ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹਾ ਪੱਧਰੀ ਤਲਵਾਰਬਾਜ਼ੀ ਟੂਰਨਾਮੈਂਟ ਦੇ ਜੇਤੂਆਂ ਨੂੰ ਵੰਡੇ ਇਨਾਮ
ਪਟਿਆਲਾ, 04 ਅਕਤੂਬਰ: ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਤੇਜਿੰਦਰ ਮਹਿਤਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਰਾਜ ਦੇ ਪਿੰਡਾਂ ਵਿੱਚ 3100 ਖੇਡ ਮੈਦਾਨਾਂ ਦਾ ਪ੍ਰੋਜੈਕਟ ਨਸ਼ਿਆਂ ਖ਼ਿਲਾਫ਼ ਵੱਡਾ ਹਥਿਆਰ ਹੈ। ਉਹ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਕਰਵਾਏ ਜ਼ਿਲ੍ਹਾ ਪੱਧਰੀ ਤਲਵਾਰਬਾਜ਼ੀ ਟੂਰਨਾਮੈਂਟ ਦੇ ਪੁਰਸਕਾਰ ਵੰਡ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ਪੀਐਸਪੀਸੀਐਲ ਦੇ ਖੇਡ ਅਫ਼ਸਰ ਅਮਰਿੰਦਰ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਚੇਅਰਮੈਨ ਮਹਿਤਾ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਉਨ੍ਹਾਂ ਨੂੰ ਖੇਡਾਂ ਨਾਲ ਜੋੜਨਾ ਹੈ। ਪਿੰਡਾਂ ਵਿੱਚ ਖੇਡ ਮੈਦਾਨ ਬਣਨ ਨਾਲ ਨੌਜਵਾਨਾਂ ਨੂੰ ਆਪਣੇ ਨੇੜੇ ਹੀ ਖੇਡਣ ਅਤੇ ਆਪਣੀ ਪ੍ਰਤਿਭਾ ਨਿਖਾਰਨ ਲਈ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪ੍ਰਤਿਭਾ ਦੀ ਕੋਈ ਘਾਟ ਨਹੀਂ, ਲੋੜ ਉਸ ਨੂੰ ਮੌਕੇ ਅਤੇ ਸਹੀ ਮੰਚ ਦੇਣ ਦੀ ਹੈ। ਖੇਡਾਂ ਨੌਜਵਾਨਾਂ ਵਿੱਚ ਅਨੁਸ਼ਾਸਨ ਅਤੇ ਮਿਹਨਤ ਦੀ ਭਾਵਨਾ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਦਾ ਆਤਮ-ਵਿਸ਼ਵਾਸ ਵਧਾਉਂਦੀਆਂ ਹਨ ਅਤੇ ਜ਼ਿੰਦਗੀ ਵਿੱਚ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਤਿਆਰ ਕਰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਵਰਗੇ ਮੁਕਾਬਲਿਆਂ ਰਾਹੀਂ ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੰਚ ਮਿਲ ਰਿਹਾ ਹੈ। ਉਨ੍ਹਾਂ ਤਲਵਾਰਬਾਜ਼ੀ ਵਿੱਚ ਖਿਡਾਰੀਆਂ ਦੀ ਵਧ ਰਹੀ ਦਿਲਚਸਪੀ ਨੂੰ ਉਤਸ਼ਾਹਜਨਕ ਦੱਸਦਿਆਂ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਟੂਰਨਾਮੈਂਟ ਵਿੱਚ ਅੰਡਰ-17 ਲੜਕੀਆਂ ਦੇ ਸੈਬਰ ਮੁਕਾਬਲੇ ਵਿੱਚ ਨਵਿਆ ਨੇ ਪਹਿਲਾ, ਸੁਜੈਨ ਨੇ ਦੂਜਾ, ਏਕਨੂਰ ਕੌਰ ਨੇ ਤੀਜਾ ਅਤੇ ਲਵਪ੍ਰੀਤ ਕੌਰ ਨੇ ਚੌਥਾ ਸਥਾਨ ਹਾਸਲ ਕੀਤਾ। ਈਪੀ ਮੁਕਾਬਲੇ ਵਿੱਚ ਹਰਯਸ਼ ਪ੍ਰਤੀਕ ਕੌਰ ਨੇ ਪਹਿਲਾ, ਇਸ਼ੀਕਾ ਨੇ ਦੂਜਾ ਅਤੇ ਹਰਨੂਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਫੋਆਇਲ ਮੁਕਾਬਲੇ ਵਿੱਚ ਕੀਰਤਿਕਾ ਬੇਲਵਾਲ ਨੇ ਪਹਿਲਾ, ਜਪਲੀਨ ਕੌਰ ਨੇ ਦੂਜਾ ਅਤੇ ਨਿਹਾਰਿਕਾ ਨੇ ਤੀਜਾ ਸਥਾਨ ਹਾਸਲ ਕੀਤਾ।
ਅੰਡਰ-17 ਲੜਕਿਆਂ ਦੇ ਸੈਬਰ ਮੁਕਾਬਲੇ ਵਿੱਚ ਗੁਰਕੀਰਤ ਸਿੰਘ ਨੇ ਪਹਿਲਾ, ਰੋਹਨਪ੍ਰੀਤ ਸਿੰਘ ਨੇ ਦੂਜਾ, ਯੁਵਰਾਜ ਸਿੰਘ ਨੇ ਤੀਜਾ ਅਤੇ ਪਾਰਥ ਜੱਗੀ ਨੇ ਚੌਥਾ ਸਥਾਨ ਹਾਸਲ ਕੀਤਾ। ਅੰਡਰ-21 ਲੜਕੀਆਂ ਦੇ ਸੈਬਰ ਮੁਕਾਬਲੇ ਵਿੱਚ ਮਿਲਨਪ੍ਰੀਤ ਕੌਰ ਨੇ ਪਹਿਲਾ, ਪਲਕ ਨੇ ਦੂਜਾ, ਅਵਰੀਨ ਕੌਰ ਬੈਂਸ ਨੇ ਤੀਜਾ ਅਤੇ ਜਪਨੀਤ ਕੌਰ ਨੇ ਚੌਥਾ ਸਥਾਨ ਹਾਸਲ ਕੀਤਾ।
ਇਸ ਮੌਕੇ ਫੈਂਸਿੰਗ ਕੋਚ ਅਰਜੁਨ, ਉਦੈਵੀਰ ਸਿੰਘ, ਅਮਿਤ ਸ਼ਰਮਾ, ਕੀਰਤੀ, ਵੈਰਾਗੀ ਵੈਲਫੇਅਰ ਬੋਰਡ ਦੇ ਜ਼ਿਲ੍ਹਾ ਚੇਅਰਮੈਨ ਜਗਦੀਸ਼ ਸਿੰਘ ਬਾਵਾ, ਧਰਮਿੰਦਰ ਸਰਾਓ, ਗੌਰਵ ਛਾਬੜਾ ਸਮੇਤ ਹੋਰ ਪਤਵੰਤੇ ਅਤੇ ਖੇਡ ਪ੍ਰੇਮੀ ਹਾਜ਼ਰ ਸਨ।
ਫੋਟੋ ਕੈਪਸ਼ਨ-ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹਾ ਪੱਧਰੀ ਤਲਵਾਰਬਾਜ਼ੀ ਟੂਰਨਾਮੈਂਟ ਦੇ ਜੇਤੂ ਖਿਡਾਰੀਆਂ ਨਾਲ ਗਰੁੱਪ ਫੋਟੋ ਖਿਚਵਾਉਂਦੇ ਹੋਏ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਤੇਜਿੰਦਰ ਮਹਿਤਾ, ਪੀਐਸਪੀਸੀਐਲ ਦੇ ਖੇਡ ਅਫ਼ਸਰ ਅਮਰਿੰਦਰ ਸਿੰਘ ਅਤੇ ਹੋਰ।
——————————————————————–
3100 खेल मैदान, नशों के खिलाफ बड़ा हथियार: चेयरमैन तेजिंदर मेहता
-खेडां वतन पंजाब दीयां के तहत जिला स्तरीय तलवारबाजी टूर्नामेंट के विजेताओं को बांटे पुरस्कार
पटियाला, 04 अक्टूबर: जिला योजना कमेटी के चेयरमैन तेजिंदर मेहता ने कहा है कि मुख्यमंत्री भगवंत मान के नेतृत्व वाली पंजाब सरकार का राज्य के गांवों में 3100 खेल मैदानों का प्रोजेक्ट नशों के खिलाफ बड़ा हथियार है। वह खेडां वतन पंजाब दीयां के तहत करवाए गए जिला स्तरीय तलवारबाजी टूर्नामेंट के पुरस्कार वितरण समारोह को संबोधित कर रहे थे। इस मौके पीएसपीसीएल के खेल अधिकारी अमरिंदर सिंह विशेष मेहमान के तौर पर शामिल हुए।
चेयरमैन मेहता ने कहा कि युवाओं को नशों से दूर रखने का सबसे प्रभावशाली तरीका उन्हें खेलों से जोड़ना है। गांवों में खेल मैदान बनने से युवाओं को अपने नजदीक ही खेलने और अपनी प्रतिभा निखारने की सुविधा मिलेगी। उन्होंने कहा कि पंजाब में प्रतिभा की कोई कमी नहीं है, जरूरत उसे अवसर और सही मंच देने की है। खेल युवाओं में अनुशासन और मेहनत की भावना पैदा करने के साथ-साथ उनका आत्मविश्वास बढ़ाते हैं और उन्हें जिंदगी में चुनौतियों का मुकाबला करने के लिए तैयार करते हैं। उन्होंने कहा कि खेलां वतन पंजाब दियां जैसे मुकाबलों के माध्यम से युवाओं को अपनी प्रतिभा दिखाने का मंच मिल रहा है। उन्होंने तलवारबाजी में खिलाड़ियों की बढ़ रही रुचि को उत्साहजनक बताते हुए विजेता खिलाड़ियों को बधाई दी और भविष्य में राष्ट्रीय व अंतरराष्ट्रीय स्तर पर पंजाब का नाम रोशन करने के लिए शुभकामनाएं दीं।
टूर्नामेंट में अंडर-17 लड़कियों के सेबर मुकाबले में नव्या ने पहला, सुजैन ने दूसरा, ऐकनूर कौर ने तीसरा और लवप्रीत कौर ने चौथा स्थान हासिल किया। ईपी मुकाबले में हरयश प्रतीक कौर ने पहला, इशिका ने दूसरा और हरनूप कौर ने तीसरा स्थान हासिल किया। फोइल मुकाबले में कीर्तिका बेलवाल ने पहला, जपलीन कौर ने दूसरा और निहारिका ने तीसरा स्थान हासिल किया।
अंडर-17 लड़कों के सेबर मुकाबले में गुरकीरत सिंह ने पहला, रोहनप्रीत सिंह ने दूसरा, युवराज सिंह ने तीसरा और पार्थ जग्गी ने चौथा स्थान हासिल किया। अंडर-21 लड़कियों के सेबर मुकाबले में मिलनप्रीत कौर ने पहला, पलक ने दूसरा, अवरीन कौर बैंस ने तीसरा और जपनीत कौर ने चौथा स्थान हासिल किया।
इस मौके फेंसिंग कोच अर्जुन, उदयवीर सिंह, अमित शर्मा, कीर्ति, वैरागी वेलफेयर बोर्ड के जिला चेयरमैन जगदीश सिंह बावा, धर्मिंदर सराओ, गौरव छाबड़ा समेत अन्य गणमान्य व्यक्ति और खेल प्रेमी उपस्थित थे।
फोटो कैप्शन-खेडाँ वतन पंजाब दीयां के तहत जिला स्तरीय तलवारबाजी टूर्नामेंट के विजेता खिलाड़ियों के साथ ग्रुप फोटो खिंचवाते हुए जिला योजना कमेटी के चेयरमैन तेजिंदर मेहता, पीएसपीसीएल के खेल अधिकारी अमरिंदर सिंह और अन्य।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










