ਪਾਕਿਸਤਾਨ ਵੱਲੋਂ ਕਰਤਾਰ ਪੁਰ ਤੋਂ ਨਨਕਾਣਾ ਸਾਹਿਬ ਲਈ ‘ਗੁਰੂ ਨਾਨਕ ਐਕਸਪ੍ਰੈੱਸਵੇਅ’ ਵਿੱਚ ਨਿਵੇਸ਼ ਦਾ ਮੁੜ ਸੱਦਾ ।
ਅੰਮ੍ਰਿਤਸਰ, 15 ਅਕਤੂਬਰ: ਪੰਜਾਬ ਭਾਜਪਾ ਦੇ ਬੁਲਾਰੇ ਅਤੇ ਸਿੱਖ ਚਿੰਤਕ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਪਾਕਿਸਤਾਨ ਵੱਲੋਂ ਸਿੱਖ ਨਿਵੇਸ਼ਕਾਂ ਨੂੰ ‘ਗੁਰੂ ਨਾਨਕ ਐਕਸਪ੍ਰੈਸਵੇਅ’ ਵਿੱਚ ਪੈਸਾ ਲਾਉਣ ਦਾ ਮੁੜ ਸੱਦਾ ਦੇਣ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਜੇ ਪਾਕਿਸਤਾਨ ਗੁਰਦੁਆਰਾ ਕਰਤਾਰਪੁਰ ਸਾਹਿਬ ਅਤੇ ਕਰਤਾਰਪੁਰ ਲਾਂਘਾ ਭਾਰਤ ਨੂੰ ਸੌਂਪਣ ਲਈ ਰਾਜ਼ੀ ਹੋਵੇ ਤਾਂ ਉਹ ਇਸ ਐਕਸਪ੍ਰੈਸਵੇਅ ਦੀ ਲਾਗਤ ਭਾਰਤ ਸਰਕਾਰ ਤੋਂ ਦਿਵਾਉਣ ਲਈ ਵਕਾਲਤ ਕਰਨ ਨੂੰ ਤਿਆਰ ਹਨ।
ਪ੍ਰੋ. ਖਿਆਲਾ ਨੇ ਕਿਹਾ ਕਿ ਪਾਕਿਸਤਾਨ ਦੇ ਸੰਘੀ ਸੰਚਾਰ ਮੰਤਰੀ ਅਬਦੁਲ ਅਲੀਮ ਖ਼ਾਨ ਨੇ 8 ਅਕਤੂਬਰ ਨੂੰ ਮੁੜ ਯੂਕੇ, ਕੈਨੇਡਾ ਅਤੇ ਅਮਰੀਕਾ ਵਿੱਚ ਰਹਿੰਦੇ ਸਿੱਖ ਨਿਵੇਸ਼ਕਾਂ ਨੂੰ ਕਰਤਾਰ ਪੁਰ ਤੋਂ ਨਨਕਾਣਾ ਸਾਹਿਬ ਲਈ ਸਿਆਲਕੋਟ- ਕਰਤਾਰਪੁਰ ਮੋਟਰਵੇਅ, ਜਿਸ ਨੂੰ ‘ਗੁਰੂ ਨਾਨਕ ਐਕਸਪ੍ਰੈੱਸਵੇਅ’ ਦਾ ਨਾਮ ਦਿੱਤਾ ਗਿਆ ਹੈ, ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਹੈ। ਲਗਭਗ 84 ਕਿਲੋਮੀਟਰ ਲੰਬੇ ਇਸ ਪ੍ਰਸਤਾਵਿਤ ਪ੍ਰਾਜੈਕਟ ਦਾ ਐਲਾਨ ਜਨਵਰੀ 2026 ਵਿੱਚ ਕੀਤਾ ਗਿਆ ਸੀ, ਪਰ ਸਾਲ ਬੀਤਣ ’ਤੇ ਆਗਿਆ , ਲੇਕਿਨ ਪਾਕਿਸਤਾਨ ਦੀ ਖਸਤਾ ਮਾਲੀ ਹਾਲਤ ਕਾਰਨ ਨਾ ਉਸਾਰੀ ਸ਼ੁਰੂ ਹੋ ਸਕੀ ਅਤੇ ਨਾ ਹੀ ਇਸ ਨੂੰ ਮੁਕੰਮਲ ਕਰਨ ਦੀ ਸਮਾਂ-ਸੀਮਾ ਨਿਰਧਾਰਿਤ ਕੀਤਾ ਜਾ ਸਕਿਆ।
ਉਨ੍ਹਾਂ ਕਿਹਾ ਕਿ ਵਾਰ-ਵਾਰ ਐਲਾਨਾਂ ਦੇ ਬਾਵਜੂਦ ਪ੍ਰਾਜੈਕਟ ਨੂੰ ਅਮਲੀ ਰੂਪ ਦੇਣ ਵਿੱਚ ਨਿਵੇਸ਼ਕਾਂ ਵੱਲੋਂ ਪਾਕਿਸਤਾਨ ਦੀ ਅੰਦਰੂਨੀ ਕਾਨੂੰਨ ਵਿਵਸਥਾ ਦੀ ਮਾੜੀ ਹਾਲਤ ਅਤੇ ਨਿਵੇਸ਼ ਨਾਲ ਜੁੜੇ ਜੋਖ਼ਮਾਂ ਕਾਰਨ ਕੋਈ ਦਿਲਚਸਪੀ ਦਿਖਾਈ । ਇਸ ਲਈ ਤਾਜ਼ਾ ਐਲਾਨ ਪਾਕਿਸਤਾਨ ਵੱਲੋਂ ਵਿਦੇਸ਼ਾਂ ਵਿੱਚ ਵੱਸਦੇ ਸਿੱਖ ਭਾਈਚਾਰੇ ਤੋਂ ਨਿਵੇਸ਼ ਹਾਸਲ ਕਰਨ ਦੀਆਂ ਲਗਾਤਾਰ ਕੋਸ਼ਿਸ਼ ਹੈ। ਪਾਕਿਸਤਾਨ ਨੂੰ ਇਸ ਪ੍ਰਾਜੈਕਟ ਰਾਹੀਂ ਧਾਰਮਿਕ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ, ਹੋਟਲਾਂ, ਸ਼ਾਪਿੰਗ ਮਾਲਾਂ ਅਤੇ ਹੋਰ ਸਹੂਲਤਾਂ ਦੇ ਵਿਕਾਸ ਰਾਹੀਂ ਰੁਜ਼ਗਾਰ ਪੈਦਾ ਕਰਨ ਦੀ ਉਮੀਦ ਹੈ। ਪਰ ਸਿਰਫ਼ ਐਲਾਨਾਂ ਨਾਲ ਵਿਕਾਸ ਨਹੀਂ ਹੁੰਦਾ; ਇਸ ਲਈ ਵਿੱਤੀ ਸਰੋਤਾਂ, ਪਾਰਦਰਸ਼ੀ ਨਿਵੇਸ਼ ਨੀਤੀ ਅਤੇ ਭਰੋਸੇਯੋਗ ਪ੍ਰਬੰਧਾਂ ਦੀ ਲੋੜ ਹੈ।
ਪ੍ਰੋ. ਖਿਆਲਾ ਨੇ ਕਿਹਾ ਕਿ ਪਾਕਿਸਤਾਨ ਲਈ ਧਾਰਮਿਕ ਸਦਭਾਵਨਾ ਦੀ ਗੱਲ ਕਰਨਾ ‘ਹਾਥੀ ਦੇ ਦੰਦ ਖਾਣ ਦੇ ਹੋਰ, ਦਿਖਾਉਣ ਦੇ ਹੋਰ’ ਵਾਲੀ ਕਹਾਵਤ ਵਾਂਗ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਾਕਿਸਤਾਨ ਵਿੱਚ ਸਿੱਖਾਂ ਅਤੇ ਹਿੰਦੂਆਂ ਦੇ ਇਤਿਹਾਸਕ ਧਾਰਮਿਕ ਅਸਥਾਨਾਂ ਅਤੇ ਜਾਇਦਾਦਾਂ ਦੀ ਸੰਭਾਲ ਦੀ ਹਾਲਤ ਚਿੰਤਾਜਨਕ ਹੈ। ਉਨ੍ਹਾਂ ਅਨੁਸਾਰ, ਉੱਥੇ 517 ਗੁਰਦੁਆਰਿਆਂ ਅਤੇ 1,130 ਹਿੰਦੂ ਮੰਦਰਾਂ ਅਤੇ ਇਨਾਂ ਨਾਲ ਸਬੰਧਤ ਲੱਖਾਂ ਏਕੜ ਜ਼ਮੀਨਾਂ- ਜਾਇਦਾਦਾਂ ਦਾ ਪ੍ਰਬੰਧ ਇਵੈਕੁਈ ਟ੍ਰਸਟ ਪ੍ਰਾਪਰਟੀ ਬੋਰਡ ਕੋਲ ਹੈ, ਜਿਸ ਦੀ ਸਾਲਾਨਾ ਆਮਦਨ ਕਰੀਬ 600 ਕਰੋੜ ਰੁਪਏ ਹੈ। ਪਰ ਕੇਵਲ 21 ਗੁਰਦੁਆਰੇ ਅਤੇ 14 ਹਿੰਦੂ ਮੰਦਰ ਹੀ ਚਾਲੂ ਹਾਲਤ ’ਚ ਹਨ । ਬਾਕੀ ਵਿਚੋਂ ਬਹੁਤ ਸਾਰੇ ਧਾਰਮਿਕ ਅਸਥਾਨ ਖਸਤਾ ਹਾਲਤ ਵਿੱਚ ਹਨ ਜਾਂ ਨਾਜਾਇਜ਼ ਕਬਜ਼ਿਆਂ ਦੀ ਮਾਰ ਹੇਠ ਹਨ। ਉਨ੍ਹਾਂ ਪਾਕਿਸਤਾਨ ਵਿੱਚ ਹਿੰਦੂ ਅਤੇ ਸਿੱਖ ਘੱਟਗਿਣਤੀਆਂ ਨਾਲ ਹੁੰਦੀ ਧੱਕੇਸ਼ਾਹੀ, ਜਬਰੀ ਧਰਮ ਪਰਿਵਰਤਨ ਅਤੇ ਧਾਰਮਿਕ ਅਸਥਾਨਾਂ ਦੀ ਮਾੜੀ ਸਾਂਭ-ਸੰਭਾਲ ’ਤੇ ਵੀ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਤੋਂ ਨਿਵੇਸ਼ ਮੰਗਣ ਤੋਂ ਪਹਿਲਾਂ ਆਪਣੇ ਦੇਸ਼ ਵਿੱਚ ਸਿੱਖ ਅਤੇ ਹਿੰਦੂ ਧਾਰਮਿਕ ਅਸਥਾਨਾਂ ਦੀ ਸੁਰੱਖਿਆ, ਸਾਂਭ-ਸੰਭਾਲ ਅਤੇ ਘੱਟਗਿਣਤੀਆਂ ਦੇ ਅਧਿਕਾਰਾਂ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਭਾਰਤ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਕਰਨ ਵਾਲਾ ਪਾਕਿਸਤਾਨ ਅੱਜ ਖ਼ੁਦ ਗੰਭੀਰ ਆਰਥਿਕ ਸੰਕਟ ਵਿੱਚ ਘਿਰਿਆ ਹੋਇਆ ਹੈ। ਕਰਜ਼ੇ ਦੇ ਭਾਰੀ ਬੋਝ, ਕਰਜ਼ੇ ਦੀ ਅਦਾਇਗੀ ਦੀਆਂ ਮੁਸ਼ਕਲਾਂ ਅਤੇ ਸਰਕਾਰੀ ਖ਼ਰਚਿਆਂ ਲਈ ਵਿੱਤੀ ਸਰੋਤਾਂ ਦੀ ਘਾਟ ਕਾਰਨ ਉੱਥੋਂ ਦੇ ਲੋਕ ਗ਼ਰੀਬੀ ਅਤੇ ਮਹਿੰਗਾਈ ਝੱਲ ਰਹੇ ਹਨ। ਅਜਿਹੇ ਹਾਲਾਤ ਵਿੱਚ ਪਾਕਿਸਤਾਨ ਲਈ ਵੱਡੇ ਵਿਕਾਸ ਪ੍ਰਾਜੈਕਟਾਂ ਨੂੰ ਅਮਲੀ ਰੂਪ ਦੇਣਾ ਆਸਾਨ ਨਹੀਂ ਹੋਵੇਗਾ।
पाकिस्तान ने करतारपुर से ननकाना साहिब तक ‘गुरु नानक एक्सप्रेसवे’ के लिए सिख निवेशकों से फिर मांगा निवेश
अमृतसर, 15 अक्टूबर: पंजाब भाजपा के प्रवक्ता और सिख चिंतक प्रो. सरचंद सिंह ख्याला ने पाकिस्तान द्वारा सिख निवेशकों को ‘गुरु नानक एक्सप्रेसवे’ परियोजना में निवेश करने का फिर से आमंत्रण देने पर टिप्पणी करते हुए कहा कि यदि पाकिस्तान गुरुद्वारा करतारपुर साहिब और करतारपुर गलियारा भारत को सौंपने के लिए तैयार हो, तो वह इस एक्सप्रेसवे की लागत भारत सरकार से दिलवाने के लिए पैरवी करने को तैयार हैं।
प्रो. ख्याला ने कहा कि पाकिस्तान के संघीय संचार मंत्री अब्दुल अलीम खान ने 8 अक्टूबर को ब्रिटेन, कनाडा और अमेरिका में रहने वाले सिख निवेशकों से करतारपुर से ननकाना साहिब तक संपर्क बेहतर बनाने के उद्देश्य से प्रस्तावित सियालकोट-करतारपुर मोटरवे, जिसका नाम ‘गुरु नानक एक्सप्रेसवे’ रखा गया है, में निवेश करने की अपील दोहराई है। लगभग 84 किलोमीटर लंबे इस प्रस्तावित प्रोजेक्ट की घोषणा जनवरी 2026 में की गई थी। लेकिन कई महीनों बाद भी पाकिस्तान की खराब आर्थिक स्थिति के कारण न तो निर्माण कार्य शुरू हो सका है और न ही इसे पूरा करने की कोई समय-सीमा तय की गई है।
उन्होंने कहा कि बार-बार घोषणाओं के बावजूद इस परियोजना को अमलीजामा पहनाने में निवेशकों ने कोई खास दिलचस्पी नहीं दिखाई है। इसके पीछे पाकिस्तान की आंतरिक कानून-व्यवस्था की खराब स्थिति और निवेश से जुड़े जोखिम प्रमुख कारण हैं। ताजा अपील विदेशों में बसे सिख समुदाय से निवेश जुटाने के पाकिस्तान के लगातार प्रयासों का हिस्सा है। पाकिस्तान को उम्मीद है कि इस परियोजना से धार्मिक पर्यटन को बढ़ावा मिलेगा और होटल, शॉपिंग मॉल तथा अन्य सुविधाओं के विकास से रोजगार के नए अवसर पैदा होंगे। लेकिन केवल घोषणाओं से विकास नहीं होता; इसके लिए पर्याप्त वित्तीय संसाधनों, पारदर्शी निवेश नीति और विश्वसनीय व्यवस्थाओं की आवश्यकता होती है।
प्रो. ख्याला ने कहा कि पाकिस्तान द्वारा धार्मिक सद्भाव की बातें करना ‘हाथी के दांत खाने के और, दिखाने के और’ वाली कहावत को चरितार्थ करता है। उन्होंने आरोप लगाया कि पाकिस्तान में सिखों और हिंदुओं के ऐतिहासिक धार्मिक स्थलों तथा संपत्तियों के संरक्षण की स्थिति चिंताजनक है। उनके अनुसार, पाकिस्तान में 517 गुरुद्वारों, 1,130 हिंदू मंदिरों और उनसे संबंधित लाखों एकड़ भूमि एवं संपत्तियों का प्रबंधन इवैक्यूई ट्रस्ट प्रॉपर्टी बोर्ड के पास है, जिसकी वार्षिक आय लगभग 600 करोड़ रुपये बताई जाती है। लेकिन उनके दावे के अनुसार, केवल 21 गुरुद्वारे और 14 हिंदू मंदिर ही चालू हालत में हैं, जबकि शेष में से अनेक धार्मिक स्थल जर्जर स्थिति में हैं या अवैध कब्जों की चपेट में हैं।
उन्होंने पाकिस्तान में हिंदू और सिख अल्पसंख्यकों के साथ कथित धक्केशाही, जबरन धर्मांतरण और धार्मिक स्थलों के उचित रखरखाव की कमी पर भी सवाल उठाए। उन्होंने कहा कि पाकिस्तान को विदेशों में बसे सिखों से निवेश मांगने से पहले अपने देश में सिख और हिंदू धार्मिक स्थलों की सुरक्षा, उचित देखभाल तथा अल्पसंख्यकों के अधिकारों को सुनिश्चित करना चाहिए।
उन्होंने कहा कि भारत को अस्थिर करने के प्रयास करने वाला पाकिस्तान आज स्वयं गंभीर आर्थिक संकट से जूझ रहा है। भारी कर्ज, कर्ज चुकाने में कठिनाइयों और सरकारी खर्चों के लिए पर्याप्त वित्तीय संसाधनों की कमी के कारण वहां के लोग गरीबी और महंगाई का सामना करने को मजबूर हैं। ऐसे हालात में पाकिस्तान के लिए बड़ी विकास परियोजनाओं को अमलीजामा पहनाना आसान नहीं होगा।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










