पंजाब के मुख्यमंत्री को दिल्ली हवाई अड्डे पर 3 घंटे रोका गया, फिर ऊपर से दबाव के तहत बेतुका 50,000 रुपये का चालान काटा गया: बलतेज पन्नू
दिल्ली की सीमाओं पर किसानों को 18 महीने रखने से लेकर पंजाब का फंड रोकने तक, केंद्र ने हर मौके पर पंजाब का गला घोंटने की कोशिश की है: बलतेज पन्नू
मोदी सरकार को डर है कि मुख्यमंत्री भगवंत सिंह मान पंजाब में निवेश लेकर आएंगे, इसलिए उन्हें विदेश दौरे की इजाजत नहीं दी जा रही: बलतेज पन्नू
मोदी सरकार नहीं चाहती कि पंजाब प्रगति करे या इसका कोई ऐसा मुख्यमंत्री हो जो अपने लोगों के लिए काम करे: बलतेज पन्नू
चंडीगढ़, 20 अक्टूबर: आम आदमी पार्टी (आप) पंजाब के मीडिया प्रभारी बलतेज पन्नू ने केंद्र की मोदी सरकार की पंजाब-विरोधी चालों की कड़े शब्दों में निंदा करते हुए कहा कि प्रधानमंत्री नरेंद्र मोदी और उनकी सरकार पंजाब तथा पंजाबियत को नीचा दिखाने का कोई भी मौका हाथ से नहीं जाने देती। पन्नू ने बताया कि पंजाब के मुख्यमंत्री भगवंत मान को पेरिस से वापसी पर दिल्ली एयरपोर्ट पर जान-बूझकर तीन घंटे रोके रखा गया और उसके बाद 50,000 रुपये का बेतुका चालान भी काट दिया गया, जो कि पंजाब के अस्तित्व और सम्मान पर सीधा हमला है।
बलतेज पन्नू ने केंद्र सरकार की पंजाब-विरोधी नीतियों की फेहरिस्त गिनाते हुए कहा कि चाहे दिल्ली की सीमाओं पर डेढ़ साल तक किसानों को जबरन बैठाकर रखना हो, या पंजाब के हक के फंड रोककर रखने हों, केंद्र सरकार हर स्तर पर पंजाब का गला घोंटने की कोशिश करती रही है।
पन्नू ने कहा कि अब तक कम से कम चार बार पंजाब के मुख्यमंत्री भगवंत मान को विदेश यात्रा की इजाजत इसलिए नहीं दी गई क्योंकि मोदी सरकार को डर है कि अगर मुख्यमंत्री विदेश गए तो वहां से निवेश और फंड लाकर पंजाब को तरक्की की राह पर ले जाएंगे।
पन्नू ने बताया कि जब मुख्यमंत्री भगवंत मान ने पंजाब-हरियाणा उच्च न्यायालय के आदेशों के अनुसार पेरिस (फ्रांस) की यात्रा की, जहां वे विश्व के दूसरे सबसे बड़े फूड फेस्टिवल में पंजाब के मशहूर राजमा और सफेद चने (छोले) जैसे उत्पाद लॉन्च करने गए थे, तो वहां भी केंद्र सरकार ने अपनी संकीर्ण मानसिकता का सबूत दिया। माननीय उच्च न्यायालय ने स्पष्ट आदेश दिए थे कि मुख्यमंत्री भगवंत मान को उनका बनता प्रोटोकॉल दिया जाए, लेकिन केंद्र की बदनीयती देखिए कि पेरिस में कौंसलेट जनरल (महावाणिज्य दूत) तक मुख्यमंत्री साहब से मिलने नहीं आया।
पन्नू ने कहा कि केंद्र सरकार की खीझ और बदनीयती यहीं नहीं रुकी। जब मुख्यमंत्री भगवंत मान पेरिस से वापस लौटकर दिल्ली एयरपोर्ट पहुंचे तो उन्हें जान-बूझकर तीन घंटे रोककर रखा गया। बहानेबाजी यह की गई कि “आपका सामान अभी आ रहा है”, “आपका सामान अभी चेक किया जा रहा है”, जो कि सरासर झूठ और पंजाब की तौहीन है।
पन्नू ने बताया कि तीन घंटे के बाद जब मुख्यमंत्री भगवंत मान को जाने दिया गया और सामान गाड़ी में रखकर जाने लगे, तो उसी समय अधिकारी पीछे दौड़कर आए और कहा कि उन पर “ऊपर से बहुत प्रेशर” है और 50,000 रुपये का चालान काट दिया गया। यह बात खुद अधिकारियों ने स्वीकार की कि उन पर दबाव है, जो यह साबित करता है कि यह सब कुछ ऊपर से आए आदेशों के तहत किया गया।
बलतेज पन्नू ने सवाल खड़ा करते हुए कहा कि क्या आज तक भारत के किसी राज्य के मुख्यमंत्री को इस तरह एयरपोर्ट पर तीन घंटे रोके रखा गया है? क्या आज तक किसी राज्य के मुख्यमंत्री का 50,000 रुपये का चालान काटकर उसे अपमानित किया गया है? यह सिर्फ और सिर्फ इसलिए हो रहा है क्योंकि भगवंत मान पंजाबी हैं, पंजाब के मुख्यमंत्री हैं और पंजाब की बेहतरी के लिए दिन-रात मेहनत कर रहे हैं।
पन्नू ने तीखे शब्दों में कहा कि मोदी सरकार पंजाब की तरक्की से खौफजदा है। केंद्र सरकार नहीं चाहती कि पंजाब किसी भी मामले में प्रगति करे, या पंजाब का भला सोचने वाला कोई मुख्यमंत्री पंजाबियों को मिले। केंद्र सरकार हर तरह से अड़ंगे लगा रही है, हर तरह की रुकावटें खड़ी कर रही है, लेकिन पंजाब के स्वाभिमान को कोई दबा नहीं सकता।
—————————————————————————————-
ਪੀਐਮ ਮੋਦੀ ਅਤੇ ਭਾਜਪਾ ਸਰਕਾਰ ਪੰਜਾਬ ਅਤੇ ਪੰਜਾਬੀਅਤ ਦਾ ਗਲਾ ਘੁੱਟਣ ਦਾ ਕੋਈ ਮੌਕਾ ਨਹੀਂ ਛੱਡ ਰਹੀ, ਪੈਰਿਸ ਤੋਂ ਵਾਪਸੀ ‘ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਅਪਮਾਨ ਕੀਤਾ ਗਿਆ: ਬਲਤੇਜ ਪੰਨੂ
ਪੰਜਾਬ ਦੇ ਮੁੱਖ ਮੰਤਰੀ ਨੂੰ ਦਿੱਲੀ ਹਵਾਈ ਅੱਡੇ ‘ਤੇ 3 ਘੰਟੇ ਰੋਕਿਆ ਗਿਆ, ਫਿਰ ਉੱਪਰੋਂ ਦਬਾਅ ਤਹਿਤ ਬੇਤੁਕਾ 50,000 ਰੁਪਏ ਦਾ ਚਲਾਨ ਕੱਟਿਆ ਗਿਆ: ਬਲਤੇਜ ਪੰਨੂ
ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਨੂੰ 18 ਮਹੀਨੇ ਰੱਖਣ ਤੋਂ ਲੈ ਕੇ ਪੰਜਾਬ ਦਾ ਫੰਡ ਰੋਕਣ ਤੱਕ, ਕੇਂਦਰ ਨੇ ਹਰ ਮੌਕੇ ‘ਤੇ ਪੰਜਾਬ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ ਹੈ: ਬਲਤੇਜ ਪੰਨੂ
ਮੋਦੀ ਸਰਕਾਰ ਨੂੰ ਡਰ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਵਿੱਚ ਨਿਵੇਸ਼ ਲੈ ਕੇ ਆਉਣਗੇ, ਇਸ ਲਈ ਉਨ੍ਹਾਂ ਨੂੰ ਵਿਦੇਸ਼ ਦੌਰੇ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ: ਬਲਤੇਜ ਪੰਨੂ
ਮੋਦੀ ਸਰਕਾਰ ਨਹੀਂ ਚਾਹੁੰਦੀ ਕਿ ਪੰਜਾਬ ਤਰੱਕੀ ਕਰੇ ਜਾਂ ਇਸਦਾ ਕੋਈ ਅਜਿਹਾ ਮੁੱਖ ਮੰਤਰੀ ਹੋਵੇ ਜੋ ਆਪਣੇ ਲੋਕਾਂ ਲਈ ਕੰਮ ਕਰੇ: ਬਲਤੇਜ ਪੰਨੂ
ਚੰਡੀਗੜ੍ਹ 20 ਅਕਤੂਬਰ, 2026:
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਪੰਜਾਬ-ਵਿਰੋਧੀ ਚਾਲਾਂ ਦਾ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੀ ਸਰਕਾਰ ਪੰਜਾਬ ਅਤੇ ਪੰਜਾਬੀਅਤ ਨੂੰ ਨੀਵਾਂ ਦਿਖਾਉਣ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦਿੰਦੇ। ਪੰਨੂ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੈਰਿਸ ਤੋਂ ਵਾਪਸੀ ‘ਤੇ ਦਿੱਲੀ ਏਅਰਪੋਰਟ ਉੱਤੇ ਤਿੰਨ ਘੰਟੇ ਜਾਣ-ਬੁੱਝ ਕੇ ਰੋਕੀ ਰੱਖਿਆ ਗਿਆ ਅਤੇ ਉਸ ਤੋਂ ਬਾਅਦ 50,000 ਰੁਪਏ ਦਾ ਬੇਤੁਕਾ ਚਲਾਨ ਵੀ ਕੱਟ ਦਿੱਤਾ ਗਿਆ, ਜੋ ਕਿ ਪੰਜਾਬ ਦੀ ਹੋਂਦ ਤੇ ਸਨਮਾਨ ਉੱਤੇ ਸਿੱਧਾ ਹਮਲਾ ਹੈ।
ਬਲਤੇਜ ਪੰਨੂ ਨੇ ਕੇਂਦਰ ਸਰਕਾਰ ਦੀਆਂ ਪੰਜਾਬ-ਵਿਰੋਧੀ ਨੀਤੀਆਂ ਦੀ ਫ਼ਹਿਰਿਸਤ ਗਿਣਾਉਂਦਿਆਂ ਕਿਹਾ ਕਿ ਭਾਵੇਂ ਦਿੱਲੀ ਦੀਆਂ ਸਰਹੱਦਾਂ ‘ਤੇ ਡੇਢ ਸਾਲ ਤੱਕ ਕਿਸਾਨਾਂ ਨੂੰ ਧੱਕੇ ਨਾਲ ਬਿਠਾ ਕੇ ਰੱਖਣਾ ਹੋਵੇ, ਭਾਵੇਂ ਪੰਜਾਬ ਦੇ ਹੱਕ ਦੇ ਫੰਡ ਰੋਕ ਕੇ ਰੱਖਣੇ ਹੋਣ, ਕੇਂਦਰ ਸਰਕਾਰ ਹਰ ਪੱਧਰ ‘ਤੇ ਪੰਜਾਬ ਦਾ ਗਲ਼ ਘੁੱਟਣ ਦੀ ਕੋਸ਼ਿਸ਼ ਕਰਦੀ ਰਹੀ ਹੈ।
ਪੰਨੂ ਨੇ ਕਿਹਾ ਕਿ ਹੁਣ ਤੱਕ ਘੱਟੋ-ਘੱਟ ਚਾਰ ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਦੇਸ਼ ਯਾਤਰਾ ਦੀ ਇਜਾਜ਼ਤ ਇਸ ਲਈ ਨਹੀਂ ਦਿੱਤੀ ਗਈ ਕਿਉਂਕਿ ਮੋਦੀ ਸਰਕਾਰ ਨੂੰ ਡਰ ਹੈ ਕਿ ਜੇ ਮੁੱਖ ਮੰਤਰੀ ਵਿਦੇਸ਼ ਗਏ ਤਾਂ ਉੱਥੋਂ ਨਿਵੇਸ਼ ਤੇ ਫੰਡ ਲੈ ਕੇ ਪੰਜਾਬ ਨੂੰ ਤਰੱਕੀ ਦੀ ਰਾਹ ‘ਤੇ ਲੈ ਜਾਣਗੇ।
ਪੰਨੂ ਨੇ ਦੱਸਿਆ ਕਿ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ-ਹਰਿਆਣਾ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਪੈਰਿਸ (ਫ਼ਰਾਂਸ) ਦੀ ਯਾਤਰਾ ਕੀਤੀ, ਜਿੱਥੇ ਉਹ ਵਿਸ਼ਵ ਦੇ ਦੂਜੇ ਸਭ ਤੋਂ ਵੱਡੇ ਫੂਡ ਫੈਸਟੀਵਲ ਵਿੱਚ ਪੰਜਾਬ ਦੇ ਮਸ਼ਹੂਰ ਰਾਜਮਾ ਤੇ ਚਿੱਟੇ ਛੋਲਿਆਂ ਵਰਗੇ ਪ੍ਰੋਡਕਟ ਲਾਂਚ ਕਰਨ ਗਏ ਸਨ, ਤਾਂ ਉੱਥੇ ਵੀ ਕੇਂਦਰ ਸਰਕਾਰ ਨੇ ਆਪਣੀ ਤੰਗ-ਨਜ਼ਰੀ ਦਾ ਸਬੂਤ ਦਿੱਤਾ। ਮਾਣਯੋਗ ਹਾਈ ਕੋਰਟ ਨੇ ਸਪੱਸ਼ਟ ਹੁਕਮ ਦਿੱਤੇ ਸਨ ਕਿ ਸੀਐਮ ਭਗਵੰਤ ਮਾਨ ਨੂੰ ਉਨ੍ਹਾਂ ਦਾ ਬਣਦਾ ਪ੍ਰੋਟੋਕੋਲ ਦਿੱਤਾ ਜਾਵੇ, ਪਰ ਕੇਂਦਰ ਦੀ ਬਦਨੀਅਤੀ ਦੇਖੋ ਕਿ ਪੈਰਿਸ ਵਿੱਚ ਕੌਂਸਲੇਟ ਜਨਰਲ ਤੱਕ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਨਹੀਂ ਆਇਆ।
ਪੰਨੂ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਖਿੱਝ ਤੇ ਜ਼ਲਾਲਤ ਇੱਥੇ ਹੀ ਨਹੀਂ ਰੁਕੀ। ਜਦੋਂ ਮੁੱਖ ਮੰਤਰੀ ਭਗਵੰਤ ਮਾਨ ਪੈਰਿਸ ਤੋਂ ਵਾਪਸ ਆ ਕੇ ਦਿੱਲੀ ਏਅਰਪੋਰਟ ‘ਤੇ ਪੁੱਜੇ ਤਾਂ ਉਨ੍ਹਾਂ ਨੂੰ ਜਾਣ-ਬੁੱਝ ਕੇ ਤਿੰਨ ਘੰਟੇ ਰੋਕ ਕੇ ਰੱਖਿਆ ਗਿਆ। ਬਹਾਨੇਬਾਜ਼ੀ ਇਹ ਕੀਤੀ ਗਈ ਕਿ “ਤੁਹਾਡਾ ਸਮਾਨ ਅਜੇ ਆ ਰਿਹਾ ਹੈ”, “ਤੁਹਾਡਾ ਸਮਾਨ ਅਜੇ ਚੈੱਕ ਕੀਤਾ ਜਾ ਰਿਹਾ ਹੈ” ਜਿਹੜੀ ਕਿ ਸਰਾਸਰ ਝੂਠ ਤੇ ਪੰਜਾਬ ਦੀ ਤੌਹੀਨ ਹੈ।
ਪੰਨੂ ਨੇ ਦੱਸਿਆ ਕਿ ਤਿੰਨ ਘੰਟਿਆਂ ਬਾਅਦ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਣ ਦਿੱਤਾ ਗਿਆ ਤੇ ਸਮਾਨ ਗੱਡੀ ਵਿੱਚ ਰੱਖ ਕੇ ਜਾਣ ਲੱਗੇ ਤਾਂ ਉਸੇ ਸਮੇਂ ਅਫ਼ਸਰ ਪਿੱਛੇ ਦੌੜ ਕੇ ਆਏ ਅਤੇ ਕਿਹਾ ਕਿ ਉਨ੍ਹਾਂ ਉੱਤੇ “ਉੱਪਰੋਂ ਬਹੁਤ ਪ੍ਰੈਸ਼ਰ” ਹੈ ਤੇ 50,000 ਰੁਪਏ ਦਾ ਚਲਾਨ ਕੱਟ ਦਿੱਤਾ ਗਿਆ। ਇਹ ਗੱਲ ਖ਼ੁਦ ਅਫ਼ਸਰਾਂ ਨੇ ਮੰਨੀ ਕਿ ਉਨ੍ਹਾਂ ਉੱਤੇ ਦਬਾਅ ਹੈ, ਜੋ ਸਾਬਤ ਕਰਦਾ ਹੈ ਕਿ ਇਹ ਸਭ ਕੁਝ ਉੱਪਰੋਂ ਆਏ ਹੁਕਮਾਂ ਤਹਿਤ ਕੀਤਾ ਗਿਆ।
ਬਲਤੇਜ ਪੰਨੂ ਨੇ ਸਵਾਲ ਖੜ੍ਹਾ ਕਰਦਿਆਂ ਕਿਹਾ ਕਿ ਕੀ ਅੱਜ ਤੱਕ ਭਾਰਤ ਦੇ ਕਿਸੇ ਸੂਬੇ ਦੇ ਮੁੱਖ ਮੰਤਰੀ ਨੂੰ ਇਸ ਤਰ੍ਹਾਂ ਏਅਰਪੋਰਟ ‘ਤੇ ਤਿੰਨ ਘੰਟੇ ਰੋਕੀ ਰੱਖਿਆ ਗਿਆ ਹੈ? ਕੀ ਅੱਜ ਤੱਕ ਕਿਸੇ ਸੂਬੇ ਦੇ ਮੁੱਖ ਮੰਤਰੀ ਨੂੰ 50,000 ਰੁਪਏ ਦਾ ਚਲਾਨ ਕੱਟ ਕੇ ਜ਼ਲੀਲ ਕੀਤਾ ਗਿਆ ਹੈ? ਇਹ ਸਿਰਫ਼ ਤੇ ਸਿਰਫ਼ ਇਸ ਕਰਕੇ ਹੋ ਰਿਹਾ ਹੈ ਕਿ ਭਗਵੰਤ ਮਾਨ ਪੰਜਾਬੀ ਹਨ, ਪੰਜਾਬ ਦੇ ਮੁੱਖ ਮੰਤਰੀ ਹਨ ਤੇ ਪੰਜਾਬ ਦੀ ਬਿਹਤਰੀ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ।
ਪੰਨੂ ਨੇ ਤਿੱਖੇ ਸ਼ਬਦਾਂ ਵਿੱਚ ਕਿਹਾ ਕਿ ਮੋਦੀ ਸਰਕਾਰ ਪੰਜਾਬ ਦੀ ਤਰੱਕੀ ਤੋਂ ਖ਼ੌਫ਼ਜ਼ਦਾ ਹੈ। ਕੇਂਦਰ ਸਰਕਾਰ ਨਹੀਂ ਚਾਹੁੰਦੀ ਕਿ ਪੰਜਾਬ ਕਿਸੇ ਵੀ ਮਾਮਲੇ ਵਿੱਚ ਤਰੱਕੀ ਕਰੇ, ਪੰਜਾਬ ਦਾ ਭਲਾ ਸੋਚਣ ਵਾਲਾ ਕੋਈ ਮੁੱਖ ਮੰਤਰੀ ਪੰਜਾਬੀਆਂ ਨੂੰ ਮਿਲੇ। ਕੇਂਦਰ ਸਰਕਾਰ ਹਰ ਤਰ੍ਹਾਂ ਦੇ ਅੜਿੱਕੇ ਡਾਹ ਰਹੀ ਹੈ, ਹਰ ਤਰ੍ਹਾਂ ਦੀਆਂ ਰੁਕਾਵਟਾਂ ਖੜ੍ਹੀਆਂ ਕਰ ਰਹੀ ਹੈ, ਪਰ ਪੰਜਾਬ ਦੀ ਜ਼ਮੀਰ ਨੂੰ ਕੋਈ ਦਬਾ ਨਹੀਂ ਸਕਦਾ।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










