ਆਮ ਆਦਮੀ ਪਾਰਟੀ ਤੇ ਸਾਡੇ ਸਿਆਸੀ ਵਿਰੋਧੀ ਜਾਣ ਬੁੱਝ ਕੇ ਗਲਤ ਬਿਰਤਾਂਤ ਸਿਰਜਣ ਲਈ ਪੱਬਾਂ ਭਾਰ: ਕਾਲਕਾ, ਕਾਹਲੋਂ
ਨਵੀਂ ਦਿੱਲੀ, 13 ਅਕਤੂਬਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੀਤੇ ਸ਼ਨੀਵਾਰ ਨੂੰ ਗੁਰਦੁਆਰਾ ਬੰਗਲਾ ਸਾਹਿਬ ਦੇ ਅੰਦਰ ਰੋਸ ਪ੍ਰਦਰਸ਼ਨ ਕਰਨ ਵਾਲਿਆਂ ਦੇ ਆਮ ਆਦਮੀ ਪਾਰਟੀ (ਆਪ) ਵਰਕਰ ਹੋਣ ਦੇ ਵੀਡੀਓ ਸਬੂਤ ਜਾਰੀ ਕਰ ਦਿੱਤੇ ਹਨ ਜਿਸ ਵਿਚ ਸਪਸ਼ਟ ਨਜ਼ਰ ਆ ਰਿਹਾ ਹੈ ਕਿ ਆਪ ਵਰਕਰ ਇਸ ਰੋਸ ਮੁਜ਼ਾਹਰੇ ਵਿਚ ਸ਼ਾਮਲ ਸਨ।
ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਵੀਡੀਓ ਮੀਡੀਆ ਸਾਹਮਣੇ ਪੇਸ਼ ਕੀਤੀ ਜਿਸ ਵਿਚ ਮੁਜ਼ਾਹਰੇ ਵਿਚ ਸ਼ਾਮਲ ਇਕ ਮਹਿਲਾ ਤੇ ਇਕ ਪੁਰਸ਼ ਵਰਕਰ ਕਿਵੇਂ ਸਰਗਰਮੀ ਨਾਲ ਆਮ ਆਦਮੀ ਪਾਰਟੀ ਲਈ ਕੰਮ ਕਰਦੇ ਹਨ।
ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਜਾਣ ਬੁੱਝ ਕੇ ਗੁਰਦੁਆਰਾ ਸਾਹਿਬ ਦੀ ਮਾਣ ਮਰਿਆਦਾ ਤੇ ਪਰੰਪਰਾਵਾਂ ਦਾ ਘਾਣ ਸਿਰਫ ਇਸ ਏਜੰਡੇ ਨਾਲ ਕੀਤਾ ਗਿਆ ਕਿ ਅਗਲੇ ਸਾਲ ਪੰਜਾਬ ਵਿਚ ਚੋਣਾਂ ਹਨ ਤੇ ਉਹ ਝੂਠਾ ਬਿਰਤਾਂਤ ਸਿਰਜ ਕੇ ਚੋਣਾਂ ਵਿਚ ਲਾਹਾ ਲੈ ਸਕਣਗੇ। ਉਹਨਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਕੁਝ ਲੋਕ ਜੋ ਆਪਣੇ ਆਪ ਨੂੰ ਗੁਰੂ ਘਰ ਦੀ ਸੰਗਤ ਦੱਸਦੇ ਸੀ ਪਰ ਰੋਸ ਪ੍ਰਦਰਸ਼ਨ ਦਾ ਹਿੱਸਾ ਬਣੇ।
ਅਕਾਲੀ ਦਲ ਬਾਦਲ ਦੇ ਆਗੂ ਮਨਜੀਤ ਸਿੰਘ ਜੀ.ਕੇ. ਤੇ ਪਰਮਜੀਤ ਸਿੰਘ ਸਰਨਾ ਨੂੰ ਕਰੜੇ ਹੱਥੀਂ ਲੈਂਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਇਹਨਾਂ ਦਾ ਇਕ ਨੁਕਾਤੀ ਏਜੰਡਾ ਦਿੱਲੀ ਕਮੇਟੀ ਤੇ ਕੇਂਦਰ ਸਰਕਾਰ ਨੂੰ ਭੰਡਣਾ ਹੈ। ਉਹਨਾਂ ਕਿਹਾ ਕਿ ਮਨਜੀਤ ਸਿੰਘ ਜੀ.ਕੇ. ਵੱਲੋਂ ਗੁਰੂ ਘਰ ਵਿਚ ਪੁਲਿਸ ਦੇ ਦਾਖਲੇ ਬਾਰੇ ਗੰਦੀ ਰਾਜਨੀਤੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪੁਲਿਸ ਸਿਰਫ ਰਸਤੇ ਵਿਚੋਂ ਲੰਘੀ ਹੈ। ਉਹਨਾਂ ਕਿਹਾ ਕਿ ਬੇਸ਼ੱਕ ਉਹ ਪੁਲਿਸ ਦੇ ਲੰਘਣ ਨਾਲ ਵੀ ਸਹਿਮਤ ਨਹੀਂ ਪਰ ਇਹ ਰਸਤਾ ਉਹੀ ਰਸਤਾ ਹੈ ਜਿਥੇ ਵੀ ਆਈ ਪੀ ਲੋਕਾਂ ਦੇ ਸੁਰੱਖਿਆ ਗਾਰਡ ਕਾਫਲਿਆਂ ਸਮੇਤ ਪਹੁੰਚਦੇ ਹਨ। ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਸੁਰੱਖਿਆ ਕਰਮੀ ਵੀ ਇਥੇ ਆ ਕੇ ਖੜ੍ਹੇ ਹੁੰਦੇ ਹਨ ਜਿਹਨਾਂ ਦਾ ਮਨਜੀਤ ਸਿੰਘ ਜੀ.ਕੇ. ਪਹਿਲਾਂ ਖੁਦ ਖੜ੍ਹੇ ਹੋ ਕੇ ਸਵਾਗਤ ਕਰਦੇ ਸੀ।
ਉਹਨਾਂ ਦੱਸਿਆ ਕਿ ਪ੍ਰਦਰਸ਼ਨ ਵਾਲੇ ਦਿਨ ਸਵੇਰੇ ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀ ਗੁਰਦੁਆਰਾ ਬੰਗਲਾ ਸਾਹਿਬ ਪਹੁੰਚੇ ਸਨ ਤਾਂ ਪ੍ਰਬੰਧਕਾਂ ਨੇ ਉਹਨਾਂ ਨੂੰ ਸਪਸ਼ਟ ਕਰ ਦਿੱਤਾ ਸੀ ਕਿ ਗੁਰੂ ਘਰ ਵਿਚ ਕਿਸੇ ਵੀ ਤਰੀਕੇ ਦੀ ਕਾਰਵਾਈ ਨਹੀਂ ਹੋ ਸਕਦੀ। ਉਹਨਾਂ ਨੇ ਇਸ ਗੱਲਬਾਤ ਦੀ ਵੀਡੀਓ ਵੀ ਮੀਡੀਆ ਸਾਹਮਣੇ ਵਿਖਾਈ।
ਉਹਨਾਂ ਨੇ ਮਨਜੀਤ ਸਿੰਘ ਜੀ.ਕੇ. ਤੇ ਪਰਮਜੀਤ ਸਿੰਘ ਸਰਨਾ ਨੂੰ ਚੁਣੌਤੀ ਦਿੱਤੀ ਕਿ ਉਹ ਪੁਲਿਸ ਵੱਲੋਂ ਗੁਰੂ ਘਰ ਦੇ ਅੰਦਰ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਜ਼ਬਰੀ ਜਾਂ ਡੰਡੇ ਮਾਰ ਕੇ ਭਜਾਉਣ ਦੀ ਵੀਡੀਓ ਪੇਸ਼ ਕਰਨ।
ਉਹਨਾਂ ਕਿਹਾ ਕਿ ਉਹਨਾਂ ਨੂੰ ਹੈਰਾਨੀ ਇਸ ਗੱਲ ’ਤੇ ਹੈ ਕਿ ਕੇਸ ਤਾਂ ਦਿੱਲੀ ਕਮੇਟੀ ਨੇ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੇ ਸਾਥੀਆਂ ਖਿਲਾਫ ਦਰਜ ਕਰਵਾਇਆ ਪਰ ਤਕਲੀਫ ਮਨਜੀਤ ਸਿੰਘ ਜੀ.ਕੇ. ਨੂੰ ਹੋ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਇਹਨਾਂ ਦੀ ਵਿਰੋਧੀ ਹੈ ਪਰ ਦਿੱਲੀ ਵਿਚ ਇਹ ਇਕਮਿਕ ਹਨ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਮਨਜੀਤ ਸਿੰਘ ਜੀ.ਕੇ. ਅਤੇ ਪਰਮਜੀਤ ਸਿੰਘ ਸਰਨਾ ਦਾ ਇਕ ਖਾਸਮ ਖਾਸ ਆਪ ਦੇ ਐਮ ਐਲ ਏਜ਼ ਦੀ ਪ੍ਰੈਸ ਕਾਨਫਰੰਸ ਵਿਚ ਉਹਨਾਂ ਦੇ ਨਾਲ ਹੁੰਦਾ ਹੈ।
ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਤੇ ਮਨਜੀਤ ਸਿੰਘ ਜੀ.ਕੇ. ਅਤੇ ਪਰਮਜੀਤ ਸਿੰਘ ਸਰਨਾ ਅਜਿਹਾ ਬਿਰਤਾਂਤ ਸਿਰਜਨਾ ਚਾਹੁੰਦੇ ਹਨ ਜਿਸ ਨਾਲ ਇਹ ਸਾਬਤ ਕੀਤਾ ਜਾ ਸਕੇ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਸਾਰੇ ਮਾਮਲੇ ਵਿਚ ਦੋਸ਼ੀ ਹੈ ਕਿਉਂਕਿ ਇਹਨਾਂ ਦਾ ਏਜੰਡਾ ਕਮੇਟੀ ਨੂੰ ਬਦਨਾਮ ਕਰਨਾ ਹੈ। ਉਹਨਾਂ ਇਹ ਵੀ ਦੱਸਿਆ ਕਿ ਕੋਰੋਨਾ ਕਾਲ ਵਿਚ ਜਦੋਂ ਅਸੀਂ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਕੋਵਿਡ ਕੇਅਰ ਸੈਂਟਰ ਬਣਾਇਆ ਤਾਂ ਸਰਨਾ ਨੇ ਉਸਦਾ ਵੀ ਵਿਰੋਧ ਕੀਤਾ।
ਮੀਡੀਆ ਦੇ ਸਵਾਲ ਦੇ ਜਵਾਬ ਵਿਚ ਉਹਨਾਂ ਦੱਸਿਆ ਕਿ ਜਥੇਦਾਰ ਅਕਾਲ ਤਖ਼ਤ ਨੇ ਤਾਂ ਭਗਵੰਤ ਮਾਨ ਨੂੰ ਪੰਥ ਵਿਰੋਧੀ ਤੇ ਗੁਰੂ ਦੋਖੀ ਕਰਾਰ ਦਿੱਤਾ ਹੈ ਤੇ ਉਸਨੂੰ ਨਾ ਮਿਲਣ ਦੀ ਹਦਾਇਤ ਕੀਤੀ ਹੈ ਪਰ ਆਮ ਆਦਮੀ ਪਾਰਟੀ (ਆਪ) ਵਾਲੇ ਮੁੱਖ ਮੰਤਰੀ ਨਾਲ ਹੀ ਮਿਲਦੇ ਵਰਤਦੇ ਹਨ ਤਾਂ ਕਿਸ ਮੂੰਹ ਨਾਲ ਜਥੇਦਾਰ ਕੋਲ ਜਾਂਦੇ ਹਨ ਜਦੋਂ ਉਹਨਾਂ ਦਾ ਕਹਿਣਾ ਹੀ ਨਹੀਂ ਮੰਨਦੇ।
——————————————————————————————
दिल्ली गुरुद्वारा कमेटी ने जारी किए गुरुद्वारा बंगला साहिब के अंदर विरोध प्रदर्शन में आप नेताओं की भागीदारी के वीडियो
आम आदमी पार्टी और हमारे राजनीतिक विरोधी जानबूझकर गलत नैरेटिव गढ़ने में जुटे हैं: कालका, काहलों
नई दिल्ली, 13 अक्टूबर: दिल्ली सिख गुरुद्वारा प्रबंधक कमेटी ने बीते शनिवार को गुरुद्वारा बंगला साहिब के अंदर विरोध प्रदर्शन करने वालों के आम आदमी पार्टी (आप) के कार्यकर्ता होने के वीडियो सबूत जारी किए हैं। कमेटी का दावा है कि इन वीडियो में स्पष्ट दिखाई दे रहा है कि आम आदमी पार्टी के कार्यकर्ता इस विरोध प्रदर्शन में शामिल थे।
आज यहां एक प्रेस कॉन्फ्रेंस को संबोधित करते हुए कमेटी के अध्यक्ष सरदार हरमीत सिंह कालका और महासचिव सरदार जगदीप सिंह काहलों ने मीडिया के सामने वीडियो पेश किए। उन्होंने बताया कि विरोध प्रदर्शन में शामिल एक महिला और एक पुरुष कार्यकर्ता किस प्रकार आम आदमी पार्टी के लिए सक्रिय रूप से काम करते हैं।
उन्होंने आरोप लगाया कि आम आदमी पार्टी ने जानबूझकर गुरुद्वारा साहिब की मर्यादा और परंपराओं का उल्लंघन किया। इसके पीछे उनका एकमात्र उद्देश्य अगले वर्ष पंजाब में होने वाले चुनावों को ध्यान में रखते हुए झूठा नैरेटिव तैयार करना और चुनावी लाभ उठाना है। उन्होंने कहा कि हैरानी की बात यह है कि कुछ लोग स्वयं को गुरु घर की संगत बताते थे, लेकिन वे भी विरोध प्रदर्शन का हिस्सा बने।
शिरोमणि अकाली दल बादल के नेता मनजीत सिंह जी.के. और परमजीत सिंह सरना पर तीखा हमला बोलते हुए सरदार कालका और सरदार काहलों ने कहा कि इन नेताओं का एकमात्र एजेंडा दिल्ली गुरुद्वारा कमेटी और केंद्र सरकार को बदनाम करना है।
उन्होंने कहा कि मनजीत सिंह जी.के. द्वारा गुरु घर में पुलिस के प्रवेश को लेकर गंदी राजनीति की जा रही है। उन्होंने स्पष्ट किया कि पुलिस केवल रास्ते से होकर गुजरी थी। हालांकि, उन्होंने कहा कि वे पुलिस के इस प्रकार गुजरने से भी सहमत नहीं हैं, लेकिन यह वही रास्ता है जहां से वीआईपी व्यक्तियों के सुरक्षा गार्ड अपने काफिलों के साथ आते हैं।
उन्होंने कहा कि सुखबीर सिंह बादल के सुरक्षाकर्मी भी इसी स्थान पर आकर खड़े होते हैं और पहले मनजीत सिंह जी.के. स्वयं वहां खड़े होकर उनका स्वागत किया करते थे।
उन्होंने बताया कि विरोध प्रदर्शन वाले दिन सुबह दिल्ली पुलिस के वरिष्ठ अधिकारी गुरुद्वारा बंगला साहिब पहुंचे थे। उस समय गुरुद्वारा प्रबंधकों ने उन्हें स्पष्ट कर दिया था कि गुरु घर के अंदर किसी भी प्रकार की पुलिस कार्रवाई नहीं की जा सकती। इस बातचीत का वीडियो भी मीडिया के सामने प्रस्तुत किया गया।
सरदार कालका और सरदार काहलों ने मनजीत सिंह जी.के. और परमजीत सिंह सरना को चुनौती देते हुए कहा कि यदि उनके पास पुलिस द्वारा गुरु घर के अंदर प्रदर्शनकारियों को जबरन या लाठियां मारकर बाहर निकालने का कोई वीडियो है, तो उसे सार्वजनिक करें।
उन्होंने कहा कि हैरानी की बात यह है कि दिल्ली गुरुद्वारा कमेटी ने अरविंद केजरीवाल और उनके साथियों के खिलाफ मामला दर्ज करवाया है, लेकिन इससे परेशानी मनजीत सिंह जी.के. को हो रही है।
उन्होंने आरोप लगाया कि पंजाब में आम आदमी पार्टी इन नेताओं की विरोधी है, लेकिन दिल्ली में ये सभी एकजुट हैं। उन्होंने यह भी बताया कि किस प्रकार मनजीत सिंह जी.के. और परमजीत सिंह सरना का एक करीबी व्यक्ति आम आदमी पार्टी के विधायकों की प्रेस कॉन्फ्रेंस में उनके साथ मौजूद रहता है।
उन्होंने कहा कि आम आदमी पार्टी, मनजीत सिंह जी.के. और परमजीत सिंह सरना मिलकर ऐसा नैरेटिव तैयार करना चाहते हैं, जिससे यह साबित किया जा सके कि पूरे मामले में गुरुद्वारा प्रबंधक कमेटी ही दोषी है। उनका उद्देश्य दिल्ली गुरुद्वारा कमेटी की छवि खराब करना है।
उन्होंने यह भी याद दिलाया कि कोरोना काल के दौरान जब दिल्ली गुरुद्वारा कमेटी ने भाई लक्खी शाह वणजारा हॉल में कोविड केयर सेंटर स्थापित किया था, तब भी परमजीत सिंह सरना ने उसका विरोध किया था।
मीडिया के एक सवाल के जवाब में उन्होंने कहा कि श्री अकाल तख्त साहिब के जत्थेदार ने भगवंत मान को पंथ विरोधी और गुरु द्रोही करार देते हुए उनसे न मिलने की हिदायत दी है। इसके बावजूद आम आदमी पार्टी के नेता मुख्यमंत्री भगवंत मान से मिलते-जुलते रहते हैं।
उन्होंने सवाल उठाया कि जब आम आदमी पार्टी के नेता श्री अकाल तख्त साहिब के जत्थेदार के निर्देशों का पालन ही नहीं करते, तो वे किस मुंह से जत्थेदार के पास जाते हैं?
उन्होंने कहा कि गुरु घर की मर्यादा और परंपराओं की रक्षा करना दिल्ली सिख गुरुद्वारा प्रबंधक कमेटी की जिम्मेदारी है और इस मामले में किसी भी प्रकार की राजनीतिक दखलअंदाजी स्वीकार नहीं की जाएगी।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










