ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਗਣਤੰਤਰ ਦਿਵਸ ਸਮਾਗਮ ਦੌਰਾਨ ਕੀਤਾ ਸਨਮਾਨ
ਜ਼ਿਲ੍ਹਾ ਪੱਧਰ ਤੇ ਗੋਲਡ ਤੇ ਸਿਲਵਰ ਮੈਡਲ ਜਿੱਤ ਕੇ ਸੂਬੇ ਦਾ ਵਧਾਇਆ ਮਾਣ
ਪਟਿਆਲਾ ਵਿਖੇ 80ਵੇਂ ਆਜ਼ਾਦੀ ਦਿਹਾੜੇ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਦੋਰਾਨ ਪਹੁੰਚੇ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ, ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਸ਼ੂਟਰ ਜਪਜੋਤ ਸਿੰਘ ਦਰਦੀ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਕੈਬਨਿਟ ਮੰਤਰੀ ਦੇ ਨਾਲ ਪਟਿਆਲਾ ਸ਼ਹਿਰੀ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ,ਹਲਕਾ ਘਂੌਰ ਤੋਂ ਵਿਧਾਇਕ ਮਦਨ ਲਾਲ,ਪਟਿਆਲਾ ਦੇ ਮੇਅਰ ਕੁੰਦਨ ਗੋਗੀਆ,ਐਸ,ਐਸ.ਪੀ ਪਟਿਆਲਾ ਆਈ.ਪੀ.ਐਸ ਵਰੁਣ ਸ਼ਰਮਾ ਸਮੇਤ ਹੋਰ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਰਹੇ ਨੇ ਜਿਹਨਾ ਨੇ ਜਪਜੋਤ ਸਿੰਘ ਦੀ ਹੁਨਰ ਨੂੰ ਸਰਾਹਿਆ।ਦੱਸ ਦੇਈਏ ਕਿ ਜਪਜੋਤ ਸਿੰਘ ਦਰਦੀ 9ਵੀਂ ਜਮਾਤ ਦਾ ਵਿਿਦਆਰਥੀ ਐ ਜਿਸ ਵੱਲੋਂ 10 ਮੀਟਰ ਰੇਂਜ ਤੱਕ ਤੇ ਸ਼ੂਟਿੰਗ ਮੁਕਾਬਲਿਆਂ ਵਿਚ ਸਿਲਵਰ ਤੇ ਗੋਲਡ ਮੈਡਲ ਹਾਸਿਲ ਕੀਤੇ ਜਾ ਚੁੱਕੇ ਹਨ।ਜਪਜੋਤ ਸਿੰਘ ਪੜ੍ਹਾਈ ਤੋਂ ਬਾਅਦ ਏ.ਐਸ ਸ਼ੂਟਿੰਗ ਅਕੈਡਮੀ ਵਿੱਚ ਜਾ ਕੇ ਸ਼ੂਟਿੰਗ ਦੀ ਮੁਹਾਰਤ ਹਾਸਿਲ ਕਰ ਰਿਹਾ।ਜਿਸਦਾ ਸੁਪਨਾ ਐ ਕਿ ਉਹ ਆਪਣੇ ਇਸ ਹੁਨਰ ਨੂੰ ਹੋਰ ਵਧਾਏ ਤੇ ਦੇਸ਼ ਲਈ ਮੈਡਲ ਲੈ ਕੇ ਆਵੇ।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










