मीत हेयर ने एशियन चैंपियनशिप को पंजाब लाने के लिए मुख्यमंत्री भगवंत सिंह मान का किया धन्यवाद
पंजाब ने भारत को अपने महानतम हॉकी सितारे और ओलंपिक पदक विजेता दिए हैं, अपने बच्चों को अंतरराष्ट्रीय हॉकी दिखाने जरूर लाएं: मीत हेयर
ओलंपियन सुरजीत सिंह हॉकी स्टेडियम पहली बार करेगा अंतरराष्ट्रीय मैचों की मेजबानी, मौजूदा हॉकी सितारे हरमनप्रीत, मनप्रीत और मनदीप ने यहीं से शुरू किया था अपना हॉकी का सफर: मीत हेयर
जालंधर के संसारपुर ने पैदा किए हैं 14 अंतरराष्ट्रीय हॉकी खिलाड़ी और 7 ओलंपिक पदक विजेता: मीत हेयर
चंडीगढ़, 21 अक्टूबर: आम आदमी पार्टी (आप) के सांसद गुरमीत सिंह मीत हेयर ने एशियन चैंपियंस ट्रॉफी 2026 को पंजाब लाने के लिए मुख्यमंत्री भगवंत सिंह मान का धन्यवाद किया है। आजादी के बाद यह पहला मौका है जब जालंधर का ओलंपियन सुरजीत सिंह हॉकी स्टेडियम किसी अंतरराष्ट्रीय हॉकी टूर्नामेंट की मेजबानी करेगा। पंजाब की समृद्ध हॉकी विरासत पर प्रकाश डालते हुए उन्होंने कहा कि अकेले जालंधर के संसारपुर गांव ने ही 14 अंतरराष्ट्रीय खिलाड़ी और सात ओलंपिक पदक दिए हैं, जबकि मौजूदा भारतीय सितारे हरमनप्रीत सिंह, मनप्रीत सिंह और मनदीप सिंह ने इसी ऐतिहासिक मैदान से अपने खेल सफर की शुरुआत की थी। उन्होंने पंजाबियों से अपील की कि वे टीम इंडिया का हौसला बढ़ाने और भारतीय हॉकी में राज्य के बड़े योगदान का जश्न मनाने के लिए अपने बच्चों के साथ बड़ी संख्या में स्टेडियम पहुंचें।

जालंधर के ओलंपियन सुरजीत सिंह हॉकी स्टेडियम से जारी एक वीडियो संदेश में ‘आप’ सांसद गुरमीत सिंह मीत हेयर ने कहा, “मुख्यमंत्री भगवंत सिंह मान ने एशियन चैंपियंस ट्रॉफी 2026 को पंजाब लाकर इतिहास रच दिया है। मैं राज्य भर के हॉकी प्रेमियों से अपील करता हूं कि वे अपने बच्चों के साथ बड़ी संख्या में आएं और जालंधर के ओलंपियन सुरजीत सिंह हॉकी स्टेडियम तथा मोहाली के स्टेडियम में टीम इंडिया का उत्साह बढ़ाएं।”
पंजाब के सांसद ने कहा, “जालंधर के ओलंपियन सुरजीत सिंह हॉकी स्टेडियम में खड़े होकर मुझे गर्व महसूस हो रहा है कि यह ऐतिहासिक मैदान, जिसने भारत के कुछ सबसे महान हॉकी सितारे, ओलंपियन और ओलंपिक पदक विजेता दिए हैं, आजादी के बाद पहली बार किसी अंतरराष्ट्रीय हॉकी टूर्नामेंट की मेजबानी करेगा। यह मुख्यमंत्री भगवंत सिंह मान के प्रयासों के कारण ही संभव हो सका है। यह पंजाब और इसकी समृद्ध हॉकी विरासत के लिए एक ऐतिहासिक अवसर है।”
भारतीय हॉकी में पंजाब के बेमिसाल योगदान को उजागर करते हुए गुरमीत सिंह मीत हेयर ने कहा, “अकेले संसारपुर गांव ने ही 14 अंतरराष्ट्रीय हॉकी खिलाड़ी दिए हैं। इनमें से नौ ने भारत का प्रतिनिधित्व किया, चार ने केन्या के लिए खेला और एक ने कनाडा का प्रतिनिधित्व किया। इस गांव ने सात ओलंपिक पदक भी दिए हैं। भारतीय हॉकी में पंजाब का योगदान बहुत बड़ा रहा है और हमारी खेल विरासत अंतरराष्ट्रीय स्तर पर जश्न मनाने की हकदार है।”
उन्होंने कहा, “एशियन चैंपियंस ट्रॉफी में छह टीमें- भारत, मलेशिया, जापान, दक्षिण कोरिया, चीन और बांग्लादेश हिस्सा लेंगी। मैं पंजाब के हर हॉकी प्रेमी और हर माता-पिता से अपील करता हूं कि वे अपने बच्चों को स्टेडियम में लेकर आएं, लाइव अंतरराष्ट्रीय हॉकी देखें और टीम इंडिया का हौसला बढ़ाएं। पंजाब के नौ खिलाड़ी इस समय देश का प्रतिनिधित्व कर रहे हैं और वे अपने गृह राज्य के पूर्ण समर्थन के हकदार हैं।”
भारतीय हॉकी के सितारों हरमनप्रीत सिंह, मनप्रीत सिंह और मनदीप सिंह का जिक्र करते हुए गुरमीत सिंह मीत हेयर ने कहा, “हरमनप्रीत सिंह, मनप्रीत सिंह और मनदीप सिंह ने इसी मैदान से अपना हॉकी सफर शुरू किया था। पेरिस ओलंपिक सहित बड़े अंतरराष्ट्रीय मुकाबलों में भारत का प्रतिनिधित्व करने के बाद, अब उन्हें उसी स्टेडियम में अपने घरेलू दर्शकों के सामने अंतरराष्ट्रीय टीमों के खिलाफ खेलने का मौका मिलेगा जहां से उन्होंने हॉकी खेलना शुरू किया था। यह पंजाब के लिए एक गौरवपूर्ण और भावुक पल है।”
‘आप’ सांसद ने आगे कहा, “हमारे राज्य में इस प्रतिष्ठित अंतरराष्ट्रीय टूर्नामेंट को लाने के लिए पंजाब के लोगों को बहुत-बहुत बधाई। मैं टीम इंडिया को अपनी हार्दिक शुभकामनाएं देता हूं और हर पंजाबी से अपील करता हूं कि वे 27 अक्टूबर से स्टेडियमों में पहुंचकर गर्व, उत्साह और देशभक्ति के जज्बे के साथ स्टेडियम को भर दें। आइए दुनिया को दिखा दें कि पंजाब में हॉकी आज भी लोगों की रूह में बसती है।”
गुरमीत सिंह मीत हेयर ने कहा, “सेमीफाइनल और फाइनल सहित नॉकआउट मैच 4 और 5 नवंबर को मोहाली में खेले जाएंगे। मैं पंजाब भर के हॉकी प्रेमियों से अपील करता हूं कि वे अपने परिवारों के साथ मैच देखने आएं और एशियन चैंपियंस ट्रॉफी 2026 को हमारी खेल विरासत का एक यादगार जश्न बनाएं।”
ਮੁੱਖ ਮੰਤਰੀ ਭਗਵੰਤ ਮਾਨ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਜਲੰਧਰ ਲੈ ਕੇ ਆਏ ਅੰਤਰਰਾਸ਼ਟਰੀ ਹਾਕੀ, ਪੰਜਾਬੀਆਂ ਨੂੰ ਟੀਮ ਇੰਡੀਆ ਦੀ ਹੌਸਲਾ ਅਫ਼ਜ਼ਾਈ ਲਈ ਸਟੇਡੀਅਮ ਭਰਨ ਦੀ ਅਪੀਲ: ਮੀਤ ਹੇਅਰ
ਮੀਤ ਹੇਅਰ ਨੇ ਏਸ਼ੀਅਨ ਚੈਂਪੀਅਨਸ਼ਿਪ ਪੰਜਾਬ ਵਿੱਚ ਲਿਆਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕੀਤਾ ਧੰਨਵਾਦ
ਪੰਜਾਬ ਨੇ ਭਾਰਤ ਨੂੰ ਦਿੱਤੇ ਹਨ ਆਪਣੇ ਮਹਾਨਤਮ ਹਾਕੀ ਸਿਤਾਰੇ ਅਤੇ ਓਲੰਪਿਕ ਤਗ਼ਮਾ ਜੇਤੂ,ਆਪਣੇ ਬੱਚਿਆਂ ਨੂੰ ਅੰਤਰਰਾਸ਼ਟਰੀ ਹਾਕੀ ਦੇਖਣ ਲਈ ਲੈ ਕੇ ਆਓ: ਮੀਤ ਹੇਅਰ
ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਪਹਿਲੀ ਵਾਰ ਕਰੇਗਾ ਅੰਤਰਰਾਸ਼ਟਰੀ ਮੈਚਾਂ ਦੀ ਮੇਜ਼ਬਾਨੀ, ਮੌਜੂਦਾ ਹਾਕੀ ਸਿਤਾਰੇ ਹਰਮਨਪ੍ਰੀਤ, ਮਨਪ੍ਰੀਤ, ਮਨਦੀਪ ਨੇ ਇੱਥੋਂ ਹੀ ਸ਼ੁਰੂ ਕੀਤਾ ਸੀ ਆਪਣਾ ਹਾਕੀ ਦਾ ਸਫ਼ਰ: ਮੀਤ ਹੇਅਰ
ਜਲੰਧਰ ਦੇ ਸੰਸਾਰਪੁਰ ਨੇ ਪੈਦਾ ਕੀਤੇ ਹਨ 14 ਅੰਤਰਰਾਸ਼ਟਰੀ ਹਾਕੀ ਖਿਡਾਰੀ ਅਤੇ 7 ਓਲੰਪਿਕ ਤਗ਼ਮੇ: ਮੀਤ ਹੇਅਰ
ਚੰਡੀਗੜ੍ਹ 21 ਅਕਤੂਬਰ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਏਸ਼ੀਅਨ ਚੈਂਪੀਅਨਜ਼ ਟਰਾਫੀ 2026 ਨੂੰ ਪੰਜਾਬ ਵਿੱਚ ਲਿਆਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ। ਆਜ਼ਾਦੀ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਜਲੰਧਰ ਦਾ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਕਿਸੇ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ। ਪੰਜਾਬ ਦੀ ਅਮੀਰ ਹਾਕੀ ਵਿਰਾਸਤ ‘ਤੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ ਕਿ ਇਕੱਲੇ ਜਲੰਧਰ ਦੇ ਸੰਸਾਰਪੁਰ ਪਿੰਡ ਨੇ ਹੀ 14 ਅੰਤਰਰਾਸ਼ਟਰੀ ਖਿਡਾਰੀ ਅਤੇ ਸੱਤ ਓਲੰਪਿਕ ਤਗ਼ਮੇ ਦਿੱਤੇ ਹਨ, ਜਦਕਿ ਮੌਜੂਦਾ ਭਾਰਤੀ ਸਿਤਾਰੇ ਹਰਮਨਪ੍ਰੀਤ ਸਿੰਘ, ਮਨਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਨੇ ਇਸੇ ਇਤਿਹਾਸਕ ਮੈਦਾਨ ਤੋਂ ਆਪਣੇ ਖੇਡ ਸਫ਼ਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਟੀਮ ਇੰਡੀਆ ਦੀ ਹੌਸਲਾ ਅਫ਼ਜ਼ਾਈ ਕਰਨ ਅਤੇ ਭਾਰਤੀ ਹਾਕੀ ਵਿੱਚ ਸੂਬੇ ਦੇ ਵੱਡੇ ਯੋਗਦਾਨ ਦਾ ਜਸ਼ਨ ਮਨਾਉਣ ਲਈ ਆਪਣੇ ਬੱਚਿਆਂ ਨਾਲ ਵੱਡੀ ਗਿਣਤੀ ਵਿੱਚ ਸਟੇਡੀਅਮ ਪਹੁੰਚਣ।
ਜਲੰਧਰ ਦੇ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਤੋਂ ਜਾਰੀ ਇੱਕ ਵੀਡੀਓ ਸੰਦੇਸ਼ ਵਿੱਚ ‘ਆਪ’ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ, “ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਏਸ਼ੀਅਨ ਚੈਂਪੀਅਨਜ਼ ਟਰਾਫੀ 2026 ਨੂੰ ਪੰਜਾਬ ਲਿਆ ਕੇ ਇਤਿਹਾਸ ਰਚ ਦਿੱਤਾ ਹੈ। ਮੈਂ ਸੂਬੇ ਭਰ ਦੇ ਹਾਕੀ ਪ੍ਰੇਮੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੇ ਬੱਚਿਆਂ ਨਾਲ ਵੱਡੀ ਗਿਣਤੀ ਵਿੱਚ ਆਉਣ ਅਤੇ ਜਲੰਧਰ ਦੇ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਅਤੇ ਮੋਹਾਲੀ ਦੇ ਸਟੇਡੀਅਮ ਵਿੱਚ ਟੀਮ ਇੰਡੀਆ ਦਾ ਉਤਸ਼ਾਹ ਵਧਾਉਣ।”
ਪੰਜਾਬ ਦੇ ਸੰਸਦ ਮੈਂਬਰ ਨੇ ਕਿਹਾ, “ਜਲੰਧਰ ਦੇ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿੱਚ ਖੜ੍ਹੇ ਹੋ ਕੇ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਇਹ ਇਤਿਹਾਸਕ ਮੈਦਾਨ, ਜਿਸ ਨੇ ਭਾਰਤ ਦੇ ਕੁਝ ਸਭ ਤੋਂ ਮਹਾਨ ਹਾਕੀ ਸਿਤਾਰੇ, ਓਲੰਪੀਅਨ ਅਤੇ ਓਲੰਪਿਕ ਤਗ਼ਮਾ ਜੇਤੂ ਦਿੱਤੇ ਹਨ, ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਕਿਸੇ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ। ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨਾਂ ਕਰਕੇ ਹੀ ਸੰਭਵ ਹੋ ਸਕਿਆ ਹੈ। ਇਹ ਪੰਜਾਬ ਅਤੇ ਇਸ ਦੀ ਅਮੀਰ ਹਾਕੀ ਵਿਰਾਸਤ ਲਈ ਇੱਕ ਇਤਿਹਾਸਕ ਮੌਕਾ ਹੈ।”
ਭਾਰਤੀ ਹਾਕੀ ਵਿੱਚ ਪੰਜਾਬ ਦੇ ਬੇਮਿਸਾਲ ਯੋਗਦਾਨ ਨੂੰ ਉਜਾਗਰ ਕਰਦਿਆਂ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ, “ਇਕੱਲੇ ਸੰਸਾਰਪੁਰ ਪਿੰਡ ਨੇ ਹੀ 14 ਅੰਤਰਰਾਸ਼ਟਰੀ ਹਾਕੀ ਖਿਡਾਰੀ ਦਿੱਤੇ ਹਨ। ਇਨ੍ਹਾਂ ਵਿੱਚੋਂ ਨੌਂ ਨੇ ਭਾਰਤ ਦੀ ਨੁਮਾਇੰਦਗੀ ਕੀਤੀ, ਚਾਰ ਨੇ ਕੀਨੀਆ ਲਈ ਖੇਡਿਆ ਅਤੇ ਇੱਕ ਨੇ ਕੈਨੇਡਾ ਦੀ ਨੁਮਾਇੰਦਗੀ ਕੀਤੀ। ਇਸ ਪਿੰਡ ਨੇ ਸੱਤ ਓਲੰਪਿਕ ਤਗ਼ਮੇ ਵੀ ਦਿੱਤੇ ਹਨ। ਭਾਰਤੀ ਹਾਕੀ ਵਿੱਚ ਪੰਜਾਬ ਦਾ ਯੋਗਦਾਨ ਬਹੁਤ ਵੱਡਾ ਰਿਹਾ ਹੈ ਅਤੇ ਸਾਡੀ ਖੇਡ ਵਿਰਾਸਤ ਅੰਤਰਰਾਸ਼ਟਰੀ ਪੱਧਰ ‘ਤੇ ਜਸ਼ਨ ਮਨਾਉਣ ਦੀ ਹੱਕਦਾਰ ਹੈ।”
ਉਨ੍ਹਾਂ ਕਿਹਾ, “ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਛੇ ਟੀਮਾਂ – ਭਾਰਤ, ਮਲੇਸ਼ੀਆ, ਜਾਪਾਨ, ਦੱਖਣੀ ਕੋਰੀਆ, ਚੀਨ ਅਤੇ ਬੰਗਲਾਦੇਸ਼ ਭਾਗ ਲੈਣਗੀਆਂ। ਮੈਂ ਪੰਜਾਬ ਦੇ ਹਰ ਹਾਕੀ ਪ੍ਰੇਮੀ ਅਤੇ ਹਰ ਮਾਪੇ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੇ ਬੱਚਿਆਂ ਨੂੰ ਸਟੇਡੀਅਮ ਵਿੱਚ ਲੈ ਕੇ ਆਉਣ, ਲਾਈਵ ਅੰਤਰਰਾਸ਼ਟਰੀ ਹਾਕੀ ਦੇਖਣ ਅਤੇ ਟੀਮ ਇੰਡੀਆ ਦਾ ਹੌਸਲਾ ਵਧਾਉਣ। ਪੰਜਾਬ ਦੇ ਨੌਂ ਖਿਡਾਰੀ ਇਸ ਸਮੇਂ ਦੇਸ਼ ਦੀ ਨੁਮਾਇੰਦਗੀ ਕਰ ਰਹੇ ਹਨ ਅਤੇ ਉਹ ਆਪਣੇ ਗ੍ਰਹਿ ਰਾਜ ਦੇ ਪੂਰੇ ਸਮਰਥਨ ਦੇ ਹੱਕਦਾਰ ਹਨ।”
ਭਾਰਤੀ ਹਾਕੀ ਦੇ ਸਿਤਾਰਿਆਂ ਹਰਮਨਪ੍ਰੀਤ ਸਿੰਘ, ਮਨਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਦਾ ਜ਼ਿਕਰ ਕਰਦਿਆਂ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ, “ਹਰਮਨਪ੍ਰੀਤ ਸਿੰਘ, ਮਨਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਨੇ ਇਸੇ ਮੈਦਾਨ ਤੋਂ ਆਪਣਾ ਹਾਕੀ ਸਫ਼ਰ ਸ਼ੁਰੂ ਕੀਤਾ ਸੀ। ਪੈਰਿਸ ਓਲੰਪਿਕ ਸਮੇਤ ਵੱਡੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਤੋਂ ਬਾਅਦ, ਹੁਣ ਉਨ੍ਹਾਂ ਨੂੰ ਉਸੇ ਸਟੇਡੀਅਮ ਵਿੱਚ ਆਪਣੇ ਘਰੇਲੂ ਦਰਸ਼ਕਾਂ ਦੇ ਸਾਹਮਣੇ ਅੰਤਰਰਾਸ਼ਟਰੀ ਟੀਮਾਂ ਵਿਰੁੱਧ ਖੇਡਣ ਦਾ ਮੌਕਾ ਮਿਲੇਗਾ ਜਿੱਥੋਂ ਉਨ੍ਹਾਂ ਨੇ ਹਾਕੀ ਖੇਡਣੀ ਸ਼ੁਰੂ ਕੀਤੀ ਸੀ। ਇਹ ਪੰਜਾਬ ਲਈ ਮਾਣਮੱਤਾ ਅਤੇ ਜਜ਼ਬਾਤੀ ਪਲ ਹੈ।”
‘ਆਪ’ ਸੰਸਦ ਮੈਂਬਰ ਨੇ ਅੱਗੇ ਕਿਹਾ, “ਸਾਡੇ ਸੂਬੇ ਵਿੱਚ ਇਹ ਵੱਕਾਰੀ ਅੰਤਰਰਾਸ਼ਟਰੀ ਟੂਰਨਾਮੈਂਟ ਲਿਆਉਣ ਲਈ ਪੰਜਾਬ ਦੇ ਲੋਕਾਂ ਨੂੰ ਬਹੁਤ-ਬਹੁਤ ਮੁਬਾਰਕਾਂ। ਮੈਂ ਟੀਮ ਇੰਡੀਆ ਨੂੰ ਆਪਣੀਆਂ ਦਿਲੋਂ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਹਰ ਪੰਜਾਬੀ ਨੂੰ ਅਪੀਲ ਕਰਦਾ ਹਾਂ ਕਿ ਉਹ 27 ਅਕਤੂਬਰ ਤੋਂ ਸਟੇਡੀਅਮਾਂ ਵਿੱਚ ਪਹੁੰਚ ਕੇ ਮਾਣ, ਉਤਸ਼ਾਹ ਅਤੇ ਦੇਸ਼ ਭਗਤੀ ਦੇ ਜਜ਼ਬੇ ਨਾਲ ਸਟੇਡੀਅਮ ਭਰ ਦੇਣ। ਆਓ ਦੁਨੀਆ ਨੂੰ ਦਿਖਾ ਦੇਈਏ ਕਿ ਪੰਜਾਬ ਵਿੱਚ ਹਾਕੀ ਅੱਜ ਵੀ ਰੂਹ ਵਿੱਚ ਵੱਸਦੀ ਹੈ।”
ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ, “ਸੈਮੀਫਾਈਨਲ ਅਤੇ ਫਾਈਨਲ ਸਮੇਤ ਨਾਕਆਊਟ ਮੈਚ 4 ਅਤੇ 5 ਨਵੰਬਰ ਨੂੰ ਮੋਹਾਲੀ ਵਿੱਚ ਖੇਡੇ ਜਾਣਗੇ। ਮੈਂ ਪੰਜਾਬ ਭਰ ਦੇ ਹਾਕੀ ਪ੍ਰੇਮੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੇ ਪਰਿਵਾਰਾਂ ਸਮੇਤ ਮੈਚ ਦੇਖਣ ਆਉਣ ਅਤੇ ਏਸ਼ੀਅਨ ਚੈਂਪੀਅਨਜ਼ ਟਰਾਫੀ 2026 ਨੂੰ ਸਾਡੀ ਖੇਡ ਵਿਰਾਸਤ ਦਾ ਇੱਕ ਯਾਦਗਾਰੀ ਜਸ਼ਨ ਬਣਾਉਣ।”
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










