ਸੰਯੁਕਤ ਰਾਸ਼ਟਰ , 29 ਜੁਲਾਈ: ਭਾਰਤ ਨੇ ਪੱਛਮੀ ਪੱਧਰ ’ਤੇ (ਪੱਛਮੀ ਏਸ਼ੀਆ ਵਿੱਚ) ਦੁਸ਼ਮਣੀ ਦੇ ਵਾਧੇ ਨੂੰ ‘ਡੂੰਘੀ ਚਿੰਤਾਜਨਕ’ ਕਰਾਰ ਦਿੱਤਾ ਹੈ ਅਤੇ ਹੋਰਮੁਜ਼ ਜਲਮਾਰਗ ਵਿੱਚ ਕਈ ਸਮੁੰਦਰੀ ਜਹਾਜ਼ਾਂ ਉੱਤੇ ਹੋਏ ਤਾਜ਼ਾ ਹਮਲਿਆਂ ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਖੇਤਰ ਵਿੱਚ ਅੰਤਰਰਾਸ਼ਟਰੀ ਜਲ ਮਾਰਗਾਂ ਰਾਹੀਂ ਬਿਨਾਂ ਰੁਕਾਵਟ ਨੇਵੀਗੇਸ਼ਨ ਅਤੇ ਵਪਾਰ ਦੀ ਬਹਾਲੀ ਦੀ ਮੰਗ ਕੀਤੀ ਹੈ।
ਪੱਛਮੀ ਏਸ਼ੀਆ ਨੂੰ ਭਾਰਤ ਲਈ ‘‘ਅਥਾਹ ਮਹੱਤਤਾ’ ਵਾਲਾ ਖੇਤਰ ਕਰਾਰ ਦਿੰਦਿਆਂ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧ ਰਾਜਦੂਤ ਪਰਵਥਨੇਨੀ ਹਰੀਸ਼ ਨੇ ਕਿਹਾ ਕਿ ’ਖੇਤਰ ਵਿੱਚ ਚੱਲ ਰਹੇ ਸੰਘਰਸ਼ ਵਿੱਚ ਇੱਕ ਸੰਖੇਪ ਵਿਰਾਮ ਤੋਂ ਬਾਅਦ, ਹਮਲਿਆਂ ਦਾ ਮੁੜ ਸ਼ੁਰੂ ਹੋਣਾ ਅਤੇ ਦੁਸ਼ਮਣੀ ਵਿੱਚ ਵਾਧਾ ਹੋਣਾ ਚਿੰਤਾਜਨਕ ਹੈ। ਇਹ ਡੂੰਘੀ ਚਿੰਤਾ ਵਾਲੀ ਗੱਲ ਹੈ ਅਤੇ ਭਾਰਤ ਤਣਾਅ ਨੂੰ ਤੁਰੰਤ ਘਟਾਉਣ ਦੀ ਮੰਗ ਕਰਦਾ ਹੈ।’ ਮੱਧ ਪੂਰਬ ਦੀ ਸਥਿਤੀ ਬਾਰੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਖੁੱਲ੍ਹੀ ਬਹਿਸ ਨੂੰ ਸੰਬੋਧਨ ਕਰਦਿਆਂ ਹਰੀਸ਼ ਨੇ ਇਸ ਮਹੀਨੇ ਹੋਰਮੁਜ਼ ਜਲਮਾਰਗ ਵਿੱਚੋਂ ਲੰਘਣ ਦੌਰਾਨ ਕਈ ਜਹਾਜ਼ਾਂ – ਜਿਨ੍ਹਾਂ ਵਿੱਚ ਜੀ.ਐੱਫ.ਐੱਸ. ਗਲੈਕਸੀ, ਐੱਮ.ਟੀ. ਅਲ ਬਾਹੀਆ ਅਤੇ ਐੱਮ.ਟੀ. ਮੋਮਬਾਸਾ ਸ਼ਾਮਲ ਹਨ – ’ਤੇ ਹੋਏ ਹਮਲਿਆਂ ਪ੍ਰਤੀ ਭਾਰਤ ਦੀ ਸਖ਼ਤ
ਨਿਖੇਧੀ
ਪ੍ਰਗਟ ਕੀਤੀ।ਉਨ੍ਹਾਂ ਕਿਹਾ, ’ਇਨ੍ਹਾਂ ਹਮਲਿਆਂ ਵਿੱਚ ਕਈ ਭਾਰਤੀ ਨਾਗਰਿਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚੋਂ ਕੁਝ ਗੰਭੀਰ ਰੂਪ ਵਿੱਚ ਜ਼ਖ਼ਮੀ ਹਨ, ਇੱਕ ਭਾਰਤੀ ਦੀ ਦੁਖਦਾਈ ਮੌਤ ਹੋ ਗਈ ਹੈ ਅਤੇ ਇੱਕ ਲਾਪਤਾ ਹੈ। ਭਾਰਤ ਨੇ ਸਮੁੰਦਰੀ ਯਾਤਰੀਆਂ ਨੂੰ ਨਿਸ਼ਾਨ ਬਣਾਉਣ ਅਤੇ ਹਰਮੁਜ਼ ਜਲਮਾਰਗ ਵਰਗੇ ਅੰਤਰਰਾਸ਼ਟਰੀ ਜਲ ਮਾਰਗਾਂ ਰਾਹੀਂ ਸੁਤੰਤਰ ਅਤੇ ਸੁਰੱਖਿਅਤ ਨੇਵੀਗੇਸ਼ਨ ਨੂੰ ਵਿਘਨ ਪਾਉਣ ਵਾਲੀਆਂ ਹਿੰਸਾ ਦੀਆਂ ਕਾਰਵਾਈਆਂ ਦੀ ਲਗਾਤਾਰ ਨਿਖੇਧੀ ਕੀਤੀ ਹੈ।’
ਅਮਰੀਕਾ-ਇਜ਼ਰਾਈਲ ਦੇ ਇਰਾਨ ਵਿਰੁੱਧ ਯੁੱਧ ਦੇ ਵਿਚਕਾਰ ਸੰਯੁਕਤ ਰਾਸ਼ਟਰ ਨੇ ਨੋਟ ਕੀਤਾ ਹੈ ਕਿ 6 ਜੁਲਾਈ ਤੋਂ ਵਪਾਰਕ ਜਹਾਜ਼ਾਂ ’ਤੇ ਹੋਏ ਹਮਲਿਆਂ ਤੋਂ ਬਾਅਦ ਇਰਾਨ ਨੇ 11 ਜੁਲਾਈ ਨੂੰ ਹਰਮੁਜ਼ ਜਲਮਾਰਗ ਨੂੰ ਦੁਬਾਰਾ ਬੰਦ ਘੋਸ਼ਿਤ ਕਰ ਦਿੱਤਾ ਸੀ। ਸੰਯੁਕਤ ਰਾਸ਼ਟਰ ਆਰਥਿਕ ਅਤੇ ਸਮਾਜਿਕ ਕਮਿਸ਼ਨ ਨੇ ਕਿਹਾ ਹੈ ਕਿ ਰੋਜ਼ਾਨਾ ਆਵਾਜਾਈ, ਜੋ ਸੰਘਰਸ਼ ਤੋਂ ਪਹਿਲਾਂ 100 ਤੋਂ ਵੱਧ ਸੀ ਅਤੇ 7 ਜੁਲਾਈ ਤੱਕ 49 ਤੱਕ ਖ਼ਿਸਕ ਗਈ ਸੀ, ਜੁਲਾਈ ਦੇ ਮੱਧ ਤੱਕ ਘੱਟ ਕੇ 8-15 ਰਹਿ ਗਈ ਹੈ।
ਹਰੀਸ਼ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਖੇਤਰ ਦੀ ਸੁਰੱਖਿਆ ਅਤੇ ਸਥਿਰਤਾ ਵਿੱਚ ਭਾਰਤ ਦੇ ਦਾਅ ਉੱਚੇ ਹਨ ਅਤੇ ਨੋਟ ਕੀਤਾ ਕਿ ਭਾਰਤ ਦਾ ਵਪਾਰ ਅਤੇ ਊਰਜਾ ਸਪਲਾਈ ਲੜੀ ਪੱਛਮੀ ਏਸ਼ੀਆ ਖੇਤਰ ਨਾਲ ਮਜ਼ਬੂਤੀ ਨਾਲ ਜੁੜੀ ਹੋਈ ਹੈ।
ਲਗਭਗ 180 ਬਿਲੀਅਨ ਡਾਲਰ ਦੇ ਦੁਪੱਖੀ ਸਾਲਾਨਾ ਵਪਾਰ, 31 ਬਿਲੀਅਨ ਡਾਲਰ ਤੋਂ ਵੱਧ ਦੇ ਸੰਚਤ ਵਿਦੇਸ਼ੀ ਪ੍ਰਤੱਖ ਨਿਵੇਸ਼ ਅਤੇ ਕੇਵਲ ਖਾੜੀ ਸਹਿਯੋਗ ਪਰਿਸ਼ਦ ਤੋਂ 52 ਬਿਲੀਅਨ ਡਾਲਰ ਤੋਂ ਵੱਧ ਦੇ ਰੈਮੀਟੈਂਸ ਦੇ ਨਾਲ, ਇਨ੍ਹਾਂ ਸਬੰਧਾਂ ਦਾ ਭਾਰਤ ਦੀ ਆਰਥਿਕਤਾ ਅਤੇ ਊਰਜਾ ਸੁਰੱਖਿਆ ਲਈ ਸਿੱਧਾ ਅਸਰ ਪੈਂਦਾ ਹੈ।
ਲਗਭਗ 10 ਮਿਲੀਅਨ ਭਾਰਤੀ ਖਾੜੀ ਖੇਤਰ ਵਿੱਚ ਰਹਿੰਦੇ ਅਤੇ ਕੰਮ ਕਰਦੇ ਹਨ। ਉਨ੍ਹਾਂ ਕਿਹਾ, ’ਉਨ੍ਹਾਂ ਦੀ ਸੁਰੱਖਿਆ ਅਤੇ ਭਲਾਈ ਸਾਡੀ ਮੁੱਖ ਤਰਜੀਹ ਹੈ।’
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










