ਸਰਦਾਰ ਹਰਮੀਤ ਸਿੰਘ ਕਾਲਕਾ ਨੇ ਬੱਚਿਆਂ ਦੀ ਪ੍ਰਤਿਭਾ ਦੀ ਕੀਤੀ ਸ਼ਲਾਘਾ, ਪੰਜਾਬੀ ਭਾਸ਼ਾ ਅਤੇ ਵਿਰਸੇ ਨਾਲ ਜੋੜਨ ਦਾ ਦਿੱਤਾ ਸੱਦਾ
ਨਵੀਂ ਦਿੱਲੀ, 17 ਅਕਤੂਬਰ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਹੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਰਾਣੀ ਬਾਗ ਦਾ 23ਵਾਂ ਸਾਲਾਨਾ ਸਮਾਗਮ ਉਤਸ਼ਾਹ, ਉਮੰਗ ਅਤੇ ਸੱਭਿਆਚਾਰਕ ਰੰਗਾਂ ਵਿਚਕਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਵਿਦਿਆਰਥੀਆਂ ਦਾ ਹੌਸਲਾ ਵਧਾਇਆ ਅਤੇ ਉਨ੍ਹਾਂ ਦੀ ਪ੍ਰਤਿਭਾ ਦੀ ਸ਼ਲਾਘਾ ਕੀਤੀ। ਸਮਾਗਮ ਦੌਰਾਨ ਬੱਚਿਆਂ ਨੇ ਪੰਜਾਬੀ ਵਿਰਸੇ, ਸੱਭਿਆਚਾਰ ਅਤੇ ਦੇਸ਼ ਭਗਤੀ ‘ਤੇ ਆਧਾਰਿਤ ਰੰਗਾਰੰਗ ਪੇਸ਼ਕਾਰੀਆਂ ਰਾਹੀਂ ਆਪਣੀ ਕਲਾ ਅਤੇ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਸਮਾਗਮ ਦੀ ਸ਼ੁਰੂਆਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਅਤੇ ਸਥਾਨਕ ਮੈਂਬਰ ਸਰਦਾਰ ਐਮ.ਪੀ.ਐਸ. ਚੱਢਾ, ਸਕੂਲ ਦੇ ਚੇਅਰਮੈਨ ਸਰਦਾਰ ਨਿਰੰਜਨ ਸਿੰਘ ਚਾਵਲਾ, ਮੈਨੇਜਰ ਸਰਦਾਰ ਮਨਪ੍ਰੀਤ ਸਿੰਘ ਸੇਠੀ, ਵਾਈਸ ਚੇਅਰਮੈਨ ਅਜੀਤ ਸਿੰਘ, ਪ੍ਰਿੰਸੀਪਲ ਨਰਿੰਦਰ ਕੌਰ ਅਤੇ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਕਮੇਟੀ ਦੇ ਮੀਡੀਆ ਇੰਚਾਰਜ ਸੁਦੀਪ ਸਿੰਘ ਵੱਲੋਂ ਸਾਂਝੇ ਤੌਰ ‘ਤੇ ਜੋਤ ਜਗਾ ਕੇ ਕੀਤੀ ਗਈ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਸ਼ਬਦ ਕੀਰਤਨ ਰਾਹੀਂ ਮਾਹੌਲ ਨੂੰ ਭਗਤੀਮਈ ਬਣਾਇਆ। ਇਸ ਉਪਰੰਤ ਪੇਸ਼ ਕੀਤੇ ਗਏ ਸੱਭਿਆਚਾਰਕ ਪ੍ਰੋਗਰਾਮਾਂ ਨੇ ਹਾਜ਼ਰ ਮਹਿਮਾਨਾਂ ਅਤੇ ਮਾਪਿਆਂ ਦਾ ਮਨ ਮੋਹ ਲਿਆ। ਸਕੂਲ ਪ੍ਰਬੰਧਕਾਂ ਵੱਲੋਂ ਸਰਦਾਰ ਹਰਮੀਤ ਸਿੰਘ ਕਾਲਕਾ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ।

ਇਸ ਮੌਕੇ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਸਕੂਲ ਦੇ ਚੇਅਰਮੈਨ ਸਰਦਾਰ ਨਿਰੰਜਨ ਸਿੰਘ ਚਾਵਲਾ ਅਤੇ ਮੈਨੇਜਰ ਸਰਦਾਰ ਮਨਪ੍ਰੀਤ ਸਿੰਘ ਸੇਠੀ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਦਿਅਕ ਸੰਸਥਾਵਾਂ ਦੀ ਸਫਲਤਾ ਸਿਰਫ਼ ਕਿਤਾਬੀ ਗਿਆਨ ਤੱਕ ਸੀਮਤ ਨਹੀਂ ਹੁੰਦੀ, ਸਗੋਂ ਬੱਚਿਆਂ ਨੂੰ ਚੰਗੇ ਸੰਸਕਾਰਾਂ, ਆਪਣੀ ਭਾਸ਼ਾ, ਸੱਭਿਆਚਾਰ ਅਤੇ ਵਿਰਸੇ ਨਾਲ ਜੋੜਨਾ ਵੀ ਉਨਾ ਹੀ ਜ਼ਰੂਰੀ ਹੈ। ਉਨ੍ਹਾਂ ਨੇ ਨੰਨ੍ਹੇ-ਮੁੰਨੇ ਵਿਦਿਆਰਥੀਆਂ ਵੱਲੋਂ ਪੰਜਾਬੀ ਵਿਰਸੇ, ਸੱਭਿਆਚਾਰਕ ਪਰੰਪਰਾਵਾਂ ਅਤੇ ਦੇਸ਼ ਭਗਤੀ ਦੀ ਭਾਵਨਾ ‘ਤੇ ਆਧਾਰਿਤ ਪੇਸ਼ਕਾਰੀਆਂ ਦੀ ਪ੍ਰਸ਼ੰਸਾ ਕੀਤੀ ਅਤੇ ਇਸ ਲਈ ਸਕੂਲ ਦੀ ਪ੍ਰਿੰਸੀਪਲ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ।
ਸਰਦਾਰ ਕਾਲਕਾ ਨੇ ਕਿਹਾ ਕਿ ਅੱਜ ਹਰ ਮਾਪੇ ਅਤੇ ਸਮਾਜ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਬੱਚਿਆਂ ਨੂੰ ਬਚਪਨ ਤੋਂ ਹੀ ਪੰਜਾਬੀ ਭਾਸ਼ਾ, ਸਿੱਖ ਸੱਭਿਆਚਾਰ ਅਤੇ ਆਪਣੇ ਗੌਰਵਮਈ ਵਿਰਸੇ ਬਾਰੇ ਜਾਣਕਾਰੀ ਦਿੱਤੀ ਜਾਵੇ। ਉਨ੍ਹਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿੱਚ ਬੱਚਿਆਂ ਨਾਲ ਪੰਜਾਬੀ ਭਾਸ਼ਾ ਵਿੱਚ ਗੱਲਬਾਤ ਕਰਨ, ਤਾਂ ਜੋ ਨਵੀਂ ਪੀੜ੍ਹੀ ਆਪਣੀ ਮਾਂ-ਬੋਲੀ ਨਾਲ ਜੁੜੀ ਰਹੇ ਅਤੇ ਆਪਣੀ ਸੱਭਿਆਚਾਰਕ ਪਛਾਣ ‘ਤੇ ਮਾਣ ਕਰਨਾ ਸਿੱਖੇ।

ਸਕੂਲ ਦੇ ਮੈਨੇਜਰ ਸਰਦਾਰ ਮਨਪ੍ਰੀਤ ਸਿੰਘ ਸੇਠੀ ਨੇ ਸਰਦਾਰ ਹਰਮੀਤ ਸਿੰਘ ਕਾਲਕਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਰਾਣੀ ਬਾਗ ਦੀ ਸਥਾਪਨਾ ਦੇ 23 ਸਾਲ ਪੂਰੇ ਹੋਣਾ ਸਕੂਲ ਪਰਿਵਾਰ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਸਰਦਾਰ ਹਰਮੀਤ ਸਿੰਘ ਕਾਲਕਾ ਪਹਿਲੇ ਅਜਿਹੇ ਪ੍ਰਧਾਨ ਹਨ, ਜਿਨ੍ਹਾਂ ਨੇ ਸਕੂਲ ਪਹੁੰਚ ਕੇ ਵਿਦਿਆਰਥੀਆਂ ਦਾ ਹੌਸਲਾ ਵਧਾਇਆ ਹੈ। ਉਨ੍ਹਾਂ ਅਨੁਸਾਰ ਇਸ ਤੋਂ ਪਹਿਲਾਂ ਕਿਸੇ ਵੀ ਪ੍ਰਧਾਨ ਨੇ ਸਕੂਲ ਦਾ ਦੌਰਾ ਤੱਕ ਨਹੀਂ ਕੀਤਾ ਸੀ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਸ ਤਰ੍ਹਾਂ ਦਾ ਉਤਸ਼ਾਹ ਵਿਦਿਆਰਥੀਆਂ ਅਤੇ ਸਕੂਲ ਪ੍ਰਬੰਧਕਾਂ ਨੂੰ ਭਵਿੱਖ ਵਿੱਚ ਹੋਰ ਵੀ ਬਿਹਤਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰੇਗਾ।
ਸਮਾਗਮ ਵਿੱਚ ਰਾਣੀ ਬਾਗ ਦੀ ਨਗਰ ਨਿਗਮ ਕੌਂਸਲਰ ਜੋਤੀ ਅਗਰਵਾਲ ਸਮੇਤ ਰਾਣੀ ਬਾਗ ਅਤੇ ਪੀਤਮਪੁਰਾ ਖੇਤਰ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਵੀ ਮੌਜੂਦ ਰਹੀਆਂ। ਇਸ ਪ੍ਰੋਗਰਾਮ ਨੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਮੰਚ ਪ੍ਰਦਾਨ ਕਰਨ ਦੇ ਨਾਲ-ਨਾਲ ਪੰਜਾਬੀ ਭਾਸ਼ਾ, ਸੱਭਿਆਚਾਰਕ ਵਿਰਸੇ ਅਤੇ ਦੇਸ਼ ਭਗਤੀ ਦੀਆਂ ਕਦਰਾਂ-ਕੀਮਤਾਂ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਸੰਦੇਸ਼ ਵੀ ਦਿੱਤਾ।
———————————————————————————————————————
गुरु हरिकृष्ण पब्लिक स्कूल रानी बाग का 23वां वार्षिकोत्सव धूमधाम से मनाया गया
सरदार हरमीत सिंह कालका ने बच्चों की प्रतिभा को सराहा, पंजाबी भाषा और विरासत से जोड़ने का किया आह्वान
’’नई दिल्ली, 17 अक्टूबर।’’ दिल्ली सिख गुरुद्वारा प्रबंधक कमेटी के अधीन संचालित गुरु हरिकृष्ण पब्लिक स्कूल, रानी बाग का 23वां वार्षिकोत्सव उत्साह, उमंग और सांस्कृतिक रंगों के बीच धूमधाम से मनाया गया। इस अवसर पर दिल्ली सिख गुरुद्वारा प्रबंधक कमेटी के अध्यक्ष सरदार हरमीत सिंह कालका ने विशेष रूप से पहुंचकर विद्यार्थियों का उत्साहवर्धन किया और उनकी प्रतिभा की सराहना की। कार्यक्रम में बच्चों ने पंजाबी विरासत, संस्कृति और देशभक्ति पर आधारित रंगारंग प्रस्तुतियों के माध्यम से अपनी कला और प्रतिभा का शानदार प्रदर्शन किया।
समारोह का शुभारंभ दिल्ली सिख गुरुद्वारा प्रबंधक कमेटी वरिष्ठ एवं स्थानीय सदस्य सरदार एम.पी.एस. चड्ढा, स्कूल के चेयरमैन सरदार निरंजन सिंह चावला, मैनेजर सरदार मनप्रीत सिंह सेठी, वाईस चेयरमैन अजीत सिंह, प्रिंसीपल नरिंदर कौर तथा अतिथि के रूप में पहुंचे कमेटी के मीडिया प्रभारी सुदीप सिंह ने संयुक्त रूप से दीप प्रज्वलित करके किया। इसके बाद विद्यार्थियों ने शब्द कीर्तन के माध्यम से वातावरण को भक्तिमय बनाया। तत्पश्चात प्रस्तुत किए गए सांस्कृतिक कार्यक्रमों ने उपस्थित अतिथियों और अभिभावकों का मन मोह लिया। स्कूल प्रबंधन की ओर से सरदार हरमीत सिंह कालका को स्मृति चिह्न भेंट कर सम्मानित भी किया गया।
इस अवसर पर सरदार हरमीत सिंह कालका ने स्कूल के चेयरमैन सरदार निरंजन सिंह चावला और मैनेजर सरदार मनप्रीत सिंह सेठी के प्रयासों की सराहना करते हुए कहा कि शिक्षण संस्थानों की सफलता केवल किताबी ज्ञान तक सीमित नहीं होती, बल्कि बच्चों को अच्छे संस्कार, अपनी भाषा, संस्कृति और विरासत से जोड़ना भी उतना ही आवश्यक है। उन्होंने नन्हे-मुन्ने विद्यार्थियों द्वारा पंजाबी विरासत, सांस्कृतिक परंपराओं और देशभक्ति की भावना पर आधारित प्रस्तुतियों की प्रशंसा की तथा इसके लिए स्कूल की प्रिंसिपल और शिक्षकों को बधाई दी।
सरदार कालका ने कहा कि आज प्रत्येक अभिभावक और समाज की यह जिम्मेदारी है कि बच्चों को बचपन से ही पंजाबी भाषा, सिख संस्कृति और अपनी गौरवशाली विरासत की जानकारी दी जाए। उन्होंने अभिभावकों से अपील की कि वे अपने घरों में बच्चों के साथ पंजाबी भाषा में बातचीत करें, ताकि नई पीढ़ी अपनी मातृभाषा से जुड़ी रहे और अपनी सांस्कृतिक पहचान पर गर्व करना सीखे।
स्कूल के मैनेजर सरदार मनमीत सिंह ने सरदार हरमीत सिंह कालका का आभार व्यक्त करते हुए कहा कि गुरु हरिकृष्ण पब्लिक स्कूल, रानी बाग की स्थापना के 23 वर्ष पूरे होना स्कूल परिवार के लिए गर्व का विषय है। उन्होंने कहा कि सरदार हरमीत सिंह कालका पहले ऐसे अध्यक्ष हैं, जिन्होंने स्कूल पहुंचकर विद्यार्थियों का उत्साह बढ़ाया है। उनके अनुसार, इससे पहले किसी अध्यक्ष ने स्कूल का दौरा तक नहीं किया था। उन्होंने उम्मीद जताई कि इस प्रकार का प्रोत्साहन विद्यार्थियों और स्कूल प्रबंधन को भविष्य में और बेहतर प्रदर्शन करने के लिए प्रेरित करेगा।
समारोह में रानी बाग की निगम पार्षद ज्योति अग्रवाल सहित रानी बाग और पीतमपुरा क्षेत्र की अनेक प्रतिष्ठित हस्तियां भी मौजूद रहीं। कार्यक्रम ने विद्यार्थियों की प्रतिभा को मंच देने के साथ-साथ पंजाबी भाषा, सांस्कृतिक विरासत और देशभक्ति के मूल्यों को नई पीढ़ी तक पहुंचाने का संदेश भी दिया।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










