Last Updated:
72nd National Film Awards winners: 72ਵੇਂ ਫਿਲਮ ਅਵਾਰਡਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਸੰਜੀਵ ਸ੍ਰੀਵਾਸਤਵ ਸਭ ਤੋਂ ਵਧੀਆ ਫਿਲਮ ਆਲੋਚਕ ਦਾ ਅਵਾਰਡ ਪ੍ਰਾਪਤ ਕਰਨ ਵਾਲੇ ਪਹਿਲੇ ਵਿਅਕਤੀ ਬਣੇ। ਸਭ ਤੋਂ ਵਧੀਆ ਤੇਲਗੂ ਫਿਲਮ ਦਾ ਅਵਾਰਡ ‘ਕਮੇਟੀ ਕੁਰੋੱਲੂ’ (Committee Kurrollu) ਨੂੰ ਮਿਲਿਆ। ਯਾਮੀ ਗੌਤਮ ਨੂੰ ਸਭ ਤੋਂ ਵਧੀਆ ਅਭਿਨੇਤਰੀ, ਸੰਜੇ ਮਿਸ਼ਰਾ ਨੂੰ ਸਹਾਇਕ ਅਭਿਨੇਤਾ, ਅਤੇ ਕਾਰਤਿਕ ਆਰੀਅਨ ਤੇ ਮਾਮੂਟੀ ਨੂੰ ਸਭ ਤੋਂ ਵਧੀਆ ਅਭਿਨੇਤਾ ਵਜੋਂ ਰਾਸ਼ਟਰੀ ਅਵਾਰਡ ਮਿਲੇਗਾ।
72nd National Film Awards winners: ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ 72ਵੇਂ ਰਾਸ਼ਟਰੀ ਫਿਲਮ ਅਵਾਰਡਾਂ ਦੇ ਜੇਤੂਆਂ ਦਾ ਐਲਾਨ ਕਰ ਦਿੱਤਾ ਹੈ। ਹਰ ਸਾਲ ਦੀ ਤਰ੍ਹਾਂ, ਇਹਨਾਂ ਵਿੱਚ ਫੀਚਰ ਫਿਲਮਾਂ, ਗੈਰ-ਫੀਚਰ ਫਿਲਮਾਂ ਅਤੇ ਸਿਨੇਮਾ ‘ਤੇ ਲਿਖਣ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਾਪਤੀਆਂ ਲਈ ਸਨਮਾਨ ਦਿੱਤਾ ਜਾਂਦਾ ਹੈ। ਅਦਾਕਾਰੀ, ਨਿਰਦੇਸ਼ਨ, ਸਕ੍ਰੀਨਪਲੇ, ਸੰਗੀਤ, ਸਿਨੇਮੈਟੋਗ੍ਰਾਫੀ, ਸੰਪਾਦਨ ਅਤੇ ਕਈ ਤਕਨੀਕੀ ਖੇਤਰਾਂ ਵਰਗੀਆਂ ਸ਼੍ਰੇਣੀਆਂ ਵਿੱਚ ਵੀ ਪੁਰਸਕਾਰ ਦਿੱਤੇ ਗਏ ਹਨ। ਸਭ ਤੋਂ ਪਹਿਲਾਂ ਬੈਸਟ ਫਿਲਮ ਕ੍ਰਿਟਿਕ ਦਾ ਅਵਾਰਡ ਸੰਜੀਵ ਸ਼੍ਰੀਵਾਸਤਵ ਨੂੰ ਦਿੱਤਾ ਗਿਆ।
ਇਸ ਤੋਂ ਬਾਅਦ ਫਿਲਮ ਨਿਰਮਾਤਾ ਜੈਰਾਜ ਨੇ ਫੀਚਰ ਫਿਲਮਾਂ ਦਾ ਐਲਾਨ ਕੀਤਾ। ਅਰਵਿੰਦ ਸਵਾਮੀ ਅਤੇ ਕਾਰਥੀ ਸਟਾਰਰ ‘ਮੇਈਆਝਗਨ’ ਨੂੰ ਸਪੈਸ਼ਲ ਮੇਨਸ਼ਨ ਅਵਾਰਡ ਮਿਲਿਆ। ਧਨੁਸ਼ ਦੀ ‘ਕੈਪਟਨ ਮਿਲਰ’ ਨੂੰ ਸਪੈਸ਼ਲ ਮੇਨਸ਼ਨ ਅਵਾਰਡ ਮਿਲਿਆ। ਇਹ ਅਵਾਰਡ ਧਨੁਸ਼ ਨੂੰ ਮਿਲੇਗਾ। ਬੈਸਟ ਫੀਚਰ ਫਿਲਮ ‘ਇੰਬੂ’ ਹੈ। ਤੁਲੂ ਭਾਸ਼ਾ ਵਿੱਚ ਬਣੀ ਇਸ ਫਿਲਮ ਦਾ ਨਿਰਦੇਸ਼ਨ ਸ਼ਿਵਧਵਜ ਸ਼ੈੱਟੀ ਨੇ ਕੀਤਾ। ਗੜ੍ਹਵਾਲੀ ਭਾਸ਼ਾ ਦੀ ਬੈਸਟ ਫਿਲਮ ਦਾ ਅਵਾਰਡ ‘ਢੋਲੀ’ ਨੂੰ ਮਿਲਿਆ। ਇਸ ਦਾ ਨਿਰਦੇਸ਼ਨ ਦਿਨੇਸ਼ ਪੀ ਭੋਂਸਲੇ ਨੇ ਕੀਤਾ। ਤੇਲਗੂ ਭਾਸ਼ਾ ਦੀ ਬੈਸਟ ਫਿਲਮ ਦਾ ਅਵਾਰਡ ‘ਕਮਿਟੀ ਕੁਰੋਲੂ’ ਨੂੰ ਮਿਲਿਆ। ਧਨੁਸ਼ ਦੇ ਨਿਰਦੇਸ਼ਨ ਵਿੱਚ ਬਣੀ ‘ਰਾਯਨ’ ਨੂੰ ਤਾਮਿਲ ਦੀ ਬੈਸਟ ਫਿਲਮ ਸ਼੍ਰੇਣੀ ਵਿੱਚ ਅਵਾਰਡ ਮਿਲਿਆ।
ਓਡੀਆ ਭਾਸ਼ਾ ਦੀ ਬੈਸਟ ਫਿਲਮ ਲਹਾਰੀ ਹੈ। ਮਰਾਠੀ ਦੀ ਬੈਸਟ ਫਿਲਮ ਦਾ ਅਵਾਰਡ ‘ਮੁੱਕਮ ਪੋਸਟ ਬੋਮਬਿਲਵਾੜੀ’ ਨੂੰ ਮਿਲਿਆ ਹੈ। ਪਰੇਸ਼ ਮੋਕਾਸ਼ੀ ਨੇ ਇਸ ਦਾ ਨਿਰਦੇਸ਼ਨ ਕੀਤਾ ਹੈ। ਮਣੀਪੁਰੀ ਵਿੱਚ ਬਣੀ ਸੁਨੀਤਾ ਨੂੰ ਬੈਸਟ ਫਿਲਮ ਦਾ ਅਵਾਰਡ ਮਿਲਿਆ। ਮਲਿਆਲਮ ਦੀ ਬੈਸਟ ਫਿਲਮ ‘ਫੇਮਿਨੀਚੀ ਫਾਤਿਮਾ’ ਹੈ। ਫਾਸਿਲ ਮੁਹੰਮਦ ਨੇ ਇਸ ਦਾ ਨਿਰਦੇਸ਼ਨ ਕੀਤਾ। ਬੈਸਟ ਕੋਂਕਣੀ ਫਿਲਮ ਦਾ ਅਵਾਰਡ ‘ਮੋਗ ਅਸੁਮ’ ਨੂੰ ਮਿਲਿਆ ਹੈ। ਬੈਸਟ ਕੰਨੜ ਫਿਲਮ ‘ਮਿਥਿਆ’ ਹੈ। ਬੈਸਟ ਗੁਜਰਾਤੀ ਫਿਲਮ ‘ਮਾਰਨ’ ਦਾ ਨਾਮ ਐਲਾਨ ਕੀਤਾ ਗਿਆ। ਬੰਗਾਲੀ ਭਾਸ਼ਾ ਵਿੱਚ ‘ਚਲਚਿੱਤਰਾ ਏਖੋਨ’ ਨੂੰ ਅਵਾਰਡ ਮਿਲੇਗਾ। ਬੈਸਟ ਅਸਾਮੀ ਫਿਲਮ ‘ਜੁਈਫੂਲ’ ਹੈ।
72ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਐਲਾਨ ਕਰਨ ਵਾਲਾ ਪੈਨਲ।
ਬੈਸਟ ਐਕਸ਼ਨ ਡਾਇਰੈਕਸ਼ਨ (ਸਟੰਟ ਕੋਰੀਓਗ੍ਰਾਫੀ) ਦਾ ਐਵਾਰਡ ਤਮਿਲ ਫਿਲਮ ‘ਮਹਾਰਾਜਾ’ ਦੇ ਸਟੰਟ ਕੋਰੀਓਗ੍ਰਾਫਰ ਅੰਲ ਅਰਸੂ ਨੂੰ ਮਿਲਿਆ। ਬੈਸਟ ਕੋਰੀਓਗ੍ਰਾਫੀ ਦਾ ਐਵਾਰਡ ਵਿਜੇ ਗਾਂਗੁਲੀ ਨੂੰ ‘ਸਤ੍ਰੀ 2’ ਦੇ ‘ਆਜ ਕੀ ਰਾਤ’ ਗੀਤ ਲਈ ਮਿਲੇਗਾ। ਬੈਸਟ ਲਿਰਿਕਸ ਦਾ ਐਵਾਰਡ ਮਨੋਜ ਮੁੰਤਸ਼ੀਰ ਨੂੰ ‘ਮੈਦਾਨ’ ਦੇ ਗੀਤ ‘ਜਾਨੇ ਦੋ’ ਲਈ ਐਲਾਨਿਆ ਗਿਆ। ਬੈਸਟ ਮਿਊਜ਼ਿਕ ਡਾਇਰੈਕਸ਼ਨ ਲਈ ਜੀਵੀ ਪ੍ਰਕਾਸ਼ ਕੁਮਾਰ ਨੂੰ ਤਮਿਲ ਫਿਲਮ ਅਮਰਨ ਦੇ ਬੈਕਗ੍ਰਾਊਂਡ ਸਕੋਰ ਦੇਣ ਲਈ ਮਿਲਿਆ।
ਬੈਸਟ ਮਿਊਜ਼ਿਕ ਡਾਇਰੈਕਟਰ ਦਾ ਰਾਸ਼ਟਰੀ ਫਿਲਮ ਪੁਰਸਕਾਰ ਸ਼ਾਸ਼ਵਤ ਸਚਦੇਵ ਨੂੰ ‘ਆਰਟੀਕਲ 370’ ਲਈ ਮਿਲਿਆ। ਬੈਸਟ ਪ੍ਰੋਡਕਸ਼ਨ ਡਿਜ਼ਾਈਨਰ ਦਾ ਐਵਾਰਡ ਨਿਤਿਨ ਜਿਹਾਨੀ ਚੌਧਰੀ ਨੂੰ ਤੇਲਗੂ ਫਿਲਮ ‘ਕਲਕੀ 2898ਏਡੀ’ ਲਈ ਮਿਲਿਆ। ਬੈਸਟ ਐਡੀਟਿੰਗ ਦਾ ਐਵਾਰਡ ਆਰ ਕਲਾਈਵਨਨ ਨੂੰ ‘ਅਮਰਨ’ ਲਈ ਮਿਲਿਆ।
ਬੈਸਟ ਸਪੋਰਟਿੰਗ ਐਕਟਰ ਦਾ ਐਵਾਰਡ ਸੰਜੇ ਮਿਸ਼ਰਾ ਨੂੰ ‘ਭਕਸ਼ਕ’ ਲਈ ਮਿਲਿਆ। ਬੈਸਟ ਐਕਟਰੈੱਸ ਦਾ ਐਵਾਰਡ ਯਾਮੀ ਗੌਤਮ ਨੂੰ ਫਿਲਮ ‘ਆਰਟੀਕਲ 370’ ਲਈ ਮਿਲਿਆ। ‘ਚੰਦੂ ਚੈਂਪੀਅਨ’ ਲਈ ਕਾਰਤਿਕ ਆਰੀਅਨ ਨੇ ਬੈਸਟ ਐਕਟਰ ਦਾ ਨੈਸ਼ਨਲ ਐਵਾਰਡ ਜਿੱਤਿਆ। ਮਾਮੂਟੀ ਨੂੰ ਵੀ ਬੈਸਟ ਐਕਟਰ ਦਾ ਐਵਾਰਡ ਮਿਲਿਆ ਹੈ। ਉਨ੍ਹਾਂ ਨੂੰ ਇਹ ਐਵਾਰਡ ‘ਭ੍ਰਮਯੁਗਮ’ ਲਈ ਮਿਲਿਆ ਹੈ।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.











