ਪੰਜਾਬ ਭਾਜਪਾ ਪ੍ਰਧਾਨ ਨੇ ਬਠਿੰਡਾ ਵਿਖੇ ESIC ਦਾ ਸਬ-ਰੀਜਨਲ ਦਫ਼ਤਰ ਸਥਾਪਤ ਕਰਨ ਦੀ ਕੀਤੀ ਮੰਗ
ਮਾਲਵਾ ਖੇਤਰ ਦੇ ਲੱਖਾਂ ਬੀਮਾਯੁਕਤ ਵਰਕਰਾਂ, ਪੈਨਸ਼ਨਰਾਂ ਅਤੇ ਰੋਜ਼ਗਾਰਦਾਤਿਆਂ ਨੂੰ ਹੋਵੇਗਾ ਫਾਇਦਾ
ਬਠਿੰਡਾ/ ਚੰਡੀਗੜ੍ਹ, 18 ਅਗਸਤ: Amritpal Singh : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕੇਂਦਰੀ ਕਿਰਤ ਅਤੇ ਰੋਜ਼ਗਾਰ ਮੰਤਰੀ ਡਾ. ਮਨਸੁਖ ਮੰਡਵੀਆ ਨੂੰ ਪੱਤਰ ਲਿਖ ਕੇ ਬਠਿੰਡਾ ਵਿਖੇ ਕਰਮਚਾਰੀ ਰਾਜ ਬੀਮਾ ਨਿਗਮ (ESIC) ਦਾ ਸਬ-ਰੀਜਨਲ ਦਫ਼ਤਰ ਸਥਾਪਤ ਕਰਨ ਦੀ ਮੰਗ ਕੀਤੀ ਹੈ।
ਕੇਵਲ ਸਿੰਘ ਢਿੱਲੋਂ ਨੇ ESIC ਐਂਪਲੌਈਜ਼ ਯੂਨੀਅਨ, ਪੰਜਾਬ ਰੀਜਨ, ਚੰਡੀਗੜ੍ਹ ਵੱਲੋਂ ਪ੍ਰਾਪਤ ਮੰਗ ਪੱਤਰ ਨੂੰ ਕੇਂਦਰੀ ਮੰਤਰੀ ਕੋਲ ਭੇਜਦਿਆਂ ਇਸ ਮੰਗ ਦਾ ਪੂਰਨ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮਾਲਵਾ ਖੇਤਰ ਵਿੱਚ ਲੰਬੇ ਸਮੇਂ ਤੋਂ ESIC ਦੇ ਸਬ-ਰੀਜਨਲ ਦਫ਼ਤਰ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਬਠਿੰਡਾ, ਮਾਨਸਾ, ਸ੍ਰੀ ਮੁਕਤਸਰ ਸਾਹਿਬ, ਬਰਨਾਲਾ, ਫ਼ਰੀਦਕੋਟ, ਫ਼ਾਜ਼ਿਲਕਾ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੱਖਾਂ ਬੀਮਾਯੁਕਤ ਵਿਅਕਤੀਆਂ, ਪੈਨਸ਼ਨਰਾਂ, ਰੋਜ਼ਗਾਰਦਾਤਿਆਂ ਅਤੇ ਹੋਰ ਲਾਭਪਾਤਰੀਆਂ ਨੂੰ ESIC ਨਾਲ ਸਬੰਧਤ ਕੰਮਾਂ ਲਈ ਦੂਰ-ਦੁਰਾਡੇ ਸਥਿਤ ਦਫ਼ਤਰਾਂ ‘ਤੇ ਨਿਰਭਰ ਰਹਿਣਾ ਪੈਂਦਾ ਹੈ। ਇਸ ਕਾਰਨ ਉਨ੍ਹਾਂ ਨੂੰ ਵਾਧੂ ਸਮਾਂ ਅਤੇ ਪੈਸਾ ਖਰਚ ਕਰਨਾ ਪੈਂਦਾ ਹੈ ਅਤੇ ਕਈ ਵਾਰ ਜ਼ਰੂਰੀ ਸੇਵਾਵਾਂ ਪ੍ਰਾਪਤ ਕਰਨ ਵਿੱਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਨੇ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਕਿ ਮਾਲਵਾ ਖੇਤਰ ਦੇ ਵਰਕਰਾਂ, ਪੈਨਸ਼ਨਰਾਂ, ਰੋਜ਼ਗਾਰਦਾਤਿਆਂ ਅਤੇ ਹੋਰ ਲਾਭਪਾਤਰੀਆਂ ਦੀਆਂ ਸੁਵਿਧਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਬਠਿੰਡਾ ਵਿਖੇ ESIC ਦਾ ਸਬ-ਰੀਜਨਲ ਦਫ਼ਤਰ ਸਥਾਪਤ ਕਰਨ ਦੀ ਪ੍ਰਵਾਨਗੀ ਦਿੱਤੀ ਜਾਵੇ।
ਉਨ੍ਹਾਂ ਕਿਹਾ ਕਿ ਬਠਿੰਡਾ ਵਿਖੇ ਇਹ ਦਫ਼ਤਰ ਸਥਾਪਤ ਹੋਣ ਨਾਲ ਮਾਲਵਾ ਖੇਤਰ ਦੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ESIC ਦੀਆਂ ਸੇਵਾਵਾਂ ਆਪਣੇ ਨੇੜੇ ਹੀ ਮਿਲ ਸਕਣਗੀਆਂ ਅਤੇ ਉਨ੍ਹਾਂ ਨੂੰ ਦੂਰ-ਦੁਰਾਡੇ ਦਫ਼ਤਰਾਂ ਦੇ ਚੱਕਰ ਲਗਾਉਣ ਤੋਂ ਰਾਹਤ ਮਿਲੇਗੀ।
—————————————————————————————————–
केवल सिंह ढिल्लों ने केंद्रीय श्रम एवं रोजगार मंत्री मंडाविया को लिखा पत्र
पंजाब भाजपा अध्यक्ष ने बठिंडा में ESIC का सब-रीजनल कार्यालय स्थापित करने की मांग की
मालवा क्षेत्र के लाखों बीमित श्रमिकों, पेंशनभोगियों और नियोक्ताओं को होगा फायदा
बठिंडा/चंडीगढ़, 18 अगस्त: भारतीय जनता पार्टी पंजाब के प्रदेश अध्यक्ष केवल सिंह ढिल्लों ने केंद्रीय श्रम एवं रोजगार मंत्री डॉ. मनसुख मांडविया को पत्र लिखकर बठिंडा में कर्मचारी राज्य बीमा निगम (ESIC) का सब-रीजनल कार्यालय स्थापित करने की मांग की है।
केवल सिंह ढिल्लों ने ESIC एम्प्लॉइज यूनियन, पंजाब रीजन, चंडीगढ़ द्वारा प्राप्त मांग पत्र को केंद्रीय मंत्री के पास भेजते हुए इस मांग का पूर्ण समर्थन किया है। उन्होंने कहा कि पंजाब के मालवा क्षेत्र में लंबे समय से ESIC के सब-रीजनल कार्यालय की आवश्यकता महसूस की जा रही है।
उन्होंने कहा कि बठिंडा, मानसा, श्री मुक्तसर साहिब, बरनाला, फरीदकोट, फाजिल्का और आसपास के क्षेत्रों के लाखों बीमित व्यक्तियों, पेंशनरों, नियोक्ताओं तथा अन्य लाभार्थियों को ESIC से संबंधित कार्यों के लिए दूर-दराज स्थित कार्यालयों पर निर्भर रहना पड़ता है। इसके कारण उन्हें अतिरिक्त समय और पैसा खर्च करना पड़ता है तथा कई बार आवश्यक सेवाएं प्राप्त करने में भी कठिनाइयों का सामना करना पड़ता है।
भाजपा पंजाब के प्रदेश अध्यक्ष ने केंद्रीय मंत्री से अपील की कि मालवा क्षेत्र के कर्मचारियों, पेंशनरों, नियोक्ताओं और अन्य लाभार्थियों की सुविधाओं को ध्यान में रखते हुए बठिंडा में ESIC का सब-रीजनल कार्यालय स्थापित करने की मंजूरी प्रदान की जाए।
उन्होंने कहा कि बठिंडा में यह कार्यालय स्थापित होने से मालवा क्षेत्र के बड़ी संख्या में लोगों को ESIC की सेवाएं अपने निकट ही मिल सकेंगी और उन्हें दूर-दराज के कार्यालयों के चक्कर लगाने से राहत मिलेगी।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.









