ਪੰਜਾਬ ਨੂੰ ਨਸ਼ਾ ਤੇ ਬੇਰੁਜ਼ਗਾਰੀ ਤੋਂ ਸਿਰਫ਼ ਭਾਜਪਾ ਦੀ ‘ਡਬਲ ਇੰਜਣ’ ਸਰਕਾਰ ਹੀ ਬਚਾ ਸਕਦੀ ਹੈ: ਕੇਵਲ ਸਿੰਘ ਢਿੱਲੋਂ
ਕੇਵਲ ਸਿੰਘ ਢਿੱਲੋਂ ਦਾ ‘ਆਪ’ ਸਰਕਾਰ ‘ਤੇ ਤਿੱਖਾ ਹਮਲਾ; ਕਿਹਾ- ਪੰਜਾਬ ‘ਚ ਕਾਨੂੰਨ ਵਿਵਸਥਾ, ਸਿੱਖਿਆ ਤੇ ਸਿਹਤ ਸਹੂਲਤਾਂ ਦਾ ਬੁਰਾ ਹਾਲ
ਚੰਡੀਗੜ੍ਹ, 16 ਅਗਸਤ Amritpal Singh: ਭਾਰਤੀ ਜਨਤਾ ਪਾਰਟੀ ਨੂੰ ਉਸ ਸਮੇਂ ਵੱਡਾ ਬਲ ਮਿਲਿਆ, ਜਦੋਂ ਮੋਹਾਲੀ ਦੇ ਮੁੱਲਾਂਪੁਰ ਵਿਖੇ ਰੱਖੇ ਸਮਾਗਮ ਵਿੱਚ ਮੋਹਿਤ ਜੰਡ ਦੀ ਪ੍ਰੇਰਨਾ ਸਦਕਾ ਵੱਡੀ ਗਿਣਤੀ ‘ਚ ਨੌਜਵਾਨ ਪਾਰਟੀ ਵਿੱਚ ਸ਼ਾਮਲ ਹੋਏ। ਇਹਨਾਂ ਨੌਜਵਾਨਾਂ ਨੂੰ ਭਾਜਪਾ ਦੇ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਬੀਜੇਪੀ ਵਿੱਚ ਸ਼ਾਮਲ ਕਰਵਾਇਆ।

ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸਭ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਨੌਜਵਾਨਾਂ ਨੇ ਪੰਜਾਬ ਦੇ ਸੁਨਹਿਰੀ ਤੇ ਚੰਗੇ ਭਵਿੱਖ ਲਈ ਭਾਜਪਾ ਵਿੱਚ ਸ਼ਾਮਲ ਹੋ ਕੇ ਸਹੀ ਰਸਤਾ ਚੁਣਿਆ ਹੈ। ਉਹਨਾਂ ਕਿਹਾ ਕਿ ਨੌਜਵਾਨ ਕਿਸੇ ਵੀ ਦੇਸ਼ ਜਾਂ ਸੂਬੇ ਦੀ ਸਭ ਤੋਂ ਵੱਡੀ ਤਾਕਤ ਹੁੰਦੇ ਹਨ। ਪੰਜਾਬ ਦੇ ਨੌਜਵਾਨਾਂ ਵਰਗਾ ਜੋਸ਼ ਤੇ ਮਿਹਨਤ ਹੋਰ ਕਿਤੇ ਨਹੀਂ, ਪਰ ਮੌਜੂਦਾ ਸਮੇਂ ਇਸ ਜੋਸ਼ ਨੂੰ ਸਹੀ ਦਿਸ਼ਾ ਦੇਣ ਦੀ ਸਖ਼ਤ ਲੋੜ ਹੈ।
ਸੂਬਾ ਪ੍ਰਧਾਨ ਢਿੱਲੋਂ ਨੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਤਿੱਖੇ ਨਿਸ਼ਾਨੇ ਸਾਧਦਿਆਂ ਕਿਹਾ ਕਿ ‘ਆਪ’ ਨੇ ਤਿੰਨ ਮਹੀਨਿਆਂ ‘ਚ ਨਸ਼ਾ ਖ਼ਤਮ ਕਰਨ ਦਾ ਦਾਅਵਾ ਕੀਤਾ ਸੀ, ਪਰ ਅੱਜ ਹਾਲਾਤ ਸਭ ਦੇ ਸਾਹਮਣੇ ਹਨ। ਬੇਰੁਜ਼ਗਾਰੀ ਅਤੇ ਨਸ਼ੇ ਨੇ ਸਾਡੀ ਜਵਾਨੀ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਅਤੇ ਹਰ ਨੌਜਵਾਨ ਆਪਣੇ ਭਵਿੱਖ ਨੂੰ ਲੈ ਕੇ ਡੂੰਘੀ ਚਿੰਤਾ ਵਿੱਚ ਹੈ। ਜੇਕਰ ਪੰਜਾਬ ਨੂੰ ਨਸ਼ੇ ਦੇ ਇਸ ਦਲਦਲ ਤੋਂ ਬਚਾਉਣਾ ਹੈ, ਤਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੀ ਇਕੋ-ਇਕ ਹੱਲ ਹੈ।
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਮੌਜੂਦਾ ਸਰਕਾਰ ਕੋਲ ਨਾ ਤਾਂ ਸਰਕਾਰੀ ਨੌਕਰੀਆਂ ਦੀ ਕੋਈ ਨੀਤੀ ਹੈ ਤੇ ਨਾ ਹੀ ਪ੍ਰਾਈਵੇਟ ਖੇਤਰ ਲਈ। ਸਰਕਾਰ ਦਾ ਪੂਰਾ ਜ਼ੋਰ ਸਿਰਫ਼ ਇਸ਼ਤਿਹਾਰਬਾਜ਼ੀ ‘ਤੇ ਲੱਗਿਆ ਹੋਇਆ ਹੈ। ਸੂਬੇ ਦੀ ਇੰਡਸਟਰੀ ਪੰਜਾਬ ਛੱਡ ਕੇ ਜਾ ਰਹੀ ਹੈ, ਜਦਕਿ ਰੁਜ਼ਗਾਰ ਉਦਯੋਗਾਂ ਨਾਲ ਹੀ ਸੰਭਵ ਹੈ। ਉਹਨਾਂ ਗੁਆਂਢੀ ਸੂਬੇ ਹਰਿਆਣਾ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਇਕੱਲਾ ਗੁਰੂਗ੍ਰਾਮ ਹੀ ਪੂਰੀ ਸਰਕਾਰ ਚਲਾ ਰਿਹਾ ਹੈ ਅਤੇ ਲੱਖਾਂ ਨੌਜਵਾਨਾਂ ਨੂੰ ਰੁਜ਼ਗਾਰ ਦੇ ਰਿਹਾ ਹੈ।
ਢਿੱਲੋਂ ਨੇ ਸੂਬੇ ਦੀ ਵਿਗੜ ਰਹੀ ਕਾਨੂੰਨ ਵਿਵਸਥਾ, ਗੈਂਗਸਟਰਵਾਦ ਅਤੇ ਖੇਤੀਬਾੜੀ ‘ਚ ਐਮ.ਐਸ.ਪੀ. ਵਰਗੇ ਅਹਿਮ ਮੁੱਦਿਆਂ ‘ਤੇ ਵੀ ਸਰਕਾਰ ਨੂੰ ਘੇਰਿਆ। ਉਹਨਾਂ ਕਿਹਾ ਕਿ ਸਰਕਾਰ ਦੇ ‘ਸਿੱਖਿਆ ਕ੍ਰਾਂਤੀ’ ਤੇ ‘ਸਿਹਤ ਕ੍ਰਾਂਤੀ’ ਦੇ ਦਾਅਵੇ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਏ ਹਨ। ਸਕੂਲਾਂ-ਕਾਲਜਾਂ ‘ਚ 31 ਹਜ਼ਾਰ ਅਧਿਆਪਕਾਂ ਦੀਆਂ ਪੋਸਟਾਂ ਖਾਲੀ ਹਨ ਅਤੇ 2400 ਪ੍ਰੋਫੈਸਰਾਂ ਦੀ ਘਾਟ ਹੈ। ਇਸੇ ਤਰ੍ਹਾਂ 16 ਮੈਡੀਕਲ ਕਾਲਜ ਬਣਾਉਣ ਦੇ ਵਾਅਦੇ ਅਧੂਰੇ ਹਨ। ਸੂਬੇ ‘ਤੇ ਕਰਜ਼ਾ 2 ਲੱਖ 82 ਹਜ਼ਾਰ ਕਰੋੜ ਰੁਪਏ ਤੋਂ ਵਧ ਕੇ ਸਾਢੇ ਚਾਰ ਲੱਖ ਕਰੋੜ ਰੁਪਏ ਤੱਕ ਪਹੁੰਚ ਚੁੱਕਾ ਹੈ।

ਉਹਨਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਨੂੰ ਇਸ ਸੰਕਟ ‘ਚੋਂ ਸਿਰਫ਼ ਭਾਜਪਾ ਦੀ ‘ਡਬਲ ਇੰਜਣ’ ਸਰਕਾਰ ਹੀ ਕੱਢ ਸਕਦੀ ਹੈ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਨੌਜਵਾਨਾਂ ਦੀ ਭੂਮਿਕਾ ਸਭ ਤੋਂ ਮਹੱਤਵਪੂਰਨ ਹੋਵੇਗੀ। ਭਾਜਪਾ ਦਾ ਟੀਚਾ ਸਿਰਫ਼ ਚੋਣਾਂ ਜਿੱਤਣਾ ਨਹੀਂ, ਸਗੋਂ ਇੱਕ ਮਜ਼ਬੂਤ, ਖੁਸ਼ਹਾਲ, ਨਸ਼ਾ-ਮੁਕਤ ਅਤੇ ਰੁਜ਼ਗਾਰਯੁਕਤ ਪੰਜਾਬ ਦਾ ਨਿਰਮਾਣ ਕਰਨਾ ਹੈ।
ਸ਼ਾਮਲ ਹੋਏ ਸਾਰੇ ਨੌਜਵਾਨਾਂ ਨੂੰ ਭਰੋਸਾ ਦਿਵਾਉਂਦਿਆਂ ਉਹਨਾਂ ਕਿਹਾ ਕਿ ਪਾਰਟੀ ਹਰ ਇੱਕ ਦੀ ਮਿਹਨਤ ਤੇ ਸਮਰੱਥਾ ਦਾ ਪੂਰਾ ਮਾਣ-ਸਨਮਾਨ ਕਰੇਗੀ। ਉਹਨਾਂ ਨੌਜਵਾਨਾਂ ਨੂੰ ਅੱਗੇ ਆ ਕੇ ਜ਼ਿੰਮੇਵਾਰੀ ਸੰਭਾਲਣ ਅਤੇ ਪੰਜਾਬ ਦੀ ਰਾਜਨੀਤੀ ‘ਚ ਆਪਣੀ ਮਜ਼ਬੂਤ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ।

ਇਸ ਮੌਕੇ ਉਹਨਾਂ ਨਾਲ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ, ਪੰਜਾਬ ਭਾਜਪਾ ਦੇ ਉਪ ਪ੍ਰਧਾਨ ਸੁਭਾਸ਼ ਸ਼ਰਮਾ, ਉਪ ਪ੍ਰਧਾਨ ਰਣਜੀਤ ਸਿੰਘ ਗਿੱਲ, ਸੀਨੀਅਰ ਨੇਤਾ ਫਤਹਿਜੰਗ ਸਿੰਘ ਬਾਜਵਾ, ਜ਼ਿਲ੍ਹਾ ਪ੍ਰਧਾਨ ਮੋਹਾਲੀ ਸੰਜੀਵ ਵਸ਼ਿਸਟ, ਐਨ.ਕੇ ਵਰਮਾ ਤੇ ਹੋਰ ਵੱਡੀ ਗਿਣਤੀ ਵਿੱਚ ਪਾਰਟੀ ਦੇ ਆਗੂ ਤੇ ਵਰਕਰ ਹਾਜ਼ਰ ਸਨ।
————————————————————————————————————–
भाजपा को मिला बड़ा बल, सैकड़ों युवा भाजपा में शामिल; प्रदेश अध्यक्ष केवल सिंह ढिल्लों ने किया स्वागत
पंजाब को नशे और बेरोजगारी से सिर्फ भाजपा की ‘डबल इंजन’ सरकार ही बचा सकती है: केवल सिंह ढिल्लों
केवल सिंह ढिल्लों का ‘आप’ सरकार पर तीखा हमला; कहा— पंजाब में कानून व्यवस्था, शिक्षा और स्वास्थ्य सुविधाओं का बुरा हाल
चंडीगढ़/मोहाली, 16 अगस्त भारतीय जनता पार्टी को उस समय बड़ी ताकत मिली, जब मोहाली के मुल्लांपुर में आयोजित एक कार्यक्रम में मोहित जंड की प्रेरणा से बड़ी संख्या में युवा पार्टी में शामिल हुए। इन युवाओं को भाजपा के पंजाब अध्यक्ष केवल सिंह ढिल्लों ने पार्टी में शामिल कराया।
प्रदेश अध्यक्ष केवल सिंह ढिल्लों ने सभी का पार्टी में स्वागत करते हुए कहा कि युवाओं ने पंजाब के सुनहरे और बेहतर भविष्य के लिए बीजेपी में शामिल होने का सही रास्ता चुना है। उन्होंने कहा कि युवा किसी भी देश या राज्य की सबसे बड़ी ताकत होते हैं। पंजाब के युवाओं जैसा जोश और मेहनत कहीं और नहीं है, लेकिन वर्तमान समय में इस जोश को सही दिशा देने की सख्त जरूरत है।
प्रदेश अध्यक्ष ढिल्लों ने वर्तमान आम आदमी पार्टी की सरकार पर तीखे निशाने साधते हुए कहा कि ‘आप’ ने तीन महीने में नशा खत्म करने का दावा किया था, लेकिन आज हालात सबके सामने हैं। बेरोजगारी और नशे ने हमारी जवानी की कमर तोड़कर रख दी है और हर युवा अपने भविष्य को लेकर गहरी चिंता में है। यदि पंजाब को नशे के इस दलदल से बचाना है, तो भारतीय जनता पार्टी की सरकार ही एकमात्र समाधान है।
केवल सिंह ढिल्लों ने कहा कि वर्तमान सरकार के पास न तो सरकारी नौकरियों की कोई नीति है और न ही प्राइवेट सेक्टर के लिए। सरकार का पूरा ध्यान सिर्फ विज्ञापनों पर ही लगा हुआ है। राज्य की इंडस्ट्री पंजाब छोड़कर जा रही है, जबकि रोजगार उद्योगों से ही संभव है। उन्होंने पड़ोसी राज्य हरियाणा का उदाहरण देते हुए कहा कि अकेला गुरुग्राम ही पूरी सरकार चला रहा है और लाखों युवाओं को रोजगार दे रहा है।
ढिल्लों ने राज्य की बिगड़ती कानून व्यवस्था, गैंगस्टरवाद और कृषि में एम.एस.पी. जैसे महत्वपूर्ण मुद्दों पर भी सरकार को घेरा। उन्होंने कहा कि सरकार के ‘शिक्षा क्रांति’ और ‘स्वास्थ्य क्रांति’ के दावे पूरी तरह फेल साबित हुए हैं। स्कूलों-कॉलेजों में 31 हजार शिक्षकों के पद खाली हैं और 2400 प्रोफेसरों की कमी है। इसी तरह 16 मेडिकल कॉलेज बनाने के वादे अधूरे हैं। राज्य पर कर्ज 2 लाख 82 हजार करोड़ रुपये से बढ़कर साढ़े चार लाख करोड़ रुपये तक पहुंच चुका है।
उन्होंने जोर देकर कहा कि पंजाब को इस संकट से सिर्फ भाजपा की ‘डबल इंजन’ सरकार ही निकाल सकती है। आने वाले विधानसभा चुनावों में युवाओं की भूमिका सबसे महत्वपूर्ण होगी। भाजपा का लक्ष्य सिर्फ चुनाव जीतना नहीं, बल्कि एक मजबूत, समृद्ध, नशा-मुक्त और रोजगारयुक्त पंजाब का निर्माण करना है।
शामिल हुए सभी युवाओं को भरोसा दिलाते हुए उन्होंने कहा कि पार्टी हर एक की मेहनत और क्षमता का पूरा मान-सम्मान करेगी। उन्होंने युवाओं को आगे आकर जिम्मेदारी संभालने और पंजाब की राजनीति में अपनी मजबूत भूमिका निभाने का आह्वान किया।
इस अवसर पर उनके साथ राज्यसभा सांसद सतनाम सिंह संधू, पंजाब भाजपा के उपाध्यक्ष सुभाष शर्मा, उपाध्यक्ष रणजीत सिंह गिल, सीनियर नेता फतेहजंग सिंह बाजवा, जिला अध्यक्ष मोहाली संजीव वशिष्ठ, एन.के. वर्मा और अन्य बड़ी संख्या में पार्टी के नेता व कार्यकर्ता उपस्थित थे।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










