ਪਟਿਆਲਾ, 15 ਅਗਸਤ: ਜ਼ਿਲ੍ਹਾ ਪੱਧਰੀ ਆਜ਼ਾਦੀ ਦਿਹਾੜੇ ਦੇ ਸਮਾਗਮ ਦੌਰਾਨ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਵੱਲੋਂ ਪਟਿਆਲਾ ਦੇ ਉੱਘੇ ਕਾਰੀਗਰ ਅਤੇ ਮੂਰਤੀ ਘਾੜੇ ਸ੍ਰੀ ਤਰਸੇਮ ਸਿੰਘ ਨੂੰ ਦਸਤਕਾਰੀ ਦੇ ਖੇਤਰ ਵਿੱਚ ਪਾਏ ਜਾ ਰਹੇ ਮਹੱਤਵਪੂਰਨ ਯੋਗਦਾਨ ਲਈ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਐਸ ਐਸ ਪੀ ਵਰੁਣ ਸ਼ਰਮਾ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।
ਏਕਤਾ ਵਿਹਾਰ ਪਟਿਆਲਾ ਦੇ ਵਸਨੀਕ ਸ੍ਰੀ ਤਰਸੇਮ ਸਿੰਘ ਪਿਛਲੇ ਕਰੀਬ 30 ਸਾਲਾਂ ਤੋਂ ਲੱਕੜ ਦੀ ਨੱਕਾਸ਼ੀ ਅਤੇ ਮੂਰਤੀ ਕਲਾ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਇਹ ਰਵਾਇਤੀ ਹੁਨਰ ਆਪਣੇ ਪਿਤਾ ਸ੍ਰੀ ਬਲਵਿੰਦਰ ਸਿੰਘ ਤੋਂ ਸਿੱਖਿਆ ਅਤੇ ਉਨ੍ਹਾਂ ਦਾ ਪਰਿਵਾਰ ਕਈ ਪੀੜ੍ਹੀਆਂ ਤੋਂ ਲੱਕੜ ਦੇ ਕੰਮ, ਲੁਹਾਰਗੀਰੀ ਅਤੇ ਰਾਜ ਮਿਸਤਰੀ ਦੇ ਰਵਾਇਤੀ ਕਿੱਤਿਆਂ ਨਾਲ ਜੁੜਿਆ ਹੋਇਆ ਹੈ।
ਦਸੰਬਰ 2024 ਵਿੱਚ ਅਪੈਂਡਿਕਸ ਕੈਂਸਰ ਨਾਲ ਜੂਝਣ ਤੋਂ ਬਾਅਦ ਤਰਸੇਮ ਸਿੰਘ ਦੀ ਸਿਹਤ ਨੇ ਲੱਕੜ ਦਾ ਭਾਰੀ ਕੰਮ ਜਾਰੀ ਰੱਖਣ ਵਿੱਚ ਮੁਸ਼ਕਲ ਪੈਦਾ ਕੀਤੀ। ਇਸ ਦੇ ਬਾਵਜੂਦ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਅਤੇ ਆਪਣੀ ਕਲਾ ਨੂੰ ਨਵਾਂ ਰੂਪ ਦਿੰਦਿਆਂ ਲੱਕੜ ਦੀਆਂ ਮੂਰਤੀਆਂ ਬਣਾਉਣੀਆਂ ਸ਼ੁਰੂ ਕੀਤੀਆਂ। ਉਨ੍ਹਾਂ ਦੀਆਂ ਕਲਾਕ੍ਰਿਤੀਆਂ ਉਨ੍ਹਾਂ ਦੀ ਸਿਰਜਣਾਤਮਕਤਾ, ਮਿਹਨਤ ਅਤੇ ਦ੍ਰਿੜ੍ਹ ਇਰਾਦੇ ਦਾ ਪ੍ਰਗਟਾਵਾ ਕਰਦੀਆਂ ਹਨ।
ਸ੍ਰੀ ਤਰਸੇਮ ਸਿੰਘ ਬਰੀਕ ਨੱਕਾਸ਼ੀ ਤੇ ਬੁੱਤਘਾੜੇ ਵਜੋਂ ਕੰਮ ਕਰਦਿਆਂ ਪੰਜਾਬ ਦੀ ਵਿਰਾਸਤੀ ਲੱਕੜ ਕਲਾ ਨੂੰ ਸੰਭਾਲਣ ਅਤੇ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਲਈ ਯਤਨਸ਼ੀਲ ਹਨ। ਇਸ ਤੋਂ ਇਲਾਵਾ ਉਹ ‘ਮੇਰਾ ਪਟਿਆਲਾ ਮੈਂ ਹੀ ਸਵਾਰਾਂ’ ਐਨ.ਜੀ.ਓ. ਨਾਲ ਜੁੜ ਕੇ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ ਦੇ ਮਿਸ਼ਨ ਵਿੱਚ ਵੀ ਸਰਗਰਮੀ ਨਾਲ ਯੋਗਦਾਨ ਪਾ ਰਹੇ ਹਨ।
ਤਰਸੇਮ ਸਿੰਘ ਦੀ ਕਲਾ, ਵਿਰਾਸਤੀ ਹੁਨਰ ਨੂੰ ਜਿਊਂਦਾ ਰੱਖਣ ਪ੍ਰਤੀ ਸਮਰਪਣ ਅਤੇ ਸਮਾਜਿਕ ਸੇਵਾ ਵਿੱਚ ਯੋਗਦਾਨ ਨੂੰ ਦੇਖਦਿਆਂ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਇਹ ਸਨਮਾਨ ਪ੍ਰਦਾਨ ਕੀਤਾ ਗਿਆ ਹੈ।
लकड़ी की नक्काशी और मूर्तिकला को संजोने के लिए स्वतंत्रता दिवस पर तरसेम सिंह सम्मानित
पटियाला, 15 अगस्त: जिला स्तरीय स्वतंत्रता दिवस समारोह के दौरान कृषि एवं किसान कल्याण मंत्री स. गुरमीत सिंह खुड्डियां द्वारा पटियाला के प्रसिद्ध कारीगर एवं मूर्तिकार श्री तरसेम सिंह को हस्तशिल्प के क्षेत्र में दिए जा रहे महत्वपूर्ण योगदान के लिए प्रशंसा पत्र देकर सम्मानित किया गया। इस अवसर पर डिप्टी कमिश्नर डॉ. हिमांशु अग्रवाल और एसएसपी वरुण शर्मा सहित अन्य गणमान्य व्यक्ति भी मौजूद रहे।
एकता विहार, पटियाला के निवासी श्री तरसेम सिंह पिछले करीब 30 वर्षों से लकड़ी की नक्काशी और मूर्तिकला से जुड़े हुए हैं। उन्होंने यह पारंपरिक हुनर अपने पिता श्री बलविंदर सिंह से सीखा और उनका परिवार कई पीढ़ियों से लकड़ी के काम, लोहारगीरी और राजमिस्त्री के पारंपरिक व्यवसायों से जुड़ा हुआ है।
दिसंबर 2024 में अपेंडिक्स कैंसर से जूझने के बाद तरसेम सिंह के स्वास्थ्य ने उन्हें लकड़ी का भारी काम जारी रखने में कठिनाई पैदा की। इसके बावजूद उन्होंने हिम्मत नहीं हारी और अपनी कला को नया रूप देते हुए लकड़ी की मूर्तियां बनाना शुरू किया। उनकी कलाकृतियां उनकी रचनात्मकता, मेहनत और दृढ़ संकल्प को दर्शाती हैं।
श्री तरसेम सिंह बारीक नक्काशी एवं मूर्तिकला के क्षेत्र में कार्य करते हुए पंजाब की पारंपरिक लकड़ी कला को संरक्षित करने और इसे अगली पीढ़ी तक पहुंचाने के लिए प्रयासरत हैं। इसके अलावा, वह ‘मेरा पटियाला मैं ही संवारूं’ एनजीओ से जुड़कर शहर को स्वच्छ बनाने के मिशन में भी सक्रिय रूप से योगदान दे रहे हैं।
तरसेम सिंह की कला, पारंपरिक हुनर को जीवंत रखने के प्रति समर्पण और सामाजिक सेवा में योगदान को देखते हुए पटियाला जिला प्रशासन द्वारा उन्हें यह सम्मान प्रदान किया गया।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










