ਗੁਰੂ ਘਰਾਂ ’ਚ ਅਜਿਹੇ ਹਮਲੇ ਕਰਨਾ ਮਰਿਆਦਾ ਦੇ ਉਲਟ: ਕਾਲਕਾ, ਕਾਹਲੋਂ
ਨਵੀਂ ਦਿੱਲੀ, 13 ਅਗਸਤ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਨਾਂਦੇੜ ਸਾਹਿਬ ਵਿਚ ਹੋਏ ਕਾਤਲਾਨਾ ਹਮਲੇ ਦੀ ਨਿਖੇਧੀ ਕੀਤੀ ਹੈ।
ਅੱਜ ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਕਮੇਟੀ ਅਜਿਹੇ ਘਿਨੌਣੇ ਹਮਲੇ ਦੀ ਜ਼ੋਰਦਾਰ ਨਿਖੇਧੀ ਕਰਦੀ ਹੈ। ਉਹਨਾਂ ਕਿਹਾ ਕਿ ਇਹ ਹਮਲਾ ਗੁਰਮਰਿਆਦਾ ਦੀ ਘੋਰ ਉਲੰਘਣਾ ਹੈ ਤੇ ਇਸਦੀ ਜਿੰਨੀ ਵੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਜਾਵੇ ਥੋੜ੍ਹੀ ਹੈ।
ਉਹਨਾਂ ਕਿਹਾ ਕਿ ਗੁਰੂ ਘਰਾਂ ਦੇ ਅੰਦਰ ਅਜਿਹੇ ਹਮਲੇ ਨਾ ਕਦੇ ਪ੍ਰਵਾਨ ਹੋਏ ਹਨ ਤੇ ਨਾ ਹੋਣਗੇ। ਉਹਨਾਂ ਕਿਹਾ ਕਿ ਸਿਆਸੀ ਮਤਭੇਦ ਵੱਖੋ-ਵੱਖ ਹੋ ਸਕਦੇ ਹਨ ਪਰ ਕਿਸੇ ’ਤੇ ਵੀ ਜਾਨਲੇਵਾ ਹਮਲਾ ਕਰਨਾ ਕਿਸੇ ਵੀ ਤਰੀਕੇ ਸਹੀ ਨਹੀਂ ਹੈ।
ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਇਸ ਵਿਚ ਕੋਈ ਸ਼ੱਕ ਨਹੀਂ ਕਿ ਲੋਕਾਂ ਵਿਚ ਬੇਅਦਬੀ ਮਾਮਲਿਆਂ ਨੂੰ ਲੈ ਕੇ ਬਾਦਲ ਸਰਕਾਰ ਤੇ ਬਾਦਲ ਪਰਿਵਾਰ ਦੇ ਖਿਲਾਫ ਰੋਸ ਹੈ ਪਰ ਜਾਨਲੇਵਾ ਹਮਲੇ ਕਰ ਕੇ ਇਹ ਰੋਸ ਪ੍ਰਗਟ ਕਰਨਾ ਕਿਸੇ ਵੀ ਤਰੀਕੇ ਵਾਜਬ ਨਹੀਂ ਹੈ। ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਇਕ ਸਿਆਸੀ ਆਗੂ ਹਨ ਅਤੇ ਜੇਕਰ ਲੋਕਾਂ ਵਿਚ ਉਹਨਾਂ ਪ੍ਰਤੀ ਕੋਈ ਰੋਸ ਹੈ ਤਾਂ ਉਹ ਛੇ ਮਹੀਨੇ ਬਾਅਦ ਆ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਵੋਟ ਦੀ ਤਾਕਤ ਨਾਲ ਆਪਣੇ ਰੋਸ ਨੂੰ ਜ਼ਾਹਰ ਕਰ ਸਕਦੇ ਹਨ। ਉਹਨਾਂ ਕਿਹਾਕਿ ਸਿਆਸੀ ਆਗੂਆਂ ਨੂੰ ਚੋਣਾਂ ਵਿਚ ਹਾਰ ਦੇ ਕੇ ਹੀ ਸਜ਼ਾ ਦੇਣ ਦਾ ਵਿਧਾਨ ਹੈ ਤੇ ਕਦੇ ਵੀ ਕਿਸੇ ਦੀ ਵੀ ਜਾਨ ਲੈ ਕੇ ਆਪਣਾ ਰੋਸ ਜ਼ਾਹਰ ਕਰਨਾ ਕਿਸੇ ਵੀ ਤਰੀਕੇ ਸਹੀ ਨਹੀਂ ਠਹਿਰਾਇਆ ਜਾ ਸਕਦਾ।
ਉਹਨਾਂ ਕਿਹਾ ਕਿ ਅਕਾਲੀ ਦਲ ਨੂੰ ਵੀ ਦੂਜੀ ਵਾਰ ਹੋਏ ਇਸ ਹਮਲੇ ਤੋਂ ਸਬਕ ਲੈਣਾ ਚਾਹੀਦਾ ਹੈ ਤੇ ਆਪਣੀਆਂ ਗਲਤੀਆਂ ਦੀ ਸਮੀਖਿਆ ਕਰਦਿਆਂ ਆਪਣੇ ਵਿਚ ਸੁਧਾਰ ਕਰਨ ਦੇ ਯਤਨ ਕਰਨੇ ਚਾਹੀਦੇ ਹਨ।
———-
दिल्ली गुरुद्वारा कमेटी ने सुखबीर बादल पर हुए जानलेवा हमले की निंदा की
गुरुघरों में ऐसे हमले करना मर्यादा के विरुद्ध: कालका, काहलों
नई दिल्ली, 13 अगस्त: दिल्ली सिख गुरुद्वारा प्रबंधक कमेटी ने अकाली दल के अध्यक्ष सुखबीर सिंह बादल पर नांदेड़ साहिब में हुए जानलेवा हमले की कड़ी निंदा की है।
आज यहां मीडिया से बातचीत करते हुए कमेटी के अध्यक्ष सरदार हरमीत सिंह कालका और महासचिव सरदार जगदीप सिंह काहलों ने कहा कि कमेटी इस तरह के घिनौने हमले की कड़े शब्दों में निंदा करती है। उन्होंने कहा कि यह हमला गुरुमर्यादा का घोर उल्लंघन है और इसकी जितनी भी कड़े शब्दों में निंदा की जाए, वह कम है।
उन्होंने कहा कि गुरुघरों के अंदर इस तरह के हमले न कभी स्वीकार किए गए हैं और न ही किए जाएंगे। राजनीतिक मतभेद अलग-अलग हो सकते हैं, लेकिन किसी पर जानलेवा हमला करना किसी भी तरह से उचित नहीं ठहराया जा सकता।
मीडिया के सवालों का जवाब देते हुए सरदार कालका और सरदार काहलों ने कहा कि इसमें कोई संदेह नहीं है कि बेअदबी के मामलों को लेकर लोगों में बादल सरकार और बादल परिवार के खिलाफ रोष है, लेकिन जानलेवा हमला करके इस रोष को व्यक्त करना किसी भी तरह उचित नहीं है।
उन्होंने कहा कि सुखबीर सिंह बादल एक राजनीतिक नेता हैं और यदि लोगों में उनके प्रति कोई नाराजगी है, तो वे छह महीने बाद होने वाले पंजाब विधानसभा चुनावों में वोट की ताकत से अपना रोष व्यक्त कर सकते हैं। उन्होंने कहा कि राजनीतिक नेताओं को चुनाव में हराकर सजा देने का लोकतांत्रिक प्रावधान है। किसी की जान लेकर अपना विरोध या रोष व्यक्त करना किसी भी परिस्थिति में सही नहीं ठहराया जा सकता।
उन्होंने कहा कि अकाली दल को भी दूसरी बार हुए इस हमले से सबक लेना चाहिए और अपनी गलतियों की समीक्षा करते हुए खुद में सुधार के प्रयास करने चाहिए।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










