ਵੰਡ ਸੰਤਾਪ ਯਾਦਗਾਰੀ ਦਿਵਸ” ਮੌਕੇ ਪੰਜਾਬ ਭਾਜਪਾ ਨੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਜਲੰਧਰ ਵਿੱਚ ਕੱਢੀ ਮੌਨ ਯਾਤਰਾ
ਜਲੰਧਰ/ਚੰਡੀਗੜ੍ਹ, 14 ਅਗਸਤ: Amritpal Singh
ਭਾਰਤੀ ਜਨਤਾ ਪਾਰਟੀ ਪੰਜਾਬ ਵਲੋਂ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਅੱਜ “ਵੰਡ ਸੰਤਾਪ ਯਾਦਗਾਰੀ ਦਿਵਸ” ਮੌਕੇ ਭਗਵਾਨ ਸ੍ਰੀ ਰਾਮ ਚੌਂਕ ਤੋਂ ਲੈ ਕੇ ਭਗਵਾਨ ਬਾਲਮੀਕਿ ਚੌਂਕ ਤੱਕ ਮੌਨ ਯਾਤਰਾ ਕੱਢ ਕੇ 1947 ਦੀ ਵੰਡ ਦੌਰਾਨ ਆਪਣੀ ਜਾਨ ਗਵਾਉਣ ਵਾਲੇ ਅਤੇ ਘਰ-ਬਾਰ ਛੱਡਣ ਲਈ ਮਜਬੂਰ ਹੋਏ ਲੱਖਾਂ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

ਇਸ ਮੌਕੇ ਪ੍ਰਧਾਨ ਢਿੱਲੋਂ ਨੇ ਕਿਹਾ ਕਿ ਵੰਡ ਵੇਲੇ ਦੇਸ਼ ਦੋ ਹਿੱਸਿਆਂ ਵਿੱਚ ਵੰਡਿਆ ਗਿਆ, ਪਰ ਇਸ ਦਾ ਸਭ ਤੋਂ ਵੱਡਾ ਦਰਦ ਪੰਜਾਬ ਅਤੇ ਪੰਜਾਬੀਆਂ ਨੇ ਹੰਢਾਇਆ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਦੋ ਟੁੱਕੜਿਆਂ ਵਿੱਚ ਵੰਡੀ ਗਈ, ਹਜ਼ਾਰਾਂ ਪੰਜਾਬੀ ਪਰਿਵਾਰ ਉੱਜੜ ਗਏ, ਆਪਣੇ ਘਰ-ਬਾਰ, ਜ਼ਮੀਨ-ਜਾਇਦਾਦ ਅਤੇ ਆਪਣਿਆਂ ਨੂੰ ਪਿੱਛੇ ਛੱਡ ਕੇ ਆਉਣਾ ਪਿਆ। ਸ਼ਾਇਦ ਹੀ ਕੋਈ ਪੰਜਾਬੀ ਪਰਿਵਾਰ ਹੋਵੇਗਾ ਜਿਸ ਨੇ ਵੰਡ ਦਾ ਦਰਦ ਨਾ ਹੰਢਾਇਆ ਹੋਵੇ, ਇਹ ਜ਼ਖ਼ਮ ਅੱਜ ਵੀ ਪੰਜਾਬ ਦੀ ਸਾਂਝੀ ਯਾਦ ਵਿੱਚ ਜਿਉਂਦਾ ਹੈ।
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਵੰਡ ਦਾ ਦਰਦ ਭਾਰਤ ਮਾਤਾ ਦੇ ਸੀਨੇ ‘ਤੇ ਲੱਗਾ ਉਹ ਜ਼ਖ਼ਮ ਹੈ, ਜਿਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਨੇ 14 ਅਗਸਤ ਨੂੰ “ਵੰਡ ਸੰਤਾਪ ਯਾਦਗਾਰੀ ਦਿਵਸ” ਵਜੋਂ ਐਲਾਨ ਕੇ ਉਨ੍ਹਾਂ ਅਣਗਿਣਤ ਸ਼ਹੀਦਾਂ ਅਤੇ ਪੀੜਤਾਂ ਨੂੰ ਸਨਮਾਨ ਦਿੱਤਾ ਹੈ, ਜਿਨ੍ਹਾਂ ਦੇ ਤਿਆਗ ਅਤੇ ਸੰਘਰਸ਼ ਨੂੰ ਦਹਾਕਿਆਂ ਤੱਕ ਇਤਿਹਾਸ ਦੇ ਪੰਨਿਆਂ ਵਿੱਚ ਬਣਦਾ ਸਥਾਨ ਨਹੀਂ ਮਿਲਿਆ।
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਨਵੀਂ ਪੀੜ੍ਹੀ ਨੂੰ ਵੰਡ ਦੇ ਸੰਤਾਪ ਤੋਂ ਜਾਣੂ ਕਰਵਾਉਣਾ ਜ਼ਰੂਰੀ ਹੈ, ਤਾਂ ਜੋ ਸਮਾਜ ਨੂੰ ਵੰਡਣ ਵਾਲੀਆਂ ਤਾਕਤਾਂ ਨੂੰ ਮੁੜ ਕਦੇ ਸਿਰ ਚੁੱਕਣ ਦਾ ਮੌਕਾ ਨਾ ਮਿਲੇ।
ਉਹਨਾਂ ਕਿਹਾ ਕਿ ਇਸ ਵੰਡ ਕਾਰਨ ਸਾਡੇ ਅਨੇਕਾਂ ਗੁਰੂਦਵਾਰੇ ਅਤੇ ਮੰਦਰ ਤੱਕ ਪਾਕਿਸਤਾਨ ਵਿੱਚ ਰਹਿ ਗਏ, ਜਿਸਦੀ ਸੇਵਾ ਸੰਭਾਲ ਤੇ ਦਰਸ਼ਨ ਲਈ ਕਈ ਦਹਾਕਿਆਂ ਤੋਂ ਇੱਛਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੀ ਅਗਵਾਈ ਵਾਲੀ ਸਰਕਾਰ ਵਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਬਣਾ ਕੇ ਸਾਡੀ ਇੱਕ ਮੰਗ ਪੂਰਾ ਕੀਤਾ ਹੈ।
ਇਸ ਮੌਕੇ ਪੰਜਾਬ ਪ੍ਰਭਾਰੀ ਨਰਿੰਦਰ ਰੈਣਾ, ਇਸ ਮੌਕੇ ਮਨੋਰੰਜਨ ਕਾਲੀਆ, ਰਾਕੇਸ਼ ਰਾਠੌਰ, ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ, ਸੁਸ਼ੀਲ ਰਿੰਕੂ, ਸੀਤਲ ਅੰਗੂਰਾਲ, ਕਰਮਜੀਤ ਚੌਧਰੀ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਕਾਰਜਕਰਤਾ ਹਾਜ਼ਰ ਸਨ।
ਫੋਟੋ ਕੈਪਸਨ – ਜਲੰਧਰ ਵਿਖੇ ਵੰਡ ਸੰਤਾਪ ਦਿਵਸ ਨੂੰ ਸਮਰਪਿਤ ਮੌਨ ਯਾਤਰਾ ਕੱਢਦੇ ਹੋਏ ਬੀਜੇਪੀ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਪੰਜਾਬ ਪ੍ਰਭਾਰੀ ਨਰਿੰਦਰ ਰੈਣਾ, ਮਨੋਰੰਜਨ ਕਾਲੀਆ, ਰਾਕੇਸ਼ ਰਾਠੌਰ ਅਤੇ ਹੋਰ ।
—————————————————————————————————————-
“विभाजन विभीषिका स्मृति दिवस” पर भाजपा पंजाब प्रदेश अध्यक्ष केवल सिंह ढिल्लों ने जालंधर में निकाली मौन यात्रा
जालंधर/चंडीगढ़, 14 अगस्त:
भारतीय जनता पार्टी पंजाब द्वारा प्रदेश अध्यक्ष केवल सिंह ढिल्लों के नेतृत्व में आज “विभाजन विभीषिका स्मृति दिवस” के अवसर पर भगवान श्री राम चौंक चौक से लेकर भगवान बाल्मिकी चौंक तक मौन यात्रा निकालकर 1947 के विभाजन के दौरान अपनी जान गंवाने वाले और घर-बार छोड़ने को मजबूर हुए लाखों लोगों को श्रद्धांजलि अर्पित की।
इस अवसर पर श्री ढिल्लों ने कहा कि विभाजन के समय देश दो हिस्सों में बंटा, लेकिन इसका सबसे बड़ा दर्द पंजाब और पंजाबियों ने झेला। उन्होंने कहा कि पंजाब की धरती दो टुकड़ों में बंट गई, हजारों पंजाबी परिवार उजड़ गए, अपने घर-बार, जमीन-जायदाद और अपनों को पीछे छोड़कर आना पड़ा। शायद ही कोई पंजाबी परिवार होगा जिसने विभाजन का दंश न झेला हो यह जख्म आज भी पंजाब की सामूहिक स्मृति में जिंदा है।
श्री ढिल्लों ने कहा कि विभाजन का दर्द भारत माता के सीने पर लगा वह घाव है, जिसे कभी भुलाया नहीं जा सकता। उन्होंने कहा कि प्रधानमंत्री श्री नरेन्द्र मोदी जी ने 14 अगस्त को “विभाजन विभीषिका स्मृति दिवस” के रूप में घोषित कर उन असंख्य बलिदानियों और पीड़ितों को सम्मान दिया है, जिनके त्याग और संघर्ष को दशकों तक इतिहास के पन्नों में उचित स्थान नहीं मिला।
श्री ढिल्लों ने आगे कहा कि नई पीढ़ी को विभाजन की विभीषिका से अवगत कराना आवश्यक है, ताकि समाज को बांटने वाली ताकतों को फिर कभी सिर उठाने का मौका न मिले।
इस मौके पर पंजाब प्रभारी नरेंद्र रैना,
मनोरंजन कालिया, राकेश राठौर, जिलाध्यक्ष अशोक सरिन हिक्की, सुशील रिंकू, सीतल अंगुराल, करमजीत चौधरी, सहित बड़ी संख्या में भाजपा कार्यकर्ता उपस्थित रहे।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










