नई दिल्ली/चंडीगढ़, 13 अगस्त
राज्यसभा सदस्य संत बलबीर सिंह सीचेवाल ने राज्यसभा में मानवता की निःस्वार्थ सेवा के महान प्रतीक भाई घनैया जी को देश के सर्वोच्च नागरिक सम्मान ‘भारत रत्न’ से सम्मानित करने की पुरजोर मांग उठाई। उन्होंने भाई घनैया जी का जन्मदिवस 20 सितंबर को राष्ट्रीय स्तर पर मनाने की मांग भी की, ताकि देश की युवा पीढ़ी उनके सेवा, दया और मानव एकता के संदेश से प्रेरणा ले सके।
सदन को संबोधित करते हुए संत सीचेवाल ने कहा कि आज दुनिया भर में मानवता की सेवा के लिए रेड क्रॉस जैसी संस्थाओं की सराहना की जाती है, लेकिन सिख इतिहास में सदियों पहले ही निःस्वार्थ मानव सेवा की एक अद्वितीय मिसाल कायम हो चुकी थी।
उन्होंने कहा कि दशम पातशाह श्री गुरु गोबिंद सिंह जी के समय युद्ध के मैदान में भाई घनैया जी बिना किसी भेदभाव के घायल सैनिकों को पानी पिलाते थे। जब इस संबंध में गुरु साहिब ने उन्हें तलब किया तो भाई घनैया जी ने विनम्रता से कहा कि गुरु साहिब ने उन्हें हर इंसान में गुरु का स्वरूप देखने की शिक्षा दी है। इसलिए उन्हें प्रत्येक व्यक्ति में गुरु साहिब का ही रूप दिखाई देता है।
संत सीचेवाल ने बताया कि भाई घनैया जी के इस उत्तर और उनकी निःस्वार्थ सेवा से प्रसन्न होकर गुरु साहिब ने उन्हें घायलों की मरहम-पट्टी करने के लिए भी सामग्री उपलब्ध करवाई, ताकि युद्ध के मैदान में किसी भी घायल इंसान की सेवा से इनकार न किया जाए।
संत सीचेवाल ने कहा कि भाई घनैया जी की यह महान सेवा केवल सिख इतिहास की विरासत नहीं, बल्कि पूरी मानवता के लिए दया, समानता, भाईचारे और निःस्वार्थ सेवा का सार्वभौमिक संदेश है। उनके जीवन ने धर्म, जाति, पक्ष तथा दुश्मन-मित्र के भेद से ऊपर उठकर प्रत्येक इंसान की सेवा करने का मार्ग दिखाया।
संत सीचेवाल ने कहा कि भाई घनैया जी के जीवन से यह शिक्षा मिलती है कि मानव जीवन का असली उद्देश्य निःस्वार्थ सेवा और दूसरों के प्रति दया की भावना रखना है। उन्होंने कहा कि ऐसी महान मानवतावादी शख्सियत को ‘भारत रत्न’ से सम्मानित करना और उनका जन्मदिवस राष्ट्रीय स्तर पर मनाना देश में सेवा, सद्भावना और मानव एकता की भावना को और मजबूत करेगा।
*ਰਾਜ ਸਭਾ ਵਿੱਚ ਉਠਾਇਆ ਮੁੱਦਾ*
ਨਵੀਂ ਦਿੱਲੀ/ਚੰਡੀਗੜ੍ਹ, 13 ਅਗਸਤ
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰਾਜ ਸਭਾ ਵਿੱਚ ਮਨੁੱਖਤਾ ਦੀ ਨਿਸ਼ਕਾਮ ਸੇਵਾ ਦੇ ਮਹਾਨ ਪ੍ਰਤੀਕ ਭਾਈ ਘਨੱਈਆ ਜੀ ਨੂੰ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ ‘ਭਾਰਤ ਰਤਨ’ ਨਾਲ ਸਨਮਾਨਿਤ ਕਰਨ ਦੀ ਪੁਰਜ਼ੋਰ ਮੰਗ ਉਠਾਈ। ਉਨ੍ਹਾਂ ਭਾਈ ਘਨੱਈਆ ਜੀ ਦਾ ਜਨਮ ਦਿਹਾੜਾ 20 ਸਤੰਬਰ ਨੂੰ ਰਾਸ਼ਟਰੀ ਪੱਧਰ ’ਤੇ ਮਨਾਉਣ ਦੀ ਮੰਗ ਵੀ ਕੀਤੀ, ਤਾਂ ਜੋ ਦੇਸ਼ ਦੀ ਨੌਜਵਾਨ ਪੀੜ੍ਹੀ ਉਨ੍ਹਾਂ ਦੇ ਸੇਵਾ, ਦਇਆ ਅਤੇ ਮਨੁੱਖੀ ਏਕਤਾ ਦੇ ਸੰਦੇਸ਼ ਤੋਂ ਪ੍ਰੇਰਣਾ ਲੈ ਸਕੇ।
ਸਦਨ ਨੂੰ ਸੰਬੋਧਨ ਕਰਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਅੱਜ ਦੁਨੀਆ ਭਰ ਵਿੱਚ ਮਨੁੱਖਤਾ ਦੀ ਸੇਵਾ ਲਈ ਰੈੱਡ ਕਰਾਸ ਵਰਗੀਆਂ ਸੰਸਥਾਵਾਂ ਦੀ ਸ਼ਲਾਘਾ ਕੀਤੀ ਜਾਂਦੀ ਹੈ, ਪਰ ਸਿੱਖ ਇਤਿਹਾਸ ਵਿੱਚ ਸਦੀਆਂ ਪਹਿਲਾਂ ਹੀ ਨਿਸ਼ਕਾਮ ਮਨੁੱਖੀ ਸੇਵਾ ਦੀ ਇਕ ਅਦੁੱਤੀ ਮਿਸਾਲ ਕਾਇਮ ਹੋ ਚੁੱਕੀ ਸੀ।
ਉਨ੍ਹਾਂ ਕਿਹਾ ਕਿ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਜੰਗ ਦੇ ਮੈਦਾਨ ਵਿੱਚ ਭਾਈ ਘਨੱਈਆ ਜੀ ਜ਼ਖ਼ਮੀ ਸਿਪਾਹੀਆਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਪਾਣੀ ਪਿਲਾਉਂਦੇ ਸਨ। ਜਦੋਂ ਇਸ ਸਬੰਧੀ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਤਲਬ ਕੀਤਾ ਤਾਂ ਭਾਈ ਘਨੱਈਆ ਜੀ ਨੇ ਨਿਮਰਤਾ ਨਾਲ ਕਿਹਾ ਕਿ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਹਰ ਮਨੁੱਖ ਵਿੱਚ ਗੁਰੂ ਦਾ ਰੂਪ ਦੇਖਣ ਦੀ ਸਿੱਖਿਆ ਦਿੱਤੀ ਹੈ। ਇਸ ਲਈ ਉਨ੍ਹਾਂ ਨੂੰ ਹਰ ਵਿਅਕਤੀ ਵਿੱਚ ਗੁਰੂ ਸਾਹਿਬ ਦਾ ਹੀ ਰੂਪ ਨਜ਼ਰ ਆਉਂਦਾ ਹੈ।
ਸੰਤ ਸੀਚੇਵਾਲ ਨੇ ਦੱਸਿਆ ਕਿ ਭਾਈ ਘਨੱਈਆ ਜੀ ਦੇ ਇਸ ਜਵਾਬ ਅਤੇ ਉਨ੍ਹਾਂ ਦੀ ਨਿਸ਼ਕਾਮ ਸੇਵਾ ਤੋਂ ਪ੍ਰਸੰਨ ਹੋ ਕੇ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਜ਼ਖ਼ਮੀਆਂ ਦੀ ਮਲ੍ਹਮ-ਪੱਟੀ ਕਰਨ ਲਈ ਵੀ ਸਮੱਗਰੀ ਮੁਹੱਈਆ ਕਰਵਾਈ, ਤਾਂ ਜੋ ਜੰਗ ਦੇ ਮੈਦਾਨ ਵਿੱਚ ਕਿਸੇ ਵੀ ਜ਼ਖ਼ਮੀ ਮਨੁੱਖ ਦੀ ਸੇਵਾ ਤੋਂ ਇਨਕਾਰ ਨਾ ਕੀਤਾ ਜਾਵੇ।
ਸੰਤ ਸੀਚੇਵਾਲ ਨੇ ਕਿਹਾ ਕਿ ਭਾਈ ਘਨੱਈਆ ਜੀ ਦੀ ਇਹ ਮਹਾਨ ਸੇਵਾ ਸਿਰਫ਼ ਸਿੱਖ ਇਤਿਹਾਸ ਦੀ ਵਿਰਾਸਤ ਨਹੀਂ, ਸਗੋਂ ਸਮੁੱਚੀ ਮਨੁੱਖਤਾ ਲਈ ਦਇਆ, ਬਰਾਬਰੀ, ਭਾਈਚਾਰੇ ਅਤੇ ਨਿਸ਼ਕਾਮ ਸੇਵਾ ਦਾ ਵਿਸ਼ਵਵਿਆਪੀ ਸੰਦੇਸ਼ ਹੈ। ਉਨ੍ਹਾਂ ਦੀ ਜੀਵਨ-ਜਾਚ ਨੇ ਧਰਮ, ਜਾਤ, ਪੱਖ ਅਤੇ ਦੁਸ਼ਮਣ-ਮਿੱਤਰ ਦੇ ਭੇਦ ਤੋਂ ਉੱਪਰ ਉੱਠ ਕੇ ਹਰ ਮਨੁੱਖ ਦੀ ਸੇਵਾ ਕਰਨ ਦਾ ਰਾਹ ਦਿਖਾਇਆ।
ਸੰਤ ਸੀਚੇਵਾਲ ਨੇ ਕਿਹਾ ਕਿ ਭਾਈ ਘਨੱਈਆ ਜੀ ਦੇ ਜੀਵਨ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਮਨੁੱਖੀ ਜੀਵਨ ਦਾ ਅਸਲ ਮਕਸਦ ਨਿਸ਼ਕਾਮ ਸੇਵਾ ਅਤੇ ਦੂਜਿਆਂ ਪ੍ਰਤੀ ਦਇਆ ਦੀ ਭਾਵਨਾ ਰੱਖਣਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਮਹਾਨ ਮਨੁੱਖਤਾਵਾਦੀ ਸ਼ਖਸੀਅਤ ਨੂੰ ‘ਭਾਰਤ ਰਤਨ’ ਨਾਲ ਸਨਮਾਨਿਤ ਕਰਨਾ ਅਤੇ ਉਨ੍ਹਾਂ ਦਾ ਜਨਮ ਦਿਹਾੜਾ ਰਾਸ਼ਟਰੀ ਪੱਧਰ ’ਤੇ ਮਨਾਉਣਾ ਦੇਸ਼ ਵਿੱਚ ਸੇਵਾ, ਸਦਭਾਵਨਾ ਅਤੇ ਮਨੁੱਖੀ ਏਕਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰੇਗਾ।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










