भाजपा सांसद कभी भी 1984 के बाद से बेघर हुए सिख परिवारों से मिले, लेकिन दोषी सज्जन कुमार की श्रद्धांजलि सभा में शामिल हुए: बलतेज पन्नू
किसी ने भी 1984 से प्रभावित सिख परिवारों का दुख सांझा नहीं किया, लेकिन सज्जन कुमार की मौत पर संवेदना जताई जा रही है: बलतेज पन्नू
सज्जन कुमार के लिए इतनी हमदर्दी, लेकिन 1984 के पीड़ितों पर चुप्पी, यह दोहरा रवैया क्यों? बलतेज पन्नू
चंडीगढ़, 28 अगस्त: आम आदमी पार्टी (आप) पंजाब के मीडिया इंचार्ज बलतेज पन्नू ने शुक्रवार को कांग्रेस और सांसद पर तीखा हमला करते हुए कहा कि अपने राजनीतिक मतभेदों के बावजूद, दोनों पार्टियों ने अल्पसंख्यकों, खासकर सिख समुदाय के प्रति एक जैसा रवैया दिखाया है, और वे 1984 के सिख नरसंहार के पीड़ितों का दर्द समझने में पूरी तरह नाकाम रहे हैं।
एक वीडियो संदेश में आप पंजाब के मीडिया इंचार्ज बलतेज पन्नू ने कहा, “1984 के सिख नरसंहार केस में कोर्ट से दोषी ठहराए गए सज्जन कुमार की मौत के बाद कांग्रेस नेताओं का रिएक्शन सबने देखा। कांग्रेस नेता दीपेंद्र हुड्डा ने तो सज्जन कुमार को अपना ‘आदर्श‘ तक कह दिया था, हालांकि बाद में वे अपने बयान से मुकर गए थे।”
उन्होंने कहा कि उस समय भाजपा ने इस बयान के लिए दीपेंद्र हुड्डा और कांग्रेस की कड़ी आलोचना की थी। हालांकि, पन्नू ने कहा कि अब भाजपा के अपने व्यवहार ने उसके दोहरे रवैये को सामने ला दिया है। “अब भाजपा का असली चेहरा भी सामने आ गया है। सज्जन कुमार की ‘श्रद्धांजलि सभा‘ में भाजपा के तीन सांसद मौजूद थे। इनमें वेस्ट दिल्ली से सांसद कमलजीत सहरावत, साउथ दिल्ली से सांसद रामबीर सिंह बिधूड़ी और नॉर्थ-वेस्ट दिल्ली से सांसद योगेंद्र चंदोलिया शामिल थे।”
बलतेज पन्नू ने भाजपा नेताओं की प्राथमिकताओं पर सवाल उठाते हुए कहा कि वे 1984 के नरसंहार के दौरान बेघर हुए सिख परिवारों के साथ कभी खड़े नहीं हुए। “ये वही लोग हैं जो 1984 में बेघर हुए सिख समुदाय के लोगों के पास कभी नहीं गए और न ही उनके परिवारों से मिलकर उनका दर्द बांटा। लेकिन, अदालत द्वारा दोषी ठहराए गए सज्जन कुमार की मौत से वे बहुत दुखी हैं।
उन्होंने कहा कि कांग्रेस और भाजपा दोनों का यह व्यवहार दिखाता है कि किसी भी पार्टी ने सिख समुदाय और उन परिवारों के दर्द को सही मायने में नहीं समझा है जो आज भी 1984 के दर्द से जूझ रहे हैं। बलतेज पन्नू ने कहा, “चाहे कांग्रेस हो या भारतीय जनता पार्टी, दोनों पार्टियों का माइनॉरिटी के प्रति रवैया एक जैसा रहा है।”
————————————————————————————————–
ਕਾਂਗਰਸ ਨੇ ਦੋਸ਼ੀ ਸੱਜਣ ਕੁਮਾਰ ਨੂੰ ਆਪਣਾ ‘ਆਦਰਸ਼‘ ਕਿਹਾ, ਹੁਣ ਭਾਜਪਾ ਦੇ ਸੰਸਦ ਮੈਂਬਰ ਉਸਦੀ ਸ਼ਰਧਾਂਜਲੀ ਸਭਾ ਵਿੱਚ ਸ਼ਾਮਲ ਹੁੰਦੇ ਹਨ: ਬਲਤੇਜ ਪੰਨੂ
ਭਾਜਪਾ ਦੇ ਸੰਸਦ ਮੈਂਬਰ ਕਦੇ ਵੀ 1984 ਤੋਂ ਉਜਾੜੇ ਗਏ ਸਿੱਖ ਪਰਿਵਾਰਾਂ ਨੂੰ ਨਹੀਂ ਮਿਲੇ, ਪਰ ਦੋਸ਼ੀ ਸੱਜਣ ਕੁਮਾਰ ਦੀ ਸ਼ਰਧਾਂਜਲੀ ਸਭਾ ਵਿੱਚ ਸ਼ਾਮਲ ਹੋਏ: ਬਲਤੇਜ ਪੰਨੂ
ਕਿਸੇ ਨੇ ਵੀ 1984 ਤੋਂ ਪ੍ਰਭਾਵਿਤ ਸਿੱਖ ਪਰਿਵਾਰਾਂ ਨਾਲ ਦੁੱਖ ਸਾਂਝਾ ਨਹੀਂ ਕੀਤਾ, ਪਰ ਸੱਜਣ ਕੁਮਾਰ ਦੀ ਮੌਤ ‘ਤੇ ਹਮਦਰਦੀ ਪ੍ਰਗਟ ਕੀਤੀ ਜਾ ਰਹੀ ਹੈ: ਬਲਤੇਜ ਪੰਨੂ
ਸੱਜਣ ਕੁਮਾਰ ਲਈ ਇੰਨੀ ਹਮਦਰਦੀ, ਪਰ 1984 ਦੇ ਪੀੜਤਾਂ ਪ੍ਰਤੀ ਚੁੱਪ, ਇਹ ਦੋਹਰਾ ਮਾਪਦੰਡ ਕਿਉਂ? ਬਲਤੇਜ ਪੰਨੂ
ਚੰਡੀਗੜ੍ਹ 28 ਅਗਸਤ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸ਼ੁਕਰਵਾਰ ਨੂੰ ਕਾਂਗਰਸ ਅਤੇ ਭਾਜਪਾ ‘ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਆਪਣੇ ਸਿਆਸੀ ਮਤਭੇਦਾਂ ਦੇ ਬਾਵਜੂਦ ਦੋਵਾਂ ਪਾਰਟੀਆਂ ਨੇ ਘੱਟ ਗਿਣਤੀਆਂ, ਖਾਸ ਕਰਕੇ ਸਿੱਖ ਭਾਈਚਾਰੇ ਪ੍ਰਤੀ ਇਕੋ ਜਿਹਾ ਰਵੱਈਆ ਦਿਖਾਇਆ ਹੈ ਅਤੇ ਉਹ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਦੇ ਦਰਦ ਨੂੰ ਸਮਝਣ ਵਿਚ ਪੂਰੀ ਤਰ੍ਹਾਂ ਨਾਕਾਮ ਰਹੀਆਂ ਹਨ।
ਇੱਕ ਵੀਡੀਓ ਸੰਦੇਸ਼ ਵਿੱਚ ‘ਆਪ‘ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਜ਼ਿਕਰ ਕੀਤਾ, “1984 ਦੇ ਸਿੱਖ ਕਤਲੇਆਮ ਮਾਮਲੇ ‘ਚ ਅਦਾਲਤ ਵੱਲੋਂ ਦੋਸ਼ੀ ਠਹਿਰਾਏ ਗਏ ਸੱਜਣ ਕੁਮਾਰ ਦੀ ਮੌਤ ਤੋਂ ਬਾਅਦ ਕਾਂਗਰਸੀ ਆਗੂਆਂ ਦਾ ਪ੍ਰਤੀਕਰਮ ਸਭ ਨੇ ਦੇਖਿਆ। ਕਾਂਗਰਸੀ ਆਗੂ ਦੀਪੇਂਦਰ ਹੁੱਡਾ ਨੇ ਤਾਂ ਸੱਜਣ ਕੁਮਾਰ ਨੂੰ ਆਪਣਾ ‘ਆਦਰਸ਼‘ ਤੱਕ ਕਹਿ ਦਿੱਤਾ ਸੀ, ਹਾਲਾਂਕਿ ਬਾਅਦ ‘ਚ ਉਹ ਆਪਣੇ ਇਸ ਬਿਆਨ ਤੋਂ ਮੁਕਰ ਗਏ ਸਨ।”
ਉਨ੍ਹਾਂ ਕਿਹਾ ਕਿ ਉਸ ਸਮੇਂ ਭਾਜਪਾ ਨੇ ਇਸ ਬਿਆਨ ਨੂੰ ਲੈ ਕੇ ਦੀਪੇਂਦਰ ਹੁੱਡਾ ਅਤੇ ਕਾਂਗਰਸ ਦੀ ਜ਼ੋਰਦਾਰ ਆਲੋਚਨਾ ਕੀਤੀ ਸੀ। ਹਾਲਾਂਕਿ ਪੰਨੂ ਨੇ ਕਿਹਾ ਕਿ ਹੁਣ ਭਾਜਪਾ ਦੇ ਆਪਣੇ ਆਚਰਣ ਨੇ ਉਸ ਦੇ ਦੋਹਰੇ ਮਾਪਦੰਡਾਂ ਦੀ ਪੋਲ ਖੋਲ੍ਹ ਦਿੱਤੀ ਹੈ। “ਹੁਣ ਭਾਜਪਾ ਦਾ ਅਸਲੀ ਚਿਹਰਾ ਵੀ ਸਾਹਮਣੇ ਆ ਗਿਆ ਹੈ। ਸੱਜਣ ਕੁਮਾਰ ਦੀ ‘ਸ਼ਰਧਾਂਜਲੀ ਸਭਾ‘ ਦੇ ਮੌਕੇ ‘ਤੇ ਭਾਜਪਾ ਦੇ ਤਿੰਨ ਸੰਸਦ ਮੈਂਬਰ ਮੌਜੂਦ ਸਨ। ਇਹਨਾਂ ਵਿੱਚ ਪੱਛਮੀ ਦਿੱਲੀ ਤੋਂ ਸੰਸਦ ਮੈਂਬਰ ਕਮਲਜੀਤ ਸਹਿਰਾਵਤ, ਦੱਖਣੀ ਦਿੱਲੀ ਤੋਂ ਸੰਸਦ ਮੈਂਬਰ ਰਾਮਬੀਰ ਸਿੰਘ ਬਿਧੂੜੀ ਅਤੇ ਉੱਤਰੀ-ਪੱਛਮੀ ਦਿੱਲੀ ਤੋਂ ਸੰਸਦ ਮੈਂਬਰ ਯੋਗੇਂਦਰ ਚੰਦੋਲੀਆ ਸ਼ਾਮਲ ਸਨ।”
ਬਲਤੇਜ ਪੰਨੂ ਨੇ ਭਾਜਪਾ ਆਗੂਆਂ ਦੀਆਂ ਪ੍ਰਾਥਮਿਕਤਾਵਾਂ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਉਹ 1984 ਦੇ ਕਤਲੇਆਮ ਦੌਰਾਨ ਉਜੜੇ ਸਿੱਖ ਪਰਿਵਾਰਾਂ ਨਾਲ ਕਦੇ ਖੜ੍ਹੇ ਨਹੀਂ ਹੋਏ। “ਇਹ ਉਹੀ ਲੋਕ ਹਨ ਜੋ 1984 ਵਿੱਚ ਉਜੜੇ ਸਿੱਖ ਭਾਈਚਾਰੇ ਦੇ ਮੈਂਬਰਾਂ ਕੋਲ ਕਦੇ ਨਹੀਂ ਗਏ ਅਤੇ ਨਾ ਹੀ ਉਨ੍ਹਾਂ ਦੇ ਦੁੱਖ-ਦਰਦ ਵਿੱਚ ਸ਼ਰੀਕ ਹੋਣ ਲਈ ਉਨ੍ਹਾਂ ਦੇ ਪਰਿਵਾਰਾਂ ਨੂੰ ਮਿਲੇ। ਪਰ ਅਦਾਲਤ ਵੱਲੋਂ ਦੋਸ਼ੀ ਠਹਿਰਾਏ ਗਏ ਸੱਜਣ ਕੁਮਾਰ ਦੀ ਮੌਤ ‘ਤੇ ਉਨ੍ਹਾਂ ਨੂੰ ਭਾਰੀ ਦੁੱਖ ਹੈ।”
ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਭਾਜਪਾ ਦੋਵਾਂ ਦੇ ਇਸ ਆਚਰਣ ਤੋਂ ਸਪੱਸ਼ਟ ਹੁੰਦਾ ਹੈ ਕਿ ਕਿਸੇ ਵੀ ਪਾਰਟੀ ਨੇ ਸਿੱਖ ਭਾਈਚਾਰੇ ਅਤੇ 1984 ਦਾ ਦਰਦ ਅੱਜ ਵੀ ਹੰਢਾ ਰਹੇ ਪਰਿਵਾਰਾਂ ਦੀਆਂ ਪੀੜਾਂ ਨੂੰ ਸੱਚੇ ਮਨ ਨਾਲ ਨਹੀਂ ਸਮਝਿਆ। ਬਲਤੇਜ ਪੰਨੂ ਨੇ ਕਿਹਾ, “ਚਾਹੇ ਕਾਂਗਰਸ ਹੋਵੇ ਜਾਂ ਭਾਰਤੀ ਜਨਤਾ ਪਾਰਟੀ, ਘੱਟ ਗਿਣਤੀਆਂ ਪ੍ਰਤੀ ਦੋਵਾਂ ਪਾਰਟੀਆਂ ਦਾ ਰਵੱਈਆ ਇੱਕੋ ਜਿਹਾ ਹੀ ਰਿਹਾ ਹੈ।”
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










