ਦਿਲ ਦੇ ਰੋਗਾਂ ਦੇ ਅਗਲੇ ਪੜਾਅ ਵਿਚ ਅਸੀਂ ਦਿਮਾਗੀ ਬਿਮਾਰੀਆਂ ਦੇ ਇਲਾਜ ਦੀ ਸਹੂਲਤ ਵੀ ਜਲਦ ਸ਼ੁਰੂ ਕਰਾਂਗੇ: ਕਾਲਕਾ, ਕਾਹਲੋਂ
ਨਵੀਂ ਦਿੱਲੀ, 21 ਅਗਸਤ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਗੁਰਦੁਆਰਾ ਬਾਲਾ ਸਾਹਿਬ ਕੰਪਲੈਕਸ ਵਿਚ ਸਥਿਤ ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਵਿਚ 6 ਕਰੋੜ ਰੁਪਏ ਦੀ ਲਾਗਤ ਨਾਲ ਵਿਸ਼ੇਸ਼ ਮਸ਼ੀਨ ਸਥਾਪਿਤ ਕਰ ਕੇ ਕੈਥ ਲੈਬ ਸ਼ੁਰੂ ਕੀਤੀ ਗਈ ਹੈ ਜਿਸ ਸਦਕਾ ਦਿਲ ਦੇ ਰੋਗਾਂ ਦੇ ਇਲਾਜ ਦੀ ਸਹੂਲਤ ਸ਼ੁਰੂ ਕਰ ਦਿੱਤੀ ਹੈ।
ਇਸ ਮੌਕੇ ਕਾਰ ਸੇਵਾ ਵਾਲੇ ਬਾਬਾ ਬਚਨ ਸਿੰਘ ਜੀ ਨੇ ਇਸ ਸੇਵਾ ਦੀ ਸ਼ੁਰੂਆਤ ਕਰਵਾਈ। ਇਸ ਤੋਂ ਪਹਿਲਾਂ ਅਰਦਾਸ ਕੀਤੀ ਗਈ ਤੇ ਗੁਰੂ ਸਾਹਿਬ ਦਾ ਓਟ ਤੇ ਆਸਰਾ ਲੈ ਕੇ ਇਹ ਸਹੂਲਤ ਸ਼ੁਰੂ ਕਰਨ ਦੀ ਸੇਵਾ ਬਖਸ਼ਿਸ਼ ਕਰਨ ਵਾਸਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਗਿਆ।

ਇਸ ਮੌਕੇ ਜਾਣਕਾਰੀ ਦਿੰਦਿਆਂ ਕਮੇਟੀ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਅੱਜ ਤੋਂ ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਵਿਚ ਇਸ ਕੈਥ ਲੈਬ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਵਿਚ 6 ਕਰੋੜ ਰੁਪਏ ਦੀ ਲਾਗਤ ਨਾਲ ਉਚ ਪੱਧਰੀ ਤੇ ਆਧੁਨਿਕ ਮਸ਼ੀਨ ਸਥਾਪਿਤ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਇਹ ਮਸ਼ੀਨ ਸਥਾਪਿਤ ਕਰਨ ਵਾਸਤੇ ਹਿੰਡਾਲਕੋ ਇੰਡਸਟਰੀਜ਼ ਲਿਮਟਿਡ ਆਦਿਤਯ ਬਿਰਲਾ ਗਰੁੱਪ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਹੈ ਜਿਹਨਾਂ ਦੇ ਪ੍ਰਤੀਨਿਧ ਡਾ. ਵਿਨੋਦ ਵਰਮਾ ਅੱਜ ਵਿਸ਼ੇਸ਼ ਤੌਰ ’ਤੇ ਮੌਕੇ ’ਤੇ ਮੌਜੂਦ ਸਨ। ਇਸ ਮੌਕੇ ਐਮ ਐਲ ਏ ਅਤੇ ਮੈਂਬਰੀ ਦਿੱਲੀ ਗੁਰਦੁਆਰਾ ਕਮੇਟੀ ਤਰਵਿੰਦਰ ਸਿੰਘ ਮਾਰਵਾਹ, ਬਾਬਾ ਸੁਰਿੰਦਰ ਸਿੰਘ ਜੀ, ਬਾਬਾ ਸਤਨਾਮ ਸਿੰਘ ਜੀ, ਹਸਪਤਾਲ ਦੇ ਐਮ ਐਸ ਡਾ. ਭਾਟੀਆ, ਪ੍ਰਾਜੈਕਟ ਚੇਅਰਮੈਨ ਸਰਦਾਰ ਗੁਰਦੇਵ ਸਿੰਘ, ਸਰਦਾਰ ਭੁਪਿੰਦਰ ਸਿੰਘ ਭੁੱਲਰ, ਸਰਦਾਰ ਸ਼ਮਸ਼ੇਰ ਸਿੰਘ ਸੰਧੂ, ਸਰਦਾਰ ਸਤਨਾਮ ਸਿੰਘ ਜੱਗਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਦੱਸਿਆ ਕਿ ਇਹ ਕੈਥ ਲੈਬ ਪ੍ਰਾਜੈਕਟ ਸ਼ੁਰੂ ਹੋਣ ਨਾਲ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਰੋਗੀਆਂ ਨੂੰ ਬਜ਼ਾਰ ਨਾਲੋਂ ਕਿਤੇ ਸਸਤੀਆਂ ਦਰਾਂ ’ਤੇ ਇਲਾਜ ਦੀ ਸਹੂਲਤ ਮਿਲ ਸਕੇਗੀ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਇਥੇ ਮੁਫਤ ਵਿਚ ਡਾਇਲਸਿਸ ਦੀ ਸਹੂਲਤ, ਬਿਨਾਂ ਫੀਸ ਕਾਉਂਟਰ ਦੇ ਓ ਪੀ ਡੀ ਸੇਵਾਵਾਂ, ਤਕਰੀਬਨ ਮੁਫਤ ਵਾਂਗੂ ਹੀ ਐਮ ਆਰ ਆਈ ਤੇ ਸੀ ਟੀ ਸਕੈਨ ਸਹੂਲਤਾਂ ਤੇ ਹੋਰ ਸਹੂਲਤਾਂ ਉਪਲਬਧ ਹਨ। ਉਹਨਾਂ ਦੱਸਿਆ ਕਿ ਅਗਲੇ ਪੜਾਅ ਵਿਚ ਜਿਥੇ ਅਸੀਂ ਦਿਮਾਗੀ ਬਿਮਾਰੀਆਂ ਦੇ ਇਲਾਜ ਦੀ ਸਹੂਲਤ ਜਲਦੀ ਸ਼ੁਰੂ ਕਰਾਂਗੇ, ਉਥੇ ਹੀ ਹਸਪਤਾਲ ਦੀ ਸਮਰਥਾ 50 ਬੈਡਾਂ ਤੋਂ ਵਧਾਉਣ ਵਾਸਤੇ ਕੰਮ ਕੀਤਾ ਜਾ ਰਿਹਾ ਹੈ ਤੇ ਇਹ ਕੰਮ ਵੀ ਛੇਤੀ ਹੀ ਨੇਪਰੇ ਚੜ੍ਹੇਗਾ।
ਉਹਨਾਂ ਕਿਹਾ ਕਿ ਉਹ ਆਦਿਤਯ ਬਿਰਲਾ ਗਰੁੱਪ, ਹਿੰਡਾਲਕੋ ਇੰਡਸਟਰੀ ਲਿਮ. ਦੇ ਸਮੁੱਚੇ ਸਟਾਫ ਦੇ ਧੰਨਵਾਦੀ ਹਨ ਜਿਹਨਾਂ ਨੇ ਇਸ ਪ੍ਰਾਜੈਕਟ ਨੂੰ ਨੇਪਰੇ ਚਾੜ੍ਹਨ ਵਿਚ ਵੱਡਮੁੱਲਾ ਸਹਿਯੋਗ ਦਿੱਤਾ ਹੈ।
ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਸੰਗਤਾਂ ਦੀ ਸਹੂਲਤ ਵਾਸਤੇ ਸਿਹਤ ਤੇ ਸਿੱਖਿਆ ਖੇਤਰ ਵਿਚ ਲਾਮਿਸਾਲ ਕੰਮ ਕਰਨ ਵਾਸਤੇ ਵਚਨਬੱਧ ਹੈ ਤੇ ਇਹਨਾਂ ਸੇਵਾਵਾਂ ਦਾ ਹੋਰ ਵਿਸਥਾਰ ਕੀਤਾ ਜਾਵੇਗਾ।
————————————————————————————————————
दिल्ली गुरुद्वारा कमेटी ने 6 करोड़ रुपये की लागत से गुरु हरिकृष्ण इंस्टीट्यूट ऑफ मेडिकल साइंसेज में हृदय रोगों के उपचार के लिए कैथ लैब शुरू की
हृदय रोगों के बाद अगले चरण में मस्तिष्क संबंधी बीमारियों के उपचार की सुविधा भी जल्द शुरू करेंगे: कालका, काहलों
नई दिल्ली, 21 अगस्त: दिल्ली सिख गुरुद्वारा प्रबंधक कमेटी ने आज गुरुद्वारा बाला साहिब कॉम्प्लेक्स स्थित गुरु हरिकृष्ण इंस्टीट्यूट ऑफ मेडिकल साइंसेज में 6 करोड़ रुपये की लागत से अत्याधुनिक मशीन स्थापित कर कैथ लैब की शुरुआत की। इसके साथ ही यहां हृदय रोगों के उपचार की सुविधा शुरू हो गई है।
इस अवसर पर कार सेवा वाले बाबा बचन सिंह जी ने इस सेवा का शुभारंभ करवाया। इससे पहले अरदास की गई और गुरु साहिब की ओट एवं आसरा लेकर यह सुविधा शुरू करने की सेवा बख्शने के लिए गुरु साहिब का शुक्राना किया गया।
इस अवसर पर जानकारी देते हुए कमेटी के अध्यक्ष सरदार हरमीत सिंह कालका और महासचिव सरदार जगदीप सिंह काहलों ने बताया कि आज से गुरु हरिकृष्ण इंस्टीट्यूट ऑफ मेडिकल साइंसेज में कैथ लैब की शुरुआत की गई है, जिसमें 6 करोड़ रुपये की लागत से उच्च स्तरीय एवं अत्याधुनिक मशीन स्थापित की गई है।
उन्होंने बताया कि इस मशीन को स्थापित करने के लिए आदित्य बिड़ला ग्रुप की हिंडाल्को इंडस्ट्रीज लिमिटेड की ओर से विशेष सहयोग दिया गया है। कंपनी के प्रतिनिधि डॉ. विनोद वर्मा भी इस अवसर पर विशेष रूप से उपस्थित रहे।
इस मौके पर विधायक एवं दिल्ली गुरुद्वारा कमेटी के सदस्य तरविंदर सिंह मारवाह, बाबा सुरिंदर सिंह जी, बाबा सतनाम सिंह जी, अस्पताल के एमएस डॉ. भाटिया, प्रोजेक्ट चेयरमैन सरदार गुरदेव सिंह, सरदार भूपिंदर सिंह भुल्लर, सरदार शमशेर सिंह संधू और सरदार सतनाम सिंह जग्गा विशेष रूप से उपस्थित रहे।
सरदार कालका और सरदार काहलों ने बताया कि कैथ लैब प्रोजेक्ट शुरू होने से हृदय संबंधी बीमारियों से पीड़ित मरीजों को बाजार की तुलना में काफी कम दरों पर उपचार की सुविधा मिल सकेगी।
उन्होंने बताया कि इससे पहले यहां मुफ्त डायलिसिस की सुविधा, बिना फीस काउंटर के ओपीडी सेवाएं, लगभग निःशुल्क एमआरआई एवं सीटी स्कैन सहित अन्य स्वास्थ्य सुविधाएं उपलब्ध हैं।
उन्होंने कहा कि अगले चरण में मस्तिष्क संबंधी बीमारियों के उपचार की सुविधा भी जल्द शुरू की जाएगी। इसके साथ ही अस्पताल की वर्तमान 50 बेड की क्षमता को बढ़ाने के लिए भी काम किया जा रहा है और यह कार्य भी जल्द पूरा किया जाएगा।
उन्होंने आदित्य बिड़ला ग्रुप और हिंडाल्को इंडस्ट्रीज लिमिटेड के समस्त स्टाफ का आभार व्यक्त करते हुए कहा कि उनके बहुमूल्य सहयोग से इस महत्वपूर्ण प्रोजेक्ट को पूरा करने में मदद मिली है।
उन्होंने कहा कि दिल्ली गुरुद्वारा कमेटी संगत की सुविधा के लिए स्वास्थ्य और शिक्षा के क्षेत्र में अभूतपूर्व कार्य करने के लिए प्रतिबद्ध है और आने वाले समय में इन सेवाओं का और अधिक विस्तार किया जाएगा।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










