ਖਰੜ, ਮੋਹਾਲੀ ਅਤੇ ਡੇਰਾਬੱਸੀ ਦੇ ਗੜ੍ਹਵਾਲ ਸਭਾ ਅਹੁਦੇਦਾਰਾਂ ਨੇ ਫੜਿਆ ਭਾਜਪਾ ਦਾ ਪੱਲਾ
ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਗੜ੍ਹਵਾਲ ਸਮਾਜ ਨੇ ਦਿੱਤਾ ਭਾਜਪਾ ਨੂੰ ਸਮਰਥਨ
ਪੰਜਾਬ ਵਿੱਚ ਦਿਨੋ-ਦਿਨ ਵਧ ਰਿਹਾ ਹੈ ਭਾਜਪਾ ਦਾ ਪਰਿਵਾਰ: ਕੇਵਲ ਸਿੰਘ ਢਿੱਲੋਂ
ਚੰਡੀਗੜ੍ਹ, 16 ਅਗਸਤAmritpal Singh: ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਉਸ ਸਮੇਂ ਇੱਕ ਵੱਡੀ ਮਜ਼ਬੂਤੀ ਮਿਲੀ, ਜਦੋਂ ਗੜ੍ਹਵਾਲ ਸਮਾਜ ਨਾਲ ਸੰਬੰਧਿਤ 250 ਤੋਂ ਵੱਧ ਆਗੂਆਂ ਤੇ ਮੈਂਬਰਾਂ ਨੇ ਅਲੱਗ-ਅਲੱਗ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਵਿੱਚ ਖਰੜ੍ਹ, ਮੋਹਾਲੀ ਅਤੇ ਡੇਰਾਬੱਸੀ ਵਿਧਾਨ ਸਭਾ ਹਲਕਿਆਂ ਨਾਲ ਸੰਬੰਧਿਤ ਗੜ੍ਹਵਾਲ ਸਭਾ ਦੇ ਅਹੁਦੇਦਾਰ ਤੇ ਮੈਂਬਰ ਸ਼ਾਮਲ ਹੋਏ। ਇਹਨਾਂ ਨੂੰ ਪੰਜਾਬ ਭਾਜਪਾ ਦੇ ਦਫ਼ਤਰ ਵਿਖੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪਾਰਟੀ ਦੇ ਪਟਕੇ ਪੁਆ ਕੇ ਬੀਜੇਪੀ ਵਿੱਚ ਸ਼ਾਮਲ ਕਰਵਾਇਆ।

ਇਸ ਮੌਕੇ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦਾ ਪਰਿਵਾਰ ਦਿਨੋਂ ਦਿਨ ਵਧ ਰਿਹਾ ਹੈ। ਪੰਜਾਬ ਦੇ ਲੋਕਾਂ ਦੀ ਇੱਕੋ ਇੱਕ ਉਮੀਦ ਭਾਜਪਾ ਤੋਂ ਹੈ। ਕਿਉਂਕਿ ਲੋਕ ਆਮ ਆਦਮੀ ਪਾਰਟੀ, ਕਾਂਗਰਸ ਅਤੇ ਅਕਾਲੀ ਦਲ ਦੀਆਂ ਸਰਕਾਰਾਂ ਦੇਖ ਚੁੱਕੇ ਹਨ ਅਤੇ ਇਸ ਵਾਰ ਭਾਜਪਾ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਹਰ ਵਰਗ ਲਈ ਲੋਕ ਪੱਖੀ ਨੀਤੀਆਂ ਤੋਂ ਹਰ ਕੋਈ ਪ੍ਰਭਾਵਿਤ ਹੈ, ਜਿਸ ਕਰਕੇ ਹਰ ਵਰਗ ਦੇ ਲੋਕ ਲਗਾਤਾਰ ਭਾਜਪਾ ਨਾਲ ਜੁੜ ਰਹੇ ਹਨ। ਉਹਨਾਂ ਜਿੱਥੇ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਸਵਾਗਤ ਕੀਤਾ ਉਥੇ ਹੀ ਹਰ ਤਰ੍ਹਾਂ ਦਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ।

ਇਸ ਮੌਕੇ ਖਰੜ ਗੜ੍ਹਵਾਲ ਸਭਾ ਦੇ ਪ੍ਰਧਾਨ ਸੁਰੇਸ਼ ਸ਼ਾਸਤਰੀ, ਨਯਾ ਗਾਉਂ ਗੜਵਾਲ ਸਭਾ ਦੇ ਪ੍ਰਧਾਨ ਗੱਬਰ ਸਿੰਘ, ਮੀਤ ਪ੍ਰਧਾਨ ਗਣੇਸ਼ ਬਰਥਵਾਲ, ਅਤੇ ਡੇਰਾਬੱਸੀ ਗੜਵਾਲ ਸਭਾ ਦੇ ਪ੍ਰਧਾਨ ਇੰਦਰਮਣੀ ਸਮੇਤ ਕਰੀਬ 250 ਲੋਕਾਂ ਨੇ ਭਾਜਪਾ ਵਿੱਚ ਸ਼ਮੂਲੀਅਤ ਕੀਤੀ। ਉਹਨਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਾਰੰਟੀ, ਦੇਸ਼ ਦੇ ਵਿਕਾਸ ਅਤੇ ਪਾਰਟੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਨਾਲ ਜੁੜੇ ਹਨ।

ਇਹ ਮੌਕੇ ਭਾਜਪਾ ਮੀਡੀਆ ਸੈੱਲ ਦੇ ਕੋ-ਕਨਵੀਨਰ ਐਡਵੋਕੇਟ ਐੱਮ.ਕੇ. ਵਰਮਾ, ਸੂਬਾ ਮੀਤ ਪ੍ਰਧਾਨ ਰਣਜੀਤ ਸਿੰਘ ਗਿੱਲ, ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਸਮੇਤ ਭਾਜਪਾ ਦੇ ਹੋਰ ਆਗੂ ਤੇ ਵਰਕਰ ਹਾਜ਼ਰ ਸਨ।
———————————————————————————————
पंजाब में बीजेपी को बड़ा समर्थन: गढ़वाल समाज के 250 से अधिक नेता पार्टी में शामिल
– खरड़, मोहाली और डेराबस्सी के गढ़वाल सभा पदाधिकारियों ने थामा बीजेपी का दामन
– मोदी सरकार की नीतियों से प्रभावित होकर गढ़वाल समाज ने दिया बीजेपी को समर्थन
– पंजाब में दिन-प्रतिदिन बढ़ रहा है बीजेपी का परिवार: केवल सिंह ढिल्लों
चंडीगढ़, 16 अगस्त : पंजाब में भारतीय जनता पार्टी को उस समय एक बड़ी मजबूती मिली, जब गढ़वाल समाज से संबंधित 250 से अधिक नेताओं और सदस्यों ने विभिन्न पार्टियों को अलविदा कहकर बीजेपी में शामिल होने का ऐलान किया। इसमें खरड़, मोहाली और डेराबस्सी विधानसभा क्षेत्रों से संबंधित गढ़वाल सभा के पदाधिकारी और सदस्य शामिल हुए। इन सभी को पंजाब बीजेपी के दफ्तर में प्रदेश अध्यक्ष केवल सिंह ढिल्लों ने पार्टी का पटका पहनाकर बीजेपी में शामिल करवाया।
इस मौके पर पंजाब अध्यक्ष केवल सिंह ढिल्लों ने कहा कि पंजाब में भारतीय जनता पार्टी का परिवार दिन-प्रतिदिन बढ़ रहा है। पंजाब के लोगों की एकमात्र उम्मीद अब बीजेपी से ही है, क्योंकि लोग आम आदमी पार्टी, कांग्रेस और अकाली दल की सरकारों को देख चुके हैं और इस बार बीजेपी की सरकार बनाने का मन बना चुके हैं। उन्होंने कहा कि प्रधानमंत्री नरेंद्र मोदी के नेतृत्व वाली केंद्र सरकार की हर वर्ग के लिए जनहितैषी नीतियों से हर कोई प्रभावित है, जिसके कारण हर वर्ग के लोग लगातार बीजेपी से जुड़ रहे हैं। उन्होंने पार्टी में शामिल होने वाले लोगों का स्वागत करते हुए उन्हें पूरा मान-सम्मान देने का भरोसा दिया।
इस अवसर पर खरड़ गढ़वाल सभा के अध्यक्ष सुरेश शास्त्री, नयागांव गढ़वाल सभा के अध्यक्ष गब्बर सिंह, उपाध्यक्ष गणेश बर्थवाल और डेराबस्सी गढ़वाल सभा के अध्यक्ष इंद्रमणि सहित करीब 250 लोगों ने बीजेपी में शामिल हुए। उन्होंने कहा कि वे प्रधानमंत्री नरेंद्र मोदी की गारंटी, देश के विकास और पार्टी की नीतियों से प्रभावित होकर बीजेपी में शामिल हुए हैं।
इस दौरान बीजेपी मीडिया सेल के सह-संयोजक एडवोकेट एम.के. वर्मा, प्रदेश उपाध्यक्ष रणजीत सिंह गिल, उपाध्यक्ष डॉ. सुभाष शर्मा, जिला अध्यक्ष संजीव वशिष्ठ सहित बीजेपी के अन्य नेता व कार्यकर्ता मौजूद रहे।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










