ਨਾਂਦੇੜ : ਮਹਾਰਾਸ਼ਟਰ ਸਰਕਾਰ ਦੇ ਰੇਵੇਨਿਊ ਅਤੇ ਫੋਰੇਸਟ ਵਿਭਾਗ ਵੱਲੋਂ, ਮਾਨਯੋਗ ਬੰਬੇ ਹਾਈ ਕੋਰਟ (ਛਤਰਪਤੀ ਸੰਭਾਜੀਨਗਰ/ਔਰੰਗਾਬਾਦ ਬੈਂਚ) ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਨਾਂਦੇੜ ਸਿੱਖ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਬੋਰਡ ਨੂੰ ਇਸਦੀ ਅਸਲ ਸਥਿਤੀ ਵਿੱਚ ਬਹਾਲ ਕਰ ਦਿੱਤਾ ਹੈ। ਰਾਜ ਸਰਕਾਰ ਨੇ ਇਸ ਸਬੰਧ ਵਿੱਚ ੨੬ ਅਕਤੂਬਰ ੨੦੨੬ ਨੂੰ ਮਹਾਰਾਸ਼ਟਰ ਸਰਕਾਰ ਦੇ ਗਜਟ (ਅਸਾਧਾਰਨ ਭਾਗ ਚਾਰ-ਏ) ਵਿੱਚ ਨੋਟੀਫਿਕੇਸ਼ਨ ਜਾਰੀ ਕੀਤਾ है।

ਮਹਾਰਾਸ਼ਟਰ ਸਰਕਾਰ ਨੇ ਨਾਂਦੇੜ ਸਿੱਖ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਅਬਚਲਨਗਰ ਸਾਹਿਬ ਐਕਟ, ੧੯੫੬ ਦੀ ਧਾਰਾ ੬ ਦੀ ਉਪ ਧਾਰਾ (੪) ਐਤ (੫) ਅਤੇ ਧਾਰਾ ੧੧ ਦੀ ਉਪਧਾਰਾ (੧) ਦੇ ਤਹਿਤ ੮ ਮਾਰਚ ੨੦੧੯ ਨੂੰ ਇੱਕ ਨੋਟੀਫਿਕੇਸ਼ਨ ਰਾਹੀਂ ਗੁਰਦੁਆਰਾ ਬੋਰਡ ਦਾ ਗਠਨ ਕੀਤਾ ਅਤੇ ਚੇਅਰਮੈਨ ਨੂੰ ਨਾਮਜਦ ਕੀਤਾ ਸੀ। ਸੰਨ ੨੦੨੨ ਦੀ ਕਾਰਵਾਈ ਤੋਂ ਬਾਅਦ, ਰਾਜ ਸਰਕਾਰ ਨੇ ੨੯ ਜੂਨ ੨੦੨੨ ਦੀ ਨੋਟੀਫਿਕੇਸ਼ਨ ਨੰਬਰ ਦੁਆਰਾ ਐਕਟ ਦੀ ਧਾਰਾ ੫੩(੧) ਅਤੇ (੨) ਦੀ ਵਰਤੋਂ ਕਰਕੇ ਬੋਰਡ ਨੂੰ ਖਾਰਜ ਕਰ ਦਿੱਤਾ ਅਤੇ ਗੁਰਦੁਆਰੇ ਦੇ ਮਾਮਲਿਆਂ ਦਾ ਪ੍ਰਬੰਧਨ ਕਰਨ ਲਈ ਸਮੇਂ-ਸਮੇਂ ਤੇ ਪ੍ਰਸ਼ਾਸਕ ਨਿਯੁੱਕਤ ਕੀਤੇ ਮਾਨਯੋਗ ਹਾਈ ਕੋਟਰ ਦਾ ਇਤਿਹਾਸਕ ਫੈਸਲਾ ਸਨ ੨੦੨੨ ਦੇ ਇਸ ਸਰਕਾਰੀ ਫੈਸਲੇ ਨੂੰ ਚੁਣੌਤੀ ਦੇਣ ਲਈ, ਸਮਕਾਲੀ ਸਕੱਤਰ, ਸ੍ਰੀ ਰਵਿੰਦਰ ਸਿੰਘ ਆਸ਼ਾ ਸਿੰਘ ਬੁੰਗਈ ਨੇ ਇੱਕ ਰਿੱਟ ਪਟੀਸ਼ਨ ਨੰਬਰ GUR/2022/C.R. 108/J-7(A) ਦਾਇਰ ਕੀਤੀ। ਰਿੱਟ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ, ਮਾਨਯੋਗ ਬੰਬਈ ਹਾਈ ਕੋਰਟ ਦੇ ਔਰੰਗਾਬਾਦ ਬੈਂਚ ਨੇ ੬ ਅਕਤੂਬਰ ੨੦੨੫ ਨੂੰ ਆਪਣਾ ਫੈਸਲਾ ਸੁਣਾਇਆ। ਅਦਾਲਤ ਨੇ ੨੯ ਜੂਨ ੨੦੨੨ ਦੇ ਸਰਕਾਰੀ ਨੋਟੀਫਿਕੇਸ਼ਨ ਰੱਦ ਕਰ ਦਿੱਤਾ ਅਤੇ ਰਾਜ ਸਰਕਾਰ ਨੂੰ ਬੋਰਡ ਨੂੰ ਇਸਦੀ ਅਸਲ ਸਥਿਤੀ ਵਿੱਚ ਮੁੱਢ ਬਹਾਲ ਕਰਨ ਦੇ ਨਿਰਦੇਸ਼ ਦਿੱਤੇ।
ਸਰਕਾਰ ਦੁਆਰਾ ਬਹਾਲੀ :- ਮਾਨਯੋਗ ਹਾਈ ਕੋਰਟ ਦੇ ਆਦੇਸ਼ਾਂ ਦੇ ਅਨੁਸਾਰ ੮ ਮਾਰਚ ੨੦੧੯ ਨੂੰ ਮਹਾਰਾਸ਼ਰ ਦੇ ਰਾਜਪਾਲ ਦੇ ਆਦੇਸ਼ ਅਨੁਸਾਰ, ਸ੍ਰੀ ਭਗਵਾਨ ਸਾਵੰਤ, ਡਿਪਟੀ ਸਕੱਤਰ ਦੁਆਰਾ ਦਸਤਖਤ ਕੀਤੇ ਨੋਟੀਫਿਕੇਸ਼ਨ ਨੰਬਰ RFD28053(53)/2/2026/J7(A) से उण्डि सम्वी बीजे वाटे खेवळ मुँच घण्ल बत हिँडा विभा है।
ਇਸ ਨੋਟੀਫਿਕੇਸ਼ਨ ਦੇ ਲਾਗੂ ਹੋਣ ਨਾਲ, ਗੁਰਦੁਆਰਾ ਬੋਰਡ ਦੀ ਸਥਿਤੀ ੨੯ ਜੂਨ ੨੦੨੨ ਦੇ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਤੁਰੰਤ ਪਹਿਲਾ ਵਾਲੀ ਸਥਿਤੀ ਵਿੱਚ ਬਹਾਲ ਹੋ ਗਈ ਹੈ। ਇਹ ਤਖਤ ਸੱਚਖੰਡ ਸ੍ਰੀ ਹਜੂਰ ਅਬਚਨਨਗਰ ਸਾਹਿਬ ਦੇ ਪ੍ਰਬੰਧਨ ਅਤੇ ਪ੍ਰਬੰਧਕੀ ਕਾਰਜਾਂ ਨੂੰ ਸਮਰੱਥ ਬਣਾਏਗਾ। ਗੁਰਦੁਆਰਾ ਸਾਹਿਬ ਦਾ ਪ੍ਰਬੰਧ ਵਿਧੀਵਤ ਗਠਿਤ ਬੋਰਡ ਦੁਆਰਾ ਚਲਾਇਆ ਜਾਵੇਗਾ।
ਮਿਤੀ ੨੯ ਜੂਨ ੨੦੨੨ ਉਸ ਸਮੇਂ ਗੁਰਦੁਆਰਾ ਬੋਰਡ ਦੇ ਹੇਠ ਲਿਖੇ ਪਦਾਧਿਕਾਰੀ ਅਤੇ ਮੈਂਬਰ ਸਨ:-ਸ੍ਰ: ਭੁਪਿੰਦਰ ਸਿੰਘ ਜੀ ਮਿਨਹਾਸ (ਪ੍ਰਧਾਨ), ਸ੍ਰ: ਗੁਰਿੰਦਰ ਸਿੰਘ ਜੀ ਬਾਵਾ (ਮੀਤ ਪ੍ਰਧਾਨ), ਸ੍ਰ: ਰਵਿੰਦਰ ਸਿੰਘ ਜੀ ਬੁੰਗਈ (ਸਕੱਤਰ), ਸ੍ਰ: ਮਨਪ੍ਰੀਤ ਸਿੰਘ ਜੀ ਕੁੰਜੀਵਾਲੇ (ਮੈਂਬਰ), ਸ੍ਰ: ਗੁਰਮੀਤ ਸਿੰਘ ਜੀ ਮਹਾਜਨ (ਮੈਂਬਰ), ਸ੍ਰ: ਹਰਪਾਲ ਸਿੰਘ ਜੀ ਭਾਟੀਆ (ਮੈਂਬਰ), ਸ੍ਰ: ਗੋਬਿੰਦ ਸਿੰਘ ਜੀ ਲੋਂਗੋਵਾਲ (ਮੈਂਬਰ), ਸ੍ਰ: ਪਰਮਜੋਤ ਸਿੰਘ ਜੀ ਚਾਹਲ (ਮੈਂਬਰ), ਸ੍ਰ: ਰਘੂਜੀਤ ਸਿੰਘ ਜੀ ਵਿਰਕ (ਮੈਂਬਰ) ।
ਸੁਪਰਡੈਂਟ
ਗੁਰਦੁਆਰਾ ਸੱਚਖੰਡ ਬੋਰਡ, ਨਾਂਦੇੜ,
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










