂਲੀਅਤ ਕੀਤੀ, ਆਪਣੇ ਜ਼ਿਲ੍ਹਿਆਂ ਦੇ ਵੱਖ-ਵੱਖ ਹਿੱਸਿਆਂ ਤੋਂ ਯਾਤਰਾ ਕਰਕੇ ਪਹੁੰਚਿਆ ਅਤੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਆਪਣਾ ਸਮਾਂ ਤੇ ਊਰਜਾ ਦਿੱਤੀ।
ਵੜਿੰਗ ਨੇ ਕਿਹਾ, “ਮੈਂ ਹਰ ਕਾਂਗਰਸੀ ਵਰਕਰ ਅਤੇ ਵਲੰਟੀਅਰ ਦਾ ਦਿਲੋਂ ਧੰਨਵਾਦੀ ਹਾਂ, ਜੋ ਇਨ੍ਹਾਂ ਮੀਟਿੰਗਾਂ ਦੌਰਾਨ ਸਾਡੇ ਨਾਲ ਖੜ੍ਹੇ ਰਹੇ। ਪੰਜਾਬ ਭਰ ਵਿੱਚ ਜੋ ਊਰਜਾ, ਉਤਸ਼ਾਹ ਅਤੇ ਵਚਨਬੱਧਤਾ ਦੇਖਣ ਨੂੰ ਮਿਲੀ ਹੈ, ਉਹ ਬੇਮਿਸਾਲ ਹੈ। ਇਹ ਵਰਕਰ ਹੀ ਕਾਂਗਰਸ ਸੰਗਠਨ ਦੀ ਅਸਲ ਤਾਕਤ ਹਨ।”
ਉਨ੍ਹਾਂ ਕਿਹਾ ਕਿ “Sunday with Warring and Warriors” ਦਾ ਮਕਸਦ ਸਿਰਫ਼ ਮੀਟਿੰਗਾਂ ਕਰਨਾ ਨਹੀਂ, ਸਗੋਂ ਪਾਰਟੀ ਲੀਡਰਸ਼ਿਪ ਅਤੇ ਜ਼ਮੀਨੀ ਪੱਧਰ ਦੇ ਵਰਕਰਾਂ ਵਿਚਕਾਰ ਲਗਾਤਾਰ ਦੋ-ਤਰਫ਼ਾ ਸੰਚਾਰ ਦਾ ਮਾਧਿਅਮ ਤਿਆਰ ਕਰਨਾ ਹੈ।
“ਹੁਣ ਤੋਂ ਹਰ ਐਤਵਾਰ ਮੈਂ ਆਪਣੇ ਵਲੰਟੀਅਰਾਂ ਨਾਲ ਸਿੱਧਾ ਸੰਵਾਦ ਕਰਾਂਗਾ, ਉਨ੍ਹਾਂ ਦੀ ਗੱਲ ਸੁਣਾਂਗਾ ਅਤੇ ਜ਼ਮੀਨੀ ਪੱਧਰ ਤੋਂ ਉਨ੍ਹਾਂ ਦੀ ਫੀਡਬੈਕ ਲਵਾਂਗਾ। ਸਾਡੇ ਵਰਕਰ ਜ਼ਮੀਨ ’ਤੇ ਸਾਡੀਆਂ ਅੱਖਾਂ ਅਤੇ ਕੰਨ ਹਨ। ਉਹ ਆਪਣੇ ਪਿੰਡਾਂ, ਕਸਬਿਆਂ, ਬੂਥਾਂ ਅਤੇ ਭਾਈਚਾਰਿਆਂ ਦੇ ਮੁੱਦਿਆਂ ਨੂੰ ਬਿਹਤਰ ਸਮਝਦੇ ਹਨ ਅਤੇ ਉਨ੍ਹਾਂ ਦੀ ਫੀਡਬੈਕ 2027 ਲਈ ਸਾਡੀ ਰਣਨੀਤੀ ਅਤੇ ਤਿਆਰੀ ਨੂੰ ਆਕਾਰ ਦੇਣ ਵਿੱਚ ਬੇਹੱਦ ਮਹੱਤਵਪੂਰਨ ਹੋਵੇਗੀ,” ਉਨ੍ਹਾਂ ਕਿਹਾ।
ਵੜਿੰਗ ਨੇ ਕਿਹਾ ਕਿ ਇਹ ਪਹਿਲ ਯਕੀਨੀ ਬਣਾਏਗੀ ਕਿ ਜ਼ਮੀਨੀ ਪੱਧਰ ਦੇ ਵਰਕਰ ਦੀ ਆਵਾਜ਼ ਪਾਰਟੀ ਲੀਡਰਸ਼ਿਪ ਤੱਕ ਪਹੁੰਚੇ ਅਤੇ ਸੰਗਠਨ ਜ਼ਮੀਨੀ ਹਕੀਕਤਾਂ ਨਾਲ ਲਗਾਤਾਰ ਜੁੜਿਆ ਰਹੇ।
“ਅਸੀਂ ਸਿਰਫ਼ ਆਪਣੇ ਵਰਕਰਾਂ ਨਾਲ ਗੱਲ ਨਹੀਂ ਕਰਾਂਗੇ; ਅਸੀਂ ਉਨ੍ਹਾਂ ਦੀ ਗੱਲ ਸੁਣਾਂਗੇ। ਅਸੀਂ ਉਨ੍ਹਾਂ ਦੀ ਫੀਡਬੈਕ ਲਵਾਂਗੇ, ਉਨ੍ਹਾਂ ਨੂੰ ਦਰਪੇਸ਼ ਚੁਣੌਤੀਆਂ ਨੂੰ ਸਮਝਾਂਗੇ ਅਤੇ ਇਹ ਪਛਾਣਾਂਗੇ ਕਿ ਸੰਗਠਨ ਨੂੰ ਕਿੱਥੇ ਸੁਧਾਰ ਦੀ ਲੋੜ ਹੈ। ਆਪਣੇ ਵਰਕਰਾਂ ਨਾਲ ਇਹ ਸਿੱਧਾ ਅਤੇ ਲਗਾਤਾਰ ਸੰਪਰਕ ਕਾਂਗਰਸ ਨੂੰ ਹਰ ਪੱਧਰ ’ਤੇ ਹੋਰ ਮਜ਼ਬੂਤ ਕਰੇਗਾ,” ਉਨ੍ਹਾਂ ਕਿਹਾ।
ਵੜਿੰਗ ਨੇ ਕਿਹਾ ਕਿ ਕਾਂਗਰਸ ਸੰਗਠਨ 2027 ਦੀਆਂ ਚੋਣਾਂ ਲਈ ਕਾਫ਼ੀ ਪਹਿਲਾਂ ਤੋਂ ਤਿਆਰੀ ਕਰ ਰਿਹਾ ਹੈ ਅਤੇ ਧਿਆਨ ਹਰ ਬੂਥ ਨੂੰ ਮਜ਼ਬੂਤ ਕਰਨ, ਮਜ਼ਬੂਤ ਵਲੰਟੀਅਰ ਨੈੱਟਵਰਕ ਤਿਆਰ ਕਰਨ ਅਤੇ ਇਹ ਯਕੀਨੀ ਬਣਾਉਣ ’ਤੇ ਰਹੇਗਾ ਕਿ ਹਰ ਕਾਂਗਰਸੀ ਵਰਕਰ ਪਾਰਟੀ ਦੇ ਵੱਡੇ ਮਿਸ਼ਨ ਨਾਲ ਜੁੜਿਆ ਮਹਿਸੂਸ ਕਰੇ।
ਉਨ੍ਹਾਂ ਕਿਹਾ ਕਿ #HarBoothCongressMajboot ਮੁਹਿੰਮ ਸਿਰਫ਼ ਸੰਗਠਨਾਤਮਕ ਕਵਾਇਦ ਨਹੀਂ ਹੈ, ਸਗੋਂ ਕਾਂਗਰਸ ਨੂੰ ਪੰਜਾਬ ਦੇ ਹਰ ਬੂਥ, ਹਰ ਪਿੰਡ, ਹਰ ਪਰਿਵਾਰ ਅਤੇ ਸਮਾਜ ਦੇ ਹਰ ਵਰਗ ਨਾਲ ਮੁੜ ਜੋੜਨ ਦੀ ਇੱਕ ਵੱਡੀ ਮੁਹਿੰਮ ਦੀ ਸ਼ੁਰੂਆਤ ਹੈ।
“18 ਜ਼ਿਲ੍ਹੇ ਹੋ ਚੁੱਕੇ ਹਨ, ਪਰ ਸਾਡਾ ਕੰਮ ਹੁਣੇ ਸ਼ੁਰੂ ਹੋਇਆ ਹੈ। ਹਰ ਬੂਥ ਤੋਂ ਹਰ ਪਿੰਡ ਤੱਕ ਅਤੇ ਹਰ ਵਰਕਰ ਤੋਂ ਹਰ ਪਰਿਵਾਰ ਤੱਕ, ਅਸੀਂ 2027 ਲਈ ਮੈਦਾਨ ਤਿਆਰ ਕਰ ਰਹੇ ਹਾਂ। ਕਾਂਗਰਸ ਸੰਗਠਨ ਤਿਆਰ ਹੈ, ਸਾਡੇ ਵਰਕਰ ਤਿਆਰ ਹਨ ਅਤੇ ਪੰਜਾਬ ਬਦਲਾਅ ਲਈ ਤਿਆਰ ਹੈ,” ਵੜਿੰਗ ਨੇ ਕਿਹਾ।
ਵੜਿੰਗ ਨੇ ਕਿਹਾ ਕਿ ਪਾਰਟੀ ਦਾ ਵਿਜ਼ਨ ਸਿਰਫ਼ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਚੋਣਾਂ ਦੀ ਤਿਆਰੀ ਤੱਕ ਸੀਮਤ ਨਹੀਂ ਹੈ। ਅੰਤਿਮ ਉਦੇਸ਼ ਪੰਜਾਬ ਦੇ ਲੋਕਾਂ ਨਾਲ ਮਿਲ ਕੇ ਸੂਬੇ ਦੇ ਵਿਕਾਸ ਅਤੇ ਤਰੱਕੀ ਲਈ ਕੰਮ ਕਰਨਾ ਹੈ। ਉਨ੍ਹਾਂ ਕਿਹਾ ਕਿ ਜ਼ਮੀਨੀ ਪੱਧਰ ’ਤੇ ਲੋਕਾਂ ਦੀਆਂ ਆਵਾਜ਼ਾਂ, ਤਜਰਬੇ ਅਤੇ ਸੁਝਾਅ ਪੰਜਾਬ ਦੀਆਂ ਤਰਜੀਹਾਂ ਨੂੰ ਸਮਝਣ ਅਤੇ ਭਵਿੱਖ ਲਈ ਪਾਰਟੀ ਦਾ ਵਿਜ਼ਨ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
“ਅਸੀਂ ਪੰਜਾਬ ਦੇ ਲੋਕਾਂ ਨਾਲ ਮਿਲ ਕੇ ਭਵਿੱਖ ਦਾ ਪੰਜਾਬ ਬਣਾਉਣਾ ਚਾਹੁੰਦੇ ਹਾਂ। ਸਾਡੇ ਵਰਕਰ ਲੋਕਾਂ ਨਾਲ ਜੁੜੇ ਰਹਿਣਗੇ, ਉਨ੍ਹਾਂ ਦੀਆਂ ਚਿੰਤਾਵਾਂ ਸੁਣਨਗੇ ਅਤੇ ਉਨ੍ਹਾਂ ਦੀ ਆਵਾਜ਼ ਪਾਰਟੀ ਲੀਡਰਸ਼ਿਪ ਤੱਕ ਪਹੁੰਚਾਉਣਗੇ। ਪੰਜਾਬ ਦਾ ਵਿਕਾਸ ਏਜੰਡਾ ਇਕੱਲੇ ਬੈਠ ਕੇ ਤੈਅ ਨਹੀਂ ਕੀਤਾ ਜਾ ਸਕਦਾ; ਇਹ ਲੋਕਾਂ ਦੀਆਂ ਆਸਾਂ ਅਤੇ ਲੋੜਾਂ ਦੇ ਅਨੁਸਾਰ ਤਿਆਰ ਕੀਤਾ ਜਾਣਾ ਚਾਹੀਦਾ ਹੈ,” ਵੜਿੰਗ ਨੇ ਕਿਹਾ।
ਉਨ੍ਹਾਂ ਕਿਹਾ ਕਿ ਕਾਂਗਰਸ ਲੋਕਾਂ, ਵਰਕਰਾਂ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਨਾਲ ਲੈ ਕੇ ਇੱਕ ਮਜ਼ਬੂਤ, ਖੁਸ਼ਹਾਲ ਅਤੇ ਤਰੱਕੀਸ਼ੀਲ ਪੰਜਾਬ ਬਣਾਉਣ ਲਈ ਕੰਮ ਕਰੇਗੀ।
ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਆਉਣ ਵਾਲੇ ਮਹੀਨਿਆਂ ਦੌਰਾਨ ਜ਼ਮੀਨੀ ਪੱਧਰ ’ਤੇ ਲਾਮਬੰਦੀ, ਵਲੰਟੀਅਰਾਂ ਦੀ ਭਾਗੀਦਾਰੀ, ਨਿਯਮਿਤ ਗਰਾਊਂਡ ਫੀਡਬੈਕ ਅਤੇ ਸੂਬੇ ਭਰ ਵਿੱਚ ਪਾਰਟੀ ਦੇ ਸੰਗਠਨਾਤਮਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।
“Sunday with Warring and Warriors” ਹੁਣ ਇੱਕ ਨਿਯਮਿਤ ਹਫ਼ਤਾਵਾਰੀ ਪਲੇਟਫਾਰਮ ਹੋਵੇਗਾ, ਜਿੱਥੇ ਰਾਜਾ ਵੜਿੰਗ ਕਾਂਗਰਸੀ ਵਲੰਟੀਅਰਾਂ ਨਾਲ ਸਿੱਧਾ ਸੰਵਾਦ ਕਰਨਗੇ, ਉਨ੍ਹਾਂ ਦੀਆਂ ਚਿੰਤਾਵਾਂ ਸੁਣਨਗੇ, ਜ਼ਮੀਨੀ ਪੱਧਰ ਤੋਂ ਫੀਡਬੈਕ ਲੈਣਗੇ ਅਤੇ ਉਨ੍ਹਾਂ ਨਾਲ ਮਿਲ ਕੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਅਤੇ 2027 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਲਈ ਲੋਕ-ਕੇਂਦਰਿਤ ਵਿਜ਼ਨ ਤਿਆਰ ਕਰਨ ਲਈ ਕੰਮ ਕਰਨਗੇ।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










