ਨਵੀਂ ਦਿੱਲੀ, 28 ਜੁਲਾਈ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਅਕਾਲੀ ਦਲ ਬਾਦਲ ਦੇ ਆਗੂ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀ.ਕੇ. ਨੂੰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਵਿਦਿਆਰਥੀਆਂ ਨੂੰ ਸ਼ਰਣ ਦੇਣ ਦੇ ਮਾਮਲੇ ਵਿਚ ਕਮੇਟੀ ਦੀ ਦੁਨੀਆਂ ਭਰ ਵਿਚ ਹੋਈ ਸ਼ਲਾਘਾ ਬਰਦਾਸ਼ਤ ਨਹੀਂ ਹੋਈ ਜਿਸ ਕਾਰਨ ਉਹ ਗੁਰੂ ਘਰਾਂ ਦੇ ਖਿਲਾਫ ਬਿਆਨਬਾਜ਼ੀ ਕਰ ਰਹੇ ਹਨ।

ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਜਦੋਂ ਦਿੱਲੀ ਵਿਚ ਨਵੀਂ ਪੀੜੀ ਦਾ ਅੰਦੋਲਨ ਚਲ ਰਿਹਾ ਸੀ ਤਾਂ ਉਸ ਵੇਲੇ ਗੁਰਦੁਆਰਾ ਬੰਗਲਾ ਸਾਹਿਬ ਵਿਚ ਇਸ ਪੀੜੀ ਦੇ ਜ਼ਖ਼ਮੀ ਨੌਜਵਾਨਾਂ ਤੇ ਹੋਰਨਾਂ ਨੂੰ ਸ਼ਰਣ ਦੇਣ ਤੇ ਲੰਗਰ ਛਕਾਉਣ ਦੀਆਂ ਵੀਡੀਓਜ਼ ਸਾਰੀ ਦੁਨੀਆਂ ਵਿਚ ਵਾਇਰਲ ਹੋਈਆਂ ਹਨ। ਉਹਨਾਂ ਕਿਹਾ ਕਿ ਗੁਰੂ ਘਰ ਵਿਚ ਪੁਲਿਸ ਦੇ ਦਾਖਲੇ ਦੀ ਮਨਾਹੀ ਹੈ, ਇਹ ਹਰ ਕੋਈ ਜਾਣਦਾ ਹੈ। ਉਹਨਾਂ ਕਿਹਾ ਕਿ ਜਦੋਂ ਇਹਨਾਂ ਵਿਦਿਆਰਥੀਆਂ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਚ ਆ ਕੇ ਸ਼ਰਣ ਲਈ ਤਾਂ ਗੁਰਦੁਆਰਾ ਸਾਹਿਬ ਦੇ ਸਟਾਫ ਨੇ ਮੈਨੇਜਰ, ਮੀਤ ਮੈਨੇਜਰ ਤੇ ਹੋਰਨਾਂ ਦੇ ਨਾਲ ਮਿਲ ਕੇ ਵਿਦਿਆਰਥੀਆਂ ਦੀ ਸੰਭਾਲ ਕੀਤੀ,ਇਹਨਾਂ ਦੇ ਜ਼ਖ਼ਮਾਂ ’ਤੇ ਮੱਲ੍ਹਮ ਲਗਾਈ ਤੇ ਇਹਨਾਂ ਨੂੰ ਲੰਗਰ ਛਕਾਇਆ ਤੇ ਨਾਲ ਹੀ ਰਾਤ ਠਹਿਰਣ ਵਾਸਤੇ ਸ਼ਰਣ ਦਿੱਤੀ। ਉਹਨਾਂ ਕਿਹਾ ਕਿ ਗੁਰੂ ਘਰ ਵਿਚ ਵਿਦਿਆਰਥੀਆਂ ਦੀ ਸੰਭਾਲ ਦੀਆਂ ਵੀਡੀਓਜ਼ ਦੁਨੀਆਂ ਨੇ ਸੋਸ਼ਲ ਮੀਡੀਆ ’ਤੇ ਵੇਖੀਆਂ ਹਨ ਜਿਸਦੀ ਦੁਨੀਆਂ ਭਰ ਵਿਚ ਵਡਿਆਈ ਹੋਈ ਹੈ।
ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਦਿੱਲੀ ਵਿਚ ਬਾਦਲ ਦਲ ਦੇ ਆਗੂਆਂ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀ ਕੇ ਨੂੰ ਗੁਰੂ ਘਰ ਦੀ ਇਹ ਵਡਿਆਈ ਬਰਦਾਸ਼ਤ ਨਹੀਂ ਹੋਈ ਤੇ ਉਹਨਾਂ ਨੇ ਉਲਟਾ ਗੁਰਦੁਆਰਾ ਬੰਗਲਾ ਸਾਹਿਬ ਤੇ ਇਸਦੇ ਸਟਾਫ ਵਿਰੁੱਧ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ। ਉਹਨਾਂ ਕਿਹਾ ਕਿ ਉਹ ਹੈਰਾਨ ਹਨ ਕਿ ਸਰਨਾ ਤੇ ਜੀ ਕੇ ਨੂੰ ਵਿਦਿਆਰਥੀਆਂ ਨੂੰ ਗੁਰਦੁਆਰਾ ਬੰਗਲਾ ਸਾਹਿਬ ਵਿਚ ਸ਼ਰਣ ਦੇਣਾ ਬਰਦਾਸ਼ਤ ਕਿਉਂ ਨਹੀਂ ਹੋਇਆ।

ਉਹਨਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਨੇ ਸਾਨੂੰ ਹਮੇਸ਼ਾ ਮਨੁੱਖਤਾ ਦੀ ਸੇਵਾ ਦਾ ਸੰਦੇਸ਼ ਦਿੱਤਾ ਹੈ। ਸਿੱਖ ਕੌਮ ਹਮੇਸ਼ਾ ਗੁਰੂ ਸਾਹਿਬਾਨ ਦੇ ਦਰਸਾੲ ਰਾਹ ’ਤੇ ਚਲਦਿਆਂ ਮਨੁੱਖਤਾ ਦੀ ਸੇਵਾ ਕਰਦੀ ਆ ਰਹੀ ਹੈ। ਉਹਨਾਂ ਕਿਹਾ ਕਿ ਭਾਈ ਘਨੱਈਆ ਜੀ ਦੀ ਸੇਵਾ ਤਾਂ ਦੁਨੀਆਂ ਨੇ ਆਪ ਵੇਖੀ ਹੈ ਜਿਹਨਾਂ ਵਾਸਤੇ ਕੋਈ ਦੁਸ਼ਮਣ ਨਹੀਂ, ਕੋਈ ਵੈਰੀ ਨਹੀਂ ਸਗੋਂ ਸਾਰੇ ਮਨੁੱਖਾਂ ਦੀ ਸੇਵਾ ਸਾਡਾ ਧਰਮ ਹੈ। ਉਹਨਾਂ ਕਿਹਾ ਕਿ ਗੁਰਦੁਆਰਾ ਬੰਗਲਾ ਸਾਹਿਬ ਵਿਚ ਤਾਇਨਾਤ ਸਟਾਫ ਨੇ ਜੋ ਕੀਤਾ, ਉਸਦੀ ਵਡਿਆਈ ਕਰਨ ਵਾਸਤੇ ਸ਼ਬਦ ਵੀ ਥੋੜ੍ਹੇ ਹਨ। ਉਹਨਾਂ ਕਿਹਾ ਕਿ ਇਹ ਸਟਾਫ ਵਧਾਈ ਦਾ ਪਾਤਰ ਹੈ ਜਿਸਨੇ ਸਾਡੇ ਬੱਚਿਆਂ ਦੀ ਸੰਭਾਲ ਕੀਤੀ।
ਉਹਨਾਂ ਕਿਹਾ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀ ਕੇ ਵਰਗੇ ਘਟੀਆ ਮਾਨਸਿਕਤਾ ਰੱਖਣ ਵਾਲੇ ਲੋਕ ਗੁਰੂ ਘਰਾਂ ਵਿਚ ਸੰਗਤ ਦੀ ਹੋ ਰਹੀ ਸੇਵਾ ਤੋਂ ਵੀ ਔਖੇ ਹਨ। ਉਹਨਾਂ ਕਿਹਾ ਕਿ ਗੁਰੂ ਸਾਹਿਬ ਸਮਰਥ ਹਨ ਤੇ ਸੰਗਤ ਹੀ ਸਭ ਤੋਂ ਵੱਡਾ ਫਤਵਾ ਦੇਣ ਵਾਲੀ ਹੈ ਜੋ ਇਹਨਾਂ ਦੀ ਘਟੀਆ ਬਿਆਨਬਾਜ਼ੀ ਦਾ ਨੋਟਿਸ ਲੈ ਰਹੀ ਹੈ ਤੇ ਇਹਨਾਂ ਨੂੰ ਸਬਕ ਵੀ ਸਿਖਾਏਗੀ।
——-
सरना और जी.के. दुनिया भर में दिल्ली गुरुद्वारा कमेटी की हुई सराहना बर्दाश्त नहीं कर सके: हरमीत सिंह कालका, जगदीप सिंह काहलों
विद्यार्थियों की देखभाल करने वाले स्टाफ का किया धन्यवाद
नई दिल्ली, 28 जुलाई: दिल्ली सिख गुरुद्वारा प्रबंधक कमेटी के अध्यक्ष सरदार हरमीत सिंह कालका और महासचिव सरदार जगदीप सिंह काहलों ने कहा कि अकाली दल बादल के नेता परमजीत सिंह सरना और मनजीत सिंह जी.के. गुरुद्वारा बंगला साहिब में विद्यार्थियों को शरण देने के मामले में कमेटी की दुनिया भर में हुई सराहना बर्दाश्त नहीं कर सके। इसी कारण वे गुरु घरों के खिलाफ बयानबाजी कर रहे हैं।
आज यहां पत्रकारों से बातचीत करते हुए सरदार कालका और सरदार काहलों ने कहा कि जब दिल्ली में नई पीढ़ी का आंदोलन चल रहा था, उस समय गुरुद्वारा बंगला साहिब में घायल युवाओं और अन्य लोगों को शरण देने तथा उन्हें लंगर खिलाने के वीडियो पूरी दुनिया में वायरल हुए। उन्होंने कहा कि गुरु घर में पुलिस के प्रवेश की मनाही है, यह बात सभी जानते हैं।
उन्होंने बताया कि जब ये विद्यार्थी गुरुद्वारा बंगला साहिब में शरण लेने पहुंचे, तब गुरुद्वारा साहिब के स्टाफ ने मैनेजर, सहायक मैनेजर और अन्य कर्मचारियों के साथ मिलकर उनकी देखभाल की। उनके घावों पर मरहम लगाया, उन्हें लंगर खिलाया और रात में ठहरने के लिए शरण भी दी। उन्होंने कहा कि गुरु घर में विद्यार्थियों की सेवा और देखभाल के वीडियो पूरी दुनिया ने सोशल मीडिया पर देखे, जिसकी हर जगह प्रशंसा हुई।
उन्होंने कहा कि हैरानी की बात यह है कि दिल्ली में बादल दल के नेताओं परमजीत सिंह सरना और मनजीत सिंह जी.के. को गुरु घर की यह प्रशंसा बर्दाश्त नहीं हुई और उन्होंने उल्टा गुरुद्वारा बंगला साहिब तथा उसके स्टाफ के खिलाफ बयानबाजी शुरू कर दी। उन्होंने कहा कि उन्हें आश्चर्य है कि सरना और जी.के. को विद्यार्थियों को गुरुद्वारा बंगला साहिब में शरण देना क्यों स्वीकार नहीं हुआ।
उन्होंने कहा कि सिख गुरु साहिबानों ने हमेशा हमें मानवता की सेवा का संदेश दिया है। सिख कौम सदैव गुरु साहिबानों के दिखाए मार्ग पर चलते हुए मानव सेवा करती आई है। उन्होंने कहा कि भाई घनैया जी की सेवा का उदाहरण पूरी दुनिया के सामने है, जिनके लिए न कोई दुश्मन था और न कोई बैरी। सभी मनुष्यों की सेवा करना ही हमारा धर्म है।
उन्होंने कहा कि गुरुद्वारा बंगला साहिब में तैनात स्टाफ ने जो कार्य किया है, उसकी प्रशंसा के लिए शब्द भी कम पड़ जाते हैं। उन्होंने कहा कि यह स्टाफ बधाई का पात्र है, जिसने हमारे बच्चों की देखभाल की।
उन्होंने कहा कि यह अत्यंत दुर्भाग्यपूर्ण है कि परमजीत सिंह सरना और मनजीत सिंह जी.के. जैसे संकीर्ण मानसिकता वाले लोग गुरु घरों में संगत की हो रही सेवा से भी परेशान हैं। उन्होंने कहा कि गुरु साहिब समर्थ हैं और संगत ही सबसे बड़ा फैसला देने वाली है। संगत उनकी इस स्तरहीन बयानबाजी का संज्ञान ले रही है और उन्हें इसका उचित जवाब भी देगी।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










