पीआईबी चंडीगढ़ द्वारा झज्जर में सरकारी योजनाओं पर ‘वार्तालाप’ का आयोजन
योजनाओं के प्रभावी क्रियान्वयन के लिए एकजुटता और सकारात्मक दृष्टिकोण जरूरी: एडीसी जग निवास
मीडिया सरकारी योजनाओं व स्वयं सहायता समूहों के उत्पादों को जमीनी स्तर तक पहुंचाने में निभाए महत्वपूर्ण भूमिका: एसडीएम रवि मीणा
2017 से अब तक करीब 35 हजार लाभार्थियों ने उठाया प्रधानमंत्री मातृ वंदना योजना का लाभ
झज्जर/चंडीगढ़, 12 अगस्त। सूचना एवं प्रसारण मंत्रालय, भारत सरकार के पत्र सूचना कार्यालय (पीआईबी), चंडीगढ़ द्वारा बुधवार को झज्जर में केंद्र एवं राज्य सरकार की प्रमुख जनकल्याणकारी योजनाओं पर मीडिया कार्यशाला ‘वार्तालाप’ का आयोजन किया गया। कार्यक्रम का उद्देश्य सरकारी योजनाओं एवं जनकल्याणकारी पहलों की जानकारी मीडिया के माध्यम से आमजन तक पहुंचाना तथा योजनाओं के प्रभावी क्रियान्वयन के लिए प्रशासन और मीडिया के बीच बेहतर समन्वय स्थापित करना रहा।

कार्यक्रम का शुभारंभ झज्जर की उपायुक्त वर्षा खांगवाल ने मुख्य अतिथि के रूप में किया। इस अवसर पर अतिरिक्त उपायुक्त जग निवास, एसडीएम रवि मीणा, डीआईपीआरओ दिनेश कुमार, जिला कार्यक्रम अधिकारी नेहा दहिया, कृषि एवं किसान कल्याण विभाग के एसडीओ जगजीत सिंह सांगवान, वन विभाग से आशीष कादियान, पीआईबी चंडीगढ़ के मीडिया एवं संचार अधिकारी अहमद खान सहित विभिन्न विभागों के अधिकारी एवं मीडिया प्रतिनिधि उपस्थित रहे।
उपायुक्त वर्षा खांगवाल ने कहा कि ‘वार्तालाप’ भारत सरकार, राज्य सरकार, जिला प्रशासन और मीडिया के बीच संवाद का महत्वपूर्ण माध्यम है। ऐसे कार्यक्रमों के माध्यम से जमीनी स्तर पर लोगों को जनकल्याणकारी योजनाओं की जानकारी उपलब्ध कराने में मदद मिलती है। उन्होंने मीडिया प्रतिनिधियों से आह्वान किया कि वे पात्र लाभार्थियों तक सरकारी योजनाओं की जानकारी पहुंचाने में सक्रिय भूमिका निभाएं, ताकि योजनाओं का लाभ वास्तविक जरूरतमंदों तक पहुंच सके।

उन्होंने जागरूकता बढ़ाने और जनभागीदारी को मजबूत करने में मीडिया, विशेषकर सोशल मीडिया, की महत्वपूर्ण भूमिका पर भी जोर दिया। उन्होंने कहा कि सोशल मीडिया दूरदराज के क्षेत्रों के मुद्दों को सामने लाने और सूचनाओं को तेजी से साझा करने का प्रभावी माध्यम है, लेकिन फेक न्यूज और भ्रामक सूचनाओं से समाज में भ्रम की स्थिति पैदा हो सकती है। इसलिए किसी भी सूचना को प्रसारित करने से पहले उसके प्रामाणिक एवं विश्वसनीय स्रोत से सत्यापन पर विशेष ध्यान दिया जाना चाहिए।
उपायुक्त ने स्वतंत्रता दिवस के अवसर पर जिले में चलाए जा रहे ‘हर घर तिरंगा’, ‘देश के नाम संदेश’ और ‘वंदे मातरम् अभियान’ का भी उल्लेख किया। उन्होंने बताया कि जिले के विभिन्न क्षेत्रों को कवर करने के लिए ‘हर घर तिरंगा’ वैन भी चलाई जा रही है। उन्होंने ‘वार्तालाप’ के आयोजन के लिए पीआईबी चंडीगढ़ के प्रयासों की सराहना करते हुए कहा कि इस प्रकार के कार्यक्रम केंद्र एवं राज्य के सूचना तंत्र तथा मीडिया के बीच बेहतर समन्वय स्थापित करने में सहायक हैं।

अतिरिक्त उपायुक्त जग निवास ने कहा कि सरकारी योजनाओं के प्रभावी क्रियान्वयन के लिए एकजुटता और सामूहिक प्रयास आवश्यक हैं। उन्होंने मीडिया से आग्रह किया कि वे जनहितकारी योजनाओं की सही एवं सकारात्मक जानकारी जनता तक पहुंचाएं और लोगों की समस्याओं को प्रशासन के समक्ष लाने में भी सहयोग करें, ताकि पात्र लोगों को योजनाओं का लाभ समय पर मिल सके।
ग्रामीण विकास एवं महिला सशक्तिकरण के संबंध में एसडीएम रवि मीणा ने कहा कि स्वयं सहायता समूहों (एसएचजी) द्वारा तैयार किए जा रहे उत्पादों को बाजार उपलब्ध कराने और उनकी मांग बढ़ाने में मीडिया महत्वपूर्ण भूमिका निभा सकता है। उन्होंने कहा कि एसएचजी उत्पादों को व्यापक पहचान मिलने से रोजगार के अवसर बढ़ेंगे और महिलाओं के आर्थिक सशक्तिकरण को भी बढ़ावा मिलेगा। उन्होंने कहा कि सरकारी योजनाओं की जानकारी समाज के कमजोर एवं आर्थिक रूप से वंचित वर्गों तक पहुंचाना जरूरी है।

पीआईबी चंडीगढ़ के मीडिया एवं संचार अधिकारी अहमद खान ने सूचना एवं प्रसारण मंत्रालय के अंतर्गत कार्यरत विभिन्न संगठनों, जैसे पीआईबी, केंद्रीय संचार ब्यूरो (सीबीसी), प्रेस रजिस्ट्रार जनरल ऑफ इंडिया (पीआरजीआई), प्रसार भारती, केंद्रीय फिल्म प्रमाणन बोर्ड (सीबीएफसी), प्रकाशन विभाग और फैक्ट चैक इकाई की भूमिका के बारे में जानकारी दी। उन्होंने कहा कि ‘वार्तालाप’ सरकारी योजनाओं एवं पहलों से संबंधित जानकारी के प्रभावी प्रसार और बेहतर संवाद का महत्वपूर्ण मंच है।
उन्होंने पीआईबी की अनुसंधान इकाई के बारे में भी जानकारी दी और बताया कि पीआईबी की वेबसाइट पर उपलब्ध विश्लेषण एवं आंकड़ों के माध्यम से विभिन्न जनहितकारी योजनाओं की विस्तृत और प्रमाणिक जानकारी प्राप्त की जा सकती है, जिसका उपयोग पत्रकार अपने समाचार एवं लेखों में कर सकते हैं।
महिला एवं बाल विकास विभाग की जिला कार्यक्रम अधिकारी नेहा दहिया ने महिलाओं एवं बच्चों के कल्याण से जुड़ी विभिन्न योजनाओं की जानकारी दी। उन्होंने ‘आपकी बेटी हमारी बेटी योजना’, ‘प्रधानमंत्री मातृ वंदना योजना’ और ‘मुख्यमंत्री मातृत्व सहायता योजना’ सहित विभिन्न योजनाओं के बारे में विस्तार से बताया। उन्होंने बताया कि वर्ष 2017 से अब तक झज्जर जिले में करीब 35 हजार लाभार्थी प्रधानमंत्री मातृ वंदना योजना का लाभ उठा चुके हैं। उन्होंने कहा कि महिला सशक्तिकरण से जुड़ी योजनाओं से महिलाओं के जीवन स्तर में सुधार लाने में मदद मिली है।
कृषि एवं किसान कल्याण विभाग के एसडीओ जगजीत सिंह सांगवान ने किसानों के कल्याण और टिकाऊ कृषि को बढ़ावा देने के लिए संचालित विभिन्न योजनाओं की जानकारी दी। उन्होंने प्रधानमंत्री कृषि सिंचाई योजना (पीएमकेएसवाई), ‘पर ड्रॉप मोर क्रॉप’, ड्रिप सिंचाई, पीएम-किसान सम्मान निधि योजना और जैविक खेती जैसी पहलों के बारे में विस्तार से बताया। उन्होंने कहा कि कम पानी की खपत वाली फसलों को बढ़ावा देने के लिए किसानों को प्रोत्साहन राशि भी प्रदान की जा रही है।
वन विभाग से आशीष कादियान ने पर्यावरण संरक्षण से संबंधित पहलों, विशेषकर ‘एक पेड़ मां के नाम’ अभियान और जैव विविधता संरक्षण के बारे में जानकारी दी। उन्होंने बताया कि झज्जर जिले में स्थित भिंडावास वन्यजीव अभयारण्य अंतरराष्ट्रीय महत्व की आर्द्रभूमि के रूप में रामसर साइट के तौर पर मान्यता प्राप्त है। उन्होंने बताया कि ‘एक पेड़ मां के नाम’ अभियान के तहत जिले में इस वर्ष तीन लाख से अधिक पौधे लगाने का लक्ष्य रखा गया है, जिसमें जिले के लोग बढ़-चढ़कर भाग ले रहे हैं।
डीआईपीआरओ झज्जर दिनेश कुमार ने जिला सूचना एवं जनसंपर्क विभाग की भूमिका पर प्रकाश डालते हुए मीडिया प्रतिनिधियों से सूचनाओं को सकारात्मक, संतुलित और जिम्मेदारी के साथ प्रस्तुत करने का आग्रह किया। उन्होंने कहा कि जिला प्रशासन द्वारा किए जा रहे विकास कार्यों और जनहितकारी गतिविधियों को भी प्रमुखता से सामने लाया जाना चाहिए।
कार्यक्रम के अंत में पीआईबी चंडीगढ़ के मीडिया एवं संचार अधिकारी अहमद खान ने उपायुक्त, जिला प्रशासन, विभिन्न विभागों के अधिकारियों एवं मीडिया प्रतिनिधियों का सक्रिय सहभागिता और महत्वपूर्ण सुझावों के लिए आभार व्यक्त किया।
ए के/ रूस/आर एन
ਪੀਆਈਬੀ ਚੰਡੀਗੜ੍ਹ ਦੁਆਰਾ ਝੱਜਰ ਵਿਖੇ ਸਰਕਾਰੀ ਯੋਜਨਾਵਾਂ ‘ਤੇ “ਵਾਰਤਾਲਾਪ” ਦਾ ਆਯੋਜਨ ਕੀਤਾ
ਕੇਂਦਰ ਅਤੇ ਰਾਜ ਸਰਕਾਰ ਦੀਆਂ ਭਲਾਈ ਯੋਜਨਾਵਾਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਦਾ ਇੱਕ ਸ਼ਕਤੀਸ਼ਾਲੀ ਮਾਧਿਅਮ ‘ਵਾਰਤਾਲਾਪ’ : ਵਰਸ਼ਾ ਖਾਂਗਵਾਲ, ਡਿਪਟੀ ਕਮਿਸ਼ਨਰ, ਝੱਜਰ
ਸਕਾਰਾਤਮਕ ਦ੍ਰਿਸ਼ਟੀਕੋਣ ਨਾਲ ਯੋਜਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਜ਼ਰੂਰੀ: ਏਡੀਸੀ ਜਗ ਨਿਵਾਸ
ਮੀਡੀਆ ਸਰਕਾਰੀ ਯੋਜਨਾਵਾਂ ਅਤੇ ਸਵੈ-ਸਹਾਇਤਾ ਸਮੂਹਾਂ ਦੇ ਉਤਪਾਦਾਂ ਨੂੰ ਜ਼ਮੀਨੀ ਪੱਧਰ ‘ਤੇ ਪਹੁੰਚਾਉਣ ਵਿੱਚ ਨਿਭਾਏ ਮਹੱਤਵਪੂਰਨ ਭੂਮਿਕਾ: ਰਵੀ ਮੀਣਾ, ਐੱਸਡੀਐੱਮ
2017 ਤੋਂ ਲੈ ਕੇ ਹੁਣ ਤੱਕ 34,379 ਲਾਭਪਾਤਰੀਆਂ ਨੇ ਲਿਆ ਹੈ ਪ੍ਰਧਾਨ ਮੰਤਰੀ ਮਾਤ੍ਰਿ ਵੰਦਨਾ ਯੋਜਨਾ ਤੋਂ ਲਾਭ: ਨੇਹਾ ਦਹੀਆ, ਡੀਪੀਓ, ਝੱਜਰ
ਝੱਜਰ/ਚੰਡੀਗੜ੍ਹ, 12 ਅਗਸਤ: ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਭਾਰਤ ਸਰਕਾਰ ਦੇ ਪ੍ਰੈੱਸ ਇਨਫਰਮੇਸ਼ਨ ਬਿਊਰੋ (ਪੀਆਈਬੀ), ਚੰਡੀਗੜ੍ਹ ਨੇ ਹਰਿਆਣਾ ਦੇ ਝੱਜਰ ਜ਼ਿਲ੍ਹੇ ਵਿੱਚ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਦੀਆਂ ਪ੍ਰਮੁੱਖ ਅਤੇ ਭਲਾਈ ਯੋਜਨਾਵਾਂ ‘ਤੇ ਇੱਕ ਮੀਡੀਆ ਵਰਕਸ਼ਾਪ, ‘ਵਾਰਤਾਲਾਪ’ ਦਾ ਆਯੋਜਨ ਕੀਤਾ।
ਇਸ ਮੌਕੇ ‘ਤੇ ਝੱਜਰ ਦੇ ਡਿਪਟੀ ਕਮਿਸ਼ਨਰ ਵਰਸ਼ਾ ਖਾਂਗਵਾਲ ਨੇ ਮੁੱਖ ਮਹਿਮਾਨ ਵਜੋਂ ਵਾਰਤਾਪ ਦਾ ਉਦਘਾਟਨ ਕੀਤਾ। ਨਾਲ ਹੀ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਜਗ ਨਿਵਾਸ, ਐੱਸਡੀਐੱਮ ਸ਼੍ਰੀ ਰਵੀ ਮੀਣਾ, ਡੀਆਈਪੀਆਰ ਸ਼੍ਰੀ ਦਿਨੇਸ਼ ਕੁਮਾਰ, ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀ ਸ਼੍ਰੀਮਤੀ ਨੇਹਾ ਦਹੀਆ, ਐੱਸਡੀਓ (ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ) ਸ਼੍ਰੀ ਜਗਜੀਤ ਸਿੰਘ ਸਾਂਗਵਾਨ, ਜ਼ਿਲ੍ਹਾ ਜੰਗਲਾਤ ਵਿਭਾਗ ਤੋਂ ਸ਼੍ਰੀ ਆਸ਼ੀਸ਼ ਕਾਦੀਆਨ ਅਤੇ ਮੀਡੀਆ ਪ੍ਰਤੀਨਿਧੀ ਵੀ ਮੌਜੂਦ ਸਨ।
ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਵਰਸ਼ਾ ਖਾਂਗਵਾਲ ਨੇ ਦੱਸਿਆ ਕਿ ‘ਵਾਰਤਾਲਾਪ’ ਭਾਰਤ ਸਰਕਾਰ, ਰਾਜ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਮੀਡੀਆ ਦਰਮਿਆਨ ਇੱਕ ਮਹੱਤਵਪੂਰਨ ਸੰਵਾਦ ਦਾ ਜ਼ਰੀਆ ਹੈ। ਉਨ੍ਹਾਂ ਕਿਹਾ ਕਿ ‘ਵਾਰਤਾਲਾਪ’ ਵਰਗੇ ਪ੍ਰੋਗਰਾਮ ਜ਼ਮੀਨੀ ਪੱਧਰ ‘ਤੇ ਜਨਤਕ ਭਲਾਈ ਨੀਤੀਆਂ ਦੀ ਜਾਣਕਾਰੀ ਪ੍ਰਦਾਨ ਕਰਨ ਦਾ ਸਸ਼ਕਤ ਮਾਧਿਅਮ ਬਣਦੇ ਜਾ ਰਹੇ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਪੱਤਰਕਾਰਾਂ ਨੂੰ ਅਪੀਲ ਕੀਤੀ ਕਿ ਸਰਕਾਰੀ ਭਲਾਈ ਯੋਜਨਾਵਾਂ ਦੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਤਾਂ ਜੋ ਟੀਚਾਬੱਧ ਲਾਭਪਾਤਰੀ ਇਨ੍ਹਾਂ ਯੋਜਨਾਵਾਂ ਦਾ ਲਾਭ ਲੈ ਸਕਣ ਜਿਸ ਨਾਲ ਇਨ੍ਹਾਂ ਯੋਜਨਾਵਾਂ ਦੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂਕਰਨ ਨੂੰ ਯਕੀਨੀ ਬਣਾਇਆ ਜਾ ਸਕੇ।
ਉਨ੍ਹਾਂ ਨੇ ਜਾਗਰੂਕਤਾ ਵਧਾਉਣ ਅਤੇ ਜਨਤਕ ਭਾਗੀਦਾਰੀ ਨੂੰ ਮਜ਼ਬੂਤ ਕਰਨ ਵਿੱਚ ਮੀਡੀਆ, ਖਾਸ ਕਰਕੇ ਸੋਸ਼ਲ ਮੀਡੀਆ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕੀਤਾ। ਸੋਸ਼ਲ ਮੀਡੀਆ ਨੂੰ ਚੁਣੌਤੀ ਅਤੇ ਮੌਕਾ ਦੋਵੇਂ ਦੱਸਦੇ ਹੋਏ, ਉਨ੍ਹਾਂ ਕਿਹਾ ਕਿ ਇਹ ਦੂਰ-ਦੁਰਾਡੇ ਖੇਤਰਾਂ ਦੇ ਮੁੱਦਿਆਂ ਨੂੰ ਸਾਹਮਣੇ ਲਿਆਉਣ, ਸੂਚਨਾਵਾਂ ਸਾਂਝੀਆਂ ਕਰਨ ਅਤੇ ਜ਼ਮੀਨੀ ਪੱਧਰ ਦੀਆਂ ਵਾਸਤਵਿਕਤਾਵਾਂ ਨੂੰ ਸਕਾਰਾਤਮਕ ਅਤੇ ਰਚਨਾਤਮਕ ਢੰਗ ਨਾਲ ਪੇਸ਼ ਕਰਨ ਦਾ ਮੰਚ ਪ੍ਰਦਾਨ ਕਰਦਾ ਹੈ। ਨਾਲ ਹੀ ਫੇਕ ਨਿਊਜ਼ (ਝੂਠੀਆਂ ਖ਼ਬਰਾਂ) ਅਤੇ ਗਲਤ ਸੂਚਨਾਵਾਂ ਦਾ ਪ੍ਰਸਾਰ ਸਮਾਜ ਵਿੱਚ ਭੁਲੇਖੇ ਅਤੇ ਡਰ ਦੀ ਸਥਿਤੀ ਨੂੰ ਪੈਦਾ ਕਰ ਸਕਦਾ ਹੈ। ਉਨ੍ਹਾਂ ਨੇ ਪੱਤਰਕਾਰਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਸੂਚਨਾ ਨੂੰ ਸਾਂਝੀ ਕਰਨ ਤੋਂ ਪਹਿਲਾਂ ਉਸ ਦੀ ਪ੍ਰਮਾਣਿਕਤਾ ਅਤੇ ਭਰੋਸੇਯੋਗ ਸਰੋਤਾਂ ਤੋਂ ਵੈਰੀਫਾਈ ਕਰਨਾ ਚਾਹੀਦਾ ਹੈ।
ਡਿਪਟੀ ਕਮਿਸ਼ਨਰ ਨੇ ਸੁਤੰਤਰਤਾ ਦਿਵਸ ਸਮਾਰੋਹ ਦੇ ਤਹਿਤ ਝੱਜਰ ਜ਼ਿਲ੍ਹੇ ਦੀ ‘ਹਰ ਘਰ ਤਿਰੰਗਾ’, ‘ਦੇਸ਼ ਕੇ ਨਾਮ ਸੰਦੇਸ਼’, ‘ਵੰਦੇ ਮਾਤਰਮ ਅਭਿਆਨ’ ਵਿੱਚ ਸਰਗਰਮ ਭਾਗੀਦਾਰੀ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਨੂੰ ਕਵਰ ਕਰਨ ਲਈ ਹਰ ਘਰ ਤਿਰੰਗਾ ਵੈਨ ਵੀ ਚਲਾਈ ਜਾ ਰਹੀ ਹੈ। ਉਨ੍ਹਾਂ ਨੇ ਵਾਰਤਾਲਾਪ ਦੇ ਆਯੋਜਨ ਅਤੇ ਪੱਤਰਕਾਰਾਂ ਦੇ ਨਾਲ ਸਾਰਥਕ ਸੰਵਾਦ ਸਥਾਪਿਤ ਕਰਨ ਲਈ ਪੀਆਈਬੀ ਚੰਡੀਗੜ੍ਹ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਕੇਂਦਰ ਦੇ ਪੀਆਈਬੀ ਅਤੇ ਰਾਜ ਦੇ ਲੋਕ ਸੰਪਰਕ ਵਿਭਾਗ ਅਤੇ ਪੱਤਰਕਾਰਾਂ ਦਰਮਿਆਨ ਸਾਰਥਕ ਤਾਲਮੇਲ ਸਥਾਪਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਜਗ ਨਿਵਾਸ ਨੇ ਸਰਕਾਰੀ ਯੋਜਨਾਵਾਂ ਦੇ ਪ੍ਰਭਾਵਸ਼ਾਲੀ ਲਾਗੂਕਰਨ ਲਈ ਏਕਤਾ ਅਤੇ ਸਮੂਹਿਕ ਯਤਨਾਂ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਜਨਤਕ ਭਲਾਈ ਯੋਜਨਾਵਾਂ ਦੀ ਜਾਣਕਾਰੀ ਨੂੰ ਸਕਾਰਾਤਮਕ ਦ੍ਰਿਸ਼ਟੀਕੋਣ ਦੇ ਨਾਲ ਪ੍ਰਸਾਰਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਪੱਤਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਸਬੰਧਿਤ ਵਿਭਾਗਾਂ ਦੀਆਂ ਜਨਤਕ ਭਲਾਈ ਯੋਜਨਾਵਾਂ ਨਾਲ ਜੁੜੀ ਜਾਣਕਾਰੀ ਜਨਤਾ ਤੱਕ ਪਹੁੰਚਾਉਣ ਅਤੇ ਜਨਤਾ ਨੂੰ ਦਰਪੇਸ਼ ਸਮੱਸਿਆਵਾਂ ਨੂੰ ਉਜਾਗਰ ਕਰਨ ਅਤੇ ਉਨ੍ਹਾਂ ਨੂੰ ਹੱਲ ਕਰਨ ਵਿੱਚ ਸਹਿਯੋਗ ਕਰਨ, ਤਾਂ ਜੋ ਸਰਕਾਰੀ ਯੋਜਨਾਵਾਂ ਦਾ ਲਾਭ ਪ੍ਰਭਾਵਸ਼ਾਲੀ ਢੰਗ ਨਾਲ ਜਨਤਾ ਤੱਕ ਪਹੁੰਚ ਸਕੇ।
ਪੇਂਡੂ ਵਿਕਾਸ ਅਤੇ ਮਹਿਲਾ ਸਸ਼ਕਤੀਕਰਣ ਬਾਰੇ ਵਿਚਾਰ ਪ੍ਰਗਟਾਉਂਦੇ ਹੋਏ, ਝੱਜਰ ਦੇ ਐੱਸਡੀਐੱਮ ਸ਼੍ਰੀ ਰਵੀ ਮੀਣਾ ਨੇ ਕਿਹਾ ਕਿ ਪੱਤਰਕਾਰਾਂ ਵੱਲੋਂ ਸਵੈ ਸਹਾਇਤਾ ਸਮੂਹਾਂ (ਐੱਸਐੱਚਜੀ) ਦੁਆਰਾ ਤਿਆਰ ਕੀਤੇ ਜਾ ਰਹੇ ਉਤਪਾਦਾਂ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨੀ ਚਾਹੀਦੀ ਹੈ ਜਿਸ ਨਾਲ ਬਜ਼ਾਰ ਵਿੱਚ ਉਨ੍ਹਾਂ ਦੇ ਉਤਪਾਦਾਂ ਦੀ ਮੰਗ ਵਧ ਸਕੇ। ਉਨ੍ਹਾਂ ਕਿਹਾ ਕਿ ਐੱਸਐੱਚਜੀ ਉਤਪਾਦਾਂ ਨੂੰ ਵਧੇਰੇ ਪਛਾਣ ਅਤੇ ਬਜ਼ਾਰ ਮਿਲਣ ਨਾਲ ਰੁਜ਼ਗਾਰ ਸਿਰਜਣਾ ਅਤੇ ਮਹਿਲਾਵਾਂ ਦੇ ਆਰਥਿਕ ਸਸ਼ਕਤੀਕਰਣ ਵਿੱਚ ਮਦਦ ਮਿਲੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰੀ ਯੋਜਨਾਵਾਂ ਦੀ ਜਾਣਕਾਰੀ ਸਮਾਜ ਦੇ ਕਮਜ਼ੋਰ ਅਤੇ ਆਰਥਿਕ ਪੱਖੋਂ ਵੰਚਿਤ ਵਰਗਾਂ ਤੱਕ ਪਹੁੰਚਾਉਣਾ ਲਾਜ਼ਮੀ ਹੈ, ਤਾਂ ਜੋ ਯੋਗ ਲਾਭਪਾਤਰੀ ਇਨ੍ਹਾਂ ਯੋਜਨਾਵਾਂ ਦਾ ਲਾਭ ਲੈ ਸਕਣ।
ਪੀਆਈਬੀ ਚੰਡੀਗੜ੍ਹ ਦੇ ਮੀਡੀਆ ਅਤੇ ਸੰਚਾਰ ਅਧਿਕਾਰੀ ਸ਼੍ਰੀ ਅਹਿਮਦ ਖਾਨ ਨੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਅਧੀਨ ਆਉਣ ਵਾਲੇ ਵੱਖ-ਵੱਖ ਸੰਗਠਨਾਂ ਜਿਵੇਂ ਕਿ ਪੀਆਈਬੀ, ਕੇਂਦਰੀ ਸੰਚਾਰ ਬਿਊਰੋ (ਸੀਬੀਸੀ), ਪ੍ਰੈੱਸ ਰਜਿਸਟਰਾਰ ਜਨਰਲ ਆਫ ਇੰਡੀਆ (ਪੀਆਰਜੀਆਈ), ਪ੍ਰਸਾਰ ਭਾਰਤੀ, ਕੇਂਦਰੀ ਫਿਲਮ ਪ੍ਰਮਾਣਨ ਬੋਰਡ (ਸੀਬੀਐੱਫਸੀ) ਅਤੇ ਪ੍ਰਕਾਸ਼ਨ ਵਿਭਾਗ ਅਤੇ ਫੈਕਟ ਚੈੱਕ ਯੂਨਿਟ ਬਾਰੇ ਵੀ ਸੰਖੇਪ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ‘ਵਾਰਤਾਲਾਪ’ ਸਰਕਾਰੀ ਯੋਜਨਾਵਾਂ ਅਤੇ ਪਹਿਲਕਦਮੀਆਂ ਨਾਲ ਸਬੰਧਿਤ ਸੂਚਨਾ ਦੇ ਪ੍ਰਭਾਵਸ਼ਾਲੀ ਪ੍ਰਸਾਰ, ਬਿਹਤਰ ਤਾਲਮੇਲ ਅਤੇ ਸੰਵਾਦ ਲਈ ਇੱਕ ਮਹੱਤਵਪੂਰਨ ਮੰਚ ਪ੍ਰਦਾਨ ਕਰਦਾ ਹੈ।
ਇਸ ਮੌਕੇ ‘ਤੇ ਉਨ੍ਹਾਂ ਨੇ ਪੱਤਰ ਸੂਚਨਾ ਦਫ਼ਤਰ ਦੇ ਤਹਿਤ ਰਿਸਰਚ ਯੂਨਿਟ ਬਾਰੇ ਵੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੀਆਈਬੀ ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਹੋਣ ਵਾਲੇ ਵਿਸ਼ਲੇਸ਼ਣਾਂ ਤੋਂ ਵੱਖ-ਵੱਖ ਜਨਤਕ ਭਲਾਈ ਯੋਜਨਾਵਾਂ ਦੀ ਵਿਸਤ੍ਰਿਤ ਜਾਣਕਾਰੀ ਅਤੇ ਸਟੀਕ ਅੰਕੜੇ ਪ੍ਰਾਪਤ ਕੀਤੇ ਜਾ ਸਕਦੇ ਹਨ ਜਿਨ੍ਹਾਂ ਨੂੰ ਪੱਤਰਕਾਰ ਅਤੇ ਹੋਰ ਲੋਕ ਆਪਣੇ ਲੇਖਾਂ ਅਤੇ ਖ਼ਬਰਾਂ ਰਾਹੀਂ ਵਰਤੋਂ ਵਿੱਚ ਲਿਆ ਸਕਦੇ ਹਨ।
ਮਹਿਲਾ ਅਤੇ ਬਾਲ ਵਿਕਾਸ ਵਿਭਾਗ ਤੋਂ ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀ ਸ਼੍ਰੀਮਤੀ ਨੇਹਾ ਦਹੀਆ ਨੇ ਮਹਿਲਾਵਾਂ ਅਤੇ ਬੱਚਿਆਂ ਦੀ ਭਲਾਈ ਨਾਲ ਸਬੰਧਿਤ ਵੱਖ-ਵੱਖ ਯੋਜਨਾਵਾਂ ਦੀ ਜਾਣਕਾਰੀ ਦਿੱਤੀ। ਇਸ ਮੌਕੇ ‘ਤੇ ਉਨ੍ਹਾਂ ਨੇ ‘ਆਪਕੀ ਬੇਟੀ ਹਮਾਰੀ ਬੇਟੀ ਯੋਜਨਾ’ ‘ਪ੍ਰਧਾਨ ਮੰਤਰੀ ਮਾਤ੍ਰਿ ਵੰਦਨਾ ਯੋਜਨਾ’, ‘ਮੁੱਖ ਮੰਤਰੀ ਮਾਤ੍ਰਿਤਵ ਸਹਾਇਤਾ ਯੋਜਨਾ’ ਵਰਗੀਆਂ ਭਲਾਈ ਯੋਜਨਾਵਾਂ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ‘ਪ੍ਰਧਾਨ ਮੰਤਰੀ ਮਾਤ੍ਰਿ ਵੰਦਨਾ ਯੋਜਨਾ’ ਅਧੀਨ ਵਰ੍ਹੇ 2017 ਤੋਂ ਲੈ ਕੇ ਹੁਣ ਤੱਕ ਲਗਭਗ 35,000 ਲਾਭਪਾਤਰੀਆਂ ਨੇ ਇਸ ਯੋਜਨਾ ਤੋਂ ਲਾਭ ਲਿਆ ਹੈ। ਉਨ੍ਹਾਂ ਕਿਹਾ ਕਿ ਮਹਿਲਾ ਸਸ਼ਕਤੀਕਰਣ ਨਾਲ ਜੁੜੀਆਂ ਯੋਜਨਾਵਾਂ ਦੁਆਰਾ ਮਹਿਲਾਵਾਂ ਦੇ ਜੀਵਨ ਪੱਧਰ ਵਿੱਚ ਬਹੁਤ ਸੁਧਾਰ ਹੋਇਆ ਹੈ।
ਸ਼੍ਰੀ ਜਗਜੀਤ ਸਾਂਗਵਾਨ, ਖੇਤੀਬਾੜੀ ਅਤੇ ਕਿਸਾਨ ਭਲਾਈ ਦੇ ਐੱਸਡੀਓ ਨੇ ਕਿਸਾਨਾਂ ਦੀ ਭਲਾਈ ਅਤੇ ਟਿਕਾਊ ਖੇਤੀਬਾੜੀ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਸੰਚਾਲਿਤ ਵੱਖ-ਵੱਖ ਯੋਜਨਾਵਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ (ਪੀਐੱਮਕੇਐੱਸਵਾਈ) ਦੇ ਤਹਿਤ ‘ਪਰ ਡ੍ਰੌਪ ਮੋਰ ਕ੍ਰੌਪ’, ਡ੍ਰਿਪ ਸਿੰਚਾਈ, ਪੀਐੱਮ-ਕਿਸਾਨ ਸਨਮਾਨ ਨਿਧੀ ਯੋਜਨਾ ਅਤੇ ਜੈਵਿਕ ਖੇਤੀ ਵਰਗੀਆਂ ਪਹਿਲਕਦਮੀਆਂ ਬਾਰੇ ਵਿਸਤਾਰ ਨਾਲ ਦੱਸਿਆ ਅਤੇ ਖੇਤੀਬਾੜੀ ਉਤਪਾਦਕਤਾ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਇਨ੍ਹਾਂ ਦੇ ਮਹੱਤਵ ‘ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਿਭਾਗ ਦੁਆਰਾ ਘੱਟ ਪਾਣੀ ਦੀ ਵਰਤੋਂ ਵਾਲੀਆਂ ਫਸਲਾਂ ਨੂੰ ਉਗਾਉਣ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਪ੍ਰੋਤਸਾਹਨ ਰਾਸ਼ੀ ਵੀ ਪ੍ਰਦਾਨ ਕੀਤੀ ਜਾ ਰਹੀ ਹੈ।
ਜ਼ਿਲ੍ਹਾ ਜੰਗਲਾਤ (ਵਣ) ਵਿਭਾਗ ਤੋਂ ਸ਼੍ਰੀ ਆਸ਼ੀਸ਼ ਕਾਦੀਆਂ ਨੇ ਵਾਤਾਵਰਣ ਦੀ ਸੁਰੱਖਿਆ ਨਾਲ ਜੁੜੀਆਂ ਪਹਿਲਕਦਮੀਆਂ, ਜਿਨ੍ਹਾਂ ਵਿੱਚ ‘ਏਕ ਪੇੜ ਮਾਂ ਕੇ ਨਾਮ’ ਅਤੇ ਜੈਵ ਵਿਭਿੰਨਤਾ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ ਨੇ ਦੱਸਿਆ ਕਿ ਝੱਜਰ ਜ਼ਿਲ੍ਹੇ ਵਿੱਚ ਸਥਿਤ ਭਿੰਡਾਵਾਸ ਵਾਈਲਲਾਈਫ ਸੈਂਕਚੂਰੀ ਅੰਤਰਰਾਸ਼ਟਰੀ ਮਹੱਤਵ ਦੀ ਵੈੱਟਲੈਂਡ ਵਜੋਂ ਮਾਨਤਾ ਪ੍ਰਾਪਤ ਰਾਮਸਰ ਸਾਈਟ ਹੈ। ਉਨ੍ਹਾਂ ਅੱਗੇ ਦੱਸਿਆ ਕਿ ‘ਏਕ ਪੇੜ ਮਾਂ ਕੇ ਨਾਮ’ ਦੇ ਤਹਿਤ ਜ਼ਿਲ੍ਹੇ ਵਿੱਚ ਇਸ ਸਾਲ 3 ਲੱਖ ਤੋਂ ਵੱਧ ਪੌਦੇ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ ਜਿਸ ਵਿੱਚ ਪੂਰੇ ਜ਼ਿਲ੍ਹੇ ਤੋਂ ਲੋਕਾਂ ਵੱਲੋਂ ਹੁੰਮ-ਹੁਮਾ ਕੇ ਹਿੱਸਾ ਲਿਆ ਜਾ ਰਿਹਾ ਹੈ।
ਝੱਜਰ ਦੇ ਡੀਪੀਆਰਓ ਸ਼੍ਰੀ ਦਿਨੇਸ਼ ਕੁਮਾਰ ਨੇ ਜ਼ਿਲ੍ਹਾ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੀ ਭੂਮਿਕਾ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਪੱਤਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਸੂਚਨਾਵਾਂ ਨੂੰ ਸਕਾਰਾਤਮਕ, ਸੰਤੁਲਿਤ ਅਤੇ ਜ਼ਿੰਮੇਵਾਰੀ ਨਾਲ ਪੇਸ਼ ਕਰਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਅਤੇ ਪ੍ਰਾਪਤੀਆਂ ਨੂੰ ਵੀ ਪ੍ਰਮੁੱਖਤਾ ਨਾਲ ਉਜਾਗਰ ਕਰਨ।
ਪ੍ਰੋਗਰਾਮ ਦੇ ਅੰਤ ਵਿੱਚ, ਸ਼੍ਰੀ ਅਹਿਮਦ ਖਾਨ ਨੇ ਡਿਪਟੀ ਕਮਿਸ਼ਨਰ, ਜ਼ਿਲ੍ਹਾ ਪ੍ਰਸ਼ਾਸਨ, ਵੱਖ-ਵੱਖ ਵਿਭਾਗਾਂ ਦੇ ਮਾਹਰਾਂ ਅਤੇ ਪੱਤਰਕਾਰਾਂ ਦਾ ਉਨ੍ਹਾਂ ਦੀ ਸਰਗਰਮ ਭਾਗੀਦਾਰੀ ਅਤੇ ਕੀਮਤੀ ਸੁਝਾਵਾਂ ਲਈ ਧੰਨਵਾਦ ਕੀਤਾ।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










