ਜੋ ਸਵਾਲ ਚੁੱਕੇ, ਗਲੀ-ਸੜੀ ਵਿਵਸਥਾ ਬਦਲਣਾ ਚਾਹੇ, ਭ੍ਰਿਸ਼ਟਾਚਾਰ ਮੁਕਤ ਭਾਰਤ ਦਾ ਸਪਨਾ ਦੇਖੇ, ਪ੍ਰਧਾਨ ਮੰਤਰੀ ਦੇ ਹਿਸਾਬ ਨਾਲ ਉਹ ਦਿਮਾਗੀ ਨਕਸਲ- ਕੇਜਰੀਵਾਲ
ਜੇਕਰ ਭਗਤ ਸਿੰਘ ਅਤੇ ਬਾਬਾ ਸਾਹਿਬ ਅੰਬੇਡਕਰ ਜਿਊਂਦੇ ਹੁੰਦੇ, ਤਾਂ ਪ੍ਰਧਾਨ ਮੰਤਰੀ ਉਨ੍ਹਾਂ ਨੂੰ ਵੀ ਨਾ ਛੱਡਦੇ ਅਤੇ ਉਨ੍ਹਾਂ ਨੂੰ ਵੀ ਦਿਮਾਗੀ ਨਕਸਲ ਕਹਿੰਦੇ- ਕੇਜਰੀਵਾਲ
ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਦਿਮਾਗੀ ਨਕਸਲ ਕਿਹਾ, ਕੀ ਪੇਪਰ ਲੀਕ ਖਿਲਾਫ਼ ਆਵਾਜ਼ ਚੁੱਕਣ ਵਾਲੇ ਸਾਡੇ ਬੱਚੇ ਦਿਮਾਗੀ ਨਕਸਲ ਹਨ?- ਸੰਜੇ ਸਿੰਘ
ਦੇਸ਼ ਦੀ ਜਨਤਾ, ਨੌਜਵਾਨਾਂ, ਛੋਟੇ ਬੱਚਿਆਂ, ਕਿਸਾਨਾਂ ਅਤੇ ਮਾਵਾਂ-ਭੈਣਾਂ ਦਾ ਆਵਾਜ਼ ਚੁੱਕਣਾ ਪ੍ਰਧਾਨ ਮੰਤਰੀ ਨੂੰ ਬਰਦਾਸ਼ਤ ਨਹੀਂ ਹੋ ਰਿਹਾ- ਸੰਜੇ ਸਿੰਘ
ਦਿਮਾਗੀ ਨਕਸਲ ਤਾਂ ਝਗੜਾ ਕਰਵਾਉਣ ਵਾਲੀ ਭਾਜਪਾ ਹੈ, ਜਿਨ੍ਹਾਂ ਦੇ ਲੋਕ ਚੰਗੇ ਸਕੂਲ ਦੀ ਮੰਗ ‘ਤੇ ਮਾਰਪੁੱਟ ਅਤੇ ਮੁਕੱਦਮਾ ਕਰਵਾਉਂਦੇ ਹਨ- ਸੰਜੇ ਸਿੰਘ
ਨਵੀਂ ਦਿੱਲੀ, 17 ਅਗਸਤ ਆਮ ਆਦਮੀ ਪਾਰਟੀ ਨੇ ਆਜ਼ਾਦੀ ਦਿਹਾੜੇ ‘ਤੇ ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਿੱਚ ਸਰਕਾਰ ਖਿਲਾਫ਼ ਉੱਠਣ ਵਾਲੀ ਹਰ ਆਵਾਜ਼ ਨੂੰ ‘ਦਿਮਾਗੀ ਨਕਸਲ‘ ਕਹਿਣ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। “ਆਪ” ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਖ਼ੁਦ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਹਾਂ, ਮੈਂ ਦਿਮਾਗੀ ਨਕਸਲ ਹਾਂ, ਕਿਉਂਕਿ ਮੈਂ ਦੇਸ਼ ਭਗਤ ਹਾਂ ਅਤੇ ਮੈਨੂੰ ਇਸ ‘ਤੇ ਮਾਣ ਹੈ। ਇਸ ਦੇਸ਼ ਵਿੱਚ ਜੋ ਸਵਾਲ ਚੁੱਕੇ, ਗਲੀ-ਸੜੀ ਵਿਵਸਥਾ ਬਦਲਣਾ ਚਾਹੇ ਅਤੇ ਭ੍ਰਿਸ਼ਟਾਚਾਰ ਮੁਕਤ ਭਾਰਤ ਦਾ ਸਪਨਾ ਦੇਖੇ, ਪ੍ਰਧਾਨ ਮੰਤਰੀ ਦੇ ਹਿਸਾਬ ਨਾਲ ਉਹ ਦਿਮਾਗੀ ਨਕਸਲ ਹੈ। ਅੱਜ ਜੇਕਰ ਭਗਤ ਸਿੰਘ ਅਤੇ ਬਾਬਾ ਸਾਹਿਬ ਅੰਬੇਡਕਰ ਜਿਊਂਦੇ ਹੁੰਦੇ, ਤਾਂ ਪ੍ਰਧਾਨ ਮੰਤਰੀ ਉਨ੍ਹਾਂ ਨੂੰ ਵੀ ਨਾ ਛੱਡਦੇ ਅਤੇ ਉਨ੍ਹਾਂ ਨੂੰ ਵੀ ਦਿਮਾਗੀ ਨਕਸਲ ਕਹਿੰਦੇ। ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਦੇ ਖਿਲਾਫ਼ ਕੋਈ ਕੁਝ ਕਰੇਗਾ ਜਾਂ ਬੋਲੇਗਾ, ਤਾਂ ਮੈਂ ਆਪਣੀ ਪੂਰੀ ਤਾਕਤ ਨਾਲ ਉਸ ਦਾ ਮੁਕਾਬਲਾ ਕਰਾਂਗਾ।
ਸੋਮਵਾਰ ਨੂੰ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਜਾਰੀ ਕਰਕੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਹਿਸਾਬ ਨਾਲ ਦਿਮਾਗੀ ਨਕਸਲ ਉਹ ਹੈ, ਜੋ ਇਸ ਦੇਸ਼ ਵਿੱਚ ਪ੍ਰਸ਼ਨ ਚੁੱਕਣ ਦੀ ਹਿੰਮਤ ਕਰਦਾ ਹੈ। ਜੋ ਗਲੀ-ਸੜੀ ਵਿਵਸਥਾ ਨੂੰ ਬਦਲਣਾ ਚਾਹੁੰਦਾ ਹੈ, ਜੋ ਚੰਗੇ ਸਰਕਾਰੀ ਸਕੂਲ, ਹਸਪਤਾਲ, ਬਿਜਲੀ, ਪਾਣੀ, ਸੀਵਰ, ਡ੍ਰੇਨੇਜ ਅਤੇ ਚੰਗੀ ਵਿਵਸਥਾ ਚਾਹੁੰਦਾ ਹੈ, ਜੋ ਭ੍ਰਿਸ਼ਟਾਚਾਰ ਮੁਕਤ ਭਾਰਤ ਦਾ ਸਪਨਾ ਦੇਖਦਾ ਹੈ, ਉਹ ਪ੍ਰਧਾਨ ਮੰਤਰੀ ਦੇ ਹਿਸਾਬ ਨਾਲ ਦਿਮਾਗੀ ਨਕਸਲ ਹੈ। ਜੋ ਪ੍ਰਧਾਨ ਮੰਤਰੀ ਅਤੇ ਭਾਜਪਾ ਤੋਂ ਡਰਦਾ ਨਹੀਂ ਹੈ ਅਤੇ ਇੱਕ ਵਿਕਸਿਤ ਭਾਰਤ ਦਾ ਸਪਨਾ ਦੇਖਦਾ ਹੈ, ਉਹ ਪ੍ਰਧਾਨ ਮੰਤਰੀ ਦੇ ਹਿਸਾਬ ਨਾਲ ਦਿਮਾਗੀ ਨਕਸਲ ਹੈ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਜੇਕਰ ਭਗਤ ਸਿੰਘ ਜਿਊਂਦੇ ਹੁੰਦੇ, ਤਾਂ ਪ੍ਰਧਾਨ ਮੰਤਰੀ ਉਨ੍ਹਾਂ ਨੂੰ ਵੀ ਦਿਮਾਗੀ ਨਕਸਲ ਕਹਿੰਦੇ। ਅੱਜ ਜੇਕਰ ਬਾਬਾ ਸਾਹਿਬ ਅੰਬੇਡਕਰ ਜਿਊਂਦੇ ਹੁੰਦੇ, ਜਿਨ੍ਹਾਂ ਨੇ ਸਭ ਦੀ ਬਰਾਬਰੀ ਲਈ ਲੜਾਈ ਲੜੀ ਸੀ, ਤਾਂ ਪ੍ਰਧਾਨ ਮੰਤਰੀ ਉਨ੍ਹਾਂ ਨੂੰ ਵੀ ਨਾ ਛੱਡਦੇ ਅਤੇ ਉਨ੍ਹਾਂ ਨੂੰ ਵੀ ਦਿਮਾਗੀ ਨਕਸਲ ਕਹਿੰਦੇ। ਮੈਂ ਪ੍ਰਧਾਨ ਮੰਤਰੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਮੈਂ ਅਰਵਿੰਦ ਕੇਜਰੀਵਾਲ ਉਨ੍ਹਾਂ ਦੇ ਹਿਸਾਬ ਨਾਲ ਦਿਮਾਗੀ ਨਕਸਲ ਹਾਂ ਕਿਉਂਕਿ ਮੈਂ ਦੇਸ਼ ਭਗਤ ਹਾਂ ਅਤੇ ਮੈਨੂੰ ਇਸ ਗੱਲ ‘ਤੇ ਮਾਣ ਹੈ। ਜੇਕਰ ਦੇਸ਼ ਦੇ ਖਿਲਾਫ਼ ਕੋਈ ਕੁਝ ਕਰੇਗਾ ਜਾਂ ਬੋਲੇਗਾ, ਤਾਂ ਕੇਜਰੀਵਾਲ ਆਪਣੀ ਪੂਰੀ ਤਾਕਤ ਨਾਲ ਉਸ ਦਾ ਮੁਕਾਬਲਾ ਕਰੇਗਾ।
ਉੱਧਰ, “ਆਪ” ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਜੀ ਇਸ ਵੇਲੇ ਨੌਜਵਾਨਾਂ ਅਤੇ ਜੇਨ-ਜੀ ਦੇ ਅੰਦੋਲਨ ਤੋਂ ਬਹੁਤ ਪਰੇਸ਼ਾਨ ਹਨ ਅਤੇ ਹੁਣ ਜੇਨ-ਅਲਫ਼ਾ ਵੀ ਸੜਕਾਂ ‘ਤੇ ਆ ਗਏ ਹਨ। ਉਹ ਕਹਿ ਰਹੇ ਹਨ ਕਿ ਪੇਪਰ ਲੀਕ ਬੰਦ ਕਰੋ, ਸਾਡੇ ਸਕੂਲ ਠੀਕ ਕਰੋ ਅਤੇ ਸਾਡੀ ਜ਼ਿੰਦਗੀ ਵਿੱਚ ਸੁਧਾਰ ਲਿਆਓ। ਪ੍ਰਧਾਨ ਮੰਤਰੀ ਜੀ ਇੰਨੇ ਪਰੇਸ਼ਾਨ ਹਨ ਕਿ ਕਦੇ ਰਾਤ ਨੂੰ 12 ਵਜੇ ਉੱਠ ਕੇ ਰੀਲ ਬਣਾਉਣ ਲੱਗਦੇ ਹਨ ਅਤੇ ਕਦੇ ਇਨ੍ਹਾਂ ਹੀ ਨੌਜਵਾਨਾਂ ਨੂੰ ਦਿਮਾਗੀ ਨਕਸਲ ਕਹਿੰਦੇ ਹਨ।
ਸੰਜੇ ਸਿੰਘ ਨੇ ਪੁੱਛਿਆ ਕਿ ਪ੍ਰਧਾਨ ਮੰਤਰੀ ਜੀ ਤੁਸੀਂ ਦਿਮਾਗੀ ਨਕਸਲ ਕਿਸ ਨੂੰ ਕਹਿੰਦੇ ਹੋ? ਉਹ ਨੌਜਵਾਨ ਜੋ ਕਹਿ ਰਹੇ ਹਨ ਕਿ ਦੇਸ਼ ਵਿੱਚ ਪੇਪਰ ਲੀਕ ਬੰਦ ਕਰੋ ਅਤੇ ਸਾਨੂੰ ਰੋਜ਼ਗਾਰ ਦਿਓ? ਉਹ ਛੋਟੇ-ਛੋਟੇ ਬੱਚੇ ਜੋ ਸੜਕਾਂ ‘ਤੇ ਉਤਰ ਕੇ ਕਹਿ ਰਹੇ ਹਨ ਕਿ ਸਾਡੇ ਸਕੂਲ ਦੀ ਛੱਤ ਟੁੱਟ ਰਹੀ ਹੈ, ਬੱਚਿਆਂ ਦੇ ਬੈਠਣ ਲਈ ਕਮਰਾ ਨਹੀਂ ਹੈ, ਮਿਡ-ਡੇ ਮੀਲ ਵਿੱਚ ਲੂਣ-ਰੋਟੀ ਖਾਣ ਨੂੰ ਮਿਲਦੀ ਹੈ ਅਤੇ ਸਾਡੇ ਖਾਣੇ ਵਿੱਚ ਕੀੜੇ ਮਿਲਦੇ ਹਨ, ਇਸ ਨੂੰ ਠੀਕ ਕੀਤਾ ਜਾਵੇ। ਕੀ ਪ੍ਰਧਾਨ ਮੰਤਰੀ ਜੀ ਉਨ੍ਹਾਂ ਨੂੰ ਦਿਮਾਗੀ ਨਕਸਲ ਕਹਿ ਕੇ ਸੰਬੋਧਨ ਕਰ ਰਹੇ ਹਨ? ਪ੍ਰਧਾਨ ਮੰਤਰੀ ਜੀ ਤੋਂ ਇਹ ਬਰਦਾਸ਼ਤ ਨਹੀਂ ਹੋ ਰਿਹਾ ਹੈ ਕਿ ਜਨਤਾ, ਨੌਜਵਾਨ, ਛੋਟੇ-ਛੋਟੇ ਬੱਚੇ, ਕਿਸਾਨ ਅਤੇ ਇਸ ਦੇਸ਼ ਦੀਆਂ ਮਾਵਾਂ-ਭੈਣਾਂ ਆਪਣੇ ਲਈ ਆਵਾਜ਼ ਚੁੱਕਣਾ ਕਿਵੇਂ ਸ਼ੁਰੂ ਕਰ ਦਿੱਤੀਆਂ।
ਸੰਜੇ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਫ਼ਰਤਾਂ ਨਾਲ ਭਰੇ ਹੋਏ ਵਿਅਕਤੀ ਹਨ। ਉਹ ਇਨ੍ਹਾਂ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰ ਪਾ ਰਹੇ ਹਨ ਕਿ ਉਨ੍ਹਾਂ ਦੇ ਖਿਲਾਫ਼ ਕਿਵੇਂ ਛੋਟੇ-ਛੋਟੇ ਬੱਚੇ ਅਤੇ ਨੌਜਵਾਨ ਸੜਕਾਂ ‘ਤੇ ਨਿਕਲ ਰਹੇ ਹਨ, ਇਸ ਲਈ ਉਨ੍ਹਾਂ ਨੇ ਉਨ੍ਹਾਂ ਨੂੰ ਦਿਮਾਗੀ ਨਕਸਲ ਕਹਿ ਕੇ ਸੰਬੋਧਨ ਕੀਤਾ। ਮੈਂ ਨੌਜਵਾਨਾਂ ਤੋਂ ਅਤੇ ਖ਼ਾਸ ਤੌਰ ‘ਤੇ ਉਨ੍ਹਾਂ ਨੌਜਵਾਨਾਂ ਤੋਂ ਕਹਿਣਾ ਚਾਹੁੰਦਾ ਹਾਂ ਜੋ ਅੱਜ ਸਕੂਲ ਠੀਕ ਕਰੋ ਮੁਹਿੰਮ ਚਲਾ ਰਹੇ ਹਨ ਕਿ ਸੀਜੀਪੀ ਦੇ ਲੋਕੋ ਡਰਨਾ ਨਹੀਂ, ਝੁਕਣਾ ਨਹੀਂ, ਲੜਦੇ ਰਹਿਣਾ ਹੈ ਅਤੇ ਅੱਗੇ ਵਧਦੇ ਰਹਿਣਾ ਹੈ।
ਸੰਜੇ ਸਿੰਘ ਨੇ ਕਿਹਾ ਕਿ ਅਸਲੀ ਦਿਮਾਗੀ ਨਕਸਲ ਭਾਜਪਾ ਦੇ ਉਹ ਲੋਕ ਹਨ ਜਿਨ੍ਹਾਂ ਨੇ ਅਬਦੁਲ ਦੇ ਪਿਤਾ ਦਾ ਕਤਲ ਕੀਤਾ। ਦਿਮਾਗੀ ਨਕਸਲ ਉਹ ਲੋਕ ਹਨ ਜਿਨ੍ਹਾਂ ਨੇ ਰਾਜਸਥਾਨ ਜਾ ਕੇ ਛੋਟੇ-ਛੋਟੇ ਬੱਚਿਆਂ ਅਤੇ ਸੀਜੀਪੀ ਦੇ ਕਾਰਜਕਰਤਾਵਾਂ ਨਾਲ ਮਾਰਪੁੱਟ ਕੀਤੀ। ਦਿਮਾਗੀ ਨਕਸਲ ਉਹ ਲੋਕ ਹਨ ਜੋ ਸਕੂਲ ਦੀ ਗੱਲ ਕਹਿਣ ‘ਤੇ ਮੁਕੱਦਮਾ ਦਰਜ ਕਰਵਾਉਂਦੇ ਹਨ। ਇਸ ਲਈ ਅਸਲ ਵਿੱਚ ਦਿਮਾਗੀ ਨਕਸਲ ਝਗੜਾ ਕਰਵਾਉਣ ਵਾਲੀ ਭਾਰਤੀ ਝਗੜਾ ਪਾਰਟੀ ਹੈ। ਦਿਮਾਗੀ ਨਕਸਲ ਇਸ ਦੇਸ਼ ਦਾ ਨੌਜਵਾਨ ਨਹੀਂ ਹੈ, ਉਹ ਤਾਂ ਆਪਣੇ ਹੱਕ ਦੀ ਆਵਾਜ਼ ਚੁੱਕ ਰਿਹਾ ਹੈ ਅਤੇ ਹਮੇਸ਼ਾ ਚੁੱਕਦਾ ਰਹੇਗਾ।
ਸੰਜੇ ਸਿੰਘ ਨੇ ਐਕਸ ‘ਤੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਦੇਸ਼ ਦੇ ਨੌਜਵਾਨਾਂ ਨੂੰ ‘ਦਿਮਾਗੀ ਨਕਸਲ‘ ਕਿਹਾ। ਕੀ ਪੇਪਰ ਲੀਕ ਦੇ ਖਿਲਾਫ਼ ਆਵਾਜ਼ ਚੁੱਕਣ ਵਾਲੀ ਜੇਨ-ਜੀ ‘ਦਿਮਾਗੀ ਨਕਸਲ‘ ਹੈ? ਕੀ ਆਪਣੇ ਸਕੂਲਾਂ ਨੂੰ ਠੀਕ ਕਰਨ ਦੀ ਮੰਗ ਕਰਨ ਵਾਲੇ ਛੋਟੇ-ਛੋਟੇ ਬੱਚੇ ‘ਦਿਮਾਗੀ ਨਕਸਲ‘ ਹਨ? ਜਾਂ ਫਿਰ ਲੜਾਈ ਕਰਵਾਉਣ ਵਾਲੀ ‘ਭਾਰਤੀ ਝਗੜਾ ਪਾਰਟੀ‘ ਦਿਮਾਗੀ ਨਕਸਲ ਹੈ?
——————————————————————————————————–
मैं दिमाग़ी नक्सल हूं, क्योंकि मैं देशभक्त हूं और मुझे इस पर गर्व है- केजरीवाल
– जो सवाल उठाए, सड़ी-गली व्यवस्था बदलना चाहे, भ्रष्टाचार मुक्त भारत का सपना देखे, पीएम के हिसाब से वह दिमागी नक्सल- केजरीवाल
– अगर भगत सिंह और बाबा साहब अंबेडकर जिंदा होते, तो प्रधानमंत्री उन्हें भी नहीं छोड़ते और उन्हें भी दिमागी नक्सल बोलते- केजरीवाल
– पीएम ने नौजवानों को दिमागी नक्सल कहा, क्या पेपर लीक के खिलाफ आवाज उठाने वाले हमारे बच्चे दिमागी नक्सल हैं?- संजय सिंह
– देश की जनता, युवाओं, छोटे बच्चों, किसानों और मां-बहनों का आवाज उठाना पीएम को बर्दाश्त नहीं हो रहा- संजय सिंह
– दिमागी नक्सल तो झगड़ा कराने वाली भाजपा है, जिनके लोग अच्छे स्कूल की मांग पर मारपीट और मुकदमा करवाते हैं- संजय सिंह
नई दिल्ली, 17 अगस्त 2026: आम आदमी पार्टी ने स्वतंत्रता दिवस पर प्रधानमंत्री की ओर से देश में सरकार के खिलाफ उठने वाली हर आवाज को ‘दिमागी नक्सल’ कहने पर कड़ी प्रतिक्रिया दी है। ‘‘आप’’ के राष्ट्रीय संयोजक अरविंद केजरीवाल खुद सामने आए हैं। उन्होंने कहा कि हां, मैं दिमागी नक्सल हूं, क्योंकि मैं देशभक्त हूं और मुझे इस पर गर्व है। इस देश में जो सवाल उठाए, सड़ी-गली व्यवस्था बदला चाहे और भ्रष्टाचार मुक्त भारत का सपना देखे, प्रधानमंत्री के हिसाब से वह दिमागी नक्सल है। आज अगर भगत सिंह और बाबा साहब अंबेडकर जिंदा होते, तो प्रधानमंत्री उन्हें भी नहीं छोड़ते और उनको भी दिमागी नक्सल बोलते। उन्होंने कहा कि अगर देश के खिलाफ कोई कुछ करेगा या बोलेगा, तो मैं अपनी पूरी ताकत के साथ उसका मुकाबला करेगा।
सोमवार को सोशल मीडिया पर एक वीडियो जारी कर अरविंद केजरीवाल ने कहा कि प्रधानमंत्री के हिसाब से दिमागी नक्सल वह है, जो इस देश में प्रश्न उठाने की हिम्मत करता है। जो सड़ी-गली व्यवस्था को बदलना चाहता है, जो अच्छे सरकारी स्कूल, अस्पताल, बिजली, पानी, सीवर, ड्रेनेज और अच्छी व्यवस्था चाहता है, जो भ्रष्टाचार मुक्त भारत का सपना देखता है, वह प्रधानमंत्री के हिसाब से दिमागी नक्सल है। जो प्रधानमंत्री और भाजपा से डरता नहीं है और एक विकसित भारत का सपना देखता है, वह प्रधानमंत्री के हिसाब से दिमागी नक्सल है।
अरविंद केजरीवाल ने कहा कि आज अगर भगत सिंह जिंदा होते, तो प्रधानमंत्री उन्हें भी दिमागी नक्सल बोलते। आज अगर बाबा साहब अंबेडकर जिंदा होते, जिन्होंने सबकी बराबरी के लिए लड़ाई लड़ी थी, तो प्रधानमंत्री उन्हें भी नहीं छोड़ते और उन्हें भी दिमागी नक्सल बोलते। मैं प्रधानमंत्री से कहना चाहता हूं कि मैं अरविंद केजरीवाल उनके हिसाब से दिमागी नक्सल हूं क्योंकि मैं देशभक्त हूं और मुझे इस बात का गर्व है। अगर देश के खिलाफ कोई कुछ करेगा या बोलेगा, तो केजरीवाल अपनी पूरी ताकत के साथ उसका मुकाबला करेगा।
उधर, “आप” के वरिष्ठ नेता व राज्यसभा सदस्य संजय सिंह ने कहा कि हमारे प्रधानमंत्री जी इस वक्त नौजवानों और जेन-जी के आंदोलन से बहुत परेशान हैं और अब जेन-अल्फा भी सड़कों पर आ गए हैं। वो कह रहे हैं कि पेपर लीक बंद करो, हमारे स्कूल ठीक करो और हमारी जिंदगी में सुधार लाओ। प्रधानमंत्री जी इतने परेशान हैं कि कभी रात में 12 बजे उठकर रील बनाने लगते हैं और कभी इन्हीं नौजवानों को दिमागी नक्सल कहते हैं।
संजय सिंह ने पूछा कि प्रधानमंत्री जी आप दिमागी नक्सल किसको कहते हैं? वो नौजवान जो कह रहे हैं कि देश में पेपर लीक बंद करो और हमें रोजगार दो? वो छोटे-छोटे बच्चे जो सड़कों पर उतर कर कह रहे हैं कि हमारे स्कूल की छत टूट जा रही है, बच्चों के लिए बैठने का कमरा नहीं है, मिड-डे मील में नमक-रोटी खाने को मिलती है और हमारे खाने में कीड़े मिलते हैं, इसे ठीक कर दिया जाए। क्या प्रधानमंत्री जी उनको दिमागी नक्सल कहकर संबोधित कर रहे हैं? प्रधानमंत्री जी से यह बर्दाश्त नहीं हो रहा है कि जनता, नौजवान, छोटे-छोटे बच्चे, किसान और इस देश की माताएं-बहनें अपने लिए आवाज उठाना कैसे शुरू कर दिए।
संजय सिंह ने कहा कि प्रधानमंत्री ने नफरतों से भरे हुए व्यक्ति हैं। वह इन चीजों को बर्दाश्त नहीं कर पा रहे हैं कि उनके खिलाफ कैसे छोटे-छोटे बच्चे और नौजवान सड़कों पर निकल रहे हैं, इसलिए उनको उन्होंने दिमागी नक्सल कहकर संबोधित किया। मैं नौजवानों से और खासतौर से उन नौजवानों से कहना चाहता हूं जो आज स्कूल ठीक करो अभियान चला रहे हैं कि सीजेपी के लोग डरना नहीं, झुकना नहीं, लड़ते रहना है और आगे बढ़ते रहना है।
संजय सिंह ने कहा कि असली दिमागी नक्सल भाजपा के वो लोग हैं जिन्होंने अब्दुल के पिता की हत्या की। दिमागी नक्सल वो लोग हैं जिन्होंने राजस्थान जाकर छोटे-छोटे बच्चों व सीजेपी के कार्यकर्ताओं के साथ मारपीट की। दिमागी नक्सल वो लोग हैं जो स्कूल की बात कहने पर मुकदमा लिखवाते हैं। इसलिए असल में दिमागी नक्सल झगड़ा कराने वाली भारतीय झगड़ा पार्टी है। दिमागी नक्सल इस देश का नौजवान नहीं है, वह तो अपने हक की आवाज उठा रहा है और हमेशा उठाता रहेगा।
संजय सिंह ने एक्स पर कहा कि प्रधानमंत्री ने देश के नौजवानों को ‘दिमागी नक्सल’ कहा। क्या पेपर लीक के खिलाफ आवाज़ उठाने वाली जेन-जी ‘दिमागी नक्सल’ है? क्या अपने स्कूलों को ठीक करने की मांग करने वाले छोटे-छोटे बच्चे ‘दिमागी नक्सल’ हैं? या फिर लड़ाई कराने वाली ‘भारतीय झगड़ा पार्टी’ दिमागी नक्सल है?
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.









