ਮਿਤੀ 11 ਅਗਸਤ 2026 (ਹਜ਼ੂਰ ਸਾਹਿਬ, ਨਾਂਦੇੜ) – ਡਾ. ਵਿਜੇ ਸਤਬੀਰ ਸਿੰਘ ਜੀ, ਜਿਨ੍ਹਾਂ ਨੇ ਆਪਣੀ ਡਾਕਟਰੀ ਦੀ ਪਢਾਈ ੰਭਭਸ਼ ਪੂਰੀ ਕਰ ਦੇਸ਼ ਦੀ ਸਭ ਤੋ ਮੁਸ਼ਕਲ ਪ੍ਰਤਿਯੋਗੀ ਪਰਿਿਖਆ ਪਾਸ ਕਰ ਸਾਲ 1984 ਵਿੱਚ “ਭਾਰਤੀ ਪ੍ਰਸ਼ਾਸਨਿਕ ਸੇਵਾ” ਵਿੱਚ ਸ਼ਾਮਲ ਹੋਏ ਤੇ ਦੇਸ਼ ਦੇ ਵੱਖ-ਵੱਖ ਵਿਭਾਗਾਂ ਵਿੱਚ ਆਪਣੇ ਪ੍ਰਭਾਵਸ਼ਾਲੀ ਕੰਮ ਰਾਹੀ ਆਪਣਾ ਅਤੇ ਆਪਣੀ ਕੌਮ ਦਾ ਨਾਮ ਉੱਚਾ ਕੀਤਾ। ਡਾ. ਵਿਜੇ ਸਤਬੀਰ ਸਿੰਘ ਜੀ ਨੇ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਉੱਚ ਪਦਾਂ ਤੇ ਆਪਣੀ ਸੱਚੀ ਤੇ ਸੁੱਚੀ ਨੀਯਤ ਨਾਲ ਕੰਮ ਕਰਦਿਆਂ ਸਰਕਾਰ ਦਾ ਭਰੋਸਾ ਹਾਸਲ ਕੀਤਾ। ਜਿਸਦੇ ਫੱਲਸਰੂਪ ਸਰਕਾਰ ਨੇ ਡਾਕਟਰ ਸਾਹਿਬ ਨੂੰ 2015 ਵਿੱਚ ਉਨ੍ਹਾਂ ਦੀ “ਭਾਰਤੀ ਪ੍ਰਸ਼ਾਸਨਿਕ ਸੇਵਾ” ਤੋਂ ਸੇਵਾ ਮੁਕਤੀ ਤੋਂ ਬਾਅਦ ਵੀ ਉੱਚ ਅਧਿਕਾਰੀ ਰੂਪ ਵਿਚ ਬਹਾਲ ਕੀਤਾ। ਜਿਸ ਉਪਰੰਤ ਡਾਕਟਰ ਸਾਹਿਬ ਨੇ ਵੱਖ-ਵੱਖ ਖੇਤਰਾ ਵਿੱਚ ਕੰਮ ਕਰਕੇ ਸਰਕਾਰ ਵੱਲੋਂ ਕੀਤੇ ਗਏ ਭਰੋਸੇ ਨੂੰ ਕਾਇਮ ਰੱਖਿਆ।
ਇਸ ਤੋਂ ਬਾਅਦ ਡਾ. ਵਿਜੇ ਸਤਬੀਰ ਸਿੰਘ ਜੀ ਨੂੰ ਸਰਕਾਰ ਨੇ ਗੁਰਦੁਆਰਾ ਸੱਚਖੰਡ ਬੋਰਡ, ਨਾਂਦੇੜ ਦੇ ਮੁੱਖ ਪ੍ਰਬੰਧਕ ਦੇ ਪਦ ਦੀ ਸੇਵਾ ਦੇ ਕਰ ਇੱਕ ਹੋਰ ਵੱਡੀ ਧਾਰਮਿਕ ਜਿੰਮੇਵਾਰੀ ਦਿੱਤੀ। ਜਿਸ ਨੂੰ ਡਾਕਟਰ ਸਾਹਿਬ ਨੇ ਗੁਰੂ ਸਾਹਿਬ ਜੀ ਦੀ ਕਿਰਪਾ ਅਤੇ ਗੁਰੂ ਘਰ ਦੀ ਸੇਵਾ ਕਰਣ ਦਾ ਮੌਕਾ ਸਮਝ ਆਪਣੇ ਹੱਥ ਲਿਆ। ਜਿਸ ਤੋਂ ਬਾਅਦ ਡਾ. ਵਿਜੇ ਸਤਬੀਰ ਸਿੰਘ ਜੀ ਨੇ ਗੁਰਦੁਆਰਾ ਸੱਚਖੰਡ ਬੋਰਡ ਵੱਲੋਂ ਚਲਾਏ ਜਾ ਰਹੇ ਵਿਿਦਯਕ ਅਦਾਰੇ, ਹਸਪਤਾਲ, ਰਿਹਾਇਸ਼ਾਂ, ਲੰਗਰ ਸੇਵਾਵਾਂ ਆਦਿ ਵਿੱਚ ਆਪਣਾ ਖਾਸ ਯੋਗਦਾਨ ਦਿੱਤਾ ਤੇ ਨਾਲ ਹੀ ਕਰਮਚਾਰੀਆਂ ਅਤੇ ਸਮਾਜ ਲਈ ਕਈ ਕਲਿਯਾਨਕਾਰੀ ਯੋਜਨਾਵਾਂ ਸ਼ੂਰੂ ਕੀਤੀਆਂ। ਕਈ ਕਰਮਚਾਰੀਆਂ ਨੂੰ ਕਰੋਡੋਂ ਰੁਪਿਆਂ ਦੀ ਮੇਡਿਕਲ ਸਹਾਯਤਾ ਦਿੱਤੀ ਜਾ ਰਹੀ ਹੈ, ਸਕੁਲੀ ਬੱਚਿਆਂ ਨੂੰ ਵਿਿਦਆ ਦੇ ਸਾਧਨ ਮੋਹਇਆ ਕਰਵਾਏ ਜਾ ਰਹੇ ਹਨ, ਚੰਗੇ ਨੰਬਰਾਂ ਨਾਲ ਪਾਸ ਹੋਏ ਵਿਦੀਆਂਰਥਿਆਂ ਨੂੰ ਪ੍ਰੋਤਸਾਹਨ ਵੱਜੋਂ ਪ੍ਰੋਤਸਾਹਨ ਰਾਸ਼ੀ ਦਿੱਤੀ ਜਾ ਰਹੀ ਹੈ, ਸਕੂਲ ਫੀਸ ਘਟ ਕੀਤੀ ਗਈ ਤੇ ਮਾਤਾ ਗੁਜਰੀ ਜੀ ਦੇ ਨਾਂ ਤੇ ਕੁਡਿਆਂ ਲਈ ਫ੍ਰੀ ਏਜੁਕੇਸ਼ਨ ਅਜੇਹੇ ਅਨੇਕ ਸਮਾਜ ਤੇ ਲੋਕ ਕਲਿਆਣ ਦੇ ਕੰਮ ਕੀਤੇ ਜਾ ਰਹੇ ਹਨ।
ਡਾ. ਵਿਜੇ ਸਤਬੀਰ ਸਿੰਘ ਜੀ ਦੀ ਉੱਚੀ ਸੋਚ ਰਾਹੀ ਹਜ਼ੂਰ ਸਾਹਿਬ, ਨਾਂਦੇੜ ਨੂੰ ਦੇਸ਼ ਅਤੇ ਦੁਨਿਆ ਦੇ ਵੱਖ-ਵੱਖ ਹਿੱਸਿਆਂ ਨਾਲ ਜੋਡਨ ਹੇਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਏਅਰਪੋਰਟ ਨੂੰ ਵਾਪਸ ਸ਼ੁਰੂ ਕਰਵਾਯਾ ਗਿਆ। ਜਿਸ ਨਾਲ ਨਾਂਦੇੜ ਵਿੱਖੇ ਸੰਗਤਾਂ ਦੀ ਆਵਾ-ਜਾਹੀ ਵੱਧ ਗਈ ਹੈ ਨਾਲ ਹੀ ਨਾਂਦੇੜ ਸ਼ਹਿਰ ਨੂੰ ਆਰਥਿਕ ਰੂਪ ਵਿੱਚ ਵੀ ਮਜਬੂਤੀ ਮਿਲ ਰਹੀ ਹੈ। ਪ੍ਰਬੰਧਕ ਸਾਹਿਬ ਵੱਲੋਂ ਸੰਗਤਾਂ ਦੀ ਸਹੁਲਿਯਤ ਲਈ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਵਿੱਚ ਹਵਾਈ ਸੇਵਾ ਦੇ ਨਾਲ-ਨਾਲ, ਮੇਡਿਕਲ, ਰਿਹਾਈਸ਼, ਸੋਲਾਰ ਸਿਸਟਮ, ਈ-ਗੋਲਕ ਅਜੇਹੇ ਅਨੇਕ ਕਾਰਜ ਸ਼ੁਰੂ ਹਨ। ਡਾ. ਵਿਜੇ ਸਤਬੀਰ ਸਿੰਘ ਜੀ ਨੇ ਆਪਣੇ ਕਾਰਯ ਸਮੇਂ ਵਿੱਚ ਗੁਰਦੁਆਰਾ ਸੱਚਖੰਡ ਬੋਰਡ ਨੂੰ ਆਰਥਿਕ ਰੂਪ ਵਿੱਚ ਮਜਬੂਰ ਕੀਤਾ ਹੈ ਤੇ ਗੁਰਦੁਆਰਾ ਸਾਹਿਬ ਦੀ ਆਮਦਨ ਵਿੱਚ ਵਿਸ਼ੇਸ਼ ਬਢੌਤਰੀ ਸ਼ਲਾਘਾ ਯੋਗ ਹੈ।
ਸਿੱਖ ਗੁਰੂ ਸਾਹਿਬਾਨ ਦੇ ਇਤੀਹਾਸ ਅਤੇ ਉਨ੍ਹਾਂ ਦੀ ਸਿੱਖੀਆਵਾਂ ਨੂੰ ਸਾਰੀ ਦੁਨਿਆਂ ਨਾਲ ਸਾਂਝਾ ਕਰਣ ਹੇਤ ਮਹਾਰਾਸ਼ਟਰ ਸਰਕਾਰ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਸਮਾਗਮ ਦਾ ਆਯੋਜਨ ਕਰ ਗੁਰੂ ਸਾਹਿਬਾਨ ਪ੍ਰਤਿ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਸਮਾਗਮ ਦੇ ਖੇਤਰੀ ਸਮਿਤੀ ਦੇ ਪ੍ਰਧਾਨ ਡਾ. ਵਿਜੇ ਸਤਬੀਰ ਸਿੰਘ ਜੀ ਨੂੰ ਥਾਪਿਆ ਗਿਆ। ਇਸ ਸਮਾਗਮ ਵਿੱਚ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਤਾਦਾਦ ਵਿੱਚ ਸੰਗਤ ਸ਼ਮਿਲ ਹੋਈ, ਜਿਸਦੇ ਰਿਹਾਈਸ਼, ਲੰਗਰ, ਮੇਡਿਕਲ ਸੁਵਿਧਾ ਆਦਿ ਮੁਕੰਮਲ ਪ੍ਰਬੰਦ ਡਾ. ਵਿਜੇ ਸਤਬੀਰ ਸਿੰਘ ਜੀ ਦੇ ਮਾਰਗਦਰਸ਼ਨ ਹੇਠ ਕੀਤੇ ਗਏ ਅਤੇ ਸਾਰਾ ਸਮਾਗਮ ਬਡੀ ਹੀ ਚੜਦੂਕਲਾ ਵਿੱਚ ਸੰਪੂਰਣ ਹੋਏਆ। ਡਾਕਟਰ ਸਾਹਿਬ ਵੱਲੋਂ ਕੀਤੇ ਜਾ ਰਹੇ ਪ੍ਰੇਰਣਾਦਾਈ ਕੰਮ ਨਾਲ ਸਿੱਖ ਕੌਮ ਦਾ ਪ੍ਰਚਾਰ ਪ੍ਰਸਾਰ ਹੋ ਰਿਹਾ ਹੈ ਨਾਲ ਹੀ ਸਿੱਖ ਧਰਮ ਬਚਿੱਆਂ ਨੂੰ ਪ੍ਰੋਤਸਾਹਨ ਮਿਲ ਰਿਹਾ ਹੈ।
ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਗੁਰੂ ਮਹਾਰਾਜ ਡਾ. ਵਿਜੇ ਸਤਬੀਰ ਸਿੰਘ ਜੀ, ਮੁੱਖ ਪ੍ਰਬੰਧਕ ਸਾਹਿਬ ਨੂੰ ਅਤੇ ਉਨ੍ਹਾਂ ਦੇ ਸਮੁੱਚੇ ਪ੍ਰਵਾਰ ਨੂੰ ਚੰਗੀ ਸੇਹਤ ਅਤੇ ਚੜਦੀਕਲਾ ਬਖਸ਼ਨ ਅਤੇ ਪ੍ਰਬੰਧਕ ਸਾਹਿਬ ਜੀ ਨੂੰ ਇਸੇ ਤਰ੍ਹਾਂ ਗੁਰੂ ਘਰ ਦੀ ਸੇਵਾ ਕਰਣ ਦਾ ਬਲ ਬਖਸ਼ਣ।
ਸੁਪਰਡੈਂਟ,
ਗੁਰਦੁਆਰਾ ਸੱਚਖੰਡ ਬੋਰਡ, ਨਾਂਦੇੜ.
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










