ਪਠਾਨਕੋਟ ਦੇ ਰੇਲਵੇ ਸਟੇਸ਼ਨ ਉਪਰ 1100 ਦੀਵੇ ਜਲਾ ਕੇ ਪ੍ਰਧਾਨਮੰਤਰੀ ਦਾ ਕੀਤਾ ਧੰਨਵਾਦ
ਪਠਾਨਕੋਟ/ਚੰਡੀਗੜ੍ਹ, 17 ਸਤੰਬਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਅੱਜ ‘ਸੇਵਾ ਸੰਕਲਪ ਅਭਿਆਨ’ ਦੀ ਸ਼ੁਰੂਆਤ ਕੀਤੀ ਗਈ। ਇਸ ਤਹਿਤ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਪੰਜਾਬ ਭਾਜਪਾ ਦੇ ਇੰਚਾਰਜ ਡਾ. ਸਤੀਸ਼ ਪੂਨੀਆ ਨੇ ਪਠਾਨਕੋਟ ਵਿਖੇ ਇੱਕ ਕੇਂਦਰੀ ਯੋਜਨਾ ਦੇ ਲਾਭਪਾਤਰੀ ਦੇ ਘਰ ਪਹੁੰਚ ਕੇ ‘ਆਸ਼ੀਰਵਾਦ ਦਾ ਦੀਵਾ’ ਜਗਾਇਆ। ਇਸ ਮੌਕੇ ਉਹਨਾਂ ਨਾਲ ਸਾਬਕਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਜਨਰਲ ਸਕੱਤਰ ਰਜਨੀਸ਼ ਧੀਮਾਨ ਵੀ ਹਾਜ਼ਰ ਸਨ।

ਇਸ ਉਪਰੰਤ ਦੋਵਾਂ ਆਗੂਆਂ ਨੇ ਪਠਾਨਕੋਟ ਰੇਲਵੇ ਸਟੇਸ਼ਨ ਵਿਖੇ 1,100 ਦੀਵੇ ਜਗਾ ਕੇ ‘ਆਸ਼ੀਰਵਾਦ ਦਾ ਦੀਵਾ’ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਭਾਜਪਾ ਆਗੂਆਂ ਅਤੇ ਵਰਕਰਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੰਬੀ ਉਮਰ, ਚੰਗੀ ਸਿਹਤ ਅਤੇ ਦੇਸ਼ ਦੀ ਨਿਰੰਤਰ ਤਰੱਕੀ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਨਮ ਦਿਨ ਦੀ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਜਨਤਕ ਜੀਵਨ ਸੇਵਾ, ਸਮਰਪਣ ਅਤੇ ਰਾਸ਼ਟਰ ਨਿਰਮਾਣ ਨੂੰ ਸਮਰਪਿਤ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 25 ਸਾਲਾਂ ਦੌਰਾਨ ਸ੍ਰੀ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਤੋਂ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਵੱਖ-ਵੱਖ ਜ਼ਿੰਮੇਵਾਰੀਆਂ ਨਿਭਾਉਂਦਿਆਂ ਦੇਸ਼ ਦੀ ਤਰੱਕੀ ਲਈ ਕੰਮ ਕੀਤਾ ਹੈ।
ਢਿੱਲੋਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਵੱਲੋਂ ਗਰੀਬ ਅਤੇ ਲੋੜਵੰਦ ਪਰਿਵਾਰਾਂ ਤੱਕ ਸਰਕਾਰੀ ਯੋਜਨਾਵਾਂ ਦਾ ਲਾਭ ਪਹੁੰਚਾਉਣ, ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ, ਡਿਜੀਟਲ ਸੇਵਾਵਾਂ ਦਾ ਵਿਸਥਾਰ ਕਰਨ ਅਤੇ ਭਾਰਤ ਦੀ ਵਿਸ਼ਵ ਪੱਧਰ ‘ਤੇ ਸਥਿਤੀ ਮਜ਼ਬੂਤ ਕਰਨ ਲਈ ਕਈ ਪਹਿਲਕਦਮੀਆਂ ਕੀਤੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਜਨਮ ਦਿਨ ਸਿਰਫ਼ ਜਸ਼ਨ ਮਨਾਉਣ ਦਾ ਮੌਕਾ ਨਹੀਂ, ਸਗੋਂ ਸਮਾਜ ਅਤੇ ਦੇਸ਼ ਦੀ ਸੇਵਾ ਕਰਨ ਦਾ ਸੰਕਲਪ ਲੈਣ ਦਾ ਦਿਨ ਹੈ। ਇਸੇ ਭਾਵਨਾ ਨਾਲ ਭਾਜਪਾ ਵੱਲੋਂ ‘ਸੇਵਾ ਸੰਕਲਪ ਅਭਿਆਨ’ ਸ਼ੁਰੂ ਕੀਤਾ ਗਿਆ ਹੈ।

ਢਿੱਲੋਂ ਨੇ ਕਿਹਾ ਕਿ ‘ਆਸ਼ੀਰਵਾਦ ਦਾ ਦੀਵਾ’ ਇਸ ਗੱਲ ਦਾ ਪ੍ਰਤੀਕ ਹੈ ਕਿ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਨਾਲ ਲਾਭ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਦੀ ਖੁਸ਼ਹਾਲੀ ਹੀ ਅਸਲ ਵਿੱਚ ਸੇਵਾ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਵਰਕਰ ਇਸ ਅਭਿਆਨ ਰਾਹੀਂ ਲੋਕਾਂ ਨਾਲ ਸਿੱਧਾ ਸੰਪਰਕ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਜ਼ਰੂਰਤਾਂ ਨੂੰ ਸਮਝਣਗੇ ਅਤੇ ਸੇਵਾ ਕਾਰਜਾਂ ਵਿੱਚ ਆਪਣਾ ਯੋਗਦਾਨ ਪਾਉਣਗੇ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੀ ‘ਸੇਵਾ ਸੰਕਲਪ ਅਭਿਆਨ’ ਤਹਿਤ ਵੱਖ-ਵੱਖ ਸੇਵਾ ਕਾਰਜ, ਸਮਾਜਿਕ ਗਤੀਵਿਧੀਆਂ, ਖੂਨਦਾਨ ਕੈਂਪ, ਲਾਭਪਾਤਰੀਆਂ ਨਾਲ ਸੰਪਰਕ ਅਤੇ ਹੋਰ ਲੋਕ ਭਲਾਈ ਦੇ ਪ੍ਰੋਗਰਾਮ ਕਰਵਾਏ ਜਾਣਗੇ। ਇਸ ਦਾ ਉਦੇਸ਼ ਭਾਜਪਾ ਦੇ ‘ਸੇਵਾ ਹੀ ਸੰਗਠਨ’ ਦੇ ਸੰਕਲਪ ਨੂੰ ਹੋਰ ਮਜ਼ਬੂਤ ਕਰਨਾ ਹੈ।
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ‘ਵਿਕਸਿਤ ਭਾਰਤ’ ਦੇ ਟੀਚੇ ਵੱਲ ਦੇਸ਼ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਹਰ ਨਾਗਰਿਕ ਦੀ ਭਾਗੀਦਾਰੀ ਨਾਲ ਭਾਰਤ ਨੂੰ 2047 ਤੱਕ ਵਿਕਸਿਤ ਰਾਸ਼ਟਰ ਬਣਾਉਣ ਦੇ ਸੰਕਲਪ ਨੂੰ ਸਾਕਾਰ ਕਰਨ ਲਈ ਭਾਜਪਾ ਵਰਕਰ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਰਹਿਣਗੇ।
ਇਸ ਮੌਕੇ ਡਾ. ਸਤੀਸ਼ ਪੂਨੀਆ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ‘ਸੇਵਾ ਸੰਕਲਪ ਅਭਿਆਨ’ ਰਾਹੀਂ ਭਾਜਪਾ ਵੱਲੋਂ ਸੇਵਾ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਲੋਕਾਂ ਤੱਕ ਲਿਜਾਇਆ ਜਾਵੇਗਾ।
—————————————————————————————————————–
प्रधानमंत्री मोदी का जन्मदिन ‘सेवा संकल्प अभियान’ के रूप में मनाया गया — केवळ सिंह ढिल्लों और डॉ. सतीश पूनिया ने पठानकोट में लाभार्थी के घर जलाया ‘आशीर्वाद का दीया’
पठानकोट रेलवे स्टेशन पर 1,100 दीये जलाकर प्रधानमंत्री का किया धन्यवाद
पठानकोट/चंडीगढ़, 17 सितंबर: प्रधानमंत्री नरेंद्र मोदी के जन्मदिन के अवसर पर भारतीय जनता पार्टी पंजाब द्वारा आज ‘सेवा संकल्प अभियान’ की शुरुआत की गई। इसके तहत पंजाब भाजपा के प्रदेश अध्यक्ष केवळ सिंह ढिल्लों और पंजाब भाजपा के प्रभारी डॉ. सतीश पूनिया ने पठानकोट में एक केंद्रीय योजना के लाभार्थी के घर पहुंचकर ‘आशीर्वाद का दीया’ जलाया। उनके साथ पूर्व प्रदेश अध्यक्ष अश्वनी शर्मा और महासचिव रजनीश धीमान भी मौजूद थे।
इसके बाद दोनों नेताओं ने पठानकोट रेलवे स्टेशन पर 1,100 दीये जलाकर ‘आशीर्वाद का दीया’ कार्यक्रम में हिस्सा लिया। इस अवसर पर भाजपा नेताओं और कार्यकर्ताओं ने प्रधानमंत्री नरेंद्र मोदी की लंबी आयु, अच्छे स्वास्थ्य तथा देश की निरंतर प्रगति के लिए शुभकामनाएं दीं।
इस अवसर पर केवळ सिंह ढिल्लों ने प्रधानमंत्री नरेंद्र मोदी को जन्मदिन की बधाई देते हुए कहा कि उनका सार्वजनिक जीवन सेवा, समर्पण और राष्ट्र निर्माण के लिए समर्पित रहा है। उन्होंने कहा कि पिछले 25 वर्षों के दौरान श्री मोदी ने गुजरात के मुख्यमंत्री से लेकर देश के प्रधानमंत्री तक विभिन्न जिम्मेदारियां निभाते हुए देश की प्रगति के लिए कार्य किया है।
ढिल्लों ने कहा कि प्रधानमंत्री मोदी के नेतृत्व में केंद्र सरकार द्वारा गरीब और जरूरतमंद परिवारों तक सरकारी योजनाओं का लाभ पहुंचाने, बुनियादी ढांचे को मजबूत करने, डिजिटल सेवाओं का विस्तार करने तथा वैश्विक स्तर पर भारत की स्थिति को मजबूत करने के लिए अनेक पहल की गई हैं।
उन्होंने कहा कि प्रधानमंत्री का जन्मदिन केवल उत्सव मनाने का अवसर नहीं, बल्कि समाज और देश की सेवा करने का संकल्प लेने का दिन है। इसी भावना के साथ भाजपा द्वारा ‘सेवा संकल्प अभियान’ की शुरुआत की गई है।
ढिल्लों ने कहा कि ‘आशीर्वाद का दीया’ इस बात का प्रतीक है कि सरकार की जनकल्याणकारी योजनाओं का लाभ प्राप्त करने वाले परिवारों की खुशहाली ही वास्तव में सेवा का परिणाम है। उन्होंने कहा कि भाजपा कार्यकर्ता इस अभियान के माध्यम से लोगों से सीधे संपर्क कर उनकी समस्याओं और जरूरतों को समझेंगे तथा सेवा कार्यों में अपना योगदान देंगे।
उन्होंने कहा कि पंजाब में भी ‘सेवा संकल्प अभियान’ के तहत विभिन्न सेवा कार्य, सामाजिक गतिविधियां, रक्तदान शिविर, लाभार्थियों से संपर्क और अन्य जनकल्याणकारी कार्यक्रम आयोजित किए जाएंगे। इसका उद्देश्य भाजपा के ‘सेवा ही संगठन’ के संकल्प को और मजबूत करना है।
केवळ सिंह ढिल्लों ने कहा कि प्रधानमंत्री नरेंद्र मोदी के नेतृत्व में ‘विकसित भारत’ के लक्ष्य की दिशा में देश तेजी से आगे बढ़ रहा है। उन्होंने कहा कि देश के प्रत्येक नागरिक की भागीदारी से भारत को 2047 तक विकसित राष्ट्र बनाने के संकल्प को साकार करने के लिए भाजपा कार्यकर्ता अपनी जिम्मेदारी निभाते रहेंगे।
इस अवसर पर डॉ. सतीश पूनिया ने भी प्रधानमंत्री नरेंद्र मोदी को जन्मदिन की शुभकामनाएं दीं और कहा कि ‘सेवा संकल्प अभियान’ के माध्यम से भाजपा द्वारा सेवा और सामाजिक जिम्मेदारी की भावना को लोगों तक पहुंचाया जाएगा।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










