*4 ਅਤੇ 5 ਨਵੰਬਰ ਨੂੰ ਮੋਹਾਲੀ ਵਿੱਚ ਹੋਣਗੇ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਅਤੇ ਫਾਈਨਲ ਮੁਕਾਬਲੇ*
*ਮੇਅਰ ਨੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਸਟੇਡੀਅਮ ਪਹੁੰਚ ਕੇ ਖਿਡਾਰੀਆਂ ਦਾ ਹੌਸਲਾ ਵਧਾਉਣ ਦੀ ਕੀਤੀ ਅਪੀਲ, ਟੂਰਨਾਮੈਂਟ ਦੌਰਾਨ ਐਂਟਰੀ ਰਹੇਗੀ ਬਿਲਕੁਲ ਮੁਫ਼ਤ*
*ਪੰਜਾਬ ‘ਚ ‘ਖੇਡ ਕ੍ਰਾਂਤੀ’ ਦੇ ਨਤੀਜੇ ਆਉਣ ਲੱਗੇ ਸਾਹਮਣੇ, ਮਾਨ ਸਰਕਾਰ ਵੱਲੋਂ 40 ਹਜ਼ਾਰ ਖਿਡਾਰੀਆਂ ਨੂੰ 135 ਕਰੋੜ ਰੁਪਏ ਦੇ ਨਕਦ ਇਨਾਮ ਵੰਡੇ*
*ਕੌਮਾਂਤਰੀ ਹਾਕੀ ਮੁਕਾਬਲਿਆਂ ਲਈ ਮੋਹਾਲੀ ਵਿੱਚ ਕਰੋੜਾਂ ਦੀ ਲਾਗਤ ਨਾਲ ਤਿਆਰ ਹੋ ਰਹੇ ਹਨ 32 ਸਟੇਡੀਅਮ*
ਮੋਹਾਲੀ,21 ਅਕਤੂਬਰ: ਮੋਹਾਲੀ ਦੇ ਮੇਅਰ ਸਰਬਜੀਤ ਸਿੰਘ ਨੇ ਅੱਜ ਇੱਕ ਮੀਡੀਆ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਪਹਿਲੀ ਵਾਰ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਟ੍ਰਾਫੀ ਦੀ ਮੇਜ਼ਬਾਨੀ ਹੋਣਾ ਪੂਰੇ ਸੂਬੇ ਲਈ ਬਹੁਤ ਹੀ ਮਾਣ ਅਤੇ ਖੁਸ਼ੀ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿੱਜੀ ਯਤਨਾਂ ਸਦਕਾ ਹੀ ਪੰਜਾਬ ਨੂੰ ਇਸ ਨਾਮਵਰ ਕੌਮਾਂਤਰੀ ਹਾਕੀ ਟੂਰਨਾਮੈਂਟ ਦੀ ਮੇਜ਼ਬਾਨੀ ਦਾ ਇਤਿਹਾਸਕ ਮੌਕਾ ਮਿਲਿਆ ਹੈ। ਇਸ ਨਾਲ ਰਾਜ ਵਿੱਚ ਹਾਕੀ ਸਮੇਤ ਹੋਰ ਖੇਡਾਂ ਨੂੰ ਵੱਡਾ ਹੁਲਾਰਾ ਮਿਲੇਗਾ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਆਕਰਸ਼ਿਤ ਹੋਣ ਦੀ ਪ੍ਰੇਰਣਾ ਮਿਲੇਗੀ।
ਬੁਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਮੇਅਰ ਸਰਬਜੀਤ ਸਿੰਘ ਨੇ ਦੱਸਿਆ ਕਿ ਟੂਰਨਾਮੈਂਟ ਦੇ ਲੀਗ ਮੈਚ 27 ਅਕਤੂਬਰ ਤੋਂ 2 ਨਵੰਬਰ ਤੱਕ ਜਲੰਧਰ ਵਿਖੇ ਖੇਡੇ ਜਾਣਗੇ। ਇਸ ਤੋਂ ਬਾਅਦ 4 ਅਤੇ 5 ਨਵੰਬਰ ਨੂੰ ਮੋਹਾਲੀ ਵਿੱਚ ਸੈਮੀਫਾਈਨਲ, ਫਾਈਨਲ ਅਤੇ ਤੀਜੇ ਸਥਾਨ ਲਈ ਮੁਕਾਬਲੇ ਕਰਵਾਏ ਜਾਣਗੇ। ਇਸ ਪ੍ਰਤੀਸ਼ਠਿਤ ਟੂਰਨਾਮੈਂਟ ਵਿੱਚ ਏਸ਼ੀਆ ਦੀਆਂ ਛੇ ਪ੍ਰਮੁੱਖ ਟੀਮਾਂ—ਭਾਰਤ, ਬੰਗਲਾਦੇਸ਼, ਜਪਾਨ, ਚੀਨ, ਮਲੇਸ਼ੀਆ ਅਤੇ ਦੱਖਣੀ ਕੋਰੀਆ ਹਿੱਸਾ ਲੈ ਰਹੀਆਂ ਹਨ। ਇਨ੍ਹਾਂ ਮੁਕਾਬਲਿਆਂ ਨਾਲ ਪੰਜਾਬ ਦਾ ਨਾਂ ਕੌਮਾਂਤਰੀ ਖੇਡ ਨਕਸ਼ੇ ‘ਤੇ ਹੋਰ ਮਜ਼ਬੂਤੀ ਨਾਲ ਉੱਭਰੇਗਾ।
ਉਨ੍ਹਾਂ ਦੱਸਿਆ ਕਿ ਖੇਡ ਸਟੇਡੀਅਮਾਂ ਨੂੰ ਕੌਮਾਂਤਰੀ ਮਿਆਰਾਂ ਅਨੁਸਾਰ ਤਿਆਰ ਕਰਨ ਲਈ ਸਰਕਾਰ ਵੱਲੋਂ ਲਗਭਗ 25 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਇਸ ਵਿੱਚੋਂ ਜਲੰਧਰ ਦੇ ਸਟੇਡੀਅਮਾਂ ਦੇ ਨਵੀਨੀਕਰਨ (ਅੱਪਗ੍ਰੇਡੇਸ਼ਨ) ਲਈ 16 ਕਰੋੜ ਰੁਪਏ ਅਤੇ ਮੋਹਾਲੀ ਦੇ ਸਟੇਡੀਅਮਾਂ ਲਈ ਲਗਭਗ 8.90 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਹ ਨਿਵੇਸ਼ ਰਾਜ ਦੇ ਖੇਡ ਢਾਂਚੇ ਨੂੰ ਮਜ਼ਬੂਤ ਕਰਨ ਵਿੱਚ ਮੀਲ ਦਾ ਪੱਥਰ ਸਾਬਤ ਹੋਵੇਗਾ।
ਮੇਅਰ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ‘ਖੇਡ ਕ੍ਰਾਂਤੀ’ ਦੇ ਹੁਣ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਸੂਬਾ ਸਰਕਾਰ ਵੱਲੋਂ ਹੁਣ ਤੱਕ ਲਗਭਗ 40 ਹਜ਼ਾਰ ਖਿਡਾਰੀਆਂ ਨੂੰ 135 ਕਰੋੜ ਰੁਪਏ ਦੇ ਕਰੀਬ ਨਕਦ ਇਨਾਮੀ ਰਾਸ਼ੀ ਵੰਡੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਪੰਜਾਬ ਭਰ ਵਿੱਚ ਨਵੇਂ ਸਟੇਡੀਅਮ ਬਣਾਏ ਜਾ ਰਹੇ ਹਨ। ਇਕੱਲੇ ਮੋਹਾਲੀ ਵਿੱਚ ਹੀ ਲਗਭਗ 32 ਸਟੇਡੀਅਮਾਂ ਦਾ ਨਿਰਮਾਣ ਚੱਲ ਰਿਹਾ ਹੈ, ਜਿਸ ਨਾਲ ਸਥਾਨਕ ਖਿਡਾਰੀਆਂ ਨੂੰ ਬਿਹਤਰ ਸਿਖਲਾਈ ਅਤੇ ਆਪਣੀ ਪ੍ਰਤਿਭਾ ਨਿਖਾਰਨ ਦੇ ਭਰਪੂਰ ਮੌਕੇ ਮਿਲਣਗੇ।
ਸਰਬਜੀਤ ਸਿੰਘ ਨੇ ਕਿਹਾ ਕਿ ਖੇਡਾਂ ਨੂੰ ਉਤਸ਼ਾਹਿਤ ਕਰਨਾ ਸਿਰਫ਼ ਸਰਕਾਰ ਦਾ ਹੀ ਨਹੀਂ, ਬਲਕਿ ਸਮੁੱਚੇ ਸਮਾਜ ਦਾ ਸਾਂਝਾ ਫਰਜ਼ ਹੈ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਸਟੇਡੀਅਮ ਪਹੁੰਚ ਕੇ ਖਿਡਾਰੀਆਂ ਦਾ ਹੌਸਲਾ ਵਧਾਉਣ। ਉਨ੍ਹਾਂ ਦੱਸਿਆ ਕਿ ਦਰਸ਼ਕਾਂ ਲਈ ਟੂਰਨਾਮੈਂਟ ਦੌਰਾਨ ਸਟੇਡੀਅਮਾਂ ਵਿੱਚ ਐਂਟੁ ਬਿਲਕੁਲ ਮੁਫ਼ਤ ਹੋਵੇਗੀ।
ਉਨ੍ਹਾਂ ਮਾਪਿਆਂ ਨੂੰ ਵੀ ਪ੍ਰੇਰਿਤ ਕੀਤਾ ਕਿ ਉਹ ਆਪਣੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨਾਲ ਵੀ ਜੋੜਨ। ਉਨ੍ਹਾਂ ਦੁਹਰਾਇਆ ਕਿ ਮਾਨ ਸਰਕਾਰ ਪੰਜਾਬ ਵਿੱਚ ਖੇਡ ਸੱਭਿਆਚਾਰ ਨਾਲ ਜੋੜਨ ਅਤੇ ਨੌਜਵਾਨੀ ਨੂੰ ਸਕਾਰਾਤਮਕ ਦਿਸ਼ਾ ਵੱਲ ਮੋੜਨ ਲਈ ਵਚਨਬੱਧ ਹੈ।
——————————————————————————-
मुख्यमंत्री भगवंत मान के प्रयासों से पंजाब को पहली बार एशियन हॉकी चैंपियनशिप ट्रॉफी की मेज़बानी मिली: सरबजीत सिंह
4 और 5 नवंबर को मोहाली में होंगे एशियन हॉकी चैंपियनशिप के सेमी-फ़ाइनल और फ़ाइनल
मेयर ने लोगों से बड़ी संख्या में स्टेडियम पहुंचकर खिलाड़ियों का हौसला बढ़ाने के लिए की अपील, टूर्नामेंट के दौरान एंट्री पूरी तरह रहेगी मुफ्त
पंजाब में ‘खेल क्रांति’ के नतीजे दिखने लगे, मान सरकार ने 40 हज़ार खिलाड़ियों को 135 करोड़ रुपये के नकद इनाम बांटे
इंटरनेशनल हॉकी मुकाबलों के लिए मोहाली में करोड़ों की लागत से तैयार किए जा रहे हैं 32 स्टेडियम
मोहाली, 21 अक्टूबर: मोहाली के मेयर सरबजीत सिंह ने आज मीडिया को बयान जारी करते हुए कहा कि पंजाब में पहली बार एशियन हॉकी चैंपियनशिप ट्रॉफी की मेज़बानी करना पूरे राज्य के लिए बहुत गर्व और खुशी की बात है। उन्होंने कहा कि मुख्यमंत्री भगवंत सिंह मान की निजी कोशिशों की वजह से पंजाब को इस प्रतिष्ठित इंटरनेशनल हॉकी टूर्नामेंट की मेज़बानी करने का ऐतिहासिक मौका मिला है। इससे राज्य में हॉकी और दूसरे खेलों को काफी बढ़ावा मिलेगा और युवा खेलों की तरफ आकर्षित होंगे।
बुधवार को एक प्रेस कॉन्फ्रेंस में मेयर सरबजीत सिंह ने कहा कि टूर्नामेंट के लीग मैच 27 अक्टूबर से 2 नवंबर तक जालंधर में खेले जाएंगे। इसके बाद, सेमीफाइनल, फाइनल और तीसरे स्थान के मैच 4 और 5 नवंबर को मोहाली में होंगे। इस प्रतिष्ठित टूर्नामेंट में एशिया की छह प्रमुख टीमें – भारत, बांग्लादेश, जापान, चीन, मलेशिया और दक्षिण कोरिया – हिस्सा ले रही हैं। इन मुकाबलों से पंजाब का नाम इंटरनेशनल स्पोर्ट्स मैप पर और मजबूती से उभरेगा।
उन्होंने कहा कि सरकार ने स्पोर्ट्स स्टेडियमों को इंटरनेशनल स्टैंडर्ड के हिसाब से तैयार करने के लिए करीब 25 करोड़ रुपये का बजट रखा है। इसमें से 16 करोड़ रुपये जालंधर स्टेडियमों के अपग्रेडेशन और करीब 8.90 करोड़ रुपये मोहाली स्टेडियमों के लिए खर्च किए जा रहे हैं। यह निवेश राज्य के स्पोर्ट्स इंफ्रास्ट्रक्चर को मजबूत करने में मील का पत्थर साबित होगा। मेयर ने आगे कहा कि मुख्यमंत्री भगवंत सिंह मान की लीडरशिप में शुरू की गई ‘खेल क्रांति ’ के अब अच्छे नतीजे मिल रहे हैं। राज्य सरकार अब तक करीब 40 हजार खिलाड़ियों को करीब 135 करोड़ रुपये की नकद इनाम राशि बांट चुकी है। इसके अलावा, पूरे पंजाब में नए स्टेडियम बनाए जा रहे हैं। अकेले मोहाली में ही करीब 32 स्टेडियम बन रहे हैं, जिससे लोकल खिलाड़ियों को बेहतर ट्रेनिंग और अपनी प्रतिभा को निखारने के भरपूर मौके मिलेंगे।
सरबजीत सिंह ने कहा कि खेलों को बढ़ावा देना सिर्फ सरकार की ही नहीं, बल्कि पूरे समाज की जिम्मेदारी है। उन्होंने सभी पंजाबियों से अपील की कि वे खिलाड़ियों का हौसला बढ़ाने के लिए बड़ी संख्या में स्टेडियम जाएं। उन्होंने कहा कि टूर्नामेंट के दौरान दर्शकों के लिए स्टेडियम में एंट्री पूरी तरह से मुफ्त रहेगी।
उन्होंने माता-पिता को भी अपने बच्चों को पढ़ाई के साथ-साथ खेलों में शामिल करने के लिए प्रेरित किया। उन्होंने दोहराया कि मान सरकार पंजाब में खेलों को कल्चर से जोड़ने और युवाओं को साकारात्मक दिशा में ले जाने के लिए प्रतिबद्ध है।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










