अगर ड्रग्स पाकिस्तान से आ रहे हैं, तो बीएसएफ किसके अधीन आती है? यह अमित शाह के केंद्रीय गृह मंत्रालय के अधीन है: मुख्यमंत्री भगवंत सिंह मान
भगवंत मान पर आरोप लगाने से पहले, अपने मंत्रालय की ज़िम्मेदारी लें और भाजपा शासित गुजरात से राजस्थान और हरियाणा के रास्ते आने वाले ड्रग्स के रूटों के बारे में जवाब दें: मुख्यमंत्री भगवंत सिंह मान
अमित शाह को पंजाब पर ड्रग्स के लिए आरोप लगाने से पहले अपनी सरकारों का रिकॉर्ड देखना चाहिए: मुख्यमंत्री भगवंत सिंह मान
पंजाब को बदनाम करने के बजाय, अमित शाह को गुजरात के बंदरगाहों से आने वाले ड्रग्स और साबरमती जेल से चल रहे लॉरेंस बिश्नोई के नेटवर्क के बारे में जवाब देना चाहिए: मनीष सिसोदिया
भाजपा और ‘चिट्टा‘ पार्टी का गठबंधन पंजाब को वापस ड्रग्स और गैंगस्टरवाद में धकेलना चाहता है, पंजाब में सत्ता पर कब्ज़ा करना चाहता है और पंजाब के पानी, यूनिवर्सिटी और चंडीगढ़ पर कब्ज़ा करना चाहता है: हरपाल सिंह चीमा
चंडीगढ़ 16 अक्टूबर: केंद्रीय गृह मंत्री अमित शाह के ‘X’ पोस्ट पर जवाब देते हुए मुख्यमंत्री भगवंत सिंह मान ने कहा, “अमित शाह जी, मेरे बारे में बात करने से पहले आपको अपने सलाहकारों से सलाह लेनी चाहिए थी। बीएसएफ का अधिकार क्षेत्र 50 किलोमीटर है, फिर भी गुजरात के कांडला पोर्ट पर 3,000 किलोग्राम हेरोइन ज़ब्त की जा रही है। मुख्यमंत्री भगवंत सिंह मान पर आरोप लगाने से पहले अपनी ज़िम्मेदारी लें। अपने ‘चमचों‘ के लिखे स्क्रिप्टेड ट्वीट्स को कॉपी और पेस्ट करना बंद करें।”
पंजाब के कानून-व्यवस्था पर अमित शाह के कमेंट्स पर पूछे गए सवालों का जवाब देते हुए मुख्यमंत्री भगवंत सिंह मान ने कहा, “मैंने भी अमित शाह को जवाब दिया था। आपने मेरी बात क्यों नहीं बताई? मैंने क्या जवाब दिया? क्या आपने कभी अमित शाह को पंजाबी में लिखते देखा है? किसी ने उन्हें यहीं से कोई बयान भेजा होगा और उन्होंने बस उसे कॉपी और पेस्ट कर दिया।”
मुख्यमंत्री ने कहा, “बॉर्डर पर बीएसएफ की ऑपरेशनल रेंज 50 किलोमीटर है, फिर भी गुजरात के कांडला पोर्ट पर करीब 3,000 किलोग्राम ड्रग्स की खेप पकड़ी जाती है। अगर ड्रग्स पाकिस्तान से आ रही हैं, तो बीएसएफ पर किसका कंट्रोल है? यह तो केंद्रीय गृह मंत्रालय के अधीन आता है।”
उन्होंने आगे कहा, “गुजरात में सालों से भाजपा की सरकार है। अगर यह रास्ता राजस्थान से होकर जाता है, तो वहां किसकी सरकार है? भाजपा की। अगर यह हरियाणा से होकर जाता है, तो वहां किसकी सरकार है? भाजपा की। फिर भी वे पंजाब पर आरोप लगाते रहते हैं। पंजाब पर आरोप लगाने से पहले, उन्हें अपनी ज़िम्मेदारियों पर ध्यान देना चाहिए। हमारा स्टैंड साफ़ है: हम किसी भी ड्रग तस्कर को नहीं छोड़ेंगे और ड्रग तस्करी में शामिल लोगों के खिलाफ़ कड़ी कार्रवाई करते रहेंगे।”
अकाली दल-भाजपा गठबंधन का ज़िक्र करते हुए उन्होंने कहा, “2007 से 2017 तक पंजाब में किसकी सरकार थी? अकाली दल और भाजपा की। जब मजीठिया रेड-लाइट गाड़ियों में ड्रग्स भेज रहे थे, तो उन्हें कौन सपोर्ट कर रहा था? ये वही लोग थे। भाजपा ने 2014 में केंद्र में सरकार बनाई, और उसके बाद भी वे ऐसे लोगों की मदद करते रहे।”
मुख्यमंत्री भगवंत सिंह मान ने ज़ोर देकर कहा, “अमित शाह जी, पंजाब को बदनाम करने से पहले, कृपया अपना रिकॉर्ड देखें। पंजाबी में, हम कहते हैं कि दूसरों पर उंगली उठाने से पहले, अपने गांव को देखना चाहिए। पहले अपना घर देखें, फिर दूसरों पर आरोप लगाएं।”
राजनीतिक बयानबाजी और पंजाब को टारगेट करने की टाइमिंग के बारे में पूछे जाने पर, मुख्यमंत्री भगवंत सिंह मान ने कहा, “चुनाव पास आने पर यह सब जारी रहेगा। अगर सीबीआई मेरे परिवार वालों या मेरे करीबी लोगों पर रेड करती है, तो इसका मतलब है कि चुनाव पास हैं। उन्होंने बंगाल, बिहार, महाराष्ट्र, दिल्ली और हरियाणा में भी यही फॉर्मूला अपनाया था। इसलिए उन्हें बोलने दें, पंजाब के लोग खुद जवाब देंगे।”
आम आदमी पार्टी के सीनियर नेता और पंजाब इंचार्ज मनीष सिसोदिया ने कहा: “अमित शाह जी, पंजाब को बदनाम मत करो। आप देश के केंद्रीय गृह मंत्री हैं। गुजरात के रास्ते पंजाब में सप्लाई होने वाले ड्रग्स की चेन को तोड़ना आपकी ज़िम्मेदारी है। आज जब भगवंत मान सरकार ने पंजाब में ड्रग तस्करों की कमर तोड़ दी है, तो केंद्रीय गृह मंत्री के तौर पर गुजरात से चल रहे सप्लाई नेटवर्क को खत्म करना आपकी ज़िम्मेदारी है। पिछले पांच सालों में देश में सबसे ज़्यादा ड्रग्स गुजरात के पोर्ट पर ज़ब्त किए गए हैं। फिर भी, आपने राजनीतिक फ़ायदे के लिए पंजाब को बदनाम करना शुरू कर दिया है?”
आप पंजाब इंचार्ज ने कहा, “लॉरेंस बिश्नोई साबरमती जेल से अपना पूरा नेटवर्क चला रहा है। आपके राज्य की एक हाई-सिक्योरिटी जेल से फोन कॉल, वीडियो कॉल, धमकियां और क्रिमिनल एक्टिविटी हो रही हैं। गैंगस्टरवाद को कहां पनाह मिल रही है, यह सवाल पंजाब से नहीं, बल्कि आपकी अपनी सरकार से पूछा जाना चाहिए।”
मनीष सिसोदिया ने कहा, “2007 से 2017 के बीच, जब अकाली-भाजपा सरकार थी, पंजाब में ‘चिट्टा‘ और हेरोइन का धंधा खूब फला-फूला। उस समय आपकी सरकार ने जो ज़हर बोया, उसका नतीजा आज पंजाब भुगत रहा है। उस इतिहास को भूलकर, क्या अब आप पंजाब को बदनाम करने की कोशिश कर रहे हैं? बॉर्डर सिक्योरिटी, पोर्ट और एससीबी और डीआरआई जैसी केंद्रीय एजेंसियां केंद्र सरकार के अधीन आती हैं। जब गुजरात के पोर्ट से ड्रग्स देश में आ रहे हैं, तो इसके लिए किसे ज़िम्मेदार ठहराया जाना चाहिए?”
इस बीच, आप के सीनियर नेता और कैबिनेट मंत्री हरपाल सिंह चीमा ने कहा: “आप अडानी के पोर्ट के ज़रिए पंजाब में ड्रग्स फैला रहे हैं। आप साबरमती जेल में पंजाब में गैंगस्टर फैलाने वालों को सुरक्षा दे रहे हैं। आप ही थे जिन्होंने 2007 से 2017 के बीच ‘चिट्टा पार्टी‘ से हाथ मिलाकर पंजाब में ड्रग्स फैलाया। और अब, क्या आप उसी पार्टी के साथ फिर से पंजाब में ड्रग्स बेचकर अरबों रुपये कमाने का सपना देख रहे हैं?” हरपाल सिंह चीमा ने कहा, “आज ड्रग्स की सबसे ज़्यादा खपत उन राज्यों में हो रही है जहाँ आपकी सरकारें सालों से हैं। क्या उन राज्यों में ड्रग्स बेचकर पैसा कमाना काफ़ी नहीं था? क्या अब आपने पंजाब को बर्बाद करने के लिए अपनी ‘चिट्टा पार्टी‘ से फिर हाथ मिला लिया है? लोग जानते हैं कि आपकी नज़र पंजाब के पानी, पंजाब यूनिवर्सिटी और चंडीगढ़ पर है। क्या आप तीनों काले क़ानून वापस लाना चाहते हैं? पंजाब ऐसा कभी नहीं होने देगा।”
आम आदमी पार्टी पंजाब ने अपने जवाब में कहा: “अमित शाह जी, आप भारत के केंद्रीय गृह मंत्री हैं। पंजाब को भाषण देने से पहले अपने मंत्रालय को जवाब दें। बॉर्डर की सुरक्षा आपकी ज़िम्मेदारी है। बीएसएफ आपके अंडर काम करती है। आपने 2021 में इसका अधिकार क्षेत्र 15 से बढ़ाकर 50 किलोमीटर कर दिया था। पंजाब में आने वाला हर ड्रोन बॉर्डर पार करता है जिसकी सुरक्षा आपके मंत्रालय को करनी होती है। मान सरकार को पंजाब के युवाओं की सुरक्षा के लिए ‘बाज़ अख‘ नाम का अपना एंटी-ड्रोन सिस्टम लगाना पड़ा क्योंकि ड्रोन लगातार आ रहे थे।”
पार्टी ने मांग की कि अमित शाह देश को बताएं: “2021 में आपके गुजरात के मुंद्रा पोर्ट पर करीब 3,000 किलोग्राम अफगान हेरोइन कैसे पहुंची? इस साल मई में उसी तट पर 1,150 करोड़ रुपये की 115 किलोग्राम कोकीन और 196 किलोग्राम कैप्टागन कैसे पहुंची? जनवरी में आगर मालवा और फरवरी में सचोर में मेफेड्रोन लैब पर छापे क्यों मारे जा रहे हैं? आपके राज वाले राज्यों में यह सब कौन होने दे रहा है? और इस साल मार्च में जमा हुई कैग रिपोर्ट से पता चला कि गुजरात पुलिस द्वारा जब्त 2,332 किलोग्राम ड्रग्स (जो 2010 से 2022 के बीच जब्त कुल ड्रग्स का एक तिहाई से ज़्यादा था) का कोई हिसाब नहीं है। गुजरात की सीआईडी ने होम डिपार्टमेंट को बताया कि कुछ चोरी हो गया और बाकी चूहे खा गए। तो अमित शाह जी देश को बताएं: क्या ये चूहे खा गए या दूसरे राज्यों को सप्लाई किए?”
पार्टी ने कहा, “दूसरी तरफ, पंजाब जवाबी कार्रवाई कर रहा है। पंजाब पुलिस के अपने आंकड़े बताते हैं कि मान सरकार की सख्ती की वजह से हेरोइन की उपलब्धता कम हुई है। जब मानसा में एंटी-ड्रग एक्टिविस्ट परविंदर सिंह झोटा को गोली मारी गई, तो पंजाब पुलिस ने आरोपी का पीछा किया और 24 घंटे के अंदर उसे राजस्थान से गिरफ्तार कर लिया, उससे जुड़ी प्रॉपर्टी गिरा दी और मानसा के एसएचओ को सस्पेंड कर दिया। और आपके अपने डबल-इंजन हरियाणा (जो पंजाब का पड़ोसी है) में, मुख्यमंत्री के अपने चुनाव क्षेत्र में ड्रग स्टिंग ऑपरेशन करने वाले पत्रकारों को गिरफ्तार कर लिया गया। क्या आपके राज्य में लोकतंत्र खत्म हो गई है? क्या यही आपका नशा मुक्त इंडिया का विचार है?”
आप ने कहा, “पंजाब को आपके भाषणों या चुनाव के समय की सहानुभूति की ज़रूरत नहीं है। उसे जवाब चाहिए। बॉर्डर को सुरक्षित करें। अपने राज्यों को साफ करें। फिर आकर पंजाब से बात करें।”
—————————————————————————————-
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਅਮਿਤ ਸ਼ਾਹ ਨੂੰ ਜਵਾਬ: ਪੰਜਾਬ ‘ਤੇ ਦੋਸ਼ ਲਾਉਣ ਅਤੇ ਆਪਣੇ ‘ਚਮਚਿਆਂ‘ ਦੇ ਲਿਖੇ ਟਵੀਟ ਕਾਪੀ-ਪੇਸਟ ਕਰਨ ਦੀ ਬਜਾਏ ਗੁਜਰਾਤ ਦੀ ਕਾਂਡਲਾ ਬੰਦਰਗਾਹ ‘ਤੇ ਫੜ੍ਹੀ ਗਈ 3,000 ਕਿੱਲੋ ਹੈਰੋਇਨ ਦਾ ਜਵਾਬ ਦਿਓ
ਜੇਕਰ ਨਸ਼ਾ ਪਾਕਿਸਤਾਨ ਤੋਂ ਆ ਰਿਹਾ ਹੈ ਤਾਂ ਬੀਐਸਐਫ ਕਿਸ ਦੇ ਅਧੀਨ ਆਉਂਦੀ ਹੈ? ਇਹ ਅਮਿਤ ਸ਼ਾਹ ਦੀ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਭਗਵੰਤ ਮਾਨ ‘ਤੇ ਦੋਸ਼ ਲਾਉਣ ਤੋਂ ਪਹਿਲਾਂ, ਆਪਣੇ ਮੰਤਰਾਲੇ ਦੀ ਜ਼ਿੰਮੇਵਾਰੀ ਲਵੋ ਅਤੇ ਭਾਜਪਾ ਸ਼ਾਸਿਤ ਗੁਜਰਾਤ ਤੋਂ ਰਾਜਸਥਾਨ ਅਤੇ ਹਰਿਆਣਾ ਦੇ ਰਸਤੇ ਆਉਂਦੇ ਨਸ਼ੇ ਦੇ ਰੂਟਾਂ ਦਾ ਜਵਾਬ ਦਿਓ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਅਮਿਤ ਸ਼ਾਹ ਨੂੰ ਪੰਜਾਬ ‘ਤੇ ਨਸ਼ਿਆਂ ਦਾ ਦੋਸ਼ ਲਾਉਣ ਤੋਂ ਪਹਿਲਾਂ ਆਪਣੀਆਂ ਸਰਕਾਰਾਂ ਦਾ ਰਿਕਾਰਡ ਦੇਖਣਾ ਚਾਹੀਦਾ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਅਮਿਤ ਸ਼ਾਹ ਨੂੰ ਪੰਜਾਬ ਨੂੰ ਬਦਨਾਮ ਕਰਨ ਦੀ ਬਜਾਏ ਗੁਜਰਾਤ ਦੀਆਂ ਬੰਦਰਗਾਹਾਂ ਤੋਂ ਆ ਰਹੇ ਨਸ਼ਿਆਂ ਅਤੇ ਸਾਬਰਮਤੀ ਜੇਲ੍ਹ ਤੋਂ ਚੱਲ ਰਹੇ ਲਾਰੈਂਸ ਬਿਸ਼ਨੋਈ ਦੇ ਨੈੱਟਵਰਕ ਦਾ ਜਵਾਬ ਦੇਣਾ ਚਾਹੀਦਾ ਹੈ: ਮਨੀਸ਼ ਸਿਸੋਦੀਆ
ਭਾਜਪਾ ਅਤੇ ‘ਚਿੱਟਾ‘ ਪਾਰਟੀ ਦਾ ਗਠਜੋੜ ਪੰਜਾਬ ਨੂੰ ਮੁੜ ਨਸ਼ਿਆਂ ਅਤੇ ਗੈਂਗਸਟਰਵਾਦ ਵਿੱਚ ਧੱਕਣਾ ਚਾਹੁੰਦਾ ਹੈ, ਪੰਜਾਬ ਵਿੱਚ ਸੱਤਾ ਹਥਿਆਉਣਾ ਚਾਹੁੰਦਾ ਹੈ ਅਤੇ ਪੰਜਾਬ ਦੇ ਪਾਣੀਆਂ, ਯੂਨੀਵਰਸਿਟੀ ਅਤੇ ਚੰਡੀਗੜ੍ਹ ‘ਤੇ ਕਬਜ਼ਾ ਕਰਨਾ ਚਾਹੁੰਦਾ ਹੈ: ਹਰਪਾਲ ਸਿੰਘ ਚੀਮਾ
ਚੰਡੀਗੜ16 ਅਕਤੂਬਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੁੱਕਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ‘ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਉਹ ਪੰਜਾਬ ਨੂੰ ਬਦਨਾਮ ਕਰਨ ਅਤੇ ਸਿਆਸੀ ਦੋਸ਼ਬਾਜ਼ੀ ਕਰਨ ਦੀ ਬਜਾਏ ਗੁਜਰਾਤ ਦੀ ਕਾਂਡਲਾ ਬੰਦਰਗਾਹ ‘ਤੇ 3,000 ਕਿੱਲੋ ਹੈਰੋਇਨ ਦੀ ਬਰਾਮਦਗੀ ਦਾ ਜਵਾਬ ਦੇਣ। ਅਮਿਤ ਸ਼ਾਹ ਨੂੰ ਭਾਜਪਾ ਸ਼ਾਸਿਤ ਗੁਜਰਾਤ ਤੋਂ ਰਾਜਸਥਾਨ ਅਤੇ ਹਰਿਆਣਾ ਰਾਹੀਂ ਚੱਲ ਰਹੇ ਨਸ਼ੇ ਦੇ ਰੂਟਾਂ ਦੀ ਜ਼ਿੰਮੇਵਾਰੀ ਲੈਣ ਦੀ ਚੁਣੌਤੀ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਵਾਲ ਕੀਤਾ ਕਿ ਸਰਹੱਦ ਦੀ ਸੁਰੱਖਿਆ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਹੋਣ ਦੇ ਬਾਵਜੂਦ ਦੇਸ਼ ਵਿੱਚ ਨਸ਼ਾ ਕਿਵੇਂ ਦਾਖ਼ਲ ਹੋ ਰਿਹਾ ਹੈ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ‘X’ ਪੋਸਟ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਅਮਿਤ ਸ਼ਾਹ ਜੀ, ਮੇਰੇ ਬਾਰੇ ਬੋਲਣ ਤੋਂ ਪਹਿਲਾਂ ਤੁਹਾਨੂੰ ਆਪਣੇ ਸਲਾਹਕਾਰਾਂ ਨਾਲ ਮਸ਼ਵਰਾ ਕਰ ਲੈਣਾ ਚਾਹੀਦਾ ਸੀ। ਬੀਐਸਐੱਫ ਦਾ ਅਧਿਕਾਰ ਖੇਤਰ 50 ਕਿਲੋਮੀਟਰ ਤੱਕ ਹੈ, ਫਿਰ ਵੀ ਗੁਜਰਾਤ ਦੀ ਕਾਂਡਲਾ ਬੰਦਰਗਾਹ ‘ਤੇ 3,000 ਕਿੱਲੋ ਹੈਰੋਇਨ ਫੜ੍ਹੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ‘ਤੇ ਦੋਸ਼ ਲਾਉਣ ਤੋਂ ਪਹਿਲਾਂ ਆਪਣੀਆਂ ਜ਼ਿੰਮੇਵਾਰੀਆਂ ਦੀ ਜਵਾਬਦੇਹੀ ਲਵੋ। ਆਪਣੇ ‘ਚਮਚਿਆਂ‘ ਦੇ ਲਿਖੇ ਸਕ੍ਰਿਪਟਿਡ ਟਵੀਟਾਂ ਨੂੰ ਕਾਪੀ-ਪੇਸਟ ਕਰਨਾ ਬੰਦ ਕਰੋ।”
ਪੰਜਾਬ ਦੀ ਕਾਨੂੰਨ ਵਿਵਸਥਾ ਬਾਰੇ ਅਮਿਤ ਸ਼ਾਹ ਦੀਆਂ ਟਿੱਪਣੀਆਂ ‘ਤੇ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਮੈਂ ਵੀ ਅਮਿਤ ਸ਼ਾਹ ਨੂੰ ਜਵਾਬ ਦਿੱਤਾ ਸੀ। ਤੁਸੀਂ ਮੇਰੀ ਗੱਲ ਦਾ ਜ਼ਿਕਰ ਕਿਉਂ ਨਹੀਂ ਕੀਤਾ? ਮੈਂ ਕੀ ਜਵਾਬ ਦਿੱਤਾ ਸੀ? ਕੀ ਤੁਸੀਂ ਕਦੇ ਅਮਿਤ ਸ਼ਾਹ ਨੂੰ ਪੰਜਾਬੀ ਵਿੱਚ ਲਿਖਦੇ ਦੇਖਿਆ ਹੈ? ਇੱਥੋਂ ਹੀ ਕਿਸੇ ਨੇ ਉਨ੍ਹਾਂ ਨੂੰ ਬਿਆਨ ਭੇਜਿਆ ਹੋਵੇਗਾ ਅਤੇ ਉਨ੍ਹਾਂ ਨੇ ਬੱਸ ਉਸ ਨੂੰ ਕਾਪੀ-ਪੇਸਟ ਕਰ ਦਿੱਤਾ।”
ਮੁੱਖ ਮੰਤਰੀ ਨੇ ਧਿਆਨ ਦਿਵਾਇਆ, “ਸਰਹੱਦ ਦੇ ਨਾਲ ਬੀਐੱਸਐੱਫ ਦੀ ਕਾਰਜਸ਼ੀਲ ਸੀਮਾ 50 ਕਿਲੋਮੀਟਰ ਹੈ, ਫਿਰ ਵੀ ਗੁਜਰਾਤ ਦੀ ਕਾਂਡਲਾ ਬੰਦਰਗਾਹ ‘ਤੇ ਲਗਭਗ 3,000 ਕਿੱਲੋ ਨਸ਼ੇ ਦੀਆਂ ਖੇਪਾਂ ਜ਼ਬਤ ਕੀਤੀਆਂ ਜਾਂਦੀਆਂ ਹਨ। ਜੇਕਰ ਨਸ਼ਾ ਪਾਕਿਸਤਾਨ ਤੋਂ ਆ ਰਿਹਾ ਹੈ, ਤਾਂ ਬੀਐੱਸਐੱਫ ‘ਤੇ ਕਿਸ ਦਾ ਕੰਟਰੋਲ ਹੈ? ਇਹ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਆਉਂਦੀ ਹੈ।”
ਉਨ੍ਹਾਂ ਅੱਗੇ ਕਿਹਾ, “ਗੁਜਰਾਤ ਵਿੱਚ ਸਾਲਾਂ ਤੋਂ ਭਾਜਪਾ ਦੀ ਸਰਕਾਰ ਹੈ। ਜੇਕਰ ਇਹ ਰਸਤਾ ਰਾਜਸਥਾਨ ਤੋਂ ਹੋ ਕੇ ਲੰਘਦਾ ਹੈ, ਤਾਂ ਉੱਥੇ ਕਿਸ ਦੀ ਸਰਕਾਰ ਹੈ? ਭਾਜਪਾ ਦੀ। ਜੇਕਰ ਇਹ ਹਰਿਆਣਾ ਤੋਂ ਲੰਘਦਾ ਹੈ, ਤਾਂ ਉੱਥੇ ਕਿਸ ਦੀ ਸਰਕਾਰ ਹੈ? ਭਾਜਪਾ ਦੀ। ਫਿਰ ਵੀ ਉਹ ਪੰਜਾਬ ‘ਤੇ ਦੋਸ਼ ਲਾਉਂਦੇ ਰਹਿੰਦੇ ਹਨ। ਪੰਜਾਬ ‘ਤੇ ਦੋਸ਼ ਲਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਵੱਲ ਦੇਖਣਾ ਚਾਹੀਦਾ ਹੈ। ਸਾਡਾ ਸਟੈਂਡ ਸਪੱਸ਼ਟ ਹੈ: ਅਸੀਂ ਕਿਸੇ ਵੀ ਨਸ਼ਾ ਤਸਕਰ ਨੂੰ ਨਹੀਂ ਬਖ਼ਸ਼ਾਂਗੇ ਅਤੇ ਨਸ਼ਾ ਤਸਕਰੀ ਵਿੱਚ ਸ਼ਾਮਲ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰੱਖਾਂਗੇ।”
ਅਕਾਲੀ ਦਲ-ਭਾਜਪਾ ਗਠਜੋੜ ਦੇ ਸ਼ਾਸਨਕਾਲ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, “2007 ਤੋਂ 2017 ਤੱਕ ਪੰਜਾਬ ਵਿੱਚ ਕਿਸ ਦੀ ਸਰਕਾਰ ਸੀ? ਅਕਾਲੀ ਦਲ ਅਤੇ ਭਾਜਪਾ ਦੀ। ਜਦੋਂ ਮਜੀਠੀਆ ਲਾਲ ਬੱਤੀ ਵਾਲੀਆਂ ਗੱਡੀਆਂ ਵਿੱਚ ਨਸ਼ਾ ਭੇਜ ਰਿਹਾ ਸੀ, ਤਾਂ ਉਸ ਨੂੰ ਸਰਪ੍ਰਸਤੀ ਕੌਣ ਦੇ ਰਿਹਾ ਸੀ? ਇਹ ਉਹੀ ਲੋਕ ਸਨ। ਭਾਜਪਾ ਨੇ 2014 ਵਿੱਚ ਕੇਂਦਰ ਵਿੱਚ ਸਰਕਾਰ ਬਣਾਈ, ਅਤੇ ਉਸ ਤੋਂ ਬਾਅਦ ਵੀ ਉਹ ਅਜਿਹੇ ਅਨਸਰਾਂ ਦੀ ਮਦਦ ਕਰਦੇ ਰਹੇ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜ਼ੋਰ ਦਿੰਦਿਆਂ ਕਿਹਾ, “ਅਮਿਤ ਸ਼ਾਹ ਜੀ, ਪੰਜਾਬ ਨੂੰ ਬਦਨਾਮ ਕਰਨ ਤੋਂ ਪਹਿਲਾਂ ਕਿਰਪਾ ਕਰਕੇ ਆਪਣਾ ਰਿਕਾਰਡ ਦੇਖੋ। ਪੰਜਾਬੀ ਵਿੱਚ ਅਸੀਂ ਕਹਿੰਦੇ ਹਾਂ ਕਿ ਦੂਜਿਆਂ ‘ਤੇ ਉਂਗਲ ਚੁੱਕਣ ਤੋਂ ਪਹਿਲਾਂ ਆਪਣੇ ਪਿੰਡੇ ‘ਤੇ ਝਾਤ ਮਾਰਨੀ ਚਾਹੀਦੀ ਹੈ। ਪਹਿਲਾਂ ਆਪਣੇ ਘਰ ਦੀ ਪੜਤਾਲ ਕਰੋ, ਫਿਰ ਦੂਜਿਆਂ ‘ਤੇ ਦੋਸ਼ ਲਗਾਓ।”
ਸਿਆਸੀ ਬਿਆਨਬਾਜ਼ੀ ਦੇ ਸਮੇਂ ਅਤੇ ਪੰਜਾਬ ਨੂੰ ਨਿਸ਼ਾਨਾ ਬਣਾਏ ਜਾਣ ਬਾਰੇ ਪੁੱਛੇ ਜਾਣ ‘ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਚੋਣਾਂ ਨੇੜੇ ਆਉਂਦਿਆਂ ਹੀ ਇਹ ਸਭ ਕੁਝ ਚੱਲਦਾ ਰਹੇਗਾ। ਜੇਕਰ ਸੀਬੀਆਈ ਮੇਰੇ ਪਰਿਵਾਰਕ ਮੈਂਬਰਾਂ ਜਾਂ ਮੇਰੇ ਕਰੀਬੀ ਭਰੋਸੇਮੰਦ ਲੋਕਾਂ ‘ਤੇ ਛਾਪੇਮਾਰੀ ਕਰਦੀ ਹੈ, ਤਾਂ ਇਸ ਦਾ ਮਤਲਬ ਹੈ ਕਿ ਚੋਣਾਂ ਨੇੜੇ ਹਨ। ਉਨ੍ਹਾਂ ਨੇ ਬੰਗਾਲ, ਬਿਹਾਰ, ਮਹਾਰਾਸ਼ਟਰ, ਦਿੱਲੀ ਅਤੇ ਹਰਿਆਣਾ ਵਿੱਚ ਵੀ ਇਹੀ ਫਾਰਮੂਲਾ ਅਪਣਾਇਆ ਸੀ। ਇਸ ਲਈ ਉਨ੍ਹਾਂ ਨੂੰ ਗੱਲਾਂ ਕਰਨ ਦਿਓ, ਪੰਜਾਬ ਦੇ ਲੋਕ ਆਪਣਾ ਜਵਾਬ ਆਪ ਦੇਣਗੇ।”
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਨੇ ਕਿਹਾ: “ਅਮਿਤ ਸ਼ਾਹ ਜੀ, ਪੰਜਾਬ ਨੂੰ ਬਦਨਾਮ ਨਾ ਕਰੋ। ਤੁਸੀਂ ਦੇਸ਼ ਦੇ ਕੇਂਦਰੀ ਗ੍ਰਹਿ ਮੰਤਰੀ ਹੋ। ਗੁਜਰਾਤ ਦੇ ਰਸਤੇ ਪੰਜਾਬ ਵਿੱਚ ਸਪਲਾਈ ਕੀਤੇ ਜਾ ਰਹੇ ਨਸ਼ੇ ਦੀ ਚੇਨ ਨੂੰ ਤੋੜਨਾ ਤੁਹਾਡੀ ਜ਼ਿੰਮੇਵਾਰੀ ਹੈ। ਅੱਜ ਜਦੋਂ ਭਗਵੰਤ ਮਾਨ ਸਰਕਾਰ ਨੇ ਪੰਜਾਬ ਵਿੱਚ ਨਸ਼ਾ ਤਸਕਰਾਂ ਦਾ ਲੱਕ ਤੋੜ ਦਿੱਤਾ ਹੈ, ਤਾਂ ਕੇਂਦਰੀ ਗ੍ਰਹਿ ਮੰਤਰੀ ਹੋਣ ਦੇ ਨਾਤੇ ਗੁਜਰਾਤ ਤੋਂ ਚੱਲ ਰਹੇ ਸਪਲਾਈ ਨੈੱਟਵਰਕ ਨੂੰ ਖ਼ਤਮ ਕਰਨਾ ਤੁਹਾਡਾ ਫ਼ਰਜ਼ ਹੈ। ਪਿਛਲੇ ਪੰਜ ਸਾਲਾਂ ਵਿੱਚ ਦੇਸ਼ ਵਿੱਚ ਸਭ ਤੋਂ ਵੱਧ ਨਸ਼ਾ ਗੁਜਰਾਤ ਦੀਆਂ ਬੰਦਰਗਾਹਾਂ ‘ਤੇ ਫੜ੍ਹਿਆ ਗਿਆ ਹੈ। ਫਿਰ ਵੀ ਤੁਸੀਂ ਸਿਆਸੀ ਲਾਹਾ ਲੈਣ ਲਈ ਪੰਜਾਬ ਨੂੰ ਬਦਨਾਮ ਕਰਨ ਤੁਰ ਪਏ ਹੋ?”
ਆਪ ਪੰਜਾਬ ਪ੍ਰਭਾਰੀ ਨੇ ਧਿਆਨ ਦਿਵਾਇਆ, “ਲਾਰੈਂਸ ਬਿਸ਼ਨੋਈ ਸਾਬਰਮਤੀ ਜੇਲ੍ਹ ਤੋਂ ਆਪਣਾ ਪੂਰਾ ਨੈੱਟਵਰਕ ਚਲਾ ਰਿਹਾ ਹੈ। ਫੋਨ ਕਾਲਾਂ, ਵੀਡੀਓ ਕਾਲਾਂ, ਧਮਕੀਆਂ ਅਤੇ ਅਪਰਾਧਿਕ ਗਤੀਵਿਧੀਆਂ ਤੁਹਾਡੇ ਰਾਜ ਦੀ ਇੱਕ ਹਾਈ-ਸਿਕਿਓਰਿਟੀ ਜੇਲ੍ਹ ਤੋਂ ਹੋ ਰਹੀਆਂ ਹਨ। ਗੈਂਗਸਟਰਵਾਦ ਨੂੰ ਕਿੱਥੇ ਪਨਾਹ ਮਿਲ ਰਹੀ ਹੈ, ਇਹ ਸਵਾਲ ਪੰਜਾਬ ਨੂੰ ਨਹੀਂ, ਸਗੋਂ ਤੁਹਾਡੀ ਆਪਣੀ ਸਰਕਾਰ ਨੂੰ ਪੁੱਛਿਆ ਜਾਣਾ ਚਾਹੀਦਾ ਹੈ।”
ਮਨੀਸ਼ ਸਿਸੋਦੀਆ ਨੇ ਕਿਹਾ, “2007 ਤੋਂ 2017 ਦੇ ਵਿਚਕਾਰ ਜਦੋਂ ਅਕਾਲੀ-ਭਾਜਪਾ ਸਰਕਾਰ ਸੱਤਾ ਵਿੱਚ ਸੀ, ਤਾਂ ਪੰਜਾਬ ਵਿੱਚ ‘ਚਿੱਟੇ‘ ਅਤੇ ਹੈਰੋਇਨ ਦਾ ਵਪਾਰ ਖੂਬ ਫੁੱਲਿਆ-ਫਲਿਆ। ਉਸ ਸਮੇਂ ਤੁਹਾਡੀ ਸਰਕਾਰ ਵੱਲੋਂ ਬੀਜਿਆ ਗਿਆ ਜ਼ਹਿਰ ਅੱਜ ਪੰਜਾਬ ਭੁਗਤਣ ਲਈ ਮਜ਼ਬੂਰ ਹੈ। ਉਸ ਇਤਿਹਾਸ ਨੂੰ ਭੁੱਲ ਕੇ ਕੀ ਤੁਸੀਂ ਹੁਣ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ? ਸਰਹੱਦੀ ਸੁਰੱਖਿਆ, ਬੰਦਰਗਾਹਾਂ ਅਤੇ ਐੱਨਸੀਬੀ ਅਤੇ ਡੀਆਰਆਈ ਵਰਗੀਆਂ ਕੇਂਦਰੀ ਏਜੰਸੀਆਂ ਕੇਂਦਰ ਸਰਕਾਰ ਦੇ ਅਧੀਨ ਆਉਂਦੀਆਂ ਹਨ। ਜਦੋਂ ਗੁਜਰਾਤ ਦੀਆਂ ਬੰਦਰਗਾਹਾਂ ਰਾਹੀਂ ਦੇਸ਼ ਵਿੱਚ ਨਸ਼ਾ ਦਾਖ਼ਲ ਹੋ ਰਿਹਾ ਹੈ, ਤਾਂ ਇਸ ਲਈ ਕਿਸ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ?”
ਇਸ ਦੌਰਾਨ ਆਪ ਦੇ ਸੀਨੀਅਰ ਆਗੂ ਅਤੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ: “ਤੁਸੀਂ ਅਡਾਨੀ ਦੀਆਂ ਬੰਦਰਗਾਹਾਂ ਰਾਹੀਂ ਪੰਜਾਬ ਵਿੱਚ ਨਸ਼ਾ ਫੈਲਾ ਰਹੇ ਹੋ। ਤੁਸੀਂ ਸਾਬਰਮਤੀ ਜੇਲ੍ਹ ਵਿੱਚ ਪੰਜਾਬ ਵਿੱਚ ਗੈਂਗਸਟਰਵਾਦ ਫੈਲਾਉਣ ਵਾਲਿਆਂ ਨੂੰ ਸੁਰੱਖਿਆ ਦੇ ਰਹੇ ਹੋ। ਤੁਸੀਂ ਹੀ 2007 ਤੋਂ 2017 ਦਰਮਿਆਨ ‘ਚਿੱਟਾ ਪਾਰਟੀ‘ ਨਾਲ ਹੱਥ ਮਿਲਾ ਕੇ ਪੰਜਾਬ ਵਿੱਚ ਨਸ਼ਾ ਫੈਲਾਇਆ ਸੀ। ਅਤੇ ਹੁਣ, ਕੀ ਤੁਸੀਂ ਉਸੇ ਪਾਰਟੀ ਨਾਲ ਮਿਲ ਕੇ ਪੰਜਾਬ ਵਿੱਚ ਨਸ਼ਾ ਵੇਚ ਕੇ ਮੁੜ ਅਰਬਾਂ ਰੁਪਏ ਕਮਾਉਣ ਦੇ ਸੁਫ਼ਨੇ ਦੇਖ ਰਹੇ ਹੋ?”
ਹਰਪਾਲ ਸਿੰਘ ਚੀਮਾ ਨੇ ਕਿਹਾ “ਅੱਜ ਨਸ਼ਿਆਂ ਦੀ ਸਭ ਤੋਂ ਵੱਧ ਖਪਤ ਉਨ੍ਹਾਂ ਰਾਜਾਂ ਵਿੱਚ ਹੈ ਜਿੱਥੇ ਸਾਲਾਂ ਤੋਂ ਤੁਹਾਡੀਆਂ ਸਰਕਾਰਾਂ ਰਹੀਆਂ ਹਨ। ਕੀ ਉਨ੍ਹਾਂ ਰਾਜਾਂ ਵਿੱਚ ਨਸ਼ਾ ਵੇਚ ਕੇ ਪੈਸੇ ਕਮਾਉਣਾ ਕਾਫ਼ੀ ਨਹੀਂ ਸੀ? ਕੀ ਤੁਸੀਂ ਹੁਣ ਪੰਜਾਬ ਨੂੰ ਬਰਬਾਦ ਕਰਨ ਲਈ ਆਪਣੀ ‘ਚਿੱਟਾ ਪਾਰਟੀ‘ ਨਾਲ ਮੁੜ ਹੱਥ ਮਿਲਾ ਕੇ ਵਾਪਸ ਆ ਗਏ ਹੋ? ਲੋਕ ਜਾਣਦੇ ਹਨ ਕਿ ਤੁਹਾਡੀ ਨਜ਼ਰ ਪੰਜਾਬ ਦੇ ਪਾਣੀਆਂ, ਪੰਜਾਬ ਯੂਨੀਵਰਸਿਟੀ ਅਤੇ ਚੰਡੀਗੜ੍ਹ ‘ਤੇ ਹੈ। ਕੀ ਤੁਸੀਂ ਤਿੰਨ ਕਾਲੇ ਕਾਨੂੰਨ ਵਾਪਸ ਲਿਆਉਣਾ ਚਾਹੁੰਦੇ ਹੋ? ਪੰਜਾਬ ਅਜਿਹਾ ਕਦੇ ਨਹੀਂ ਹੋਣ ਦੇਵੇਗਾ,”।
ਆਮ ਆਦਮੀ ਪਾਰਟੀ ਪੰਜਾਬ ਨੇ ਆਪਣੇ ਜਵਾਬ ਵਿੱਚ ਕਿਹਾ: “ਅਮਿਤ ਸ਼ਾਹ ਜੀ, ਤੁਸੀਂ ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਹੋ। ਪੰਜਾਬ ਨੂੰ ਭਾਸ਼ਣ ਦੇਣ ਤੋਂ ਪਹਿਲਾਂ ਆਪਣੇ ਮੰਤਰਾਲੇ ਦਾ ਜਵਾਬ ਦਿਓ। ਸਰਹੱਦਾਂ ਦੀ ਸੁਰੱਖਿਆ ਤੁਹਾਡੀ ਜ਼ਿੰਮੇਵਾਰੀ ਹੈ। ਬੀਐਸਐਫ ਤੁਹਾਡੇ ਅਧੀਨ ਕੰਮ ਕਰਦੀ ਹੈ। ਤੁਸੀਂ 2021 ਵਿੱਚ ਇਸ ਦਾ ਅਧਿਕਾਰ ਖੇਤਰ 15 ਤੋਂ ਵਧਾ ਕੇ 50 ਕਿਲੋਮੀਟਰ ਕਰ ਦਿੱਤਾ ਸੀ। ਪੰਜਾਬ ਵਿੱਚ ਦਾਖ਼ਲ ਹੋਣ ਵਾਲਾ ਹਰ ਡ੍ਰੋਨ ਉਸ ਸਰਹੱਦ ਨੂੰ ਪਾਰ ਕਰਦਾ ਹੈ ਜਿਸ ਦੀ ਰਾਖੀ ਤੁਹਾਡੇ ਮੰਤਰਾਲੇ ਨੇ ਕਰਨੀ ਹੁੰਦੀ ਹੈ। ਮਾਨ ਸਰਕਾਰ ਨੂੰ ਪੰਜਾਬ ਦੇ ਨੌਜਵਾਨਾਂ ਦੀ ਸੁਰੱਖਿਆ ਲਈ ‘ਬਾਜ਼ ਅੱਖ‘ ਨਾਮਕ ਆਪਣਾ ਐਂਟੀ-ਡ੍ਰੋਨ ਸਿਸਟਮ ਲਗਾਉਣਾ ਪਿਆ ਕਿਉਂਕਿ ਡ੍ਰੋਨ ਲਗਾਤਾਰ ਆ ਰਹੇ ਸਨ।”
ਪਾਰਟੀ ਨੇ ਅਮਿਤ ਸ਼ਾਹ ਤੋਂ ਦੇਸ਼ ਨੂੰ ਦੱਸਣ ਦੀ ਮੰਗ ਕੀਤੀ: “2021 ਵਿੱਚ ਤੁਹਾਡੇ ਗੁਜਰਾਤ ਦੀ ਮੁੰਦਰਾ ਬੰਦਰਗਾਹ ‘ਤੇ ਲਗਭਗ 3,000 ਕਿੱਲੋ ਅਫ਼ਗਾਨੀ ਹੈਰੋਇਨ ਕਿਵੇਂ ਪਹੁੰਚੀ? ਇਸੇ ਸਾਲ ਮਈ ਵਿੱਚ 1,150 ਕਰੋੜ ਰੁਪਏ ਦੀ 115 ਕਿੱਲੋ ਕੋਕੀਨ ਅਤੇ 196 ਕਿੱਲੋ ਕੈਪਟਾਗੋਨ ਉਸੇ ਤੱਟ ‘ਤੇ ਕਿਵੇਂ ਪਹੁੰਚੀ? ਜਨਵਰੀ ਵਿੱਚ ਆਗਰ ਮਾਲਵਾ ਅਤੇ ਫਰਵਰੀ ਵਿੱਚ ਸਾਚੋਰ ਵਿੱਚ ਮੇਫੇਡ੍ਰੋਨ ਲੈਬਾਂ ‘ਤੇ ਛਾਪੇਮਾਰੀ ਕਿਉਂ ਕੀਤੀ ਜਾ ਰਹੀ ਹੈ? ਤੁਹਾਡੇ ਸ਼ਾਸਨ ਵਾਲੇ ਰਾਜਾਂ ਵਿੱਚ ਇਹ ਸਭ ਕੌਣ ਹੋਣ ਦੇ ਰਿਹਾ ਹੈ? ਅਤੇ ਇਸੇ ਸਾਲ ਮਾਰਚ ਵਿੱਚ ਪੇਸ਼ ਕੀਤੀ ਗਈ ਸੀਏਜੀ ਦੀ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਗੁਜਰਾਤ ਪੁਲਿਸ ਦੁਆਰਾ ਜ਼ਬਤ ਕੀਤੀ ਗਈ 2,332 ਕਿੱਲੋ ਡਰੱਗਜ਼ (ਜੋ ਕਿ 2010 ਤੋਂ 2022 ਦਰਮਿਆਨ ਜ਼ਬਤ ਕੀਤੀ ਗਈ ਕੁੱਲ ਡਰੱਗਜ਼ ਦਾ ਇੱਕ ਤਿਹਾਈ ਤੋਂ ਵੀ ਵੱਧ ਸੀ) ਦਾ ਕੋਈ ਹਿਸਾਬ-ਕਿਤਾਬ ਨਹੀਂ ਹੈ। ਗੁਜਰਾਤ ਦੀ ਸੀਆਈਡੀ ਨੇ ਗ੍ਰਹਿ ਵਿਭਾਗ ਨੂੰ ਦੱਸਿਆ ਕਿ ਕੁਝ ਚੋਰੀ ਹੋ ਗਈ ਸੀ ਅਤੇ ਬਾਕੀ ਚੂਹੇ ਖਾ ਗਏ ਸਨ। ਤਾਂ ਅਮਿਤ ਸ਼ਾਹ ਜੀ ਦੇਸ਼ ਨੂੰ ਦੱਸੋ: ਕੀ ਇਹ ਚੂਹੇ ਖਾ ਗਏ ਸਨ ਜਾਂ ਤੁਸੀਂ ਇਸ ਨੂੰ ਦੂਜੇ ਰਾਜਾਂ ਵਿੱਚ ਸਪਲਾਈ ਕੀਤਾ ਸੀ?”
ਪਾਰਟੀ ਨੇ ਜ਼ਿਕਰ ਕੀਤਾ, “ਦੂਜੇ ਪਾਸੇ ਪੰਜਾਬ ਇਸ ਦਾ ਜਵਾਬੀ ਮੁਕਾਬਲਾ ਕਰ ਰਿਹਾ ਹੈ। ਪੰਜਾਬ ਪੁਲਿਸ ਦੇ ਆਪਣੇ ਅੰਕੜੇ ਦਰਸਾਉਂਦੇ ਹਨ ਕਿ ਮਾਨ ਸਰਕਾਰ ਦੀ ਸਖ਼ਤੀ ਕਾਰਨ ਹੈਰੋਇਨ ਦੀ ਉਪਲਬਧਤਾ ਵਿੱਚ ਕਮੀ ਆਈ ਹੈ। ਜਦੋਂ ਮਾਨਸਾ ਵਿੱਚ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ‘ਤੇ ਗੋਲੀ ਚਲਾਈ ਗਈ ਸੀ, ਤਾਂ ਪੰਜਾਬ ਪੁਲਿਸ ਨੇ ਦੋਸ਼ੀ ਦਾ ਪਿੱਛਾ ਕਰ ਕੇ ਰਾਜਸਥਾਨ ਤੋਂ 24 ਘੰਟਿਆਂ ਦੇ ਅੰਦਰ ਗ੍ਰਿਫ਼ਤਾਰ ਕਰ ਲਿਆ, ਉਸ ਨਾਲ ਜੁੜੀ ਜਾਇਦਾਦ ਨੂੰ ਢਹਿ-ਢੇਰੀ ਕਰ ਦਿੱਤਾ ਅਤੇ ਮਾਨਸਾ ਦੇ ਐੱਸਐਚਓ ਨੂੰ ਮੁਅੱਤਲ ਕਰ ਦਿੱਤਾ। ਅਤੇ ਤੁਹਾਡੇ ਆਪਣੇ ਡਬਲ-ਇੰਜਣ ਵਾਲੇ ਹਰਿਆਣਾ (ਜੋ ਪੰਜਾਬ ਦਾ ਗੁਆਂਢੀ ਹੈ) ਵਿੱਚ ਮੁੱਖ ਮੰਤਰੀ ਦੇ ਆਪਣੇ ਹਲਕੇ ਵਿੱਚ ਨਸ਼ਿਆਂ ਦੇ ਸਟਿੰਗ ਆਪ੍ਰੇਸ਼ਨ ਕਰਨ ਵਾਲੇ ਪੱਤਰਕਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਕੀ ਤੁਹਾਡੇ ਰਾਜ ਵਿੱਚ ਲੋਕਤੰਤਰ ਖ਼ਤਮ ਹੋ ਚੁੱਕਾ ਹੈ? ਕੀ ਨਸ਼ਾ ਮੁਕਤ ਭਾਰਤ ਬਾਰੇ ਤੁਹਾਡਾ ਇਹ ਵਿਚਾਰ ਹੈ?”
ਆਪ ਨੇ ਕਿਹਾ “ਪੰਜਾਬ ਨੂੰ ਤੁਹਾਡੇ ਭਾਸ਼ਣਾਂ ਜਾਂ ਚੋਣਵੇਂ ਸਮੇਂ ਦੀ ਹਮਦਰਦੀ ਦੀ ਲੋੜ ਨਹੀਂ ਹੈ। ਇਸ ਨੂੰ ਜਵਾਬ ਚਾਹੀਦੇ ਹਨ। ਸਰਹੱਦ ਸੁਰੱਖਿਅਤ ਕਰੋ। ਆਪਣੇ ਰਾਜਾਂ ਦੀ ਸਫ਼ਾਈ ਕਰੋ। ਫਿਰ ਆ ਕੇ ਪੰਜਾਬ ਨਾਲ ਗੱਲ ਕਰੋ,”।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










