ਰਾਂਚੀ , 9 ਅਗਸਤ (ਪ੍ਰਤੀਨਿਧੀ) : ਝਾਰਖੰਡ ਵਿੱਚ ਭਰਤੀ ਪ੍ਰੀਖਿਆਵਾਂ ’ਚ ਕਥਿਤ ਬੇਨਿਯਮੀਆਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਅਤੇ ਸੂਬਾ ਸਰਕਾਰ ਵਿਚਕਾਰ ਐਤਵਾਰ ਨੂੰ ਗੱਲਬਾਤ ਦਾ ਇੱਕ ਨਵਾਂ ਦੌਰ ਸ਼ੁਰੂ ਹੋਇਆ।
ਰਾਂਚੀ ਦੇ ਸਟੇਟ ਗੈਸਟ ਹਾਊਸ ਵਿੱਚ ਗੱਲਬਾਤ ਦਾ ਇਹ ਛੇਵਾਂ ਦੌਰ ਹੈ। ਵਿਦਿਆਰਥੀਆਂ ਦਾ ਵਿਰੋਧ ਪ੍ਰਦਰਸ਼ਨ ਐਤਵਾਰ ਨੂੰ ਆਪਣੇ 16ਵੇਂ ਦਿਨ ਵਿੱਚ ਦਾਖਲ ਹੋ ਗਿਆ। ਉੱਥੇ ਹੀ ਛੇ ਪ੍ਰਦਰਸ਼ਨਕਾਰੀ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ’ਤੇ ਬੈਠੇ ਹਨ।
ਖੱਬੇ-ਪੱਖੀ ਸਮਰਥਿਤ ਵਿਦਿਆਰਥੀ ਸੰਗਠਨ, ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਈ.ਆਈ.ਐੱਸ. ਏ.) ਦਾ ਪੰਜ ਮੈਂਬਰੀ ਵਫ਼ਦ ਵੀ ਗੱਲਬਾਤ ਵਿੱਚ ਹਿੱਸਾ ਲੈ ਰਿਹਾ ਹੈ। ਇੱਕ ਵਿਦਿਆਰਥੀ ਆਗੂ ਨੇ ਕਿਹਾ, ’ਸਾਨੂੰ 14ਵੀਂ ਝਾਰਖੰਡ ਲੋਕ ਸੇਵਾ ਕਮਿਸ਼ਨ ਸਿਵਲ ਸੇਵਾ ਪ੍ਰੀਖਿਆ ਰੱਦ ਕਰਨ ਅਤੇ ਝਾਰਖੰਡ ਲੋਕ ਸੇਵਾ ਕਮਿਸ਼ਨ ਸਮੇਤ ਝਾਰਖੰਡ ਕਰਮਚਾਰੀ ਚੋਣ ਕਮਿਸ਼ਨ (ਜੇ.ਐਸ.ਐਸ.ਸੀ.) ਵਿੱਚ ਸੁਧਾਰਾਂ ਦੀਆਂ ਸਾਡੀਆਂ ਮੰਗਾਂ ’ਤੇ ਸਕਾਰਾਤਮਕ ਨਤੀਜਿਆਂ ਦੀ ਉਮੀਦ ਹੈ।’ ਅੰਦੋਲਨ ਦੀ ਅਗਵਾਈ ਕਰ ਰਹੇ ਪ੍ਰਮੁੱਖ ਵਿਦਿਆਰਥੀ ਸੰਗਠਨ ’ਜੇ ਪੀ ਐੱਸ ਸੀ-ਜੇ ਐੱਸ ਐੱਸ ਸੀ ਰਿਫਾਰਮ ਮੰਚ’ ਦੀਆਂ ਮੁੱਖ ਮੰਗਾਂ ਵਿੱਚ 14ਵੀਂ ਝਾਰਖੰਡ ਲੋਕ ਸੇਵਾ ਕਮਿਸ਼ਨ (ਜੇ ਪੀ ਐੱਸ ਸੀ) ਸਿਵਲ ਸੇਵਾ ਪ੍ਰੀਖਿਆ ਰੱਦ ਕਰਨ, ਸਾਰੀਆਂ ਪ੍ਰੀਖਿਆਵਾਂ ਦੀ ਕੇਂਦਰੀ ਜਾਂਚ ਬਿਊਰੋ (ਸੀ ਬੀ ਆਈ) ਤੋਂ ਜਾਂਚ ਕਰਾਉਣ, ਜਾਂਚ ਰਿਪੋਰਟ ਜਨਤਕ ਕੀਤੇ ਜਾਣ ਅਤੇ ਮੁਲਜ਼ਮਾਂ ਵਿਰੁੱਧ ਕਾਰਵਾਈ ਕਰਨ ਦੀਆਂ ਮੰਗਾਂ ਸ਼ਾਮਲ ਹਨ।
ਵਿਦਿਆਰਥੀ ਵਿੱਤ ਵਿਭਾਗ ਦੇ ਸੈਕਸ਼ਨ ਅਫਸਰ ਅਤੇ ਕਥਿਤ ਬੇਨਿਯਮੀਆਂ ਦਾ ਪਰਦਾਫਾਸ਼ ਕਰਨ ਵਾਲੇ ਸੰਤੋਸ਼ ਕੁਮਾਰ ਮਸਤਾਨਾ ਦੀ ਮੁਅੱਤਲੀ ਰੱਦ ਕਰਨ ਅਤੇ ਉਨ੍ਹਾਂ ਵਿਰੁੱਧ ਦਰਜ ਕੇਸ ਵਾਪਸ ਲੈਣ ਦੀ ਵੀ ਮੰਗ ਕਰ ਰਹੇ ਹਨ।
ਝਾਰਖੰਡ ਅਪਰਾਧਿਕ ਜਾਂਚ ਵਿਭਾਗ (ਸੀ ਆਈ ਡੀ) ਨੇ ਅਕਤੂਬਰ 2025 ਵਿੱਚ ਮਸਤਾਨਾ ਨੂੰ ਸਤੰਬਰ 2024 ਵਿੱਚ ਹੋਈ ਜੇ ਐੱਸ ਐੱਸ ਸੀ ਕੰਬਾਈਨਡ ਗ੍ਰੈਜੂਏਟ ਲੈਵਲ (ਸੀ ਜੀ ਐੱਲ) ਪ੍ਰੀਖਿਆ ਪ੍ਰਸ਼ਨ ਪੱਤਰ ਦੇ ਲੀਕ ਹੋਣ ਸੰਬੰਧੀ ਕਥਿਤ ਤੌਰ ’ਤੇ ’ਜਾਅਲੀ ਖ਼ਬਰਾਂ’ ਫੈਲਾਉਣ ਦੇ ਦੋਸ਼ ਵਿੱਚ ਗਿ੍ਰਫਤਾਰ ਕੀਤਾ ਸੀ।
ਝਾਰਖੰਡ ਹਾਈ ਕੋਰਟ ਨੇ ਇਸ ਸਾਲ ਉਨ੍ਹਾਂ ਨੂੰ ਨਿਯਮਤ ਜ਼ਮਾਨਤ ਦੇ ਦਿੱਤੀ ਸੀ। ਸਰਕਾਰ ਅਤੇ ਵਿਦਿਆਰਥੀ ਸੰਗਠਨਾਂ ਵਿਚਕਾਰ ਸ਼ੁੱਕਰਵਾਰ ਰਾਤ ਅਤੇ ਸ਼ਨਿੱਚਰਵਾਰ ਨੂੰ ਹੋਈਆਂ ਕਈ ਮੀਟਿੰਗਾਂ ਵਿੱਚ ਡੈਡਲਾਕ ਖ਼ਤਮ ਨਾ ਹੋਣ ਤੋਂ ਬਾਅਦ ਗੱਲਬਾਤ ਦਾ ਇੱਕ ਹੋਰ ਦੌਰ ਕਰਨ ਦਾ ਫ਼ੈਸਲਾ ਕੀਤਾ ਗਿਆ।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










