राज्यसभा सांसद डॉ. विक्रमजीत सिंह साहनी ने प्रसिद्ध पंजाबी गायक दिलजीत दोसांझ से 1 नवंबर को जवाहरलाल नेहरू स्टेडियम, दिल्ली में प्रस्तावित अपने कॉन्सर्ट की तारीख बदलने की अपील की है। डॉ. साहनी ने पंजाबी संगीत और संस्कृति को वैश्विक मंच पर पहचान दिलाने में दिलजीत दोसांझ के योगदान की सराहना करते हुए कहा कि दिलजीत पंजाब का गौरव हैं और विश्व में भारत की आवाज़ हैं। हालांकि, 1 नवंबर का दिन 1984 के सिख नरसंहार की यादों से जुड़ा एक बेहद पीड़ादायक दिन है। आज भी हजारों सिख परिवार उस त्रासदी की पीड़ा और अपने प्रियजनों को खोने के दर्द के साथ जी रहे हैं। इसलिए डॉ. साहनी ने दिलजीत दोसांझ और आयोजकों से पीड़ित परिवारों की भावनाओं का सम्मान करते हुए दिल्ली के कॉन्सर्ट को किसी अन्य तारीख पर आयोजित करने का गंभीरतापूर्वक विचार करने की अपील की है।
डॉ. साहनी ने कहा कि संगीत लोगों को जोड़ता है और पंजाब की समृद्ध सांस्कृतिक विरासत का उत्सव मनाने का अवसर देता है, लेकिन यह भी आवश्यक है कि उन ऐतिहासिक त्रासदियों के प्रति संवेदनशीलता बरती जाए, जिनका दर्द आज भी पीढ़ियों तक महसूस किया जाता है।
उन्होंने कहा, “यह किसी कॉन्सर्ट का विरोध करने या पंजाब का नाम रोशन करने वाले कलाकार के योगदान को कमतर आंकने का विषय नहीं है। यह उन परिवारों के दर्द को समझने का विषय है, जिन्होंने अपने प्रियजनों को खोया, और उनकी स्मृतियों को सम्मान एवं गरिमा देने का दायित्व निभाने का अवसर है।”
डॉ साहनी ने आगे कहा, “आइए, हम पहले पीड़ितों की स्मृतियों और उनके परिवारों की भावनाओं का सम्मान करें और संगीत का उत्सव किसी अन्य दिन मनाएँ।”
ਸਾਂਸਦ ਵਿਕਰਮਜੀਤ ਸਿੰਘ ਸਾਹਨੀ ਨੇ ਦਿਲਜੀਤ ਦੋਸਾਂਝ ਨੂੰ 1984 ਦੇ ਸਿੱਖ ਕਤਲੇਆਮ ਦੀ ਵਰ੍ਹੇਗੰਢ ਦੇ ਮੱਦੇਨਜ਼ਰ ਦਿੱਲੀ ਕੰਸਰਟ ਦੀ ਤਾਰੀਖ਼ ਬਦਲਣ ਦੀ ਅਪੀਲ ਕੀਤੀ
ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਪ੍ਰਸਿੱਧ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੂੰ ਅਪੀਲ ਕੀਤੀ ਹੈ ਕਿ ਉਹ 1984 ਦੇ ਸਿੱਖ ਕਤਲੇਆਮ ਦੀ ਬਰਸੀ ਨੂੰ ਧਿਆਨ ਵਿੱਚ ਰੱਖਦਿਆਂ, ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ 1 ਨਵੰਬਰ ਨੂੰ ਹੋਣ ਵਾਲੇ ਆਪਣੇ ਦਿੱਲੀ ਕੰਸਰਟ ਦੀ ਤਾਰੀਖ਼ ਬਦਲ ਲੈਣ।
ਪੰਜਾਬੀ ਸੰਗੀਤ ਅਤੇ ਸੱਭਿਆਚਾਰ ਨੂੰ ਵਿਸ਼ਵ ਪੱਧਰ ‘ਤੇ ਪਹੁੰਚਾਉਣ ਵਿੱਚ ਦਿਲਜੀਤ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ, ਡਾ. ਸਾਹਨੀ ਨੇ ਕਿਹਾ ਕਿ ਦਿਲਜੀਤ ਦੋਸਾਂਝ ਪੰਜਾਬ ਦਾ ਮਾਣ ਅਤੇ ਦੁਨੀਆ ਸਾਹਮਣੇ ਭਾਰਤ ਦੀ ਆਵਾਜ਼ ਹਨ। ਪਰ 1 ਨਵੰਬਰ ਦਾ ਦਿਨ ਹਜ਼ਾਰਾਂ ਸਿੱਖ ਪਰਿਵਾਰਾਂ ਲਈ ਬਹੁਤ ਹੀ ਦੁਖਦਾਈ ਦਿਨ ਹੈ, ਜੋ ਅੱਜ ਵੀ 1984 ਦੇ ਸਿੱਖ ਕਤਲੇਆਮ ਦੀਆਂ ਯਾਦਾਂ ਅਤੇ ਦੁੱਖ ਦੇ ਸਾਏ ਹੇਠ ਜੀਅ ਰਹੇ ਹਨ। ਇਸ ਲਈ, ਸਾਹਨੀ ਨੇ ਉਨ੍ਹਾਂ ਨੂੰ ਦਿਲੋਂ ਅਪੀਲ ਕੀਤੀ ਹੈ ਕਿ ਉਹ ਅਤੇ ਪ੍ਰਬੰਧਕ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਮਨੋਭਾਵਨਾਵਾਂ ਦਾ ਸਤਿਕਾਰ ਕਰਦਿਆਂ ਦਿੱਲੀ ਸ਼ੋਅ ਨੂੰ ਕਿਸੇ ਹੋਰ ਤਾਰੀਖ਼ ‘ਤੇ ਤਬਦੀਲ ਕਰਨ ਬਾਰੇ ਵਿਚਾਰ ਕਰਨ।
ਡਾ. ਸਾਹਨੀ ਨੇ ਜ਼ੋਰ ਦੇ ਕੇ ਕਿਹਾ ਕਿ ਜਿੱਥੇ ਸੰਗੀਤ ਲੋਕਾਂ ਨੂੰ ਜੋੜਦਾ ਹੈ ਅਤੇ ਪੰਜਾਬ ਦੀ ਅਮੀਰ ਸੱਭਿਆਚਾਰਕ ਪਛਾਣ ਦਾ ਜਸ਼ਨ ਮਨਾਉਂਦਾ ਹੈ, ਉੱਥੇ ਹੀ ਉਨ੍ਹਾਂ ਇਤਿਹਾਸਕ ਦੁਖਾਂਤਾਂ ਪ੍ਰਤੀ ਸੰਵੇਦਨਸ਼ੀਲ ਰਹਿਣਾ ਵੀ ਓਨਾ ਹੀ ਜ਼ਰੂਰੀ ਹੈ ਜਿਨ੍ਹਾਂ ਦਾ ਅਸਰ ਪੀੜ੍ਹੀਆਂ ‘ਤੇ ਪੈਂਦਾ ਆ ਰਿਹਾ ਹੈ। ਸ੍ਰੀ ਸਾਹਨੀ ਨੇ ਕਿਹਾ, “ਇਹ ਮਾਮਲਾ ਕਿਸੇ ਕੰਸਰਟ ਦਾ ਵਿਰੋਧ ਕਰਨ ਜਾਂ ਉਸ ਕਲਾਕਾਰ ਦੇ ਯੋਗਦਾਨ ਨੂੰ ਘਟਾ ਕੇ ਦੇਖਣ ਦਾ ਨਹੀਂ ਹੈ ਜਿਸ ਨੇ ਪੰਜਾਬ ਦਾ ਮਾਣ ਵਧਾਇਆ ਹੈ। ਇਹ ਉਨ੍ਹਾਂ ਪਰਿਵਾਰਾਂ ਦੇ ਦਰਦ ਨੂੰ ਸਮਝਣ ਬਾਰੇ ਹੈ ਜਿਨ੍ਹਾਂ ਨੇ ਆਪਣੇ ਸਕੇ ਸੰਬੰਧੀਆਂ ਨੂੰ ਗੁਆਇਆ ਹੈ ਅਤੇ ਇਹ ਯਕੀਨੀ ਬਣਾਉਣ ਬਾਰੇ ਹੈ ਕਿ ਉਨ੍ਹਾਂ ਦੀਆਂ ਯਾਦਾਂ ਦਾ ਸਤਿਕਾਰ ਅਤੇ ਮਾਣ-ਸਤਿਕਾਰ ਬਣਿਆ ਰਹੇ।”
ਉਨ੍ਹਾਂ ਅੱਗੇ ਕਿਹਾ ਕਿ ਆਓ ਪਹਿਲਾਂ ਪੀੜਤਾਂ ਦੀ ਯਾਦ ਨੂੰ ਸਤਿਕਾਰ ਦੇਈਏ ਅਤੇ ਸੰਗੀਤ ਦਾ ਜਸ਼ਨ ਕਿਸੇ ਹੋਰ ਦਿਨ ਮਨਾਈਏ।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










