ਤੇਹਰਾਨ, 5 ਅਗਸਤ (ਪ੍ਰਤੀਨਿਧੀ) : ਅਮਰੀਕਾ ਦੇ ਵਿੱਤ ਮੰਤਰੀ ਸਕੌਟ ਬੇਸੈਂਟ ਨੇ ਕਿਹਾ ਕਿ ਹੋਰਮੁਜ਼ ਸਟ੍ਰੇਟ ਨੂੰ ਖੋਲ੍ਹਣ ਨੂੰ ਲੈ ਕੇ ਅਮਰੀਕਾ ਅਤੇ ਈਰਾਨ ਵਿਚਾਲੇ ਅੱਜ ਬੁੱਧਵਾਰ ਤੱਕ ਸਮਝੌਤਾ ਹੋ ਸਕਦਾ ਹੈ। ਉੱਥੇ ਹੀ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਦੱਸਿਆ ਕਿ ਮੌਜੂਦਾ ਗੱਲਬਾਤ ਸਿਰਫ ਹੋਰਮੁਜ਼ ਸਟ੍ਰੇਟ ਨੂੰ ਲੈ ਕੇ ਹੈ । ਪਰਮਾਣੂ ਪ੍ਰੋਗਰਾਮ ’ਤੇ ਵੱਖਰਾ ਸਮਝੌਤਾ ਹੋਵੇਗਾ । ਅਮਰੀਕਾ ਦਾ ਅੰਤਿਮ ਨਿਸ਼ਾਨਾ ਈਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਹੀ ਹੈ।ਦੂਜੇ ਪਾਸੇ ਈਰਾਨ ਨੇ ਕਿਹਾ ਕਿ ਉਹ ਓਮਾਨ ਨਾਲ ਮਿਲ ਕੇ ਹੋਰਮੁਜ਼ ਸਟ੍ਰੇਟ ਤੋਂ ਜਹਾਜ਼ਾਂ ਦੀ ਆਵਾਜਾਈ ਲਈ ਇੱਕ ਸੁਰੱਖਿਅਤ ਅਤੇ ਅਸਥਾਈ ਰਸਤਾ ਬਣਾਉਣ ’ਤੇ ਗੱਲਬਾਤ ਕਰ ਰਿਹਾ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਸ ਨਵੀਂ ਵਿਵਸਥਾ ਤਹਿਤ ਸਟ੍ਰੇਟ ਵਿੱਚ ਆਉਣ ਵਾਲੇ ਸਾਰੇ ਜਹਾਜ਼ਾਂ ’ਤੇ ਈਰਾਨ ਦਾ ਪੂਰਾ ਕੰਟਰੋਲ ਰਹੇਗਾ । ਉੱਥੇ ਹੀ ਸਟ੍ਰੇਟ ਤੋਂ ਬਾਹਰ ਜਾਣ ਵਾਲੇ ਜਹਾਜ਼ਾਂ ਨੂੰ ਓਮਾਨ ਵੱਖਰੇ ਰਸਤੇ ਤੋਂ ਕਲੀਅਰੈਂਸ ਦੇਵੇਗਾ । ਜਦਕਿ ਓਮਾਨ ਕਿਸੇ ਵੀ ਜਹਾਜ਼ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਇਸ ਦੀ ਜਾਣਕਾਰੀ ਈਰਾਨ ਨੂੰ ਦੇਵੇਗਾ।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










