ਨਵੀਂ ਦਿੱਲੀ, 18 ਅਗਸਤ (ਪ੍ਰਤੀਨਿਧੀ) : ਮੁੰਬਈ ਵਿੱਚ ਹੋਏ 26/11 ਅੱਤਵਾਦੀ ਹਮਲੇ ਦੇ ਦੋਸ਼ੀ 6 ਪਾਕਿਸਤਾਨੀ ਅੱਤਵਾਦੀਆਂ ਖ਼ਿਲਾਫ਼ ਟ੍ਰਾਇਲ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਨ੍ਹਾਂ ਦੋਸ਼ੀਆਂ ਵਿੱਚ ਲਸ਼ਕਰ-ਏ-ਤੋਇਬਾ ਦਾ ਹੈਂਡਲਰ ਹਾਫ਼ਿਜ਼ ਸਈਦ ਅਤੇ ਜ਼ਕੀ-ਉਰ-ਰਹਿਮਾਨ ਲਖਵੀ ਵੀ ਸ਼ਾਮਲ ਹਨ।ਇਹ ਟ੍ਰਾਇਲ ਇਨ੍ਹਾਂ ਅੱਤਵਾਦੀਆਂ ਦੀ ਗੈਰ-ਮੌਜੂਦਗੀ ਵਿੱਚ ਹੋਵੇਗਾ। ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (ਬੀ.ਐਨ.ਐਸ.ਐਸ.) ਤਹਿਤ ਇਹ ਪਹਿਲਾ ਮਾਮਲਾ ਹੋਵੇਗਾ, ਜਦੋਂ ਅੱਤਵਾਦੀਆਂ ਦੀ ਗੈਰ-ਮੌਜੂਦਗੀ ਵਿੱਚ ਉਨ੍ਹਾਂ ’ਤੇ ਟ੍ਰਾਇਲ ਚਲਾਇਆ ਜਾਵੇਗਾ।ਸਪੈਸ਼ਲ ਪਬਲਿਕ ਪ੍ਰੌਸੀਕਿਊਟਰ ਉੱਜਵਲ ਨਿਕਮ ਨੇ ਕਿਹਾ ਕਿ ਬੀ.ਐਨ.ਐਸ. ਐਸ.2023 ਦੀ ਧਾਰਾ 356 ਭਗੌੜੇ ਅਪਰਾਧੀਆਂ ਖ਼ਿਲਾਫ਼ ਉਨ੍ਹਾਂ ਦੀ ਗੈਰ-ਮੌਜੂਦਗੀ ਵਿੱਚ ਟ੍ਰਾਇਲ ਦੀ ਇਜਾਜ਼ਤ ਦਿੰਦੀ ਹੈ ਤਾਂ ਜੋ ਨਿਆਂ ਵਿੱਚ ਦੇਰੀ ਨਾ ਹੋਵੇ।26/11 ਮਾਮਲੇ ਦੀ ਸੁਣਵਾਈ ਸਪੈਸ਼ਲ ਕੋਰਟ ਕਰ ਰਹੀ ਹੈ। ਅਦਾਲਤ ਨੇ ਸਈਦ, ਲਖਵੀ, ਸਾਜਿਦ ਮੀਰ, ਅਬੂ ਅਲਕਮਾ, ਆਸਿਮ ਉਰਫ਼ ਅਬੂ ਕਹਫ਼ਾ ਅਤੇ ਮੇਜਰ ਅਬਦੁਰ ਰਹਿਮਾਨ ਪਾਸ਼ਾ ਖ਼ਿਲਾਫ਼ ਘੋਸ਼ਣਾ ਪੱਤਰ ਜਾਰੀ ਕੀਤਾ।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










