ਕਿਹਾ ਕਿ ਪੁਲਿਸ ’ਤੇ ਪਾਬੰਦੀ ਬਾਰੇ ਮੀਡੀਆ ਰਿਪੋਰਟਾਂ ਆਧਾਰਹੀਣ
ਨਵੀਂ ਦਿੱਲੀ, 21 ਅਕਤੂਬਰ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਕਮੇਟੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਕੰਪਲੈਕਸ ਦੇ ਰਸਤੇ ’ਤੇ ਕਿਸੇ ਦੇ ਵੀ ਲੰਘਣ ’ਤੇ ਕਿਸੇ ਵੀ ਤਰੀਕੇ ਕੋਈ ਪਾਬੰਦੀ ਨਹੀਂ ਲਗਾਈ ਅਤੇ ਇਸ ਬਾਰੇ ਮੀਡੀਆ ਦੇ ਇਕ ਹਿੱਸੇ ਵਿਚ ਆਈਆਂ ਰਿਪੋਰਟਾਂ ਆਧਾਰਹੀਣ ਹਨ।
ਅੱਜ ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਉਹਨਾਂ ਨੂੰ ਪਤਾ ਲੱਗਾ ਹੈ ਕਿ ਮੀਡੀਆ ਦੇ ਇਕ ਹਿੱਸੇ ਵਿਚ ਅਜਿਹੀਆਂ ਰਿਪੋਰਟਾਂ ਆਈਆਂ ਹਨ ਜੋ ਬਿਲਕੁਲ ਗਲਤ ਹਨ। ਉਹਨਾਂ ਕਿਹਾ ਕਿ ਪੁਲਿਸ ਮੁਲਾਜ਼ਮ ਅਕਸਰ ਅਸ਼ੋਕਾ ਰੋਡ ਤੋਂ ਰਾਜਾ ਜੈ ਸਿੰਘ ਮਾਰਗ ਵਾਲੇ ਪਾਸੇ ਜਾਣ ਲਈ ਇਸ ਰਸਤੇ ਦੀ ਵਰਤੋਂ ਕਰਦੇ ਹਨ।
ਉਹਨਾਂ ਕਿਹਾ ਕਿ ਜਦੋਂ 10 ਅਕਤੂਬਰ ਨੂੰ ਜੰਤਰ ਮੰਤਰ ’ਤੇ ਰੋਸ ਪ੍ਰਦਰਸ਼ਨ ਹੋਇਆ ਸੀ ਤਾਂ ਉਸ ਵੇਲੇ ਵੀ ਪੁਲਿਸ ਦੇ ਮੁਲਾਜ਼ਮ ਇਥੋਂ ਲੰਘੇ ਸਨ। ਉਹਨਾਂ ਕਿਹਾ ਕਿ ਮੁਲਾਜ਼ਮਾਂ ਨੇ ਨਾ ਤਾਂ ਸ੍ਰੀ ਦਰਬਾਰ ਸਾਹਿਬ ਤੇ ਨਾ ਹੀ ਲੰਗਰ ਹਾਲ ਵਿਚ ਪ੍ਰਵੇਸ਼ ਕੀਤਾ ਤੇ ਨਾ ਹੀ ਕਿਸੇ ਵੀ ਪ੍ਰਦਰਸ਼ਨਕਾਰੀ ਦੇ ਖਿਲਾਫ ਗੁਰਦੁਆਰਾ ਕੰਪਲੈਕਸ ਵਿਚ ਕਿਸੇ ਵੀ ਤਰੀਕੇ ਬਲ ਦੀ ਵਰਤੋਂ ਕੀਤੀ। ਉਹਨਾਂ ਕਿਹਾ ਕਿ ਜੇਕਰ ਉਹ ਅਜਿਹਾ ਕਰਦੇ ਤਾਂ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਪਰ ਪੁਲਿਸ ਮੁਲਾਜ਼ਮਾਂ ਨੇ ਕਿਸੇ ਵੀ ਤਰੀਕੇ ਮਰਿਆਦਾ ਭੰਗ ਨਹੀਂ ਕੀਤੀ।
ਉਹਨਾਂ ਦੱਸਿਆ ਕਿ ਜਦੋਂ ਵੀ ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਜਾਂ ਫਿਰ ਵਿਦੇਸ਼ਾਂ ਦੇ ਵਫਦ ਗੁਰਦੁਆਰਾ ਬੰਗਲਾ ਸਾਹਿਬ ਨਤਮਸਤਕ ਹੋਣ ਆਉਂਦੇ ਹਨ ਤਾਂ ਅਕਸਰ ਇਸੇ ਰਸਤੇ ਤੋਂ ਗੱਡੀਆਂ ਦੇ ਕਾਫਲੇ ਤੇ ਸੁਰੱਖਿਆ ਮੁਲਾਜ਼ਮ ਉਹਨਾਂ ਦੇ ਨਾਲ ਪੁੱਜਦੇ ਹਨ ਤੇ ਪਿਛਲੇ ਕਈ ਸਾਲਾਂ ਤੋਂ ਇਹੀ ਪਰੰਪਰਾ ਚਲਦੀ ਆ ਰਹੀ ਹੈ। ਉਹਨਾਂ ਕਿਹਾ ਕਿ ਇਸ ਵਿਚ ਕਿਸੇ ਵੀ ਤਰੀਕੇ ਮਰਿਆਦਾ ਭੰਗ ਨਹੀਂ ਹੋਈ ਤਾਂ ਪਾਬੰਦੀ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ।
ਉਹਨਾਂ ਨੇ ਇਹ ਵੀ ਦੱਸਿਆ ਕਿ ਜਦੋਂ ਦਿੱਲੀ ਗੁਰਦੁਆਰਾ ਕਮੇਟੀ ਨੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਤਾਂ ਉਸ ਵੇਲੇ ਡੀ ਸੀ ਪੀ ਨਾਲ ਜ਼ਰੂਰ ਇਹ ਗੱਲ ਹੋਈ ਸੀ ਕਿ ਪੁਲਿਸ ਮੁਲਾਜ਼ਮਾਂ ਨੂੰ ਪ੍ਰਦਰਸ਼ਨਾਂ ਦੇ ਵੇਲੇ ਵਿਚ ਇਸ ਰਸਤੇ ਨੂੰ ਵਰਤਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸ ਲਈ ਉਹ ਸਪਸ਼ਟ ਕਰਨਾ ਚਾਹੁੰਦੇ ਹਨ ਕਿ ਕੁਝ ਵਿਰੋਧੀ ਭਾਵੇਂ ਕੂੜ ਪ੍ਰਚਾਰ ਕਰਨ ਦਾ ਯਤਨ ਕਰ ਰਹੇ ਸਨ ਪਰ ਸੰਗਤ ਸਾਰੀ ਸੱਚਾਈ ਤੋਂ ਜਾਣੂ ਹੈ ਤੇ ਇਸ ਤਰੀਕੇ ਦਾ ਕੁਝ ਵੀ ਨਹੀਂ ਵਾਪਰਿਆ।
————–
दिल्ली गुरुद्वारा कमेटी ने गुरुद्वारा बंगला साहिब परिसर के रास्ते से गुजरने पर किसी के लिए भी प्रतिबंध नहीं लगाया: कालका, काहलों
कहा- पुलिस के प्रवेश पर प्रतिबंध संबंधी मीडिया रिपोर्टें निराधार
नई दिल्ली, 21 अक्टूबर: दिल्ली सिख गुरुद्वारा प्रबंधक कमेटी के अध्यक्ष सरदार हरमीत सिंह कालका और महासचिव सरदार जगदीप सिंह काहलों ने कहा है कि कमेटी की ओर से गुरुद्वारा बंगला साहिब परिसर के रास्ते से किसी के भी गुजरने पर किसी प्रकार का कोई प्रतिबंध नहीं लगाया गया है। इस संबंध में मीडिया के एक वर्ग में प्रकाशित रिपोर्टें पूरी तरह निराधार हैं।
आज यहां मीडिया से बातचीत करते हुए सरदार कालका और सरदार काहलों ने कहा कि उन्हें जानकारी मिली है कि मीडिया के एक वर्ग में इस संबंध में कुछ खबरें प्रकाशित हुई हैं, जो पूरी तरह गलत हैं। उन्होंने कहा कि पुलिसकर्मी अक्सर अशोका रोड से राजा जय सिंह मार्ग की ओर जाने के लिए इस रास्ते का उपयोग करते हैं।
उन्होंने कहा कि 10 अक्टूबर को जब जंतर-मंतर पर विरोध प्रदर्शन हुआ था, उस समय भी पुलिसकर्मी इसी रास्ते से गुजरे थे। उन्होंने स्पष्ट किया कि पुलिसकर्मियों ने न तो श्री दरबार साहिब में प्रवेश किया और न ही लंगर हॉल में गए। इसके अलावा, गुरुद्वारा परिसर में किसी भी प्रदर्शनकारी के खिलाफ किसी प्रकार के बल का प्रयोग नहीं किया गया।
उन्होंने कहा कि यदि पुलिसकर्मी ऐसा करते तो इसे किसी भी स्थिति में बर्दाश्त नहीं किया जाता, लेकिन पुलिसकर्मियों ने किसी भी प्रकार से गुरुद्वारा साहिब की मर्यादा का उल्लंघन नहीं किया।
उन्होंने बताया कि जब भी देश के राष्ट्रपति, प्रधानमंत्री या विदेशी प्रतिनिधिमंडल गुरुद्वारा बंगला साहिब में माथा टेकने आते हैं, तो अक्सर उनके वाहनों के काफिले और सुरक्षाकर्मी इसी रास्ते से परिसर में पहुंचते हैं। पिछले कई वर्षों से यही परंपरा चली आ रही है। उन्होंने कहा कि जब इस प्रक्रिया से किसी प्रकार की मर्यादा भंग नहीं होती, तो इस रास्ते पर प्रतिबंध लगाने का सवाल ही पैदा नहीं होता।
उन्होंने यह भी बताया कि जब दिल्ली गुरुद्वारा कमेटी ने आम आदमी पार्टी के प्रमुख अरविंद केजरीवाल के खिलाफ पुलिस में शिकायत दर्ज कराई थी, तब डीसीपी के साथ इस विषय पर अवश्य चर्चा हुई थी कि विरोध प्रदर्शनों के दौरान पुलिसकर्मियों को इस रास्ते का उपयोग करने से बचना चाहिए।
उन्होंने कहा कि वे स्पष्ट करना चाहते हैं कि कुछ विरोधी भले ही झूठा प्रचार करने का प्रयास कर रहे हों, लेकिन संगत पूरी सच्चाई से अवगत है। गुरुद्वारा परिसर में ऐसा कुछ भी नहीं हुआ, जिससे गुरुद्वारा साहिब की मर्यादा का उल्लंघन हुआ हो या किसी प्रकार का प्रतिबंध लगाने की आवश्यकता पड़ी हो।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










