ਭਾਜਪਾ ਦੀ ਨਵੀਂ ਕੌਮੀ ਟੀਮ ‘ਚ ਸ਼ਾਮਲ ਹੋਣ ‘ਤੇ ਸੌਦਾਨ ਸਿੰਘ, ਚੁੱਘ ਤੇ ਮਨਪ੍ਰੀਤ ਬਾਦਲ ਨੂੰ ਦਿੱਤੀ ਵਧਾਈ
ਚੰਡੀਗੜ੍ਹ, 18 ਅਗਸਤ: ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਰਾਜ ਸਭਾ ਮੈਂਬਰ ਡਾ. ਸਤੀਸ਼ ਪੂਨੀਆ ਨੂੰ ਭਾਜਪਾ ਵੱਲੋਂ ਪੰਜਾਬ ਦਾ ਇੰਚਾਰਜ ਨਿਯੁਕਤ ਕੀਤੇ ਜਾਣ ਦਾ ਸਵਾਗਤ ਕਰਦਿਆਂ ਕਿਹਾ ਕਿ ਡਾ. ਪੂਨੀਆ ਦੀ ਕੁਸ਼ਲ ਸੰਗਠਨਾਤਮਕ ਸਮਰੱਥਾ, ਰਣਨੀਤਕ ਸੋਚ ਅਤੇ ਲੰਬੇ ਸਿਆਸੀ ਤਜਰਬੇ ਦਾ ਪੰਜਾਬ ਭਾਜਪਾ ਨੂੰ ਵੱਡਾ ਲਾਭ ਮਿਲੇਗਾ।
ਉਨ੍ਹਾਂ ਕਿਹਾ ਕਿ ਡਾ. ਸਤੀਸ਼ ਪੂਨੀਆ ਨਾਲ ਪੰਜਾਬ ਭਾਜਪਾ ਸੰਗਠਨ ਨੂੰ ਜ਼ਮੀਨੀ ਪੱਧਰ ‘ਤੇ ਹੋਰ ਮਜ਼ਬੂਤ ਕਰਨ ਲਈ ਪਾਰਟੀ ਦੀ ਸਮੁੱਚੀ ਟੀਮ ਪੂਰੀ ਇਕਜੁੱਟਤਾ ਨਾਲ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਭਾਜਪਾ ਦਾ ਹਰ ਵਰਕਰ ਪੂਰੀ ਮਿਹਨਤ ਅਤੇ ਸਮਰਪਣ ਨਾਲ ਪੰਜਾਬ ਦੇ ਲੋਕਾਂ ਤੱਕ ਪਾਰਟੀ ਦੀਆਂ ਨੀਤੀਆਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਲੋਕ-ਹਿਤੈਸ਼ੀ ਯੋਜਨਾਵਾਂ ਪਹੁੰਚਾ ਰਿਹਾ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਪਾਰਟੀ ਦੀ ਮਜ਼ਬੂਤ ਸੰਗਠਨਾਤਮਕ ਟੀਮ ਅਤੇ ਵਰਕਰਾਂ ਦੀ ਮਿਹਨਤ ਨਾਲ 2027 ਵਿੱਚ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਦਾ ਟੀਚਾ ਹਾਸਲ ਕੀਤਾ ਜਾਵੇਗਾ।
ਕੇਵਲ ਸਿੰਘ ਢਿੱਲੋਂ ਨੇ ਨਵੀਂ ਕੌਮੀ ਟੀਮ ਵਿੱਚ ਪੰਜਾਬ ਦੇ ਆਗੂਆਂ ਨੂੰ ਮਿਲੀਆਂ ਅਹਿਮ ਜ਼ਿੰਮੇਵਾਰੀਆਂ ‘ਤੇ ਵੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਸੌਦਾਨ ਸਿੰਘ ਨੂੰ ਸੰਗਠਨ ਦਾ ਕੌਮੀ ਸਹਿ-ਜਨਰਲ ਸਕੱਤਰ, ਰਾਜ ਸਭਾ ਮੈਂਬਰ ਤਰੁਣ ਚੁੱਘ ਨੂੰ ਕੌਮੀ ਦਫ਼ਤਰ ਦਾ ਇੰਚਾਰਜ ਅਤੇ ਮਹਾਰਾਸ਼ਟਰ ਦਾ ਇੰਚਾਰਜ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਕੌਮੀ ਮੀਤ ਪ੍ਰਧਾਨ ਬਣਾਏ ਜਾਣ ‘ਤੇ ਕੇਂਦਰੀ ਵਧਾਈ ਦਿੱਤੀ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੌਮੀ ਪ੍ਰਧਾਨ ਨਿਤਿਨ ਨਵੀਨ ਦੀ ਅਗਵਾਈ ਹੇਠ ਪਾਰਟੀ ਵੱਲੋਂ ਇੱਕ ਬੇਹੱਦ ਤਜਰਬੇਕਾਰ, ਸਮਰੱਥ ਅਤੇ ਪ੍ਰਭਾਵਸ਼ਾਲੀ ਕੌਮੀ ਟੀਮ ਦਾ ਗਠਨ ਕੀਤਾ ਗਿਆ ਹੈ। ਇਸ ਟੀਮ ਵਿੱਚ ਪੰਜਾਬ ਦੇ ਆਗੂਆਂ ਨੂੰ ਮਿਲੀਆਂ ਅਹਿਮ ਜ਼ਿੰਮੇਵਾਰੀਆਂ ਪੰਜਾਬ ਭਾਜਪਾ ਲਈ ਮਾਣ ਵਾਲੀ ਗੱਲ ਹਨ।
ਕੇਵਲ ਸਿੰਘ ਢਿੱਲੋਂ ਨੇ ਨਵ-ਨਿਯੁਕਤ ਕੌਮੀ ਅਹੁਦੇਦਾਰਾਂ ਅਤੇ ਡਾ. ਸਤੀਸ਼ ਪੂਨੀਆ ਨੂੰ ਨਵੀਂ ਜ਼ਿੰਮੇਵਾਰੀ ਲਈ ਦਿਲੋਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਅਤੇ ਤਜਰਬੇ ਨਾਲ ਪਾਰਟੀ ਨੂੰ ਦੇਸ਼ ਅਤੇ ਪੰਜਾਬ ਵਿੱਚ ਹੋਰ ਮਜ਼ਬੂਤੀ ਮਿਲੇਗੀ। ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਦੀ ਸਮੁੱਚੀ ਟੀਮ ਨਵੀਂ ਲੀਡਰਸ਼ਿਪ ਨਾਲ ਪੂਰੇ ਤਾਲਮੇਲ ਅਤੇ ਇਕਜੁੱਟਤਾ ਨਾਲ ਕੰਮ ਕਰਦਿਆਂ ਪਾਰਟੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਵਚਨਬੱਧ ਹੈ।
——————————————————————————————————————–
डॉ. सतीश पूनिया को पंजाब भाजपा प्रभारी नियुक्त किए जाने पर केवल सिंह ढिल्लों ने किया स्वागत
भाजपा की नई राष्ट्रीय टीम में शामिल होने पर सौदान सिंह, चुग और मनप्रीत बादल को दी बधाई
चंडीगढ़, 18 अगस्त: भारतीय जनता पार्टी के प्रदेश अध्यक्ष केवल सिंह ढिल्लों ने राज्यसभा सांसद डॉ. सतीश पूनिया को भाजपा द्वारा पंजाब का प्रभारी नियुक्त किए जाने का स्वागत करते हुए कहा कि डॉ. पूनिया की कुशल संगठनात्मक क्षमता, रणनीतिक सोच और लंबे राजनीतिक अनुभव का पंजाब भाजपा को बड़ा लाभ मिलेगा।
उन्होंने कहा कि डॉ. सतीश पूनिया के साथ पंजाब भाजपा संगठन को ज़मीनी स्तर पर और मजबूत करने के लिए पार्टी की पूरी टीम एकजुटता के साथ काम करेगी। उन्होंने कहा कि भाजपा का हर कार्यकर्ता पूरी मेहनत और समर्पण के साथ पंजाब के लोगों तक पार्टी की नीतियों और प्रधानमंत्री नरेंद्र मोदी के नेतृत्व वाली केंद्र सरकार की जन-कल्याणकारी योजनाओं को पहुंचा रहा है। उन्होंने विश्वास जताया कि पार्टी की मजबूत संगठनात्मक टीम और कार्यकर्ताओं की मेहनत से 2027 में पंजाब में भाजपा की सरकार बनाने का लक्ष्य ज़रूर हासिल किया जाएगा।
केवल सिंह ढिल्लों ने नई राष्ट्रीय टीम में पंजाब के नेताओं को मिली अहम जिम्मेदारियों पर भी खुशी व्यक्त की। उन्होंने सौदान सिंह को संगठन का राष्ट्रीय सह-महामंत्री, राज्यसभा सांसद तरुण चुग को राष्ट्रीय कार्यालय प्रभारी एवं महाराष्ट्र का प्रभारी और पूर्व वित्त मंत्री मनप्रीत सिंह बादल को राष्ट्रीय उपाध्यक्ष बनाए जाने पर बधाई दी।
उन्होंने कहा कि प्रधानमंत्री नरेंद्र मोदी, केंद्रीय गृह मंत्री अमित शाह और राष्ट्रीय अध्यक्ष नितिन नवीन के नेतृत्व में पार्टी द्वारा एक बेहद अनुभवी, सक्षम और प्रभावशाली राष्ट्रीय टीम का गठन किया गया है। इस टीम में पंजाब के नेताओं को मिली अहम जिम्मेदारियां पंजाब भाजपा के लिए गर्व की बात हैं।
केवल सिंह ढिल्लों ने नव-नियुक्त राष्ट्रीय पदाधिकारियों और डॉ. सतीश पूनिया को नई जिम्मेदारी के लिए बधाई देते हुए कहा कि उनके नेतृत्व और अनुभव से पार्टी को देश और पंजाब में और मजबूती मिलेगी। उन्होंने कहा कि पंजाब भाजपा की पूरी टीम नई लीडरशिप के साथ पूरे तालमेल और एकजुटता से काम करते हुए पार्टी को और मजबूत बनाने के लिए प्रतिबद्ध है।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.









