सिकंदर सिंह मलूका की महिलाओं के प्रति कैसी मानसिकता है? उनके बयान अकाली नेतृत्व की सोच को उजागर करते हैं: बलतेज पन्नू
हरसिमरत कौर बादल खुद को ‘नन्ही छाँव’ कहलवाते हैं, लेकिन आनंदपुर साहिब सराय मामले पर चुप रहीं, क्या अब वह सिकंदर सिंह मलूका के बारे में बोलेंगी? बलतेज पन्नू
जहां मुख्यमंत्री भगवंत सिंह मान ‘सम्मान राशि’ के ज़रिए पंजाब की महिलाओं को सम्मान दे रहे हैं, वहीं अकाली नेता उनका अपमान करने में कोई कसर नहीं छोड़ रहे हैं: बलतेज पन्नू
सिकंदर सिंह मलूका का महिलाओं के प्रति अपमान करने का पुराना इतिहास रहा है, उनके ताज़ा बयान एक बार फिर महिलाओं के प्रति अकाली दल की मानसिकता को बेनकाब करता हैं: बलतेज पन्नू
पंजाब महिला आयोग ने शिरोमणि अकाली दल नेता के बयानों पर संज्ञान लिया
चंडीगढ़, 21 अक्टूबर: आप पंजाब के मीडिया इंचार्ज बलतेज पन्नू ने बुधवार को सीनियर अकाली नेता सिकंदर सिंह मलूका के ‘मुख्यमंत्री मावां धियां सत्कार योजना’ के बारे में दिए गए बयान की कड़ी निंदा करते हुए कहा कि उनका यह कहना कि पंजाब सरकार 1,000 और 1,500 रुपये सम्मान राशि देकर माताओं और बहनों को ‘खरीदना’ चाहती है, पंजाब की महिलाओं के सम्मान का घोर अपमान है।
आप पंजाब के मीडिया इंचार्ज बलतेज पन्नू ने एक बयान में कहा, “अकाली नेता सिकंदर सिंह मलूका को पंजाब को बताना चाहिए कि किस तरह की सोच की वजह से उन्हें लगता है कि मां-बेटियों को 1,000 रुपये या 1,500 रुपये में ‘खरीदा’ जा सकता है। यह सिर्फ एक सरकारी स्कीम पर हमला नहीं है। ऐसी भाषा का इस्तेमाल करके सिकंदर सिंह मलूका ने पंजाब की उन मांओं, बहनों और बेटियों का अपमान किया है, जो गर्व से यह मानदेय प्राप्त कर रही हैं।”
उन्होंने कहा, “मुख्यमंत्री मावां धियां सत्कार योजना भगवंत मान सरकार की महिलाओं को आर्थिक रूप से ज़्यादा आत्मनिर्भर बनाने की प्रतिबद्धता को दिखाती है। महिलाओं तक पहुंचने वाले 1,000 रुपये और 1,500 रुपये उनका मानदेय है। सिकंदर सिंह मलूका की इस मदद को महिलाओं को ‘खरीदने’ की कोशिश के तौर पर पेश करने की कोशिश यह दिखाती है कि अकाली लीडरशिप पंजाब की महिलाओं को किस नज़रिए से देखती है।”
बलतेज पन्नू ने कहा कि ‘मुख्यमंत्री मावां धियां सत्कार योजना’ की सफलता और बड़े पैमाने पर स्वीकृति ने विपक्ष को साफ तौर पर परेशान कर दिया है। उन्होंने कहा, “भगवंत मान सरकार ने इस पहल के लिए 9,300 करोड़ रुपये का ऐतिहासिक बजट प्रतिबद्धता की है। यह पैसा सीधे पंजाब की महिलाओं को सशक्त बनाने और उनकी आर्थिक आजादी को मजबूत करने के लिए जा रहा है। मांओं और बेटियों को फायदा पहुंचाने वाली इस पहल का स्वागत करने के बजाय, सिकंदर सिंह मलूका ने इसे पाने वाली महिलाओं को नीचा दिखाने का विकल्प चुना है।”
सिकंदर सिंह मलूका के पिछले व्यवहार का हवाला देते हुए, बलतेज पन्नू ने कहा, “यह पहली बार नहीं है जब सिकंदर सिंह मलूका के व्यवहार ने महिलाओं के प्रति उनके रवैये पर सवाल उठाए हैं। पंजाब विरोध कर रहे शिक्षकों से जुड़ी घटना को नहीं भूला है। एक व्यक्ति जिसने बाद में शिक्षा मंत्री जैसे महत्वपूर्ण पद की जिम्मेदारी संभाली, उसे शिक्षकों और महिलाओं के प्रति अधिक संवेदनशीलता दिखानी चाहिए थी। उनके हालिया बयान बताते हैं कि उनकी मानसिकता पर लगातार गंभीर सवाल क्यों उठाए जा रहे हैं।”
हरसिमरत कौर बादल पर निशाना साधते हुए बलतेज पन्नू ने कहा कि अकाली नेता जो खुद को ‘नन्ही छाँव’ कैंपेन का चेहरा कहती थीं, उन्हें पंजाब को बताना चाहिए कि जब भी उनकी अपनी पार्टी के नेताओं पर सवाल उठते हैं तो उनकी आवाज़ क्यों गायब हो जाती है। बलतेज पन्नू ने पूछा, “हरसिमरत कौर बादल ‘नन्ही छाँव’ की बात करती हैं और महिलाओं के सम्मान के लिए खड़ी होने का दावा करती हैं। लेकिन जब अकाली नेता अमरजीत सिंह चावला से जुड़े श्री आनंदपुर साहिब की सराय के मामले में सवाल उठाए गए, तो यह आवाज़ कहाँ थी? तब हरसिमरत कौर बादल चुप रहीं। अब सिकंदर सिंह मलूका ने मानदेय पाने वाली माताओं और बेटियों के बारे में ये अपमानजनक बयान दिए हैं। क्या हरसिमरत कौर बादल अब बोलेंगी, या वह एक बार फिर चुप रहेंगी?”
‘एक्स’ (X) पर यही सवाल दोहराते हुए बलतेज पन्नू ने लिखा: “मां-बेटियों को सम्मान के तौर पर दिए जाने वाले 1,000 और 1,500 रुपये पर अकाली नेता सिकंदर सिंह मलूका की सोच सुनिए! यही सोच श्री आनंदपुर साहिब के पवित्र सरावन में अकाली नेता अमरजीत सिंह चावला के मामले में भी देखी गई थी! खुद को ‘नन्ही छांव’ कहने वाली हरसिमरत कौर बादल ने अब तक सरावन मामले पर कुछ नहीं कहा है। क्या अब आप सिकंदर सिंह मलूका के बारे में भी कुछ कहेंगे?”
पंजाब महिला आयोग ने सिकंदर सिंह मलूका के बयानों पर स्वत: संज्ञान लिया
पंजाब राज्य महिला आयोग ने शिरोमणि अकाली दल के नेता सिकंदर सिंह मलूका के ‘मुख्यमंत्री मावां धियां सत्कार योजना’ पर दिए गए बयानों पर स्वत: संज्ञान लिया है। आयोग ने सिकंदर सिंह मलूका से जवाब मांगा है और संबंधित अधिकारियों को मामले की जांच करने का निर्देश दिया है। यह डेवलपमेंट स्कीम के तहत योग्य महिलाओं को 1,000 रुपये और 1,500 रुपये महीने का मानदेय दिए जाने पर उनके बयानों पर विवाद के दौरान सामने आया है।
————————————————————————————-
ਅਕਾਲੀ ਦਲ (ਬਾਦਲ) ਦੇ ਆਗੂ ਸਿਕੰਦਰ ਸਿੰਘ ਮਲੂਕਾ ਨੇ ਪੰਜਾਬ ਦੀਆਂ ਮਾਵਾਂ-ਭੈਣਾਂ ਦਾ ਕੀਤਾ ਅਪਮਾਨ, ਕਿਹਾ— ਪੰਜਾਬ ਸਰਕਾਰ ‘ਸਨਮਾਨ ਰਾਸ਼ੀ’ ਨਾਲ ਉਨ੍ਹਾਂ ਨੂੰ ‘ਖਰੀਦਣਾ’ ਚਾਹੁੰਦੀ ਹੈ: ਬਲਤੇਜ ਪੰਨੂ
ਸਿਕੰਦਰ ਸਿੰਘ ਮਲੂਕਾ ਦੀ ਔਰਤਾਂ ਪ੍ਰਤੀ ਕਿਸ ਤਰ੍ਹਾਂ ਦੀ ਮਾਨਸਿਕਤਾ ਹੈ? ਉਨ੍ਹਾਂ ਦੇ ਬਿਆਨ ਅਕਾਲੀ ਲੀਡਰਸ਼ਿਪ ਦੀ ਸੋਚ ਨੂੰ ਬੇਨਕਾਬ ਕਰਦੇ ਹਨ: ਬਲਤੇਜ ਪੰਨੂ
ਹਰਸਿਮਰਤ ਕੌਰ ਬਾਦਲ ਆਪਣੇ ਆਪ ਨੂੰ ‘ਨੰਨ੍ਹੀ ਛਾਂ’ ਕਹਾਉਂਦੇ ਹਨ, ਪਰ ਆਨੰਦਪੁਰ ਸਾਹਿਬ ਸਰਾਏ ਮਾਮਲੇ ਵਿੱਚ ਚੁੱਪ ਰਹੇ, ਕੀ ਉਹ ਹੁਣ ਸਿਕੰਦਰ ਸਿੰਘ ਮਲੂਕਾ ਬਾਰੇ ਬੋਲਣਗੇ? ਬਲਤੇਜ ਪੰਨੂ
ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ‘ਸਨਮਾਨ ਰਾਸ਼ੀ’ ਰਾਹੀਂ ਪੰਜਾਬ ਦੀਆਂ ਔਰਤਾਂ ਨੂੰ ਮਾਣ-ਸਤਿਕਾਰ ਦੇ ਰਹੇ ਹਨ, ਉੱਥੇ ਹੀ ਅਕਾਲੀ ਆਗੂ ਉਨ੍ਹਾਂ ਦੇ ਨਿਰਾਦਰ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੇ: ਬਲਤੇਜ ਪੰਨੂ
ਸਿਕੰਦਰ ਸਿੰਘ ਮਲੂਕਾ ਦਾ ਔਰਤਾਂ ਪ੍ਰਤੀ ਨਿਰਾਦਰ ਕਰਨ ਦਾ ਪੁਰਾਣਾ ਇਤਿਹਾਸ ਰਿਹਾ ਹੈ, ਉਨ੍ਹਾਂ ਦੇ ਤਾਜ਼ਾ ਬਿਆਨ ਇੱਕ ਵਾਰ ਫਿਰ ਔਰਤਾਂ ਪ੍ਰਤੀ ਅਕਾਲੀ ਦਲ ਦੀ ਮਾਨਸਿਕਤਾ ਨੂੰ ਬੇਨਕਾਬ ਕਰਦੇ ਹਨ: ਬਲਤੇਜ ਪੰਨੂ
ਪੰਜਾਬ ਮਹਿਲਾ ਕਮਿਸ਼ਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦੇ ਬਿਆਨਾਂ ‘ਤੇ ਲਿਆ ਨੋਟਿਸ
ਚੰਡੀਗੜ੍ਹ 21 ਅਕਤੂਬਰ: ਆਪ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਬੁੱਧਵਾਰ ਨੂੰ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਵੱਲੋਂ ‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ ਬਾਰੇ ਦਿੱਤੇ ਬਿਆਨ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਇਹ ਸੁਝਾਅ ਕਿ ਪੰਜਾਬ ਸਰਕਾਰ 1,000 ਅਤੇ 1,500 ਰੁਪਏ ਸਨਮਾਨ ਰਾਸ਼ੀ ਦੇ ਕੇ ਮਾਵਾਂ-ਭੈਣਾਂ ਨੂੰ ‘ਖਰੀਦਣਾ’ ਚਾਹੁੰਦੀ ਹੈ, ਪੰਜਾਬ ਦੀਆਂ ਔਰਤਾਂ ਦੇ ਸਨਮਾਨ ਦਾ ਘੋਰ ਅਪਮਾਨ ਹੈ।
ਇੱਕ ਬਿਆਨ ਵਿੱਚ ਆਪ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ, “ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਪੰਜਾਬ ਨੂੰ ਇਹ ਦੱਸਣ ਕਿ ਕਿਹੋ ਜਿਹੀ ਸੋਚ ਉਨ੍ਹਾਂ ਨੂੰ ਇਹ ਵਿਸ਼ਵਾਸ ਦਿਵਾਉਂਦੀ ਹੈ ਕਿ ਮਾਵਾਂ ਅਤੇ ਧੀਆਂ ਨੂੰ 1,000 ਜਾਂ 1,500 ਰੁਪਏ ਵਿੱਚ ‘ਖਰੀਦਿਆ’ ਜਾ ਸਕਦਾ ਹੈ। ਇਹ ਸਿਰਫ਼ ਇੱਕ ਸਰਕਾਰੀ ਸਕੀਮ ‘ਤੇ ਹਮਲਾ ਨਹੀਂ ਹੈ। ਅਜਿਹੀ ਭਾਸ਼ਾ ਦੀ ਵਰਤੋਂ ਕਰਕੇ ਸਿਕੰਦਰ ਸਿੰਘ ਮਲੂਕਾ ਨੇ ਪੰਜਾਬ ਦੀਆਂ ਉਨ੍ਹਾਂ ਮਾਵਾਂ, ਭੈਣਾਂ ਅਤੇ ਧੀਆਂ ਦਾ ਅਪਮਾਨ ਕੀਤਾ ਹੈ ਜੋ ਇਸ ਸਨਮਾਨ ਰਾਸ਼ੀ ਨੂੰ ਮਾਣ ਨਾਲ ਪ੍ਰਾਪਤ ਕਰ ਰਹੀਆਂ ਹਨ।”
ਉਨ੍ਹਾਂ ਕਿਹਾ, “ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਭਗਵੰਤ ਮਾਨ ਸਰਕਾਰ ਦੀ ਔਰਤਾਂ ਨੂੰ ਵਧੇਰੇ ਆਰਥਿਕ ਤੌਰ ‘ਤੇ ਆਤਮਨਿਰਭਰ ਬਣਾਉਣ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਔਰਤਾਂ ਤੱਕ ਪਹੁੰਚ ਰਿਹਾ 1,000 ਅਤੇ 1,500 ਰੁਪਏ ਉਨ੍ਹਾਂ ਦੀ ਸਨਮਾਨ ਰਾਸ਼ੀ ਹੈ। ਸਿਕੰਦਰ ਸਿੰਘ ਮਲੂਕਾ ਵੱਲੋਂ ਇਸ ਸਹਾਇਤਾ ਨੂੰ ਔਰਤਾਂ ਨੂੰ ‘ਖਰੀਦਣ’ ਦੀ ਕੋਸ਼ਿਸ਼ ਵਜੋਂ ਪੇਸ਼ ਕਰਨ ਦਾ ਯਤਨ ਇਹ ਉਜਾਗਰ ਕਰਦਾ ਹੈ ਕਿ ਅਕਾਲੀ ਲੀਡਰਸ਼ਿਪ ਪੰਜਾਬ ਦੀਆਂ ਔਰਤਾਂ ਨੂੰ ਕਿਵੇਂ ਵੇਖਦੀ ਹੈ।”
ਬਲਤੇਜ ਪੰਨੂ ਨੇ ਕਿਹਾ ਕਿ ‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ ਦੀ ਸਫ਼ਲਤਾ ਅਤੇ ਵਿਆਪਕ ਸਵੀਕਾਰਤਾ ਨੇ ਸਪੱਸ਼ਟ ਤੌਰ ‘ਤੇ ਵਿਰੋਧੀਆਂ ਨੂੰ ਬੇਚੈਨ ਕਰ ਦਿੱਤਾ ਹੈ। ਉਨ੍ਹਾਂ ਕਿਹਾ, “ਭਗਵੰਤ ਮਾਨ ਸਰਕਾਰ ਨੇ ਇਸ ਪਹਿਲਕਦਮੀ ਲਈ 9,300 ਕਰੋੜ ਰੁਪਏ ਦੀ ਇਤਿਹਾਸਕ ਬਜਟ ਵਚਨਬੱਧਤਾ ਕੀਤੀ ਹੈ। ਇਹ ਪੈਸਾ ਸਿੱਧੇ ਤੌਰ ‘ਤੇ ਪੰਜਾਬ ਦੀਆਂ ਔਰਤਾਂ ਨੂੰ ਸ਼ਕਤੀਸ਼ਾਲੀ ਬਣਾਉਣ ਅਤੇ ਉਨ੍ਹਾਂ ਦੀ ਆਰਥਿਕ ਆਜ਼ਾਦੀ ਨੂੰ ਮਜ਼ਬੂਤ ਕਰਨ ਲਈ ਜਾ ਰਿਹਾ ਹੈ। ਮਾਵਾਂ ਅਤੇ ਧੀਆਂ ਨੂੰ ਲਾਭ ਪਹੁੰਚਾਉਣ ਵਾਲੀ ਇਸ ਪਹਿਲਕਦਮੀ ਦਾ ਸੁਆਗਤ ਕਰਨ ਦੀ ਬਜਾਏ, ਸਿਕੰਦਰ ਸਿੰਘ ਮਲੂਕਾ ਨੇ ਇਸ ਨੂੰ ਪ੍ਰਾਪਤ ਕਰਨ ਵਾਲੀਆਂ ਔਰਤਾਂ ਨੂੰ ਹੀ ਨੀਵਾਂ ਦਿਖਾਉਣ ਦੀ ਚੋਣ ਕੀਤੀ ਹੈ।”
ਸਿਕੰਦਰ ਸਿੰਘ ਮਲੂਕਾ ਦੇ ਪਿਛਲੇ ਵਤੀਰੇ ਦਾ ਹਵਾਲਾ ਦਿੰਦਿਆਂ ਬਲਤੇਜ ਪੰਨੂ ਨੇ ਕਿਹਾ, “ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਸਿਕੰਦਰ ਸਿੰਘ ਮਲੂਕਾ ਦੇ ਆਚਰਣ ਨੇ ਔਰਤਾਂ ਪ੍ਰਤੀ ਉਨ੍ਹਾਂ ਦੇ ਰਵੱਈਏ ‘ਤੇ ਸਵਾਲ ਖੜ੍ਹੇ ਕੀਤੇ ਹੋਣ। ਪੰਜਾਬ ਪ੍ਰਦਰਸ਼ਨਕਾਰੀ ਅਧਿਆਪਕਾਂ ਨਾਲ ਜੁੜੀ ਘਟਨਾ ਨੂੰ ਭੁੱਲਿਆ ਨਹੀਂ ਹੈ। ਜਿਸ ਵਿਅਕਤੀ ਨੇ ਬਾਅਦ ਵਿੱਚ ਸਿੱਖਿਆ ਮੰਤਰੀ ਵਰਗੇ ਅਹਿਮ ਅਹੁਦੇ ਦੀ ਜ਼ਿੰਮੇਵਾਰੀ ਸੰਭਾਲੀ ਹੋਵੇ, ਉਸ ਨੂੰ ਅਧਿਆਪਕਾਂ ਅਤੇ ਔਰਤਾਂ ਪ੍ਰਤੀ ਵਧੇਰੇ ਸੰਵੇਦਨਸ਼ੀਲਤਾ ਦਿਖਾਉਣੀ ਚਾਹੀਦੀ ਸੀ। ਉਨ੍ਹਾਂ ਦੇ ਤਾਜ਼ਾ ਬਿਆਨ ਦੱਸਦੇ ਹਨ ਕਿ ਉਨ੍ਹਾਂ ਦੀ ਮਾਨਸਿਕਤਾ ‘ਤੇ ਲਗਾਤਾਰ ਗੰਭੀਰ ਸਵਾਲ ਕਿਉਂ ਉੱਠ ਰਹੇ ਹਨ।”
ਹਰਸਿਮਰਤ ਕੌਰ ਬਾਦਲ ਨੂੰ ਘੇਰਦਿਆਂ ਬਲਤੇਜ ਪੰਨੂ ਨੇ ਕਿਹਾ ਕਿ ਜਿਹੜੀ ਅਕਾਲੀ ਆਗੂ ਆਪਣੇ ਆਪ ਨੂੰ ‘ਨੰਨ੍ਹੀ ਛਾਂ’ ਮੁਹਿੰਮ ਦਾ ਚਿਹਰਾ ਦੱਸਦੀ ਸੀ, ਉਸ ਨੂੰ ਪੰਜਾਬ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਜਦੋਂ ਵੀ ਉਨ੍ਹਾਂ ਦੀ ਆਪਣੀ ਪਾਰਟੀ ਦੇ ਆਗੂਆਂ ਬਾਰੇ ਸਵਾਲ ਉੱਠਦੇ ਹਨ, ਤਾਂ ਉਨ੍ਹਾਂ ਦੀ ਆਵਾਜ਼ ਕਿਉਂ ਗਾਇਬ ਹੋ ਜਾਂਦੀ ਹੈ। ਬਲਤੇਜ ਪੰਨੂ ਨੇ ਪੁੱਛਿਆ, “ਹਰਸਿਮਰਤ ਕੌਰ ਬਾਦਲ ‘ਨੰਨ੍ਹੀ ਛਾਂ’ ਦੀ ਗੱਲ ਕਰਦੇ ਹਨ ਅਤੇ ਔਰਤਾਂ ਦੇ ਸਨਮਾਨ ਲਈ ਖੜ੍ਹਨ ਦਾ ਦਾਅਵਾ ਕਰਦੇ ਹਨ। ਪਰ ਜਦੋਂ ਅਕਾਲੀ ਆਗੂ ਅਮਰਜੀਤ ਸਿੰਘ ਚਾਵਲਾ ਨਾਲ ਜੁੜੇ ਸ੍ਰੀ ਆਨੰਦਪੁਰ ਸਾਹਿਬ ਦੀ ਸਰਾਏ ਦੇ ਮਾਮਲੇ ਵਿੱਚ ਸਵਾਲ ਉੱਠੇ ਸਨ, ਤਾਂ ਇਹ ਆਵਾਜ਼ ਕਿੱਥੇ ਸੀ? ਹਰਸਿਮਰਤ ਕੌਰ ਬਾਦਲ ਉਦੋਂ ਚੁੱਪ ਰਹੇ। ਹੁਣ ਸਿਕੰਦਰ ਸਿੰਘ ਮਲੂਕਾ ਨੇ ਸਨਮਾਨ ਰਾਸ਼ੀ ਪ੍ਰਾਪਤ ਕਰ ਰਹੀਆਂ ਮਾਵਾਂ ਅਤੇ ਧੀਆਂ ਬਾਰੇ ਇਹ ਅਪਮਾਨਜਨਕ ਬਿਆਨ ਦਿੱਤੇ ਹਨ। ਕੀ ਹਰਸਿਮਰਤ ਕੌਰ ਬਾਦਲ ਹੁਣ ਬੋਲਣਗੇ, ਜਾਂ ਇੱਕ ਵਾਰ ਫਿਰ ਚੁੱਪ ਰਹਿਣਗੇ?”
‘ਐਕਸ’ (X) ‘ਤੇ ਇਸੇ ਸਵਾਲ ਨੂੰ ਦੁਹਰਾਉਂਦਿਆਂ ਬਲਤੇਜ ਪੰਨੂ ਨੇ ਲਿਖਿਆ: “ਮਾਵਾਂ ਅਤੇ ਧੀਆਂ ਨੂੰ ਸਤਿਕਾਰ ਵਜੋਂ ਦਿੱਤੇ ਜਾਂਦੇ 1,000 ਅਤੇ 1,500 ਰੁਪਏ ਬਾਰੇ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦੀ ਸੋਚ ਨੂੰ ਸੁਣੋ! ਇਹ ਉਹੀ ਮਾਨਸਿਕਤਾ ਸੀ ਜੋ ਅਕਾਲੀ ਆਗੂ ਅਮਰਜੀਤ ਸਿੰਘ ਚਾਵਲਾ ਦੇ ਮਾਮਲੇ ਵਿੱਚ ਸ੍ਰੀ ਆਨੰਦਪੁਰ ਸਾਹਿਬ ਦੇ ਪਵਿੱਤਰ ਸਰਾਂਵਾਂ ਵਿਖੇ ਦੇਖਣ ਨੂੰ ਮਿਲੀ ਸੀ! ਹਰਸਿਮਰਤ ਕੌਰ ਬਾਦਲ, ਜੋ ਆਪਣੇ ਆਪ ਨੂੰ ‘ਨੰਨ੍ਹੀ ਛਾਂ’ ਕਹਾਉਂਦੇ ਹਨ, ਨੇ ਹੁਣ ਤੱਕ ਸਰਾਂਵਾਂ ਦੇ ਮਾਮਲੇ ‘ਤੇ ਕੁਝ ਨਹੀਂ ਬੋਲਿਆ। ਕੀ ਤੁਸੀਂ ਹੁਣ ਸਿਕੰਦਰ ਸਿੰਘ ਮਲੂਕਾ ਬਾਰੇ ਵੀ ਕੁਝ ਬੋਲੋਗੇ?”
ਪੰਜਾਬ ਮਹਿਲਾ ਕਮਿਸ਼ਨ ਨੇ ਸਿਕੰਦਰ ਸਿੰਘ ਮਲੂਕਾ ਦੇ ਬਿਆਨਾਂ ‘ਤੇ ਲਿਆ ਸੂਓ ਮੋਟੂ ਨੋਟਿਸ
ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਿਕੰਦਰ ਸਿੰਘ ਮਲੂਕਾ ਦੇ ਬਿਆਨਾਂ ਦਾ (ਸੂਓ ਮੋਟੂ) ਨੋਟਿਸ ਲਿਆ ਹੈ। ਕਮਿਸ਼ਨ ਨੇ ਸਿਕੰਦਰ ਸਿੰਘ ਮਲੂਕਾ ਤੋਂ ਸਪੱਸ਼ਟੀਕਰਨ ਮੰਗਿਆ ਹੈ ਅਤੇ ਸਬੰਧਤ ਅਧਿਕਾਰੀਆਂ ਨੂੰ ਮਾਮਲੇ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਹ ਘਟਨਾਕ੍ਰਮ ਇਸ ਸਕੀਮ ਤਹਿਤ ਯੋਗ ਔਰਤਾਂ ਨੂੰ ਦਿੱਤੀ ਜਾ ਰਹੀ 1,000 ਅਤੇ 1,500 ਰੁਪਏ ਦੀ ਮਾਸਿਕ ਸਨਮਾਨ ਰਾਸ਼ੀ ਬਾਰੇ ਉਨ੍ਹਾਂ ਦੇ ਬਿਆਨਾਂ ਕਾਰਨ ਪੈਦਾ ਹੋਏ ਵਿਵਾਦ ਦੌਰਾਨ ਸਾਹਮਣੇ ਆਇਆ ਹੈ।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










