ਭਗਵੰਤ ਮਾਨ ਸਰਕਾਰ ਨੇ ਖੇਡਾਂ ਵਤਨ ਪੰਜਾਬ ਦੀਆਂ ਨਾਲ ਪੰਜਾਬ ਨੂੰ ਖੇਡਾਂ ‘ਚ ਬਣਾਇਆ ਮੋਹਰੀ-ਬਲਤੇਜ ਸਿੰਘ ਪੰਨੂ
-ਕਿਹਾ, ਨਸ਼ੇ ਪੂਰੇ ਦੇਸ਼ ਦੀ ਅਲਾਮਤ ਪਰੰਤੂ ਪੰਜਾਬ ‘ਚ ਨਸ਼ਿਆਂ ਵਿਰੁੱਧ ਯੋਜਨਾਬੱਧ ਜੰਗ ਦੇ ਸਾਰਥਕ ਨਤੀਜੇ ਆਏ
– ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਮਸ਼ਾਲ ਨੂੰ ਬਲਤੇਜ ਸਿੰਘ ਪੰਨੂ, ਐਡਵੋਕੇਟ ਜੁਨੇਜਾ, ਤੇਜਿੰਦਰ ਮਹਿਤਾ, ਏ.ਡੀ.ਸੀ ਮਾਨ ਤੇ ਖਿਡਾਰੀਆਂ ਨੇ ਅਗਲੇ ਪੜਾਅ ਲਈ ਕੀਤਾ ਰਵਾਨਾ
ਪਟਿਆਲਾ, 17 ਅਗਸਤ: ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਸੀਜ਼ਨ-4 ਦੇ ਮਸ਼ਾਲ ਮਾਰਚ ਨੂੰ ਰਾਤ ਪਟਿਆਲਾ ਠਹਿਰਾਉ ਉਪਰੰਤ ਅੱਜ ਰਿੰਕ ਹਾਲ ਬਾਰਾਂਦਰੀ ਤੋਂ ਅਗਲੇ ਪੜਾਅ ਫ਼ਤਹਿਗੜ੍ਹ ਸਾਹਿਬ ਲਈ ਰਵਾਨਾ ਕੀਤਾ ਗਿਆ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚ ਖੇਡਾਂ ਦਾ ਸੱਭਿਆਚਾਰ ਪੈਦਾ ਕਰਨ ਅਤੇ ਪੰਜਾਬ ਨੂੰ ਖੇਡਾਂ ਵਿੱਚ ਦੇਸ਼ ਦਾ ਨੰਬਰ ਇਕ ਸੂਬਾ ਪੈਦਾ ਕਰਨ ਦੇ ਸੁਫ਼ਨੇ ਨੂੰ ਹਕੀਕੀ ਰੂਪ ਦਿੱਤਾ ਹੈ। ਇਸ ਮੌਕੇ ਪੀ.ਆਰ.ਟੀ.ਸੀ ਚੇਅਰਮੈਨ ਹਰਪਾਲ ਜੁਨੇਜਾ, ਜ਼ਿਲ੍ਹਾ ਯੋਜਨਾ ਕਮੇਟੀ ਚੇਅਰਮੈਨ ਤੇਜਿੰਦਰ ਮਹਿਤਾ, ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਕੋਆਰਡੀਨੇਟਰ ਯਾਦਵਿੰਦਰ ਸਿੰਘ ਗੋਲਡੀ ਤੇ ਏ.ਡੀ.ਸੀ ਦਮਨਜੀਤ ਸਿੰਘ ਮਾਨ ਵੀ ਪੁੱਜੇ ਹੋਏ ਸਨ।
ਬਲਤੇਜ ਸਿੰਘ ਪੰਨੂ ਨੇ ਕਿਹਾ ਕਿ ਖੇਡਾਂ ਨੇ ਰਾਜ ਅੰਦਰ ਨਸ਼ਿਆਂ ‘ਤੇ ਲਗਾਮ ਕਸਣ ‘ਚ ਵੀ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ‘ਚ ਰਾਜ ਅੰਦਰ 3100 ਖੇਡ ਸਟੇਡੀਅਮ ਬਣੇ ਹਨ ਅਤੇ ਇਹ ਖੇਡਾਂ ਸਾਡੇ ਸੂਬੇ ਦੇ ਲੋਕਾਂ ਦੀ ਤਿੰਨ ਪੀੜ੍ਹੀਆਂ ਨੂੰ ਇੱਕੋ ਜਗ੍ਹਾ ਖੇਡਣ ਦਾ ਮੌਕਾ ਦੇ ਰਹੀਆਂ ਹਨ।
ਬਲਤੇਜ ਸਿੰਘ ਪੰਨੂ ਨੇ ਦੱਸਿਆ ਕਿ ਨਸ਼ੇ ਇਕੱਲੇ ਪੰਜਾਬ ਦੀ ਸਮੱਸਿਆ ਨਹੀਂ ਬਲਕਿ ਇਹ ਪੂਰੇ ਭਾਰਤ ਤੇ ਪੂਰੇ ਵਿਸ਼ਵ ਦੀ ਸਮੱਸਿਆ ਹੈ, ਪਰੰਤੂ ਜਿਹੋ ਜਿਹੀ ਯੋਜਨਾਬੱਧ ‘ਯੁੱਧ ਨਸ਼ਿਆਂ ਵਿਰੁੱਧ’ ਜੰਗ, ਸੂਬੇ ਦੇ ਲੋਕਾਂ ਨੂੰ ਨਾਲ ਲੈਕੇ ਭਗਵੰਤ ਮਾਨ ਸਰਕਾਰ ਨੇ ਵਿੱਢੀ ਹੈ, ਨਸ਼ਿਆਂ ਵਿਰੁੱਧ ਅਜਿਹੀ ਲੜਾਈ ਪੂਰੇ ਦੇਸ਼ ਭਰ ‘ਚ ਕਿਤੇ ਵੀ ਨਹੀਂ ਹੈ, ਇੱਥੋਂ ਤੱਕ ਕਿ ਗੁਜਰਾਤ ਵਿੱਚ ਵੀ ਨਹੀਂ, ਜਿੱਥੇ ਵੱਡੀ ਮਾਤਰਾ ‘ਚ ਨਸ਼ੇ ਫੜੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਯੋਜਨਾਬੱਧ ਜੰਗ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ।
ਬਲਤੇਜ ਸਿੰਘ ਪੰਨੂ ਨੇ ਇੱਕ ਸਵਾਲ ਦੇ ਜਵਾਬ ‘ਚ ਕਿਹਾ ਕਿ ਪੰਜਾਬ ਅੰਦਰ ਅਮਨ-ਕਾਨੂੰਨ ਦੀ ਸਥਿਤੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੁਰੱਖਿਅਤ ਹੱਥਾਂ ‘ਚ ਹੈ, ਇਸ ਦੀ ਵਿਰੋਧੀਆਂ ਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ। ਉਨ੍ਹਾਂ ਭਾਰਤ ਅਮਰੀਕਾ ਵਪਾਰ ਸਮਝੌਤੇ ਦੀ ਅਲੋਚਨਾ ਕਰਦਿਆਂ ਕਿਹਾ ਕਿ ਇਸ ਦਾ ਸਭ ਤੋਂ ਵੱਡਾ ਖਾਮਿਆਜ਼ਾ ਸਾਡੇ ਕਿਸਾਨਾਂ ਨੂੰ ਭੁਗਤਣਾ ਪਵੇਗਾ ਅਤੇ ਪ੍ਰਧਾਨ ਮੰਤਰੀ ਨੂੰ ਕਿਸਾਨਾਂ ਦੀਆਂ ਜਾਇਜ਼ ਮੰਗਾਂ ਸੁਣਨੀਆਂ ਚਾਹੀਦੀਆਂ ਹਨ।
ਇਸ ਦੌਰਾਨ ਬਲਤੇਜ ਸਿੰਘ ਪੰਨੂ ਨੇ ਤਲਵਾਰਬਾਜ਼ੀ ਦੀ ਰਾਸ਼ਟਰ ਮੰਡਲ ਚੈਂਪੀਅਨਸ਼ਿਪ ‘ਚ ਫੋਇਲ ਕੈਟੇਗਰੀ ‘ਚ ਕਾਂਸੀ ਤਗਮਾ ਜੇਤੂ ਖਿਡਾਰੀ ਤੇ ਕੋਚ ਅਰਜਨ, ਅਥਲੈਟਿਕਸ ‘ਚ ਓਲੰਪੀਅਨ ਕੋਚ ਗੁਰਪ੍ਰੀਤ ਸਿੰਘ ਅਤੇ ਏਸ਼ੀਅਨ ਸਿਲਵਰ ਮੈਡਲ ਜੇਤੂ ਕ੍ਰਿਕਟਰ ਤੇ ਕੋਚ ਕਨਿਕਾ ਅਹੂਜਾ ਨੂੰ ਸਨਮਾਨਤ ਕੀਤਾ।
ਜ਼ਿਲ੍ਹਾ ਖੇਡ ਅਫ਼ਸਰ ਨਵਜੋਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ ਦੌਰਾਨ ਬਲਾਕ ਪੱਧਰ ‘ਤੇ 5 ਖੇਡਾਂ, ਕਬੱਡੀ, ਖੋ-ਖੋ, ਵਾਲੀਬਾਲ, ਫੁਟਬਾਲ ਤੇ ਅਥਲੈਟਿਕਸ ਦੇ ਮੁਕਾਬਲੇ ਕਰਵਾਏ ਜਾਣਗੇ, ਜ਼ਿਲ੍ਹਾ ਪੱਧਰ ‘ਤੇ 28 ਅਤੇ ਰਾਜ ਪੱਧਰ ‘ਤੇ 38 ਖੇਡਾਂ ਦੇ ਮੁਕਾਬਲੇ ਹੋਣਗੇ।
ਇਸ ਮੌਕੇ ਓਐਸਡੀ ਗੁਰਵਿੰਦਰ ਸਿੰਘ, ਜ਼ਿਲ੍ਹੇ ਦੇ ਉਘੇ ਖਿਡਾਰੀਆਂ ਸਮੇਤ ਕੋਚ ਗੁਰਵਿੰਦਰ ਸਿੰਘ, ਗੌਰਵ ਸ਼ਰਮਾ ਆਰਚਰੀ ਕੋਚ, ਸ਼ਿਵਾ ਏਸ਼ੀਅਨ ਚੈਪੀਨਸ਼ਿਪ ਗੋਲਡ ਮੈਡਲਿਸਟ, ਨਵਿੰਦਰ ਸਿੰਘ ਫੁੱਟਬਾਲ ਕੋਚ, ਗੁਰਪਾਲ ਸਿੰਘ ਐਥਲੈਟਿਕਸ ਕੋਚ, ਕੰਵਲਦੀਪ ਸਿੰਘ ਬਾਸਕਟਬਾਲ ਕੋਚ, ਪਰਮਿੰਦਰ ਸਿੰਘ ਵਾਲੀਬਾਲ ਕੋਚ, ਹਰਮਿੰਦਰ ਸਿੰਘ ਕਾਮਨਵੈਲਥ ਗੇਮਜ ਮੈਡਲਿਸਟ (ਐਥਲੈਟਿਕਸ), ਸਹਿਜਦੀਪ ਸਿੰਘ ਸੁਪਰਵਾਈਜਰ ਨਰਸਰੀਜ, ਨਵਜੋਤ ਪਾਲ ਸਿੰਘ ਫੁੱਟਬਾਲ ਕੋਚ, ਗੁਰਮੀਤ ਸਿੰਘ ਬਾਸਕਿਟਬਾਲ ਕੋਚ ਅਤੇ ਗੁਰਦੀਪ ਕੋਰ ਕਬੱਡੀ ਕੋਚ, ਰਮਨੀਕ ਅਹੂਜਾ ਬਾਸਕਟਬਾਲ ਕੋਚ ਅਤੇ ਸੰਦੀਪ ਸਿੰਘ ਕ੍ਰਿਕਟ ਕੋਚ ਸਮੇਤ ਸਕੂਲਾਂ ਤੇ ਕਾਲਜਾਂ ਦੇ ਵੱਡੀ ਗਿਣਤੀ ਵਿਦਿਆਰਥੀ ਤੇ ਖਿਡਾਰੀ, ਕੋਚ ਤੇ ਅਧਿਆਪਕ ਵੀ ਮੌਜੂਦ ਸਨ।
************************************************************************
ਫੋਟੋ ਕੈਪਸ਼ਨ-ਖੇਡਾਂ ਵਤਨ ਪੰਜਾਬ ਦੀਆਂ-4 ਦੀ ਮਸ਼ਾਲ ਨੂੰ ਪਟਿਆਲਾ ਤੋਂ ਵਿਦਾਇਗੀ ਦਿੰਦੇ ਹੋਏ ਬਲਤੇਜ ਸਿੰਘ ਪੰਨੂ, ਐਡਵੋਕੇਟ ਹਰਪਾਲ ਜੁਨੇਜਾ, ਚੇਅਰਮੈਨ ਤੇਜਿੰਦਰ ਮਹਿਤਾ, ਯਾਦਵਿੰਦਰ ਸਿੰਘ ਗੋਲਡੀ, ਏ.ਡੀ.ਸੀ ਦਮਨਜੀਤ ਸਿੰਘ ਮਾਨ ਤੇ ਜ਼ਿਲ੍ਹਾ ਖੇਡ ਅਫ਼ਸਰ ਨਵਜੋਤ ਸਿੰਘ ਧਾਲੀਵਾਲ ਸਮੇਤ ਹੋਰ ਖਿਡਾਰੀ ਤੇ ਪਤਵੰਤੇ।
-कहा, नशा पूरे देश की समस्या, लेकिन पंजाब में नशे के खिलाफ योजनाबद्ध युद्ध के सार्थक परिणाम सामने आए
-‘खेडां वतन पंजाब दियां’ की मशाल को बलतेज सिंह पन्नू, एडवोकेट जुनेजा, तेजिंदर मेहता, ए.डी.सी. मान और खिलाड़ियों ने अगले पड़ाव के लिए किया रवाना
पटियाला, 17 अगस्त: खेल विभाग द्वारा करवाए जा रहे ‘खेडां वतन पंजाब दियां’ के सीजन-4 के मशाल मार्च को रात पटियाला में ठहराव के बाद आज रिंक हॉल, बारादरी से अगले पड़ाव फतेहगढ़ साहिब के लिए रवाना किया गया।
इस अवसर पर आम आदमी पार्टी के प्रदेश महासचिव एवं मीडिया प्रभारी बलतेज सिंह पन्नू ने कहा कि ‘खेडां वतन पंजाब दियां’ ने मुख्यमंत्री भगवंत सिंह मान द्वारा प्रदेश में खेल संस्कृति को बढ़ावा देने और पंजाब को खेलों में देश का नंबर एक राज्य बनाने के सपने को साकार किया है। इस अवसर पर पी.आर.टी.सी. के चेयरमैन हरपाल जुनेजा, जिला योजना समिति के चेयरमैन तेजिंदर मेहता, ‘युद्ध नशों के विरुद्ध’ अभियान के कोऑर्डिनेटर यादविंदर सिंह गोल्डी तथा ए.डी.सी. दमनजीत सिंह मान भी उपस्थित थे।
बलतेज सिंह पन्नू ने कहा कि खेलों ने प्रदेश में नशों पर लगाम कसने में भी महत्वपूर्ण भूमिका निभाई है। उन्होंने कहा कि पिछले चार वर्षों में प्रदेश में 3,100 खेल स्टेडियम बनाए गए हैं और ये खेल हमारे प्रदेश के लोगों की तीन पीढ़ियों को एक ही स्थान पर खेलने का अवसर प्रदान कर रहे हैं।
बलतेज सिंह पन्नू ने बताया कि नशा केवल पंजाब की समस्या नहीं, बल्कि पूरे भारत और पूरे विश्व की समस्या है। लेकिन जिस तरह की योजनाबद्ध ‘युद्ध नशों के विरुद्ध’ मुहिम प्रदेश के लोगों को साथ लेकर भगवंत मान सरकार ने शुरू की है, नशों के खिलाफ ऐसी लड़ाई पूरे देश में कहीं और नहीं लड़ी जा रही, यहां तक कि गुजरात में भी नहीं, जहां बड़ी मात्रा में नशे की खेप पकड़ी जाती है। उन्होंने कहा कि इस योजनाबद्ध युद्ध के सार्थक परिणाम सामने आ रहे हैं।
एक सवाल के जवाब में बलतेज सिंह पन्नू ने कहा कि पंजाब में कानून-व्यवस्था की स्थिति मुख्यमंत्री भगवंत सिंह मान के सुरक्षित हाथों में है और विरोधियों को इसकी चिंता करने की जरूरत नहीं है। भारत-अमेरिका व्यापार समझौते की आलोचना करते हुए उन्होंने कहा कि इसका सबसे बड़ा खामियाजा हमारे किसानों को भुगतना पड़ेगा और प्रधानमंत्री को किसानों की जायज मांगें सुननी चाहिए।
इस दौरान बलतेज सिंह पन्नू ने तलवारबाजी की राष्ट्रमंडल चैंपियनशिप में फॉयल श्रेणी में कांस्य पदक विजेता खिलाड़ी एवं कोच अर्जुन, एथलेटिक्स में ओलंपियन कोच गुरप्रीत सिंह तथा एशियन सिल्वर मेडल विजेता क्रिकेटर एवं कोच कनिका आहूजा को सम्मानित किया।
जिला खेल अधिकारी नवजोत सिंह धालीवाल ने बताया कि ‘खेडां वतन पंजाब दियां’ के दौरान ब्लॉक स्तर पर 5 खेलों—कबड्डी, खो-खो, वॉलीबॉल, फुटबॉल और एथलेटिक्स—के मुकाबले करवाए जाएंगे। जिला स्तर पर 28 तथा राज्य स्तर पर 38 खेलों के मुकाबले होंगे।
इस अवसर पर ओ.एस.डी. गुरविंदर सिंह, जिले के प्रमुख खिलाड़ियों सहित कोच गुरविंदर सिंह, गौरव शर्मा (आर्चरी कोच), शिवा (एशियन चैंपियनशिप गोल्ड मेडलिस्ट), नविंदर सिंह (फुटबॉल कोच), गुरपाल सिंह (एथलेटिक्स कोच), कंवलदीप सिंह (बास्केटबॉल कोच), परमिंदर सिंह (वॉलीबॉल कोच), हरमिंदर सिंह (कॉमनवेल्थ गेम्स मेडलिस्ट, एथलेटिक्स), सहजदीप सिंह (सुपरवाइजर, नर्सरी), नवजोत पाल सिंह (फुटबॉल कोच), गुरमीत सिंह (बास्केटबॉल कोच), गुरदीप कौर (कबड्डी कोच), रमनीक आहूजा (बास्केटबॉल कोच) और संदीप सिंह (क्रिकेट कोच) सहित स्कूलों एवं कॉलेजों के बड़ी संख्या में विद्यार्थी, खिलाड़ी, कोच और शिक्षक भी मौजूद थे।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










